ਪੁਲਿਸ-ਜੀਜੇਐੱਮ ‘ਚ ਟਕਰਾਅ, ਅਧਿਕਾਰੀ ਜਖ਼ਮੀ

ਅਣਮਿੱਥੇ ਸਮੇਂ ਲਈ ਬੰਦ ਦੌਰਾਨ ਦਾਰਜੀਲਿੰਗ ‘ਚ ਹਿੰਸਾ
ਜੇਜੇਐੱਮ ਨੇ ਦੋ ਸਮਰੱਥਕਾਂ ਦੀ ਮੌਤ ਦਾ ਦਾਅਵਾ
ਏਜੰਸੀ
ਦਾਰਜੀਲਿੰਗ,
ਗੋਰਖਾ ਜਨਮੁਕਤੀ ਮੋਰਚਾ (ਜੀਜੇਐੱਮ) ਵੱਲੋਂ ਅਣਮਿੱਥੇ ਸਮੇਂ ਲਈ ਬੰਦ ਅੱਜ ਛੇਵੇਂ ਦਿਨ ਵੀ ਜਾਰੀ ਹੈ ਇਸ ਦੌਰਾਨ ਉੱਤਰੀ ਪੱਛਮੀ ਬੰਗਾਲ ਖੇਤਰਾਂ ‘ਚ ਤਨਾਅ ਦੀ ਸਥਿਤੀ ਬਣੀ ਹੋਈ ਹੈ ਗੋਰਖਾ ਜਨਮੁਕਤੀ ਮੋਰਚਾ ਦੇ ਵਰਕਰਾਂ ਦੀ ਅੱਜ ਸੁਰੱਖਿਆ ਬਲਾਂ ਨਾਲ ਝੜਪ ਹੋ ਗਈ, ਜਿਸ ‘ਚ ਇੰਡੀਅਨ ਰਿਜਰਵ ਬਟਾਲੀਅਨ ਦੇ ਇੱਕ ਸਹਾਇਕ ਕਮਾਂਡੇਂਟ ਗੰਭੀਰ ਤੌਰ ‘ਤੇ ਜ਼ਖਮੀ ਹੋ ਗਿਆ ਆਈਆਰਬੀ ਸੂਤਰਾਂ ਨੇ ਦੱਸਿਆ ਕਿ ਝੜਪ ‘ਚ ਖੁਕਰੀ ਲੱਗਣ ਨਾਲ ਆਈਆਰਬੀ ਦੀ ਦੂਜੀ ਬਟਾਲੀਅਨ ਦੇ ਸਹਾਇਕ ਕਮਾਂਡੇਂਟ ਕਿਰਨ
ਪੁਲਿਸ-ਜੀਜੇਐੱਮ ‘ਚ…
ਤਮਾਂਗ ਗੰੇਭੀਰ ਤੌਰ ‘ਤੇ ਜ਼ਖਮੀ ਹੋ ਗਏ
ਆਈਆਰਬੀ ਸੂਤਰਾਂ ਨੇ ਦੱਸਿਆ ਕਿ ਤਮਾਂਗ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਦੂਜੇ ਪਾਸੇ ਜੀਜੇਐੱਮ ਸੁਪਰੀਮੋ ਬਿਨਯ ਤਮਾਂਗ ਨੇ ਦੋਸ਼ ਲਾਇਆ ਕਿ ਪੁਲਿਸ ਨੇ ਪਾਰਟੀ ਦੇ ਇੱਕ ਜਲੂਸ ‘ਤੇ ਗੋਲੀ ਚਲਾਈ, ਜਿਸ ‘ਚ ਉਨ੍ਹਾਂ ਦੀ ਪਾਰਟੀ ਦੇ ਦੋ ਵਰਕਰਾਂ ਦੀ ਮੌਤ ਹੋ ਗਈ ਫਿਲਹਾਲ ਏਡੀਜੀ ਅਨੁਜ ਸ਼ਰਮਾ ਨੇ ਇਸ ਦੋਸ਼ ਦਾ ਖੰਡਨ ਕੀਤਾ ਤੇ ਕਿਹਾ ਕਿ ਪੁਲਿਸ ਨੇ ਕੋਈ ਗੋਲੀ ਨਹੀਂ ਚਲਾਈ ਹੈ
ਜੀਜੇਐੱਮ ਦੇ ਸਹਾਇਕ ਜਨਰਲ ਸਕੱਤਰ ਬਿਨਯ ਤਮੰਗ ਨੇ ਦਾਅਵਾ ਕੀਤਾ ਕਿ ਪੁਲਿਸ ਤੇ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਨੇ ਸ਼ੁੱਕਰਵਾਰ ਰਾਤ ਲਗਭਗ 3 ਵਜੇ ਉਨ੍ਹਾਂ ਦੇ ਘਰ ‘ਚ ਵੀ ਉਸੇ ਤਰ੍ਹਾਂ ਦੀ ਛਾਪੇਮਾਰੀ ਤੇ ਭੰਨਤੋੜ ਕੀਤੀ, ਜਿਸ ਤਰ੍ਹਾਂ ਦੋ ਦਿਨ ਪਹਿਲਾਂ ਉਨ੍ਹਾਂ ਪਾਰਟੀ ਮੁਖੀ ਬਿਮਲ ਗੁਰੰਗ ਦੇ ਘਰ ‘ਤੇ ਕੀਤੀ ਸੀ ਤਮੰਗ ਨੇ ਨਾਲ ਹੀ ਦਾਅਵਾ ਕੀਤਾ ਕਿ ੁਲਿਸ ਨੇ  ਜੀਜੇਐੱਮ ਦੇ ਵਿਧਾਇਕ ਅਮਰ ਰਾਏ ਦੇ ਪੁੱਤਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ ਅਮਰ ਰਾਏ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੇਟੇ ਦਾ ਸਿਆਸਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਤ੍ਰਿਣਮੂਲ ਕਾਂਗਰਸ ਵਰਕਰ ਦੇਵਰਾਜ ਗੁਰੰਗ ਨੇ ਦਾਅਵਾ ਕੀਤਾ ਕਿ ਜੀਜੇਐਮ ਹਮਾਇਤੀਆਂ ਨੇ ਨੇਬੋਂਗ ਕਾਰਟ ਰੋਡ ਸਥਿੱਤ ਉਨ੍ਹਾਂ ਦੀ ਰਿਹਾਇਸ਼ ‘ਤੇ ਪੱਥਰਾਅ ਕੀਤਾ ਤੇ ਪੈਟਰੋਲ ਬੰਬ ਸੁੱਟੇ ਜੀਜੇਐੱਮ ਹਮਾਇਤੀਆਂ ਨੇ ਕਥਿੱਤ ਤੌਰ ‘ਤੇ ਪੰਖਾਵਾੜੀ ‘ਚ ਇੱਕ ਸਥਾਨਕ ਤ੍ਰਿਣਮੂਲ ਵਰਕਰਾਂ ਦੀ ਰਿਹਾਇਸ਼ ‘ਤੇ ਹਮਲਾ ਕੀਤਾ ਤੇ ਬਿਜੋਨਬਾੜੀ ‘ਚ ਪੀਡਬਲਯੂ ਦੇ ਦਫ਼ਤਰ ‘ਚ ਅੱਗ ਲਾ ਦਿੱਤੀ ਦਾਰਜੀਲਿੰਗ ‘ਚ ਜਾਰੀ ਹਿੰਸਾ ਦਾ ਸੈਲਾਨੀਆਂ ‘ਤੇ ਵੀ ਬੁਰਾ ਅਸ ਪਿਆ ਹੈ

ਰਾਜਨਾਥ ਨੇ ਕੀਤੀ ਦਾਰਜੀਲਿੰਗ ਤੇ ਕਸ਼ਮੀਰ ਦੀ ਸਮੀਖਿਆ
ਨਵੀਂ ਦਿੱਲੀ ਦਾਰਜੀਲਿੰਗ ‘ਚ ਜਾਰੀ ਹਿੰਸਾ ਦਰਮਿਆਨ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪੱਛਮੀ ਬੰਗਾਲ ਦੇ ਪਹਾੜੀ ਜ਼ਿਲ੍ਹਿਆਂ ‘ਚ ਸੁਰੱਖਿਆ ਦੀ ਸਥਿਤੀ ਦੀ ਸਮੀਖਿਆ ਕੀਤੀ
ਗ੍ਰਹਿ ਮੰਤਰੀ ਨੇ ਕਸ਼ਮੀਰ ਦੇ ਵੀ ਹਾਲਾਤਾਂ ਦਾ ਜਾਇਜ਼ਾ ਲਿਆ, ਜਿੱਥੇ ਅਨੰਤਨਾਗ ਜ਼ਿਲ੍ਹੇ ‘ਚ ਅੱਤਵਾਦੀਆਂ ਨੇ ਪੁਲਿਸ ਪਾਰਟੀ ‘ਤੇ ਘਾਤ ਲਾ ਕੇ ਹਮਲਾ ਕੀਤਾ, ਜਿਸ ‘ਚ ਛੇ ਪੁਲਿਸ ਮੁਲਾਜ਼ਮ ਮਾਰੇ ਗਏ ਸਨ