ਯੋਗੀ ਨੇ ਪੁਗਾਏ ਬੋਲ, ਕਰਜ਼ਾ ਮੁਆਫ਼

Yogi

86 ਲੱਖ ਕਿਸਾਨਾਂ ਦਾ ਇੱਕ ਲੱਖ ਤੱਕ ਦਾ ਕਰਜ਼ਾ ਮੁਆਫ਼ ਕੀਤਾ
ਏਜੰਸੀ ਲਖਨਊ, 
ਉੱਤਰ ਪ੍ਰਦੇਸ਼ ‘ਚ ਭਾਰਤੀ ਜਨਤਾ ਪਾਰਟੀ ਸਰਕਾਰ ਨੇ ਅੱਜ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ‘ਚ ਵਿੱਤੀ ਵਰ੍ਹੇ 2016-17 ਦੌਰਾਨ ਲਘੂ ਤੇ ਸੀਮਾਂਤ ਕਿਸਾਨਾਂ ਵੱਲੋਂ ਲਿਆ ਗਿਆ ਇੱਕ ਲੱਖ ਰੁਪਏ ਦਾ ਫਸਲੀ ਕਰਜ਼ਾ ਮੁਆਫ਼ ਕਰਨ ਦਾ ਅਹਿਮ ਫੈਸਲਾ ਲਿਆ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਅਗਵਾਈ ‘ਚ ਸ਼ਾਮ ਨੂੰ ਹੋਈ ਮੰਤਰੀ ਮੰਡਲ ਦੀ ਮੀਟਿੰਗ ‘ਚ 9 ਬਿੰਦੂਆਂ ‘ਤੇ ਫੈਸਲੇ ਲਏ ਗਏ, ਜਿਸ ‘ਚ ਸਭ ਤੋਂ ਅਹਿਮ ਕਿਸਾਨਾਂ ਦਾ ਕਰਜ਼ਾ ਮੁਆਫ਼ੀ ਦਾ ਫੈਸਲਾ ਸੀ ਮੰਤਰੀ ਮੰਡਲ ਵੱਲੋਂ ਲਏ ਗਏ ਅਹਿਮ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਸਰਕਾਰ ਦੇ ਬੁਲਾਰੇ ਵਜੋਂ ਮੈਡੀਕਲ ਤੇ ਸਿਹਤ ਮੰਤਰੀ ਸਿਧਾਰਥਨਾਥ ਸਿੰਘ ਨੇ ਪ੍ਰੈੈਸ ਕਾਨਫਰੰਸ ‘ਚ ਦੱਸਿਆ ਕਿ ਸੂਬੇ  ‘ਚ ਲਗਭਗ ਦੋ ਕਰੋੜ 30 ਲੱਖ ਕਿਸਾਨ ਹਨ, ਜਿਨ੍ਹਾਂ ‘ਚ 2 ਕਰੋੜ 15 ਲੱਖ ਲਘੂ ਤੇ ਸੀਮਾਂਤ ਕਿਸਾਨ ਹਨ ਇਨ੍ਹਾਂ ਕਿਸਾਨਾਂ ਦਾ ਕੁੱਲ 36 ਹਜ਼ਾਰ 359 ਕਰੋੜ ਰੁਪਏ ਦਾ ਫ਼ਸਲ ਲਈ  ਲਿਆ ਗਿਆ ਕਰਜ਼ਾ ਮੁਆਫ਼ ਕੀਤਾ ਗਿਆ ਹੈ ਕਿਸਾਨਾਂ ਦਾ ਇਹ ਤਬਕਾ ਵੱਡਾ ਕਰਜ਼ਾ ਨਹੀਂ ਲੈਂਦਾ ਇਸ ਲਈ ਇੱਕ ਲੱਖ ਰੁਪਏ ਤੱਕ ਦਾ ਫਸਲੀ ਕਰਜ਼ਾ ਮੁਆਫ਼ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਇਸ ਵਾਰ ਬੰਪਰ ਫਸਲ ਹੋਈ ਹੈ, ਜਿਸ ਨੂੰ  ਿਧਆਨ ‘ਚ ਰੱਖਦਿਆਂ ਸੱਤ ਹਜ਼ਾਰ ਕਣਕ ਖਰੀਦ ਕੇਂਦਰ ਬਣਾਏ ਜਾਣਗੇ, ਜਿਨ੍ਹਾਂ ਰਾਹੀਂ 80  ਲੱਖ ਮੀਟ੍ਰਿਕ ਟਨ ਕਣਕ ਖਰੀਦੀ ਜਾਵੇਗੀ ਇਹ ਖਰੀਦ ਦੋ ਗੇੜਾਂ ‘ਚ ਕੀਤੀ ਜਾਵੇਗੀ ਕਣਕ ਦਾ ਸਮਰੱਥਨ ਮੁੱਲ 1625 ਰੁਪÂੈ ਤੈਅ ਕੀਤਾ ਗਿਆ ਹੈ ਜਦੋਂਕਿ ਹਰ ਕੁਇੰਟਲ ‘ਤੇ 10 ਰੁਪਏ ਢੁਲਾਈ ਜਾਂ ਲੱਦਾਈ ਵੱਖ ਤੋਂ ਦਿੱਤੇ ਜਾਣਗੇ ਪੈਸਾ ਸਿੱਧਾ ਕਿਸਾਨ ਦੇ ਬੈਂਕ ਖਾਤੇ ‘ਚ ਟਰਾਂਸਫਰ ਕੀਤਾ ਜਾਵੇਗਾ ਸਿੰਘ ਨੇ ਦੱਸਿਆ ਕਿ ਆਲੂ ਦੀ ਖਰੀਦ ਲਈ ਇੱਕ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ ਇਸ ਦੇ ਪ੍ਰਧਾਨ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਹੋਣਗੇ ਸੂਬੇ ‘ਚ ਰੁਜ਼ਗਾਰ ਨੂੰ ਉਤਸ਼ਾਹ ਦੇਣ ਲਈ ਨਵੀਂ ਉਦਯੋਗ ਨੀਤੀ ਬਣਾਈ ਜਾਵੇਗੀ ਪੂਰਬੀ ਉੱਤਰ ਪ੍ਰਦੇਸ਼ ਦੇ ਗਾਜੀਪੁਰ ‘ਚ ਨਵਾਂ ਸਪੋਰਟਸ ਕੰਪਲੈਕਸ ਬਣਾਇਆ ਜਾਵੇਗਾ ਹਾਲਾਂਕਿ ਇਸਦੇ ਲਈ ਬਜਟ ਦਾ ਐਲਾਨ ਬਾਅਦ ‘ਚ ਹੋਵੇਗਾ ਉਨ੍ਹਾਂ ਕਿਹਾ ਕਿ ਬੱਚੜਖਾਨਿਆਂ ‘ਤੇ ਸਰਕਾਰ ਕੌਮੀ ਹਰੀ ਅਥਾਰਟੀਕਰਨ (ਐਨਜੀਟੀ) ਤੇ ਸੁਪਰੀਮ ਕੋਰਟ ਦੇ ਆਦੇਸ਼ ਦੀ ਪਾਲਣਾ ਕਰ ਰਹੀ ਹੈ ਇਸ ਕ੍ਰਮ ‘ਚ ਹੁਣ ਤੱਕ ਸੂਬੇ ‘ਚ 26 ਸਲਾਟਰ ਹਾਊਸ ਬੰਦ ਕੀਤੇ ਗਏ ਹਨ ਸਿੰਘ ਨੇ ਕਿਹਾ ਕਿ ਔਰਤਾਂ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖ ਕੇ ਸ਼ੁਰੂ ਕੀਤਾ ਗਿਆ ਐਂਟੀ ਰੋਮੀਓ ਕੈਂਪੇਨ ਜਾਰੀ ਰਹੇਗਾ ਹਾਲਾਂਕਿ ਇਸ ਸਬੰਧੀ ਅਧਿਕਾਰੀਆਂ ਨੂੰ ਸਾਫ਼ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਕਿ ਨਿਰਦੋਸ਼ਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਯੋਗੀ ਕੈਬਨਿਟ ਦੀ ਪਹਿਲੀ ਮੀਟਿੰਗ ਤੋਂ ਬਾਅਦ ਤੁਰੰਤ ਟਵੀਟ ਕੀਤਾ ਤੇ ਕਿਹਾ ਕਿ ਵਾਅਦਾ ਪੂਰਾ ਕਰਜ਼ਾ ਮੁਆਫ਼ੀ ਦਾ ਸੀ, ਕਿਸੇ ਹੱਦ ਦਾ ਨਹੀਂ ਇੱਕ ਲੱਖ ਦੀ ਹੱਦ ਨਾਲ ਕਰੋੜਾਂ ਕਿਸਾਨ ਠੱਗਿਆ ਜਿਹਾ ਮਹਿਸੂਸ ਕਰ ਰਹੇ ਹਨ  ਇਹ ਗਰੀਬ ਕਿਸਾਨਾਂ ਨਾਲ ਧੋਖਾ ਹੈ