ਬਚਾਅ ਕਾਰਜਾਂ ਲਈ ਟੀਮਾਂ ਨੂੰ ਭੇਜਿਆ
ਸ੍ਰੀਨਗਰ, ਏਜੰਸੀ। ਜੰਮੂ ਕਸ਼ਮੀਰ ਦੇ ਲੱਦਾਖ ਖੇਤਰ ਦੇ ਖਾਰਦੁੰਗ ਲਾ ਦਰ੍ਰੇ ‘ਤੇ ਸ਼ੁੱਕਰਵਾਰ ਨੂੰ ਬਰਫ ਖਿਸਕਣ ਕਾਰਨ ਬਰਫ ਹੇਠ ਦਬ ਕੇ ਇੱਕ ਸੈਲਾਨੀ ਦੀ ਮੌਤ ਹੋ ਗਈ ਅਤੇ 9 ਹੋਰ ਲੋਕ ਲਾਪਤਾ ਹਨ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਲੇਹ ‘ਚ ਸਮੁੰਦਰਤਲ ਤੋਂ 18400 ਮੀਟਰ ਦੀ ਉਚਾਈ ‘ਤੇ ਸਥਿਤ ਖਾਰਦੁੰਗਾ ਲਾ ਦਰ੍ਰੇ ‘ਤੇ ਸਵੇਰੇ ਬਰਫ ਖਿਸਕੀ, ਜਿਸ ਕਾਰਨ ਸੈਲਾਨੀਆਂ ਦਾ ਇੱਕ ਵਾਹਨ ਬਰਫ ਦੀ ਲਪੇਟ ‘ਚ ਆ ਗਿਆ। ਹਾਦਸੇ ਦੀ ਜਾਣਕਾਰੀ ਮਿਲਦੇ ਹੀ ਆਸਪਾਸ ਦੇ ਇਲਾਕਿਆਂ ਤੋਂ ਬਚਾਅ ਲਈ ਟੀਮਾਂ ਨੂੰ ਭੇਜਿਆ ਗਿਆ। ਬਚਾਅ ਕਾਰਜਾਂ ‘ਚ ਹੈਲੀਕਾਪਟਰ ਵੀ ਲਗਾਏ ਗਏ ਹਨ। ਅੰਤਿਮ ਰਿਪੋਰਟ ਮਿਲਣ ਤੱਕ ਇੱਕ ਸੈਲਾਨੀ ਦੀ ਲਾਸ਼ ਕੱਢ ਲਈ ਗਈ ਸੀ। ਮੌਸਮ ਵਿਭਾਗ ਨੇ ਸ਼ਨਿੱਚਰਵਾਰ ਤੋਂ ਇੱਕ ਹਫਤੇ ਤੱਕ ਰਾਜ ‘ਚ ਹਲਕੀ ਤੋਂ ਭਾਰੀ ਬਰਫਬਾਰੀ ਦੀ ਭਵਿੱਖ ਬਾਣੀ ਕੀਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