10 ਡਾਊਨਿੰਗ ਸਟ੍ਰੀਟ ’ਚ ਵਧੇਗਾ ਭਾਰਤ ਦਾ ਪ੍ਰਭਾਵ

10 ਡਾਊਨਿੰਗ ਸਟ੍ਰੀਟ ’ਚ ਵਧੇਗਾ ਭਾਰਤ ਦਾ ਪ੍ਰਭਾਵ

ਭਾਰਤੀ ਮੂਲ ਦੇ ਬ੍ਰਿਟਿਸ਼ ਸਾਂਸਦ ਰਿਸ਼ੀ ਸੂਨਕ ਬਰਤਾਨੀਆ ਦੇ ਪ੍ਰਧਾਨ ਮੰਤਰੀ ਚੁਣ ਲਏ ਗਏ ਹਨ ਕੰਜਰਵੇਟਿਵ ਪਾਰਟੀ ਦੀ 43 ਸਾਲਾਂ ਆਗੂ ਲਿਜ਼ ਟਰੱਸ ਦੇ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ’ਚ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ, ਰਿਸ਼ੀ ਸੂਨਕ ਅਤੇ ਹਾਊਸ ਆਫ਼ ਕਾਮਨ ਦੀ ਸਪੀਕਰ ਪੇਨੀ ਮਾਰਡਾਂਟ ਦੇ ਨਾਂਅ ਸਾਹਮਣੇ ਆਏ ਸਨ ਪਰ ਐਤਵਾਰ ਨੂੰ ਜਾਨਸਨ ਵੱਲੋਂ ਨਾਮ ਵਾਪਸ ਲਏ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਅਹੁਦੇ ’ਤੇ ਸੂਨਕ ਦਾ ਚੁਣਿਆ ਜਾਣਾ ਮਹਿਜ਼ ਰਸਮੀ ਕਾਰਵਾਈ ਰਹਿ ਗਿਆ ਸੀ ਸੂਨਕ ਆਈਟੀ ਕੰਪਨੀ ਇੰਫੋਸਿਸ ਦੇ ਸੰਸਥਾਪਕ ਨਰਾਇਣ ਮੂਰਤੀ ਦੇ ਜਵਾਈ ਹਨ ਸਾਲ 2015 ’ਚ ਜਿਸ ਸਮੇਂ ਸੂਨਕ ਪਹਿਲੀ ਵਾਰ ਸਾਂਸਦ ਬਣੇ ਸਨ ਉਦੋਂ ਉਨ੍ਹਾਂ ਨੇ ਭਗਵਤ ਗੀਤਾ ’ਤੇ ਹੱਥ ਰੱਖ ਕੇ ਸਹੁੰ ਚੁੱਕੀ ਸੀ

ਮੀਡੀਆ ਰਿਪੋਰਟਾਂ ਮੁਤਾਬਿਕ 155 ਤੋਂ ਜਿਆਦਾ ਟੋਰੀ ਸਾਂਸਦਾਂ ਨੇ ਰਿਸ਼ੀ ਦੀ ਹਮਾਇਤ ਕੀਤੀ ਹੈ ਜਾਨਸਨ ਦੇ ਨਾਂਅ ਵਾਪਸ ਲਏ ਜਾਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਸੂਨਕ ਨੇ ਕਿਹਾ ਕਿ ਜਾਨਸਨ ਨੇ ਬ੍ਰੇਕਿਜਟ ਅਤੇ ਵੈਕਸੀਨ ਰੋਲ-ਆਊਟ ਵਰਗੇ ਮਹੱਤਵਪੂਰਨ ਫੈਸਲੇ ਲਏ ਉਨ੍ਹਾਂ ਨੇ ਮੁਸ਼ਕਲ ਚੁਣੌਤੀਆਂ ਦਾ ਸਾਹਮਣਾ ਕਰਨ ’ਚ ਦੇਸ਼ ਦੀ ਮੱਦਦ ਕੀਤੀ ਅਸੀਂ ਉਨ੍ਹਾਂ ਦੇ ਧੰਨਵਾਦੀ ਰਹਾਂਗੇ ਮੈਨੂੰ ਉਮੀਦ ਹੈ ਕਿ ਉਹ ਦੇਸ਼ ਲਈ ਯੋਗਦਾਨ ਦੇਣਾ ਜਾਰੀ ਰੱਖਣਗੇ ਇਸ ਤੋਂ ਪਹਿਲਾਂ 55 ਸਾਲਾਂ ਜਾਨਸਨ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ 100 ਸਾਂਸਦਾਂ ਦੀ ਹਮਾਇਤ ਪ੍ਰਾਪਤ ਹੈ ਪਰ ਟੋਰੀ (ਕੰਜਰਵੇਟਿਵ) ਪਾਰਟੀ ਨੂੰ ਇੱਕਜੁੱਟ ਬਣਾਈ ਰੱਖਣ ਲਈ ਉਨ੍ਹਾਂ ਨੇ ਪ੍ਰਧਾਨ ਮੰਤਰੀ ਅਹੁਦੇ ਦੀ ਰੇਸ ਤੋਂ ਹਟਣ ਦਾ ਫੈਸਲਾ ਲਿਆ ਹੈ

ਇਸ ਸਾਲ ਜੁਲਾਈ ਮਹੀਨੇ ’ਚ ਪਾਰਟੀਗੇਟ ਕਾਂਡ ’ਚ ਜਾਨਸਨ ਵੱਲੋਂ ਅਸਤੀਫ਼ਾ ਦਿੱਤੇ ਜਾਣ ਤੋਂ ਬਾਅਦ ਪਾਰਟੀ ਨੇ ਲਿਜ਼ ਨੂੰ ਬਰਤਾਨੀਆ ਦਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਸੀ ਪਰ ਖਰਾਬ ਆਰਥਿਕ ਨੀਤੀਆਂ ਅਤੇ ਮਿੰਨੀ ਬਜਟ ’ਚ ਲਏ ਗਏ ਆਰਥਿਕ ਫੈਸਲਿਆਂ ਦੀ ਵਜ੍ਹਾ ਨਾਲ ਲਿਜ਼ ਨੂੰ ਮਹਿਜ਼ 45 ਦਿਨਾਂ ਬਾਅਦ ਹੀ ਅਸਤੀਫ਼ਾ ਦੇਣਾ ਪੈ ਗਿਆ ਸੀ ਸਤੰਬਰ ਮਹੀਨੇ ਦੇ ਪਹਿਲੇ ਹਫ਼ਤੇ ’ਚ ਐਲਾਨੇ ਗਏ ਚੋਣ ਨਤੀਜਿਆਂ ’ਚ ਟਰੱਸ ਨੇ ਰਿਸ਼ੀ ਨੂੰ ਮਾਤ ਦਿੱਤੀ ਸੀ ਟਰੱਸ ਨੂੰ 81, 326 ਵੋਟਾਂ ਮਿਲੀਆਂ ਜਦੋਂ ਕਿ ਰਿਸ਼ੀ 60, 399 ਵੋਟਾਂ ਹੀ ਹਾਸਲ ਕਰ ਸਕੇ ਸਨ

