ਦੇਸ਼ ਦਾ ਸਾਖ਼ਰਤਾ ਦਰ’ਚ ਪੱਛੜਨਾ ਚਿੰਤਾਜਨਕ

ਦਰਸ਼ਨ ਸਿੰਘ ਰਿਆੜ

ਵਿੱਦਿਆ ਅਜੋਕੇ ਮਨੁੱਖ ਦੀ ਬਹੁਤ ਵੱਡੀ ਜ਼ਰੂਰਤ ਹੈ ਵਿਗਿਆਨ, ਤਕਨੀਕ ਤੇ ਕੰਪਿਊਟਰ ਦੇ ਇਸ ਯੁਗ ਵਿੱਚ ਅਣਪੜ ਮਨੁੱਖ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸਾਡਾ ਭਾਰਤ ਜੋ ਪਿੰਡਾਂ ਦਾ ਦੇਸ਼ ਹੈ ਇੱਥੇ 60% ਤੋਂ ਵੱਧ ਅਬਾਦੀ ਖੇਤੀਬਾੜੀ ‘ਤੇ ਨਿਰਭਰ ਕਰਦੀ ਹੈ ਬ੍ਰਿਟਸ਼ ਰਾਜ ਤੱਕ ਏਥੇ ਅਣਪੜ੍ਹਤਾ ਦਾ ਹੀ ਬੋਲਬਾਲਾ ਸੀ ਸਿਰਫ਼ 12% ਲੋਕ ਹੀ ਪੜ੍ਹੇ-ਲਿਖੇ ਸਨ ਭਾਵਂੇ 2014 ਤੱਕ ਭਾਰਤ ਦੀ ਸਮੁੱਚੀ ਸਾਖ਼ਰਤਾ ਦਰ ਵਿੱਚ ਛੇ ਗੁਣਾ ਦਾ ਵੱਡਾ ਵਾਧਾ ਵੀ ਹੋਇਆ ਹੈ ਅਤੇ 2011 ਦੀ ਜਨਗਣਨਾ ਦੇ ਅੰਕੜਿਆਂ ਮੁਤਾਬਕ ਇਹ 74% ਹੋ ਗਈ ਸੀ ਪਰ ਫਿਰ ਵੀ ਬਹੁਤ ਜ਼ਿਆਦਾ 26% ਅਬਾਦੀ ਹਾਲੇ ਤੱਕ ਅਨਪੜ੍ਹ ਹੈ  ਸਾਖ਼ਰਤਾ ਦਰ ਸੂਬੇ ਵਾਰ ਅਤੇ ਸੰਘੀ ਖੇਤਰ ਵਾਰ ਵੱਖ-ਵੱਖ ਹੈ ਹਾਲੇ ਵੀ ਕਈ ਰਾਜਾਂ ਦੀ ਅੱਧੀ ਦੇ ਕਰੀਬ ਅਬਾਦੀ ਅਣਪੜ੍ਹ ਹੈ
‘ਫੈਲੇ ਵਿੱਦਿਆ ਚਾਨਣ ਹੋਏ’ ਤੇ ‘ਵਿੱਦਿਆ ਵਿਚਾਰੀ ਤਾਂ ਪਰਉਪਕਾਰੀ’ ਜਿਹੇ ਨਾਅਰਿਆਂ ਨਾਲ ਵਿੱਦਿਆ ਦੇ ਪ੍ਰਸਾਰ ਦੀਆਂ ਕਈ ਮੁਹਿੰਮਾਂ ਚੱਲੀਆਂ ਸਰਕਾਰੀ ਖੇਤਰ ‘ਚ ਸਕੂਲ ਕਾਲਜ ਵੀ ਖੁੱਲ੍ਹੇ ਪ੍ਰੰਤੂ ਅਬਾਦੀ ਵਿਚਲੇ ਵਾਧੇ ਦੇ ਹਿਸਾਬ ਨਾਲ ਨਾ ਤਾਂ ਸਰਕਾਰ ਸਕੂਲ ਕਾਲਜ ਖੋਲ੍ਹਣ ‘ਚ ਸਫ਼ਲ ਹੋਈ ਹੈ ਅਤੇ ਨਾ ਹੀ ਅਧਿਆਪਕ ਭਰਤੀ ਕਰਨ ‘ਚ  ਹੋਰ ਤਾਂ ਹੋਰ ਸਕੂਲਾਂ ਕਾਲਜਾਂ ਦੀਆਂ ਇਮਾਰਤਾਂ ਦੀ ਹਾਲਤ ਵੀ ਤਰਸਯੋਗ ਹੀ ਰਹੀ ਹੈ ਸਮੁੱਚੇ ਦੇਸ਼ ‘ਚ ਨਾ ਤਾਂ ਇੱਕਸਾਰ ਸਿਲੇਬਸ ਦਾ ਹੀ ਪ੍ਰਬੰਧ ਹੋ ਸਕਿਆ ਹੈ ਤੇ ਨਾ ਹੀ ਵਿਦਿਆਰਥੀਆਂ ਲਈ ਜ਼ਰੂਰੀ ਮੌਕਿਆਂ ਦਾ ਯੋਗ ਪ੍ਰਬੰਧ ਰਾਜਾਂ ‘ਚੋਂ ਤੇਲਗਾਨਾ ਤੇ ਬਿਹਾਰ ਦੀ ਸਥਿਤੀ ਸਭ ਤੋਂ ਚਿੰਤਾਜਨਕ ਹੈ ਹਾਲਾਂਕਿ ਬਿਹਾਰ ਸਰਕਾਰ 90% ਸਰਕਾਰੀ ਸਕੂਲਾਂ ਕਾਲਜਾਂ ਦੇ ਦਾਅਵੇ ਕਰਦੀ ਹੈ ਪਰ ਇਨ੍ਹਾਂ ਸਕੂਲਾਂ ‘ਚ ਨਾ ਤਾਂ ਯੋਗ ਅਧਿਆਪਕ ਹੀ ਲੋੜੀਂਦੀ ਗਿਣਤੀ ‘ਚ ਮੁਹੱਈਆ ਕਰਵਾਏ ਜਾ ਸਕੇ ਹਨ ਤੇ ਨਾ ਹੀ ਸਕੂਲਾਂ ਦੀਆਂ ਇਮਾਰਤਾਂ ਦੀ ਹਾਲਤ ਹੀ ਸੁਧਰੀ ਹੈ ਪ੍ਰਾਇਮਰੀ ਪੱਧਰ ‘ਤੇ ਵਿਦਿਆਰਥੀ ਅਧਿਆਪਕ ਦੀ 1:30 ਦੇ ਅਨੁਪਾਤ ਮੁਤਾਬਕ ਏਥੇ 746479 ਅਧਿਆਪਕਾਂ ਦੀ ਜ਼ਰੂਰਤ ਸੀ ਪ੍ਰੰਤੂ ਪੌਣੇ ਤਿੰਨ ਲੱਖ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਸਨ ਨਿੱਜੀ ਖੇਤਰ ਦੇ ਸਕੂਲਾਂ ਦੀ ਗਿਣਤੀ ‘ਚ ਪੰਜ ਸਾਲਾਂ ਦੌਰਾਨ ਜ਼ਰੂਰ ਵਾਧਾ ਹੋਇਆ ਹੈ ਪ੍ਰੰਤੂ ਫਿਰ ਵੀ ਵਿਦਿਆਰਥੀਆਂ ਦੀ ਪੜ੍ਹਾਈ ‘ਚ ਦਿਲਚਸਪੀ ਵਧ ਨਹੀਂ ਸਕੀ 2015-16 ਦੇ ਬਿਹਾਰ ਦੇ ਆਰਥਿਕ ਸਰਵੇ ਮੁਤਾਬਕ ਬਿਹਾਰ ‘ਚ 62% ਬੱਚੇ ਪ੍ਰਾਇਮਰੀ ਵਿੱਦਿਆ ਪੂਰੀ ਨਹੀਂ ਕਰਦੇ ਪ੍ਰਾਇਮਰੀ ਪੱਧਰ ਦਾ ਹਾਲ ਏਨਾ ਮਾੜਾ ਹੈ ਕਿ 55% ਬੱਚੇ ਸਕੂਲ ਦਾਖਲਾ ਤਾਂ ਲੈ ਲੈਂਦੇ ਹਨ ਪਰ ਅੱਧ ਵਿਚਾਲੇ ਛੱਡ ਜਾਂਦੇ ਹਨ ਦਰਅਸਲ ਰੋਟੀ-ਰੋਜ਼ੀ ਮੁੱਖ ਸਮੱਸਿਆ ਹੈ ਤੇ ਰੁਜ਼ਗਾਰ ਦੀ ਘਾਟ ਕਾਰਨ ਛੋਟੀ ਉਮਰ ਦੇ ਬੱਚਿਆਂ ਦਾ ਹੀ ਦੂਜੇ ਰਾਜਾਂ ਵੱਲ ਪ੍ਰਵਾਸ ਸ਼ੁਰੂ ਹੋ ਜਾਂਦਾ ਹੈ  ਬਿਹਾਰ ਦੇ ਮਜ਼ਦੂਰ ਭਾਰਤ ਦੇ ਹਰ ਹਿੱਸੇ ‘ਚ ਮਜਦੂਰੀ ਕਰਦੇ ਨਜ਼ਰ ਆਉਂਦੇ ਹਨ ਹਾਲਾਂ ਕਿ ਬਿਹਾਰ ਦਾ ਨਲੰਦਾ ਸਿੱਖਿਆ ਦਾ ਧੁਰਾ ਹੁੰਦਾ ਸੀ
ਯੂ.ਐਨ.ਦੀ ਸੰਸਥਾ ਯੂਨੈਸਕੋ ਦੀ 2011 ਦੀ  ਰਿਪੋਰਟ ਮੁਤਾਬਕ ਭਾਰਤ ‘ਚ ਅਣਪੜ੍ਹ ਲੋਕਾਂ ਦੀ ਗਿਣਤੀ 26% ਤੋਂ ਵੱਧ ਹੈ  ਚੱਲ ਰਹੇ ਹਾਲਤਾਂ ਮੁਤਾਬਕ ਇੱਕਸਾਰ ਪ੍ਰਾਇਮਰੀ ਪੱਧਰ ਦੀ ਮੁਕੰਮਲ ਸਾਖ਼ਰਤਾ ਪ੍ਰਾਪਤ ਕਰਨ ‘ਚ ਭਾਰਤ 2050 ਤੱਕ ਸਫ਼ਲ ਹੋ ਸਕੇਗਾ
2011 ਦੀ ਜਨਗਣਨਾ ਮੁਤਾਬਕ ਕੇਰਲਾ ਭਾਰਤ ਦਾ ਸਭ ਤੋਂ ਵੱਧ ਸਾਖ਼ਰਤਾ ਵਾਲਾ ਸੂਬਾ ਦਰਸਾਇਆ ਗਿਆ ਹੈ ਤੇ ਉਥੋਂ ਦਾ ਸਾਖ਼ਰਤਾ ਪੱਧਰ 94% ਦਰਸਾਇਆ ਗਿਆ ਹੈ ਲਕਸ਼ਦੀਪ ਸੰਘੀ ਖੇਤਰ 92.28%  ਸਾਖਰਤਾ ਦਰ ਨਾਲ ਸੰਘੀ ਖੇਤਰਾਂ ‘ਚੋਂ ਚੋਟੀ ‘ਤੇ ਆਉਂਦਾ ਹੈ ਤੇ ਮਿਜੋਰਾਮ 92%ਨਾਲ ਦੂਜੇ ਨੰਬਰ ‘ਤੇ ਹੈ ਬਿਹਾਰ ਤੇ ਤੇਲੰਗਾਨਾ ਵਰਗੇ ਰਾਜ ਜੋ ਅਜੇ 60 ਤੋਂ 65% ਦੇ ਦਰਮਿਆਨ ਹੀ ਵਿਚਰ ਰਹੇ ਹਨ ਕਦੋਂ ਪੂਰਨ ਸਾਖਰਤਾ ਦੇ ਨੇੜੇ ਪਹੁੰਚਣਗੇ ਲੰਬਾ ਸਮਾਂ ਚੋਟੀ ਤੇ ਰਹੇ ਪੰਜਾਬ ‘ਚ ਵੀ ਸਾਖਰਤਾ ਦਰ ਭਾਵੇਂ ਕੌਮੀ ਪੱਧਰ ਤੋਂ ਵੱਧ ਹੈ ਪ੍ਰੰਤੂ ਗੁਰੂਆਂ ਪੀਰਾਂ ਦੀ ਚਰਨ ਛੋਹ ਧਰਤੀ ਹੋਣ ਕਾਰਨ ਜਿੰਨੀ ਸੁਧਰੀ ਹੋਣੀ ਚਾਹੀਦੀ ਸੀ ਉਨੀਂ ਨਹੀ ਹੋ ਸਕੀ ਪੰਜਾਬ ਵਿੱਚ ਸਾਖ਼ਰਤਾ ਦਰ 76 % ਨੂੰ ਛੂਹ ਚੁੱਕੀ ਹੈ ਸਾਖ਼ਰਤਾ ਪੱਖੋਂ ਹੁਸ਼ਿਆਰਪੁਰ ਜ਼ਿਲ੍ਹਾ ਚੋਟੀ ‘ਤੇ ਹੈ ਜ਼ਿਆਦਾ ਸਮਾਂ ਮੁੱਖ ਮੰਤਰੀ ਦਾ ਇਲਾਕਾ ਹੋਣ ਦੇ ਬਾਵਜ਼ੂਦ ਮਾਲਵਾ ਖੇਤਰ ਵਿੱਦਿਆ ‘ਚ ਪੱਛੜਿਆ ਹੋਇਆ ਹੈ
12851 ਪਿੰਡਾਂ ਤੇ 147 ਬਲਾਕਾਂ ਵਾਲਾ ਪੰਜਾਬ ਆਪਣੇ ਤੋਂ ਛੋਟੇ ਤੇ ਪੱਛੜੇ ਹੋਏ ਹਰਿਆਣੇ ਨਾਲੋਂ ਜੋ ਆਪਣੀ ਸਥਾਪਨਾ ਸਮੇਂ 1966 ‘ਚ ਪੰਜਾਬ ਤੋਂ ਬਹੁਤ ਪਿੱਛੇ ਸੀ ਹੁਣ ਪ੍ਰਤੀ ਵਿਅਕਤੀ ਆਮਦਨ ਤੇ ਵਿਕਾਸ ‘ਚ ਪੰਜਾਬ ਨੂੰ ਬਹੁਤ ਪਿੱਛੇ ਛੱਡ ਗਿਆ ਹੈ ਸਮੁੱਚੇ ਭਾਰਤ ਦੀ ਸਾਖ਼ਰਤਾ ਦਰ ਭਾਵੇਂ ਔਸਤਨ 74% ਹੋ ਚੁੱਕੀ ਹੈ ਪਰ ਪੇਂਡੂ ਪੱਧਰ ‘ਤੇ ਇਹ ਦਰ ਹਾਲੇ ਵੀ 64% ਦੇ ਨੇੜੇ-ਤੇੜੇ ਹੀ ਹੈ
ਪੂਰਨ ਸਾਖ਼ਰਤਾ ਦਰ ਹਾਸਲ ਕਰਨ ਲਈ ਹਾਲੇ ਬੜੇ ਲੰਬੇ ਸੰਘਰਸ਼ ਤੇ ਦਿਲਚਸਪੀ ਦੀ ਲੋੜ ਹੈ ਲੋਕਰਾਜ ਹੋਣ ਕਾਰਨ ਕਿਉਂਕਿ ਸਰਕਾਰਾਂ ਵੋਟਾਂ ‘ਤੇ ਨਿਰਭਰ  ਹਨ ਇਸ ਲਈ ਸਿਆਸੀ ਪਾਰਟੀਆਂ ਤੇ ਸਰਕਾਰਾਂ ਦਾ ਮੁੱਖ ਮੁੱਦਾ ਵੋਟ ਬੈਂਕ ਤਿਆਰ ਕਰਨੇ  ਬਣ ਕੇ ਰਹਿ ਗਿਆ ਹੈ ਵਿੱਦਿਅਕ, ਸਿਹਤ ਤੇ ਬਾਕੀ ਆਰਥਿਕ ਤੇ ਸਮਾਜਿਕ ਵਿਕਾਸ ਬਾਦ ਦੀ ਗੱਲ ਬਣ ਗਏ ਹਨ ਜੋ ਵੀ ਨੀਤੀਆਂ ਬਣਦੀਆਂ ਹਨ ਉਨ੍ਹਾਂ ਦਾ ਮਨੋਰਥ ਸਿੱਧੇ ਜਾਂ ਅਸਿੱਧੇ ਤੌਰ ‘ਤੇ ਵੋਟ ਬੈਂਕ ਨਾਲ ਹੀ ਜੁੜਿਆ ਹੁੰਦਾ ਹੈ   ਚੰਗੇ ਦੇਸ਼, ਸਮਾਜ ਤੇ ਸਰਕਾਰ ਲਈ ਜੇ ਉਹਦੀ ਮਨੁੱਖੀ ਪੂੰਜੀ ਪੂਰੀ ਤਰ੍ਹਾਂ ਪੜ੍ਹੀ -ਲਿਖੀ ਸਮਝਦਾਰ, ਅਨੁਸ਼ਾਸਤ, ਇਮਾਨਦਾਰ ਤੇ ਸਿਹਤਮੰਦ ਹੋਵੇਗੀ ਤਾਂ ਨਿਸ਼ਚੇ ਹੀ ਦੇਸ਼ ਲਈ ਸੋਨੇ ‘ਤੇ ਸੁਹਾਗਾ ਹੋਵੇਗਾ, ਮੁਸ਼ਕਲਾਂ ਘਟਣਗੀਆਂ ਮੌਜੂਦਾ ਸਮੇਂ ਦੌਰਾਨ ਵਿੱਦਿਆ ‘ਪਰਉਪਕਾਰੀ’ ਦੀ ਥਾਂ ‘ਵਪਾਰਕ ਅਦਾਰਾ’ ਬਣ ਕੇ ਰਹਿ ਗਈ ਹੈ ਸਰਕਾਰੀ ਖੇਤਰ ਦੇ ਸਕੂਲਾਂ ਕਾਲਜਾਂ ਨੂੰ  ਵਿਕਸਤ ਕਰਨ ‘ਚ ਸਰਕਾਰ ਵੱਡੀ ਕੰਜੂਸੀ ਕਰ ਰਹੀ ਹੈ ਅਧਿਆਪਕਾਂ ਨੂੰ ਕੌਮ ਦੇ ਉਸਰੱਈਏ ਕਿਹਾ ਗਿਆ ਹੈ ਪਰ ਉਸਰਈਆਂ ਨੂੰ ਪਹਿਲਾਂ ਤਾਂ ਰੁਜ਼ਗਾਰ ਨਹੀਂ ਮਿਲਦਾ,ਜੇ ਨਿੱਜੀ ਖੇਤਰ ‘ਚ ਮਿਲਦਾ ਹੈ ਤਾਂ ਉਥੇ ਦੇ ਸਿਲੇਬਸ ਮਹਿੰਗੀਆਂ ਕਿਤਾਬਾਂ ਵੀ ਵਿਦਿਆਰਥੀਆਂ ਦੀ ਪਹੁੰਚ ਤੋਂ ਦੂਰ ਹੋ ਜਾਂਦੀਆਂ ਹਨ, ਫਿਰ ਵਿੱਦਿਆ ਕਿਵੇਂ ਫੈਲੇ ਅਤੇ ਕਿਵੇਂ ਚਾਨਣ ਕਰੇ?
ਵਿੱਦਿਅਕ ਖੇਤਰ ਜ਼ਿੰਦਗੀ ‘ਚ ਰੌਸ਼ਨੀ ਵੰਡਣ ਦੀ ਥਾਂ ਵਪਾਰਕ ਖੇਤਰ ਬਣ ਗਿਆ ਹੈ ਵੱਡੇ-ਵੱਡੇ ਵਪਾਰਕ ਘਰਾਣੇ ਜਿਨ੍ਹਾਂ ਦਾ ਸਿੱਖਿਆ ਨਾਲ ਵਾਹ-ਵਾਸਤਾ ਵੀ ਨਹੀਂ ਵਿੱਦਿਅਕ ਅਦਾਰੇ ਖੜ੍ਹੇ ਕਰ ਰਹੇ ਹਨ, ਜਿਨ੍ਹਾਂ ਦਾ ਮਨੋਰਥ ਅਣਪੜ੍ਹਤਾ ਦੂਰ ਕਰਨ ਦੀ ਬਜਾਏ ਮੁਨਾਫ਼ਾ ਕਮਾਉਣਾ ਹੁੰਦਾ ਹੈ   ਮਨੁੱਖੀ ਜਿੰਦਗੀ ‘ਚ ਸੇਵਾ ਦਾ ਦਾਇਰਾ ਬਹੁਤ ਵੱਡਾ ਹੈ ਪ੍ਰੰਤੂ ਮਸ਼ੀਨੀ ਯੁੱਗ ਅੰਦਰ ਮਸ਼ੀਨ ਬਣਦਾ ਜਾ ਰਿਹਾ ਮਨੁੱਖ ਪੈਸੇ ਦਾ ਪੁੱਤ ਬਣਦਾ ਜਾ ਰਿਹਾ ਹੈ ਹਾਲਾਂਕਿ ਹਰ ਮਨੁੱਖ ਭਲੀ ਭਾਂਤ ਜਾਣਦਾ ਹੈ ਕਿ ਪੈਸਾ ਇੱਕ ਚੰਗਾ ਸੇਵਕ ਹੈ ਮਾਲਕ ਨਹੀਂ
