ਨਕਸਲੀ ਖਤਰਾ: ਰਿਫਾਇਨਰੀ ਦੇ ਹਜ਼ਾਰਾਂ ਮਜ਼ਦੂਰ ਸ਼ੱਕ ਦੇ ਘੇਰੇ ‘ਚ

ਨਕਸਲ ਪ੍ਰਭਾਵਿਤ ਇਲਾਕਿਆਂ ‘ਚੋਂ ਮਜ਼ਦੂਰ ਪੁੱਜਣ ਦੇ ਸੰਕੇਤ
ਅਸ਼ੋਕ ਵਰਮਾ
ਬਠਿੰਡਾ,
ਬਠਿੰਡਾ ਜ਼ਿਲ੍ਹੇ ‘ਚ ਲੱਗੇ ਤੇਲ ਸੋਧਕ ਕਾਰਖਾਨੇ ‘ਚ ਕੰਮ ਕਰਨ ਵਾਲੇ ਹਜ਼ਾਰਾਂ ਮਜ਼ਦੂਰ ਸ਼ੱਕ ਦੇ ਦਾਇਰੇ ਹੇਠ ਆ ਗਏ ਹਨ ਪਤਾ ਲੱਗਿਆ ਹੈ ਕਿ ਵੱਡੀ ਗਿਣਤੀ ਮਜ਼ਦੂਰ ਝਾਰਖੰਡ ਤੇ ਬਿਹਾਰ ਆਦਿ ਨਾਲ ਸਬੰਧਤ ਹਨ ਇਨ੍ਹਾਂ ਸੂਬਿਆਂ ‘ਚ ਹੀ ਨਕਸਲਵਾਦ ਭਾਰੂ ਹੈ ਅਤੇ ਪਿਛਲੇ ਸਮੇਂ ਦੌਰਾਨ ਨਕਸਲੀ ਹਮਲੇ ਦੀਆਂ ਕਈ ਘਟਨਾਵਾਂ ਵੀ ਵਾਪਰੀਆਂ ਹਨ ਕਰੀਬ 15 ਹਜ਼ਾਰ ਪਰਵਾਸੀ ਮਜ਼ਦੂਰ ਰਾਮਾ ਇਲਾਕੇ ਵਿੱਚ ਪੁੱਜ ਗਏ ਹਨ ਇਨ੍ਹਾਂ  ਮਜ਼ਦੂਰਾਂ ਲਈ ਸਥਾਨਕ ਲੋਕਾਂ  ਨੇ ਖੇਤਾਂ  ਵਿੱਚ ਦੋ ਦਰਜਨ ਦੇ ਕਰੀਬ ‘ਕਲੋਨੀਆਂ’ ਬਣਾਈਆਂ  ਹਨ ਸੂਤਰਾਂ ਮੁਤਾਬਕ ਬੇਸ਼ੱਕ ਹਾਲ ਦੀ ਘੜੀ ਇਸ ਖਿੱਤੇ ‘ਚ ਨਕਸਲਵਾਦ ਦਾ ਖਤਰਾ ਨਹੀਂ ਹੈ ਪਰ ਨਕਸਲੀ ਇਸ ਇਲਾਕੇ ਨੂੰ ਵਕਤੀ ਤੌਰ ‘ਤੇ ਆਪਣੀ ਹਾਈਡਆਊਟ (ਛੁਪਣਗਾਹਾਂ) ਵਜੋਂ ਵਰਤ ਸਕਦੇ ਹਨ
ਰੋਚਕ ਤੱਥ ਹੈ ਕਿ ਪੁਲਿਸ ਅਤੇ ਖੁਫੀਆ ਵਿਭਾਗ ਦੀ ਇਸ ਤਰਫ਼ ਨਜ਼ਰ ਹੀ ਨਹੀਂ ਗਈ ਹੈ ਮਾਮਲਾ ਪੰਜਾਬ ਦੇ ਸਭ ਤੋਂ ਵੱਡੇ ਪ੍ਰੋਜੈਕਟ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ ਹਾਲਾਂÎਕਿ ਰਿਫਾਇਨਰੀ ਪ੍ਰਬੰਧਕਾਂ ਵੱਲੋਂ ਕਾਰਖਾਨੇ ਅੰਦਰ ਜਾਣ ਵੇਲੇ ਤਲਾਸ਼ੀ ਆਦਿ ਦੇ ਢੁੱਕਵੇਂ ਪ੍ਰਬੰਧ ਹਨ ਪ੍ਰੰਤੂ ‘ਰੇਕੀ ਕਰਨ’ ਤੋਂ ਰੋਕਿਆ ਜਾਣਾ ਅਸੰਭਵ ਹੈ ਰਿਫਾਇਨਰੀ ਪ੍ਰਬੰਧਕਾਂ ਦਾ ਪ੍ਰਤੀਕਰਮ ਹੈ ਕਿ ਉਨ੍ਹਾਂ ਵੱਲੋਂ ਬਿਨਾਂ ਵੈਰੀਫਿਕੇਸ਼ਨ ਦੇ ਗੇਟ ਪਾਸ ਨਹੀਂ ਬਣਾਇਆ ਜਾਂਦਾ ਹੈ ਉਨ੍ਹਾਂ ਆਖਿਆ ਕਿ ਰਿਫਾਇਨਰੀ ਤਰਫੋਂ ਪੁਲਿਸ ਵੱਲੋਂ ਐਨ.ਓ.ਸੀ. ਜਾਰੀ ਕਰਨ ‘ਤੇ ਹੀ ਅਗਲੀ ਕਾਰਵਾਈ ਕੀਤੀ ਜਾਂਦੀ ਹੈ ਮੰਨਿਆ ਜਾ ਰਿਹਾ ਹੈ ਕਿ ਤਕਨੀਕੀ ਤੌਰ ‘ਤੇ ਏਨੇ ਘੱਟ ਸਮੇਂ ‘ਚ ਪੁਲਿਸ ਲਈ ਕਿਸੇ ਬਾਹਰਲੇ ਵਿਅਕਤੀ ਦੀ ਪੂਰੀ ਤਰ੍ਹਾਂ ਵੈਰੀਫਿਕੇਸ਼ਨ ਸੰਭਵ ਨਹੀਂ ਹੈ ਇਹ ਗੱਲ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖਦਿਆਂ ਮੰਨੀ ਹੈ ਦੱਸਣਯੋਗ ਹੈ ਕਿ ਬਠਿੰਡਾ ਰਿਫਾਇਨਰੀ ਨੂੰ ਵਿਸਥਾਰ ਕਾਰਜਾਂ ਅਤੇ ਜ਼ਰੂਰੀ ਮੁਰੰਮਤ ਲਈ ਬੰਦ ਕੀਤਾ ਹੋਇਆ ਹੈ ਦੱਸਿਆ ਜਾਂਦਾ ਹੈ ਕਿ 15 ਜੂਨ ਤੱਕ ਉਤਪਾਦਨ ਠੱਪ ਰੱਖਿਆ ਜਾਣਾ ਹੈ
ਵੇਰਵਿਆਂ ਅਨੁਸਾਰ ਦੇਸ਼-ਵਿਦੇਸ਼ ਤੋਂ ਆਏ ਤਕਨੀਕੀ ਮਾਹਿਰ ਅਤੇ ਕੌਮੀ ਤੇ ਕੌਮਾਂਤਰੀ ਕੰਪਨੀਆਂ  ਵੱਲੋਂ ਰਿਫਾਇਨਰੀ ‘ਚ ਜੰਗੀ ਪੱਧਰ ‘ਤੇ ਕੰਮ ਕੀਤਾ ਜਾ ਰਿਹਾ ਹੈ ਜਿਨ੍ਹਾਂ ਕੋਲ ਇਹ ਲੋਕ ਮਜ਼ਦੂਰੀ ਕਰਦੇ ਹਨ ਜਾਣਕਾਰੀ ਮੁਤਾਬਕ ਸਵੇਰ ਵਕਤ ਤਾਂ ਰਿਫਾਇਨਰੀ ਦੇ ਗੇਟ ‘ਤੇ ਮਜ਼ਦੂਰਾਂ ਦਾ ਮੇਲਾ ਲੱਗਿਆ ਹੁੰਦਾ ਹੈ ਚਾਰ ਸਾਲਾਂ ਮਗਰੋਂ ਬਠਿੰਡਾ ਰਿਫਾਈਨਰੀ ਦੀ ‘ਵੱਡੀ ਮੁਰੰਮਤ’ ਕੀਤੀ ਜਾ ਰਹੀ ਹੈ