ਪਾਰਟੀ ਦੇ ਵੱਡੇ ਆਗੂਆਂ ਅਤੇ ਸਾਬਕਾ ਪੀਐਮ ਬੋਰਿਸ਼ ਜਾਨਸਨ ਦੇ ਸਹਿਯੋਗ ਦੇ ਚੱਲਦਿਆਂ ਟਰੱਸ ਚੋਣ ਜਿੱਤ ਕੇ ਇੱਕ ਵਾਰ ਤਾਂ ਬ੍ਰਿਟਿਸ਼ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਪਹੁੰਚਣ ’ਚ ਜ਼ਰੂਰ ਕਾਮਯਾਬ ਹੋ ਗਈ ਸੀ, ਪਰ ਵਰਤਮਾਨ ’ਚ ਬ੍ਰਿਟੇਨ ਜਿਸ ਬੇਯਕੀਨੀ ਅਤੇ ਪਰਿਵਰਤਨ ਦੇ ਦੌਰ ’ਚੋਂ ਲੰਘ ਰਿਹਾ ਹੈ, ਉਸ ’ਚ ਟਰੱਸ ਦਾ ਸੱਤਾ ’ਚ ਆਉਣਾ ਕਾਫ਼ੀ ਚੁਣੌਤੀਪੂਰਨ ਮੰਨਿਆ ਜਾ ਰਿਹਾ ਸੀ ਬ੍ਰਿਟੇਨ ’ਚ ਇਸ ਸਮੇਂ ਮਹਿੰਗਾਈ ਅਤੇ ਬੇਰੁਜ਼ਗਾਰੀ ਆਸਮਾਨ ਛੂ ਰਹੀ ਹੈ ਮੁਦਰਾਸਫੀਤੀ ਦੀ ਦਰ ਨੌ ਫੀਸਦੀ ਤੋਂ ਵੀ ਜਿਆਦਾ ਹੈ ਵਧਦੇ ਊਰਜਾ ਸੰਕਟ ਨਾਲ ਸਥਿਤੀ ਹੋਰ ਜਿਆਦਾ ਖਰਾਬ ਹੋ ਰਹੀ ਹੈ

ਮਹਿੰਗਾਈ ’ਤੇ ਕਾਬੂ ਪਾਉਣ ਅਤੇ ਬੇਰੁਜ਼ਗਾਰੀ ਨੂੰ ਦੂਰ ਕਰਨ ਤੋਂ ਇਲਾਵਾ ਆਰਥਿਕ ਮੋਰਚੇ ’ਤੇ ਦੇਸ਼ ਨੂੰ ਅੱਗੇ ਵਧਾਉਣ ਦੀ ਚੁਣੌਤੀ ਟਰੱਸ ਦੇ ਸਾਹਮਣੇ ਸੀ ਟੈਕਸ ’ਚ ਵਾਧੇ ਸਬੰਧੀ ਵੀ ਬ੍ਰਿਟਿਸ਼ ਨਾਗਰਿਕ ਕੰਜਰਵੇਟਿਵ ਪਾਰਟੀ ਦੀਆਂ ਨੀਤੀਆਂ ਤੋਂ ਨਰਾਜ ਸਨ ਟੈਕਸ ’ਚ ਵਾਧੇ ਸਬੰਧੀ ਲੇਬਰ ਪਾਰਟੀ ਸਰਕਾਰ ਨੂੰ ਲਗਾਤਾਰ ਘੇਰ ਰਹੀ ਸੀ ਟੈਕਸ ਵਾਧੇ ਦਾ ਮਸਲਾ ਜਾਨਸਨ ਦੇ ਅਸਤੀਫ਼ੇ ਦਾ ਵੀ ਇੱਕ ਵੱਡਾ ਕਾਰਨ ਬਣਿਆ ਸੀ ਟਰੱਸ ਨੇ ਚੋਣ ਮੁਹਿੰਮ ਦੌਰਾਨ ਵੋਟਰਾਂ ਨੂੰ ਟੈਕਸ ’ਚ ਕਟੌਤੀ ਅਤੇ ਬ੍ਰਿਟਿਸ਼ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਦਾ ਵਾਅਦਾ ਕੀਤਾ ਸੀ ਉਨ੍ਹਾਂ ਨੇ ਲੋਕਾਂ ਨੂੰ ਸਿੱਧਾ ਲਾਭ ਦੇਣ ਦੀ ਗੱਲ ਵੀ ਕਹੀ ਸੀ

