ਵੱਖਵਾਦੀਆਂ ਖਿਲਾਫ਼ ਸਖ਼ਤ ਚੌਕਸੀ ਹੋਵੇ

ਪਿਛਲੇ ਚਾਰ ਦਹਾਕਿਆਂ ਤੋਂ ਵੱਖਵਾਦੀਆਂ ਬਾਰੇ ਜੋ ਸ਼ੱਕ ਕੀਤੇ ਜਾ ਰਹੇ ਹਨ ਉਹ ਹਕੀਕਤ ਬਣਦੇ ਨਜ਼ਰ ਆ ਰਹੇ ਹਨ ਹੁਣ ਵੱਖਵਾਦੀ ਪਾਰਟੀ ਹੁਰੀਅਤ ਕਾਨਫ਼ਰੰਸ ‘ਤੇ ਪੱਥਰਬਾਜ਼ਾਂ ਲਈ ਪਾਕਿ ਤੋਂ ਪੈਸਾ ਲੈਣ ਦਾ ਸਟਿੰਗ ਸਾਹਮਣੇ ਆਇਆ ਹੈ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਇਸ ਮਸਲੇ ‘ਚ ਐਫ਼ਆਈਆਰ ਦਰਜ ਕਰ ਲਈ ਹੈ ਜੇਕਰ ਇਹ ਕਹੀਏ ਕਿ ਕਸ਼ਮੀਰ ਦੇ ਮੁੱਦੇ ਨੂੰ ਉਲਝਾਉਣ ‘ਚ ਸਭ ਤੋਂ ਵੱਡਾ ਕਸੂਰ ਹੁਰੀਅਤ ਦਾ ਹੀ ਹੈ ਤਾਂ ਗਲਤ ਨਹੀਂ ਹੋਵੇਗਾ ਹੁਰੀਅਤ ਦਾ ਰੁਖ ਸਦਾ ਇੱਕਤਰਫ਼ਾ ਹੀ ਰਿਹਾ ਹੈ ਪੱਥਰਬਾਜ਼ਾਂ ਖਿਲਾਫ਼ ਹੁਰੀਅਤ ਝਟ ਕੁੱਦ ਪੈਂਦੀ ਹੈ ਜਦੋਂ ਪੱਥਰਬਾਜ਼ ਫੌਜ ਨੂੰ ਨੁਕਸਾਨ ਪਹੁੰਚਾਉਂਦੇ ਹਨ ਤਾਂ ਹੁਰੀਅਤ ਚੁੱਪ ਰਹਿੰਦੀ ਹੈ ਬਿਨਾ ਸ਼ੱਕ ਪੱਥਰਬਾਜਾਂ ਦੇ ਦੋ ਗਰੁੱਪ ਰਹੇ ਹਨ ਇੱਕ ਉਹ ਪੱਥਰਬਾਜ ਹਨ ਜਿਨ੍ਹਾਂ ‘ਚ ਛੋਟੇ-ਛੋਟੇ ਬੱਚੇ ਸ਼ਾਮਲ ਹਨ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਉਹ ਪੱਥਰ ਕਿਉਂ ਤੇ ਕਿਸ ਨੂੰ ਮਾਰ ਰਹੇ ਹਨ ਦੁਜੇ ਪਾਸੇ ਉਹ ਪੱਥਰਬਾਜ ਹਨ ਜੋ ਬਾਲਗ ਹਨ ਤੇ ਮੂੰਹ ਬੰਨ੍ਹ ਕੇ ਪੱਥਰ ਮਾਰਦੇ ਹਨ ਇਹ ਲੋਕ ਕਾਨੂੰਨੀ ਤੇ ਗੈਰ-ਕਾਨੂੰਨੀ ਕੰਮ ਤੋਂ ਚੰਗੀ ਤਰ੍ਹਾਂ ਜਾਣੂੰ ਹਨ ਬਾਲਗ ਪੈਸੇ ਲੈ ਕੇ ਪੱਥਰਬਾਜ਼ੀ ਕਰਦੇ ਹਨ ਜਿਸ ਦਾ ਸਬੂਤ ਨੋਟਬੰਦੀ ਤੋਂ ਲੱਗਦਾ ਹੈ ਜਦੋਂ ਜਾਅਲੀ  ਕਰੰਸੀ ਬੰਦ ਹੋਣ ਨਾਲ ਪੱਥਰਬਾਜ਼ੀ ਵੀ ਰੁਕ ਗਈ ਇੱਕ ਵੀ ਹੁਰੀਅਤ ਆਗੂ ਨੇ ਕਦੇ ਪੱਥਰਬਾਜ਼ੀ ਦੀ ਨਿੰਦਿਆ ਨਹੀਂ ਕੀਤੀ ਅਤੇ ਨਾ ਹੀ ਪੱਥਰਬਾਜਾਂ ਨੂੰ ਪੱਥਰਬਾਜ਼ੀ ਰੋਕਣ ਦੀ ਕਦੇ ਅਪੀਲ ਕੀਤੀ ਹੁਰੀਅਤ ਚੰਗੀ ਤਰ੍ਹਾਂ ਜਾਣਦੀ ਹੈ ਕਿ ਪੱਥਰਬਾਜ਼ੀ ਨਾਲ ਕਸ਼ਮੀਰ ਦਾ ਮੁੱਦਾ ਹੱਲ ਹੋਣ ਵਾਲਾ ਨਹੀਂ, ਫਿਰ ਵੀ ਪੱਥਰਬਾਜਾਂ ਦੇ ਜਖ਼ਮੀ ਹੋਣ ‘ਤੇ ਘੜਿਆਲੀ ਹੰਝੂ ਵਹਾਉਣ ‘ਚ ਹੁਰੀਅਤ ਹੀ ਅੱਗੇ ਰਹੀ ਉਂਜ ਇਹ ਵੀ ਸੱਚਾਈ ਹੈ ਕਿ ਹੁਰੀਅਤ ਆਗੂ ਖੁਦ ਸਾਰੀਆਂ ਸਰਕਾਰੀ ਸਹੂਲਤਾਂ ਦਾ ਆਨੰਦ ਮਾਣ ਰਹੇ ਹਨ ਤੇ ਆਮ ਜਨਤਾ ਨੂੰ ਸਰਕਾਰ ਖਿਲਾਫ਼ ਪੱਥਰਬਾਜ਼ੀ ਦੀ ਹਮਾਇਤ ਕਰਦੇ ਹਨ ਹੁਰੀਅਤ ਆਗੂਆਂ ਦੇ ਪਰਿਵਾਰਕ ਮੈਂਬਰ ਉੱਚ ਸਰਕਾਰੀ ਅਹੁਦਿਆਂ ‘ਤੇ ਵੀ ਬਿਰਾਜਮਾਨ ਹਨ ਦਰਅਸਲ ਹੁਰੀਅਤ ਆਗੁਆਂ ਲਈ ਕਸ਼ਮੀਰ ਮੁੱਦਾ ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ ਹੈ ਇਹ ਭਾਰਤ ਦੀ ਉਦਾਰਤਾ ਦਾ ਨਤੀਜਾ ਹੈ ਕਿ ਹੁਰੀਅਤ ਆਗੂ ਕਾਨੂੰਨ ਦੀ ਉਲੰਘਣਾ ਨੂੰ ਆਪਣਾ ਅਧਿਕਾਰ ਸਮਝਣ ਲੱਗੇ ਹਨ ਕੇਂਦਰ ਵੱਲੋਂ ਅਮਨ ਸ਼ਾਂਤੀ ਲਈ ਭੇਜੀ ਗਈ ਟੀਮ ਨਾਲ ਇਹਨਾਂ ਆਗੂਆਂ ਗੱਲਬਾਤ ਤਾਂ ਕੀ ਕਰਨੀ ਸੀ ਕਦੇ ਮੁਲਾਕਾਤ ਹੀ ਨਹੀਂ ਕੀਤੀ ਕਿਸੇ ਵੀ ਮਸਲੇ ਦੇ ਹੱਲ ਲਈ ਅਮਨ ਦਾ ਮਾਹੌਲ ਪਹਿਲੀ ਸ਼ਰਤ ਹੁੰਦਾ ਹੈ ਪਰ ਜਿਹੜੇ ਆਗੂਆਂ ਨੂੰ ਪਾਕਿ ਦਾ ਮੋਹ ਅਤੇ ਹਮਾਇਤ ਪ੍ਰਾਪਤ ਹੈ ਉਹ ਅਮਨ ਦੀ ਗੱਲ ਕਿਵੇਂ ਕਰਨ ਹੁਰੀਅਤ ਆਗੂਆਂ ਨੂੰ ਪਾਕਿ ਤੋਂ ਪੈਸਾ ਮਿਲਣ ਦੇ ਮਾਮਲੇ ਦੀ ਤਹਿ ਤੱਕ ਜਾਂਚ ਹੋਣੀ ਚਾਹੀਦੀ ਹੈ ਆਮ ਕਸ਼ਮੀਰੀ ਜਨਤਾ ਨੂੰ ਵੀ ਚਾਹੀਦਾ ਹੈ ਕਿ ਕਸ਼ਮੀਰ ਦੇ ਧੱਕੇ ਨਾਲ ਬਣੇ ਠੇਕੇਦਾਰਾਂ ਨੂੰ ਪਾਸੇ ਕਰਕੇ ਸੂਬੇ ‘ਚ ਅਮਨ ਚੈਨ ਲਈ ਅੱਗੇ ਆਉਣ ਆਮ ਜਨਤਾ ਦੀ ਰਾਏ ਤਾਂ ਲੋਕ ਸਭਾ ਵਿਧਾਨ ਸਭਾ ਚੋਣਾਂ ਵੇਲੇ ਸਾਹਮਣੇ ਆ ਜਾਂਦੀ ਹੈ ਜਦੋਂ ਪੋਲਿੰਗ ਬੂਥਾਂ ਅੱਗੇ ਵੋਟਰਾਂ ਦੀਆਂ 150 ਮੀਟਰ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