ਸਾਡੇ ਨਾਲ ਸ਼ਾਮਲ

Follow us

11.8 C
Chandigarh
Monday, February 2, 2026
More
    Home Breaking News ਰਾਜਨੰਦਗਾਂਵ &#...

    ਰਾਜਨੰਦਗਾਂਵ ‘ਚ ਸੜਕ ਹਾਦਸੇ ‘ਚ 10 ਦੀ ਮੌਤ

    10 Deaths, Road, Accident, Rajnandgaon

    ਮ੍ਰਿਤਕਾਂ ‘ਚ 6 ਪੁਰਸ਼ ਅਤੇ 4 ਮਹਿਲਾਵਾਂ

    ਰਾਜਨੰਦਗਾਂਵ, ਏਜੰਸੀ। ਛਤੀਸ਼ਗੜ੍ਹ ਦੇ ਰਾਜਨੰਦਗਾਂਵ ‘ਚ ਅੱਜ ਇੱਕ ਸੜਕ ਹਾਦਸੇ ‘ਚ 10 ਲੋਕਾਂ ਦੀ ਮੌਤ ਹੋ ਗਈ। ਪੁਲਿਸ ਸੂਤਰਾਂ ਅਨੁਸਾਰ ਜਿਲ੍ਹਾ ਮੁੱਖ ਦਫ਼ਤਰ ਤੋਂ 14 ਕਿਲੋਮੀਟਰ ਸੋਮਾਨੀ ਥਾਣਾ ਖੇਤਰ ‘ਚ ਟਰੱਕ ਅਤੇ ਜੀਪ ਦੀ ਟੱਕਰ ‘ਚ 9 ਲੋਕਾਂ ਦੀ ਘਟਨਾ ਸਥਾਨ ‘ਤੇ ਹੀ ਮੌਤ ਹੋ ਗਈ ਜਦੋਂਕਿ ਇੱਕ ਦੀ ਹਸਪਤਾਲ ‘ਚ ਇਲਾਜ ਲਈ ਲਿਜਾਂਦੇ ਸਮੇਂ ਰਸਤੇ ‘ਚ ਮੌਤ ਹੋ ਗਈ। ਮ੍ਰਿਤਕਾਂ ‘ਚ 6 ਪੁਰਸ਼ ਅਤੇ 4 ਮਹਿਲਾਵਾਂ ਹਨ। ਇਸ ਘਟਨਾ ‘ਚ 4 ਹੋਰ ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਦੱਸਿਆ ਗਿਆ ਹੈ ਕਿ ਸਾਰੇ ਲੋਕ ਭਿਲਾਈ ਨਿਵਾਸੀ ਸਨ। ਇੱਥੇ ਧਾਰਮਿਕ ਪ੍ਰੋਗਰਾਮ ‘ਚ ਬਲਾਮੇਸ਼ਵਰੀ ਦੇਵੀ ਦੇ ਦਰਸ਼ਨ ਲਈ ਆ ਰਹੇ ਸਨ। (10 Deaths)

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here