ਮਨੁੱਖ ਸਮਾਜ ਦਾ Àੁੱਤਮ ਜੀਵ ਹੈ ਭਲਾ ਬੁਰਾ ਸੋਚਣ ਦੇ ਸਮਰੱਥ ਹੈ ਭਾਵੇਂ ਕੁਦਰਤ ‘ਤੇ ਕਾਬੂ ਪਾਉਣ ਲਈ ਯਤੀਨਸ਼ੀਲ ਹੈ ਪਰ ਪਾ ਨਹੀਂ ਸਕਿਆ ਚਾਹੀਦਾ ਹੈ ਕਿ ਮਨੁੱਖ ਖੁਦ ‘ਤੇ ਕਾਬੂ ਪਾਵੇ , ਬੇਲੋੜੀਆਂ ਚੀਜ਼ਾਂ ਤੋਂ ਸੰਕੋਚ ਕਰਕੇ ਜਰੂਰਤਾਂ ਨੂੰ ਸਮਝੇ ਅਤੇ ਮਨੁੱਖਤਾ ਦਾ ਜੀਵਨ ਸਫ਼ਲ ਬਣਾਵੇ ਇਸ ਵਿੱਚ ਹੀ ਸਮਾਜ ਦੇਸ਼ ਅਤੇ ਵਿਸ਼ਵ ਦਾ ਭਲਾ ਹੈ ਅਤੇ ਵਿਕਾਸ ਹੈ  ‘ਪੈਸਾ’ ਅਤੇ ‘ਲਾਭ’ ਹਰ ਮਨੁੱਖ ਦੀ ਸੋਚ ਦਾ ਮੁੱਖ ਵਿਸ਼ਾ ਬਣ ਗਿਆ ਹੈ ਮਨੁੱਖ ਪੈਸੇ ਦੇ ਲਾਲਚ ਦੇ ‘ਕੁਚੱਕਰ’ ਵਿੱਚ ਫਸ ਗਿਆ ਹੈ ਗਰੀਬੀ, ਬੇਰੁਜ਼ਗਾਰੀ ਅਤੇ ਮਹਿੰਗਾਈ ਮੁੱਖ ਮੁੱਦਾ ਹਨ, ਜਿਸ ਦਾ ਮੂਲ ਕਾਰਨ ਵਧ ਰਹੀ ਬੇਲੋੜੀ ਅਬਾਦੀ ਹੈ
ਅਬਾਦੀ ਦੇ ਅਥਾਹ ਵਾਧੇ ‘ਤੇ ਰੋਕ ਲਾਉਣ ਦੀ ਕੋਸ਼ਿਸ਼ ਕੋਈ ਵੀ ਰਾਜਨੀਤਕ ਪਾਰਟੀ ਜਾਂ ਸਰਕਾਰ ਵੋਟ ਬੈਂਕ ਖੁੱਸਣ ਦੇ ਡਰੋਂ ਨਹੀਂ ਕਰਦੀ ਇਸ ਲਈ ਅਬਾਦੀ ਤੋਂ ਸ਼ੁਰੂ ਹੁੰਦੀਆਂ ਸਮੱਸਿਆਵਾਂ ਮੁੜ ਅਬਾਦੀ ‘ਤੇ ਆਣ ਰੁਕਦੀਆਂ ਹਨ ਅਤੇ ਵਿੱਦਿਆ ਅਤੇ ਸਿਹਤ ਵਰਗੇ ਮੁੱਦੇ ਲਟਕਦੇ ਰਹਿ ਜਾਂਦੇ ਹਨ ਜੇ ਅਬਾਦੀ ਦੇ ਬੇਲੋੜੇ ਵਾਧੇ ‘ਤੇ ਕੰਟਰੋਲ ਹੋ ਜਾਣੇ ਵਿੱਦਿਆ ਨੂੰ ਪੂਰਨ ਹੁਲਾਰਾ ਮਿਲੇ ਸਿਹਤ ਦਾ ਸੁਧਾਰ ਕਰਨ ਲਈ ਸਾਰਥਕ ਉਪਰਾਲੇ ਕੀਤੇ ਜਾਣ ਤਾਂ ਨਿਸ਼ਚੇ ਹੀ ਸੁਧਾਰ ਹੋਵੇਗਾ