ਸਮਾਜ ‘ਚ ਪ੍ਰੇਮ ਤੇ ਭਾਈਚਾਰਾ ਵਧਾਉਣ ਲਈ ਡੇਰਾ ਸੱਚਾ ਸੌਦਾ ਦਾ ਅਹਿਮ ਯੋਗਦਾਨ : ਸੀਐੱਮ

ਕਰਨਾਲ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਸ਼ਨਿੱਚਰਵਾਰ ਨੂੰ ਕਰਨਾਲ ਸਫਾਈ ਮਹਾਂ ਅਭਿਆਨ ‘ਚ ਸ਼ਾਮਲ ਵੱਖ-ਵੱਖ ਧਰਮਾਂ ਤੇ ਜਾਤੀਆਂ ਦੇ ਲੋਕਾਂ ਨਾਲ ਜੁੜੀ ਸਾਧ-ਸੰਗਤ ਦੇ ਪ੍ਰੇਮ-ਭਾਵ ਨੂੰ ਵੇਖ ਕੇ ਗਦਗਦ ਹੋ ਗਏ  ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਕਿ ਡੇਰਾ ਸੱਚਾ ਸੌਦਾ ਵੱਖ-ਵੱਖ ਧਰਮਾਂ ਤੇ ਜਾਤੀਆਂ ਦਰਮਿਆਨ ਪ੍ਰੇਮ ਤੇ ਭਾਈਚਾਰਾ ਵਧਾਉਣ ਲਈ ਅਹਿਮ ਭੂਮਿਕਾ ਨਿਭਾ ਰਿਹਾ ਹੈ ਮੁੱਖ ਮੰਤਰੀ ਨੇ ਲਿਖਿਆ ਕਿ ਮੈਂ ਡੇਰਾ ਸੱਚਾ ਸੌਦਾ ਨੂੰ ਕਰਨਾਲ ਸਫ਼ਾਈ ਅਭਿਆਨ ਲਈ ਵਧਾਈ ਦਿੰਦਾ ਹਾਂ ਤੇ ਆਸ ਕਰਦਾ ਹਾਂ ਅਸੀਂ ਸਾਰੇ ਮਿਲ ਕੇ ਹਰਿਆਣਾ ਪ੍ਰਦੇਸ਼ ਨੂੰ ਸਫ਼ਾਈ ‘ਚ ਦੇਸ਼ ਦਾ ਨੰਬਰ ਇੱਕ ਸੂਬਾ ਬਣਾਵਾਂਗੇ ਡੇਰਾ ਸੱਚਾ ਸੌਦਾ ਦੇ ਸਫ਼ਾਈ ਮਹਾਂ ਅਭਿਆਨ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਹਰਿਆਣਾ ਨੇ ਕਿਹਾ ਕਿ ਪਾਣੀਪਤ ਦਾ ਸਫ਼ਾਈ ਮਹਾਂ ਅਭਿਆਨ ਉਨ੍ਹਾਂ ਦੇ ਧਿਆਨ ‘ਚ ਹੈ ਜਿੱਥੇ ਸੇਵਾਦਾਰਾਂ ਨੇ ਇੱਕ ਦਿਨ ‘ਚ ਟਨਾਂ ਕੂੜਾ ਕੱਢ ਦਿੱਤਾ ਸੀ, ਜਿਸ ਨੂੰ ਚੁੱਕਣ ‘ਚ ਮਹੀਨੇ ਲੱਗ ਗਏ ਸਨ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੂਜਨੀਕ ਗੁਰੂ ਜੀ ਇੱਕ ਦਿਨ ‘ਚ ਲੱਖਾਂ ਸੇਵਾਦਾਰਾਂ ਨਾਲ ਵੱਡੇ-ਵੱਡੇ ਸ਼ਹਿਰਾਂ ਦੀ ਸਫ਼ਾਈ ਕਰਵਾ ਦਿੰਦੇ ਹਨ, ਇਹ ਬਹੁਤ ਸ਼ਲਾਘਾਯੋਗ ਹੈ ਤੇ ਪ੍ਰੇਰਨਾਦਾਇਕ ਹੈ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਪੂਜਨੀਕ ਗੁਰੂ ਜੀ ਨੂੰ ਪ੍ਰਣਾਮ ਕਰਦਾ ਹਾਂ ਉਨ੍ਹਾਂ ਦੱਸਿਆ ਕਿ ਇਸ ਅਭਿਆਨ ਨੂੰ ਲੈ ਕੇ ਪ੍ਰਸ਼ਾਸਨ ਨੇ ਪੂਰੀ ਤਿਆਰ ਕੀਤੀ ਹੈ ਤੇ ਗੰਦਗੀ ਚੁੱਕਣ ਲਈ ਦੂਜੇ ਜ਼ਿਲ੍ਹਿਆਂ ‘ਚੋਂ ਵੀ ਸਾਧਨ ਮੰਗਵਾਏ ਹਨ ਮੁੱਖ ਮੰਤਰੀ ਨੇ ਕਿਹਾ ਕਿ ਸਫ਼ਾਈ ‘ਚ ਕਰਨਾਲ ਸ਼ਹਿਰ ਉੱਤਰ ਭਾਰਤ ‘ਚ ਦਸ ਲੱਖ ਦੀ ਅਬਾਦੀ ਵਾਲੇ ਸ਼ਹਿਰਾਂ ‘ਚ ਪਹਿਲੇ ਨੰਬਰ ‘ਤੇ ਅਤੇ ਪੂਰੇ ਦੇਸ਼ ‘ਚ 123ਵੇਂ ਸਥਾਨ ਤੋਂ ਹੁਣ 63ਵੇਂ ਸਥਾਨ ‘ਤੇ ਪਹੁੰਚ ਗਿਆ ਹੈ, ਇਸ ਨੂੰ ਪਹਿਲਾ ਸਥਾਨ ‘ਤੇ ਲਿਆਉਣ ਲਈ ਇਸ ਤਰ੍ਹਾਂ ਦੇ ਸਫ਼ਾਈ ਮਹਾਂ ਅਭਿਆਨ ਦੀ ਲੋੜ ਸੀ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਲਾਏ ਗਏ ਸਵੱਛ ਭਾਰਤ ਅਭਿਆਨ ਨੂੰ ਲੈ ਕੇ ਹਰਿਆਣਾ ਸਰਕਾਰ ਸਜਗ ਹੈ ਤੇ ਅਨੇਕ ਤਰ੍ਹਾਂ ਦੀਆਂ ਯੋਜਨਾਵਾਂ ਚਲਾ ਰਹੀਆਂ ਹਨ, ਜਿਨ੍ਹਾਂ ਸਕਾਰਾਤਮਕ ਸਿੱਟੇ ਸਾਹਮਣੇ ਆ ਰਹੇ ਹਨ