ਸਮੁੰਦਰ ਦੇ ਕਿਨਾਰੇ 10 ਕਰੋੜ ਦੀ ਡਰੱਗ ਦੇ ਪੈਕਟ ਬਰਾਮਦ

Million, Drug, Recovered, Seaside

ਗੁਜਰਾਤ। ਪਾਕਿਸਤਾਨ ਨਾਲ ਲੱਗਦੇ ਕੱਛ ਜ਼ਿਲੇ ਦੇ ਸਮੁੰਦਰੀ ਤੱਟਵਰਤੀ ਦਲਦਲੀ ਕ੍ਰੀਕ ਵਿਸਥਾਰ ਨਾਲ ਸਰਹੱਦੀ ਸੁਰੱਖਿਆ ਫੋਰਸ (ਬੀ.ਐੱਸ.ਐੱਫ.) ਨੇ ਅੱਜ ਯਾਨੀ ਸੋਮਵਾਰ ਨੂੰ ਵੀ ਡਰੱਗ ਨਾਲ ਭਰਿਆ ਇਕ ਪੈਕੇਟ ਬਰਾਮਦ ਕੀਤਾ, ਜੋ ਪਿਛਲੇ 2 ਦਿਨਾਂ ‘ਚ ਇਸ ਇਲਾਕੇ ਤੋਂ ਅਜਿਹੀ ਦੂਜੀ ਬਰਾਮਦਗੀ ਹੈ ਅਤੇ ਦੋਵਾਂ ਦੀ ਕੁੱਲ ਕੀਮਤ ਲਗਭਗ 10 ਕਰੋੜ ਰੁਪਏ ਦੱਸੀ ਗਈ ਹੈ। ਇਹ ਪੈਕੇਟ ਦਰਅਸਲ ਬੀਤੇ ਮਈ ਮਹੀਨੇ ‘ਚ ਭਾਰਤੀ ਕੋਸਟ ਦਲ ਵੱਲੋਂ ਫੜੀ ਗਈ ਕਿਸ਼ਤੀ ‘ਤੇ ਸਵਾਰ 6 ਤਸਕਰਾਂ ਦੇ ਹੱਥੋਂ ਸਮੁੰਦਰ ‘ਚ ਸੁੱਟੇ ਗਏ ਅਜਿਹੇ 136 ਪੈਕੇਟਾਂ ਦਾ ਹਿੱਸਾ ਹਨ। Drug

23 ਮਈ ਨੂੰ ਫੜੀ ਗਈ ਅਲ ਮਦੀਨਾ ਨਾਂਅ ਦੀ ਪਾਕਿਸਤਾਨੀ ਕਿਸ਼ਤੀ ਤੋਂ ਇਲਾਵਾ 194 ਹੋਰ ਡਰੱਗ ਦੇ ਪੈਕੇਟ ਸਨ, ਜਿਨ੍ਹਾਂ ‘ਚ ਹੈਰੋਇਨ ਅਤੇ ਬਰਾਊਨ ਸ਼ੂਗਰ ਭਰੀ ਸੀ। ਬੀ.ਐੱਸ.ਐੱਫ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਾਲ ‘ਚ ਕ੍ਰੀਕ ਇਲਾਕੇ ‘ਚ 2 ਲਾਵਾਰਸ ਪਾਕਿਸਤਾਨੀ ਕਿਸ਼ਤੀਆਂ ਮਿਲੀਆਂ ਸਨ। ਇਸ ਦੇ ਬਾਅਦ ਤੋਂ ਚੌਕਸੀ ਜਾਂਚ ਮੁਹਿੰਮ ਦੌਰਾਨ 108ਵੀਂ ਬਟਾਲੀਅਨ ਦੀ ਗਸ਼ਤ ਟੀਮ ਨੇ ਪਹਿਲਾਂ ਐਤਵਾਰ ਸ਼ਾਮ ਅਤੇ ਸੋਮਵਾਰ ਸਵੇਰੇ ਲਕੀ ਕ੍ਰੀਕ ਖੇਤਰ ‘ਚ 2 ਡਰੱਗ ਪੈਕੇਟ ਦੇਖੇ ਅਤੇ ਉਨ੍ਹਾਂ ਨੂੰ ਬਰਾਮਦ ਕੀਤਾ। Drug

ਇਹ ਉਨ੍ਹਾਂ ਪੈਕੇਟਾਂ ਵਰਗੇ ਸਨ, ਜਿਵੇਂ ਲਗਭਗ ਮਈ ਦੇ ਆਖਰੀ ਹਫਤੇ, ਜੂਨ ਅਤੇ ਜੁਲਾਈ ਦੌਰਾਨ ਸਮੁੰਦਰ ‘ਚੋਂ ਮਿਲੇ ਸਨ ਅਤੇ ਕੋਸਟ ਗਾਰਡ ਵੱਲੋਂ ਫੜੀ ਗਈ ਪਾਕਿਸਤਾਨੀ ਕਿਸ਼ਤੀ ‘ਚੋਂ ਮਿਲੇ ਸਨ। ਹਾਲ ‘ਚ ਮਿਲੀਆਂ 2 ਲਾਵਾਰਸ ਕਿਸ਼ਤੀਆਂ ‘ਚ ਤਾਂ ਮੱਛੀ ਫੜਨ ਦੇ ਯੰਤਰਾਂ ਤੋਂ ਇਲਾਵਾ ਕੁਝ ਵੀ ਸ਼ੱਕੀ ਨਹੀਂ ਸੀ ਪਰ ਚੌਕਸੀ ਦੇ ਤੌਰ ‘ਤੇ ਨੇੜੇ-ਤੇੜੇ ਦੀ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਸੀ ਅਤੇ ਇਸੇ ਦੌਰਾਨ ਇਹ ਦੋਵੇਂ ਡਰੱਗ ਪੈਕੇਟ ਮਿਲੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here