ਸੁਨਾਮ ਊਧਮ ਸਿੰਘ ਵਾਲਾ | ਸਥਾਨਕ ਸ਼ਹਿਰ ਸੁਨਾਮ ਵਿਖੇ 100 ਗ੍ਰਾਮ ਹੈਰੋਇਨ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਸ਼ਾਮ ਨੂੰ 6 ਵਜੇ ਪ੍ਰੈੱਸ ਕਾਨਫਰੰਸ ਕਰਕੇ ਡੀਐੱਸਪੀ ਰਾਜ ਸਨੇਹੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਮੱਗਲਰਾਂ ਦੇ ਵਿਰੁੱਧ ਵਿੱਢੀ ਗਈ ਮੁਹਿੰਮ ਦੇ ਤਹਿਤ ਇੰਸਪੈਕਟਰ ਜਨਪਾਲ ਸਿੰਘ ਮੁੱਖ ਅਫ਼ਸਰ ਥਾਣਾ ਸਿਟੀ ਸੁਨਾਮ ਅਤੇ ਥਾਣੇਦਾਰ ਕਰਮਜੀਤ ਸਿੰਘ ਇੰਚਾਰਜ ਨਾਰਕੋਟਿਕ ਸੈੱਲ ਸੰਗਰੂਰ ਅਤੇ ਥਾਣਾ ਸੁਨਾਮ ਦੀ ਪੁਲਿਸ ਵੱਲੋਂ ਸਾਂਝੇ ਅਪ੍ਰੇਸ਼ਨ ਤਹਿਤ ਸਮੱਗਲਰਾਂ ਦੀ ਤਲਾਸ਼ ਕੀਤੀ ਜਾ ਰਹੀ ਸੀ ਅਤੇ ਇਸ ਦੌਰਾਨ ਹਰਦੀਪ ਸਿੰਘ ਨਾਰਕੋਟਿਕ ਸੈੱਲ ਸੰਗਰੂਰ ਪਾਸ ਇਹ ਸੂਚਨਾ ਪ੍ਰਾਪਤ ਹੋਈ ਕਿ ਮਿੱਤੂ ਉਰਫ ਮਾਣੋ ਪਤਨੀ ਪਾਲਾ ਸਿੰਘ ਵਾਸੀ ਅਨਾਜ ਮੰਡੀ ਸੁਨਾਮ ਜੋ ਕਿ ਅਨਾਜ ਮੰਡੀ ਸੁਨਾਮ ਤੋਂ ਗੰਦੇ ਖੂਹ ਰੇਲਵੇ ਲਾਈਨ ਵਾਲੇ ਪਾਸੇ ਗਾਹਕਾਂ ਨੂੰ ਹੈਰੋਇਨ ਵੇਚਣ ਲਈ ਜਾ ਰਹੀ ਸੀ ।
ਜਿਸ ਤੇ ਰਾਜਵੰਤ ਕੁਮਾਰ ਨੇ ਮੌਕੇ ਤੇ ਪਹੁੰਚ ਕੇ ਔਰਤ ਨੂੰ ਕਾਬੂ ਕੀਤਾ ਅਤੇ ਔਰਤ ਕੋਲੋਂ 100 ਗਰਾਮ ਹੈਰੋਇਨ ਬਰਾਮਦ ਕੀਤੀ । ਜਿਸ ਦੇ ਸਬੰਧ ਵਿੱਚ ਮੁਕੱਦਮਾ ਨੰਬਰ 218 ਅ/ਧ 21/61/85 ਐੱਨ .ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ । ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।