ਹਾਲਾਂਕਿ, ਟਰੱਸ ਨੇ ਮਿੰਨੀ ਬਜਟ ਜਰੀਏ ਟੈਕਸ ’ਚ ਕਟੌਤੀ ਕਰਦਿਆਂ ਖਰਚ ’ਚ ਵਾਧੇ ਦਾ ਯਤਨ ਕੀਤਾ ਪਰ ਟਰੱਸ ਦਾ ਇਹ ਯਤਨ ਸਫ਼ਲ ਨਹੀਂ ਹੋਇਆ ਉਨ੍ਹਾਂ ਦੇ ਵਿੱਤੀ ਮੰਤਰੀ ਨੇ ਮਿੰਨੀ ਬਜਟ ’ਚ 45 ਅਰਬ ਪੌਂਡ ਦੀ ਟੈਕਸ ਕਟੌਤੀ ਦੀ ਤਜਵੀਜ਼ ਕੀਤੀ ਸੀ ਦਿਲਚਸਪ ਗੱਲ ਇਹ ਹੈ ਕਿ ਵਿੱਤ ਮੰਤਰੀ ਨੇ ਇਸ ਭਾਰੀ ਰਕਮ ਲਈ ਕਰਜ਼ ਲੈਣ ਦਾ ਸੁਝਾਅ ਦਿੱਤਾ ਸੀ

ਟੈਕਸ ਕਟੌਤੀ ਲਈ ਐਨੇ ਵੱਡੇ ਸਰਕਾਰੀ ਕਰਜ਼ੇ ਲਏ ਜਾਣ ਦੀਆਂ ਤਜਵੀਜ਼ਾਂ ਨੇ ਬਜ਼ਾਰ ’ਚ ਹਲਚਲ ਮਚਾ ਦਿੱਤੀ ਹਾਲਾਤ ਇਹ ਹੋ ਗਏ ਕਿ ਡਾਲਰ ਦੇ ਮੁਕਾਬਲੇ ਪੌਂਡ ’ਚ ਇਤਿਹਾਸਕ ਗਿਰਾਵਟ ਆ ਗਈ ਹਾਲਾਤ ਬੇਕਾਬੂ ਹੋਣ ਦੇ ਡਰ ਨਾਲ ਟਰੱਸ ਨੇ ਆਪਣੇ ਵਿੱਤ ਮੰਤਰੀ ਨੂੰ ਹਟਾ ਦਿੱਤਾ ਅਤੇ ਟੈਕਸ ਕਟੌਤੀ ਦੀਆਂ ਤਜੀਵਜਾਂ ਨੂੰ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਪਾਰਟੀ ਦੇ ਅੰਦਰ ਵੀ ਉਨ੍ਹਾਂ ਖਿਲਾਫ਼ ਨਰਾਜ਼ਗੀ ਦੇ ਸੁਰ ਉੱਠਣ ਲੱਗੇ ਰਹਿੰਦੀ ਕਸਰ ਗ੍ਰਹਿ ਮੰਤਰੀ ਸੂਐਲਾ ਬ੍ਰੇਵਰਮੈਨ ਦੇ ਅਸਤੀਫ਼ੇ ਨੇ ਪੂਰੀ ਕਰ ਦਿੱਤੀ ਕੁੱਲ ਮਿਲਾ ਕੇ ਇੱਕ ਤੋਂ ਬਾਅਦ ਇੱਕ ਸਿਆਸੀ ਸੰਕਟ ਨਾਲ ਟਰੱਸ ਦੀ ਸਿਆਸੀ ਰੁਤਬੇ ’ਤੇ ਬੁਰਾ ਅਸਰ ਪਿਆ ਅਤੇ ਆਖ਼ਰ ’ਚ ਉਨ੍ਹਾਂ ਨੂੰ ਮੰਨਣਾ ਪਿਆ ਕਿ ਉਹ ਜਿਸ ਵਾਅਦੇ ਨਾਲ ਸੱਤਾ ’ਚ ਆਈ ਸੀ ਉਸ ਨੂੰ ਪੂਰਾ ਕਰਨ ਦੀ ਸਥਿਤੀ ’ਚ ਨਹੀਂ ਹੈ

ਭਾਰਤ ਲੰਮੇ ਸਮੇਂ ਤੋਂ ਬ੍ਰਿਟੇਨ ਨਾਲ ਮੁਕਤ ਵਪਾਰ ਸਮਝੌਤੇ ਦੀ ਦਿਸ਼ਾ ’ਚ ਅੱਗੇ ਵਧਣਾ ਚਾਹੁੰਦਾ ਹੈ ਅਪਰੈਲ 2022 ’ਚ ਪਹਿਲਾਂ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਭਾਰਤ ਯਾਤਰਾ ਦੌਰਾਨ ਮੁਕਤ ਵਪਾਰ ਸਮਝੌਤੇ ਸਬੰਧੀ ਚਰਚਾ ਹੋਈ ਸੀ ਟਰੱਸ ਦੇ ਸੱਤਾ ’ਚ ਆਉਣ ਤੋਂ ਬਾਅਦ ਅਜਿਹੀਆਂ ਸੰਭਾਵਨਾਵਾਂ ਪ੍ਰਗਟ ਕੀਤੀਆਂ ਜਾ ਰਹੀਆਂ ਸਨ ਕਿ ਭਾਰਤ ਬ੍ਰਿਟੇਨ ਮੁਕਤ ਵਪਾਰ ਸਮਝੌਤੇ (ਐਫ਼ਟੀਏ) ਨੂੰ ਮੂਰਤ ਰੂਪ ਪ੍ਰਦਾਨ ਕਰਨ ਦੀ ਦਿਸ਼ਾ ’ਚ ਤੇਜ਼ੀ ਨਾਲ ਅੱਗੇ ਵਧਣਗੇ ਪਰ ਟਰੱਸ ਦੇ ਅਸਤੀਫ਼ੇ ਤੋਂ ਬਾਅਦ ਸਮਝੌਤਾ ਖਟਾਈ ’ਚ ਪੈਂਦਾ ਦਿਖਾਈ ਦੇ ਰਿਹਾ ਸੀ

ਦਰਅਸਲ, ਭਾਰਤ ਅਤੇ ਬ੍ਰਿਟੇਨ ਦੋਵੇਂ ਇਸ ਯਤਨ ’ਚ ਸਨ ਕਿ ਦੀਵਾਲੀ ਤੱਕ ਐਫ਼ਟੀਏ ਸਬੰਧੀ ਦੋਵਾਂ ਦੇਸ਼ਾਂ ਵਿਚਕਾਰ ਸਹਿਮਤੀ ਹੋ ਜਾਵੇ ਪਰ ਟਰੱਸ ਤੇ ਅਸਤੀਫ਼ੇ ਨੇ ਇਸ ਦੀਆਂ ਸੰਭਾਵਨਾਵਾਂ ’ਤੇ ਪਾਣੀ ਫੇਰ ਦਿੱਤਾ ਸੀ ਭਾਰਤ ਦੇ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਟਰੱਸ ਦੇ ਅਸਤੀਫ਼ੇ ਤੋਂ ਬਾਅਦ ਕਿਹਾ ਕਿ ਹੁਣ ਇੰਤਜ਼ਾਰ ਕਰਨਾ ਪਵੇਗਾ ਸਾਨੂੰ ਦੇਖਣਾ ਪਵੇਗਾ ਕਿ ਹੁਣ ਕੀ ਹੁੰਦਾ ਹੈ ਉਹ ਜਲਦੀ ਨਾਲ ਅਗਵਾਈ ’ਚ ਬਦਲਾਅ ਕਰਦੇ ਹਨ ਜਾਂ ਫ਼ਿਰ ਪੂਰੀ ਪ੍ਰਕਿਰਿਆ ਦੁਬਾਰਾ ਹੋਵੇਗੀ ਹਾਲਾਂਕਿ, ਟਰੱਸ ਦੇ ਅਸਤੀਫ਼ੇ ਤੋਂ ਬਾਅਦ ਵੀ ਦੋਵਾਂ ਦੇਸ਼ਾਂ ਦੇ ਅਧਿਕਾਰੀ ਇਸ ਸਮਝੌਤੇ ’ਤੇ ਗੱਲਬਾਤ ਜਾਰੀ ਰੱਖ ਰਹੇ ਹਨ ਉਮੀਦ ਹੈ ਕਿ ਹੁਣ ਰਿਸ਼ੀ ਦੇ ਸੱਤਾ ’ਚ ਆਉਣ ਤੋਂ ਬਾਅਦ ਦੋਵੇਂ ਦੇਸ਼ ਐਫ਼ਟੀਏ ਦੀ ਦਿਸ਼ਾ ’ਚ ਤੇਜ਼ੀ ਨਾਲ ਅੱਗੇ ਵਧਣਗੇ ਅਤੇ ਸਾਲ ਦੇ ਆਖ਼ਰ ਤੱਕ ਐਫ਼ਟੀਏ ਦੇ ਮਸੌਦੇ ’ਤੇ ਦਸਤਖ਼ਤ ਹੋ ਜਾਣਗੇ

ਰਿਸ਼ੀ ਦੇ ਸੱਤਾ ’ਚ ਆਉਣ ਤੋਂ ਬਾਅਦ ਭਾਰਤ ਅਤੇ ਬ੍ਰਿਟੇਨ ਵਿਚਕਾਰ ਰਣਨੀਤਿਕ ਸਬੰਧ ਹੋਰ ਜਿਆਦਾ ਮਜ਼ਬੂਤ ਹੋਣਗੇ ਅਮਰੀਕਾ ਬ੍ਰਿਟੇਨ ਦਾ ਮਹੱਤਵਪੂਰਨ ਭਾਗੀਦਾਰ ਹੈ ਅਤੇ ਪਿਛਲੇ ਕੁਝ ਸਾਲਾਂ ਤੋਂ ਭਾਰਤ-ਅਮਰੀਕਾ ਸਬੰਧ ਮਜ਼ਬੂਤੀ ਨਾਲ ਅੱਗੇ ਵਧਦੇ ਦਿਖਾਈ ਦੇ ਰਹੇ ਹਨ ਖਾਸ ਕਰਕੇ ਹਿੰਦ-ਪ੍ਰਸ਼ਾਂਤ ਖੇਤਰ ’ਚ ਚੀਨ ਦੀ ਚੁਣੌਤੀ ਨਾਲ ਨਿਪਟਣ ਲਈ ਭਾਰਤ ਅਤੇ ਅਮਰੀਕਾ ’ਚ ਰੱਖਿਆ ਸਹਿਯੋਗ ਵਧਿਆ ਹੈ ਹੁਣ ਇਸ ’ਚ ਬ੍ਰਿਟੇਨ ਵੀ ਸ਼ਾਮਲ ਹੋ ਗਿਆ ਹੈ ਜਾਨਸਨ ਦੀ ਭਾਰਤ ਯਾਤਰਾ ਦੌਰਾਨ ਭਾਰਤ ਅਤੇ ਬ੍ਰਿਟੇਨ ਸਮੁੰਦਰੀ ਖੇਤਰ ’ਚ ਰਲ ਕੇ ਕੰਮ ਕਰਨ ਲਈ ਸਹਿਮਤ ਹੋਏ ਸਨ ਜਾਨਸਨ ਦੀ ਯਾਤਰਾ ਦੌੌਰਾਨ ਮੁਕਤ, ਖੁੱਲ੍ਹੇ ਅਤੇ ਸੁਰੱਖਿਅਤ ਹਿੰਦ-ਪ੍ਰਸ਼ਾਂਤ ਨੂੰ ਹਮਾਇਤ ਦੇਣ ਲਈ ਸਹਿਯੋਗ ਅਤੇ ਸੰਪਰਕ ਵਧਾਉਣ ਦੀ ਗੱਲ ਵੀ ਕਹੀ ਗਈ ਸੀ ਯਾਤਰਾ ਦੌਰਾਨ ਦੋਵਾਂ ਪ੍ਰਧਾਨ ਮੰਤਰੀਆਂ ਨੇ ਰੋਡਮੈਪ 2030 ਲਾਗੂ ਕਰਨ ਅਤੇ ਦੋਪੱਖੀ ਵਪਾਰ ਨੂੰ ਦੋਗੁਣਾ ਕਰਨ ’ਤੇ ਜ਼ੋਰ ਦਿੱਤਾ ਸੀ

ਭਾਰਤ ਇਸ ਸਮੇਂ ਦੁਨੀਆ ਦੀ ਮੁੱਖ ਆਰਥਿਕ ਸ਼ਕਤੀ ਦੇ ਤੌਰ ’ਤੇ ਉਭਰ ਰਿਹਾ ਹੈ ਬ੍ਰਿਟੇਨ ਨੂੰ ਪਛਾੜ ਕੇ ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ ਆਪਣੀ ਖਰਾਬ ਆਰਥਿਕ ਹਾਲਤ ਲਈ ਬ੍ਰਿਟੇਨ ਨੂੰ ਭਾਰਤ ਦੀ ਜ਼ਰੂਰਤ ਹੈ ਬ੍ਰਿਟੇਨ ਭਾਰਤ ਨਾਲ ਆਪਣੇ ਵਪਾਰ ਨੂੰ ਸਾਲ 2035 ਤੱਕ 36.5 ਅਰਬ ਡਾਲਰ ਤੋਂ ਵੀ ਜਿਆਦਾ ਵਧਾਉਣਾ ਚਾਹੁੰਦਾ ਹੈ ਵਪਾਰਰਿਕ ਸੰਤੁਲਨ ਬਣਾਉਣ ਅਤੇ ਵਪਾਰ ਵਧਾਉਣ ਲਈ ਰਿਸ਼ੀ ਭਾਰਤ ਦੀ ਅਹਿਮੀਅਤ ਨੂੰ ਸਮਝ ਰਹੇ ਹੋਣਗੇ ਅਜਿਹੇ ’ਚ ਰਿਸ਼ੀ ਦੇ ਸੱਤਾ ’ਚ ਆਉਣ ਤੋਂ ਬਾਅਦ 10 ਡਾਊਨਿੰਗ ਸਟ੍ਰੀਟ ’ਚ ਭਾਰਤ ਦਾ ਪ੍ਰਭਾਵ ਤਾਂ ਵਧੇਗਾ ਹੀ ਨਾਲ ਹੀ ਲੰਮੇ ਸਮੇਂ ਤੋਂ ਸਿਆਸੀ ਅਸਥਿਰਤਾ ਦਾ ਸ਼ਿਕਾਰ ਹੋਈ ਬ੍ਰਿਟਿਸ਼ ਸਿਆਸਤ ’ਚ ਮਜ਼ਬੂਤੀ ਦਾ ਦੌਰ ਪਰਤੇਗਾ ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਨਾ ਕੇਵਲ ਯੂਰਪ ਸਗੋਂ ਬਾਕੀ ਵਿਸ਼ਵ ਜਗਤ ਲਈ ਵੀ ਚੰਗਾ ਹੋਵੇਗਾ
ਡਾ. ਐਨ. ਕੇ . ਸੋਮਾਨੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