ਸਿੱਖਿਆ ਤੇ ਸਿਹਤ ਸੇਵਾਵਾਂ ਜੀਐੱਸਟੀ ਤੋਂ ਬਾਹਰ
ਏਜੰਸੀ
ਸ੍ਰੀਨਗਰ,
ਵਸਤੂ ਤੇ ਸੇਵਾ ਟੈਕਸ (ਜੀਐੱਸਟੀ) ਪਰਸ਼ਿਦ ਨੇ ਸੇਵਾਵਾਂ ਲਈ ਚਾਰ ਟੈਕਸ ਦਰਾਂ ਤੈਅ ਕਰਦਿਆਂ ਸਿੱਖਿਆ ਤੇ ਸਿਹਤ ਨੂੰ ਇਸ ਤੋਂ ਬਾਹਰ ਰੱਖਿਆ ਹੈ ਵਿੱਤ ਮੰਤਰੀ ਅਰੁਣ ਜੇਤਲੀ ਨੇ ਪਰਿਸ਼ਦ ਦੀ ਦੋ ਰੋਜ਼ਾ ਮੀਟਿੰਗ ਤੋਂ ਬਾਅਦ ਦੱਸਿਆ ਕਿ ਜੀਐੱਸਟੀ ਤਹਿਤ ਸੇਵਾ ਟੈਕਸ ਲਈ ਚਾਰ ਦਰਾਂ ਤੈਅ ਕੀਤੀਆਂ ਗਈਆਂ ਹਨ ਜੋ 5, 12, 18 ਤੇ 28 ਫੀਸਦੀ ਹਨ ਉਨ੍ਹਾਂ ਕਿਹਾ ਕਿ ਸੋਨੇ ‘ਤੇ ਜੀਐੱਸਟੀ ਟੈਕਸ ਦਰ ਤੈਅ ਨਹੀਂ ਹੋ ਸਕੀ ਹੈ ਤੇ ਪਰਿਸ਼ਦ ਦੀ 3 ਜੂਨ ਨੂੰ ਦਿੱਲੀ ‘ਚ ਹੋਣ ਵਾਲੀ ਮੀਟਿੰਗ ‘ਚ ਇਸ ‘ਤੇ ਵਿਚਾਰ ਕੀਤਾ ਜਾਵੇਗਾ ਉਨ੍ਹਾਂ ਦੱਸਿਆ ਕਿ ਸਿੱਖਿਆ ਤੇ ਸਿਹਤ ਸਮੇਤ ਲਗਭਗ ਉਨ੍ਹਾਂ ਸਾਰੇ ਖੇਤਰਾਂ ਨੂੰ ਜੀਐੱਸਟੀ ਤੋਂ ਬਾਹਰ ਰੱਖਿਆ ਗਿਆ ਹੈ ਜਿਨ੍ਹਾਂ ‘ਤੇ ਹਾਲੇ ਸੇਵਾ ਟੈਕਸ ਨਹੀਂ ਲੱਗਦਾ ਹੈ ਟਰਾਂਸਪੋਰਟ ਸੇਵਾਵਾਂ ‘ਤੇ ਪੰਜ ਫੀਸਦੀ ਜੀਐੱਸਟੀ ਲੱਗੇਗਾ ਬੀਮਾ, ਹੋਟਲ ਤੇ ਰੈਸਟੋਰੈਟਾਂ ਦੀ ਸੇਵਾਵਾਂ ‘ਤੇ ਵੀ ਸੇਵਾ ਟੈਕਸ ਲੱਗੇਗਾ ਰੈਸਟੋਰੈਂਟਾਂ ‘ਤੇ ਸੇਵਾ ਟੈਕਸ ਦੀ ਦਰ ਪੰਜ ਤੋਂ
18 ਫੀਸਦੀ ਤੈਅ ਕੀਤੀ ਗਈ ਹੈ ਟੈਲੀਕਾਮ ਤੇ ਵਿੱਤੀ ਸੇਵਾਵਾਂ ‘ਤੇ 18 ਫੀਸਦੀ ਟੈਕਸ ਲੱਗੇਗਾ ਐਪ ਆਧਾਰਿਤ ਟੈਕਸੀ ਐਗ੍ਰੀਗੇਟਰ ਸ੍ਰੇਣੀ ‘ਚ ਓਲਾ ਤੇ Àਬਰ ਵਰਗੇ ਸੇਵਾ ਪ੍ਰਦਾਤਾਵਾਂ ‘ਤੇ ਪੰਜ ਫੀਸਦੀ ਜੀਐੱਸਟੀ ਲੱਗੇਗਾ ਜੇਤਲੀ ਨੇ ਕਿਹਾ ਕਿ ਨਵੇਂ ਟੈਕਸ ਨਾਲ ਮਹਿੰਗਾਈ ਨਹੀਂ ਵਧੇਗੀ, ਕਿਉਂਕਿ ਸਰਕਾਰ ਨੇ ਜ਼ਿਆਦਾਤਰ ਖੁਰਾਕੀ ਪਦਾਰਥਾਂ ਨੂੰ ਜੀਐੱਸਟੀ ਤੋਂ ਬਾਹਰ ਰੱਖਿਆ ਹੈ ਖਪਤਕਾਰ ਮੂਲ ਸੂਚਕਾਂਕ ‘ਚ ਇਨ੍ਹਾਂ ਉਤਪਾਦਾਂ ਦਾ ਭਰਾਂਸ਼ 50 ਫੀਸਦੀ ਹੈ ਉਨ੍ਹਾਂ ਕਿਹਾ ਕਿ ਜੋ ਸੂਬੇ ਜੀਐੱਸਟੀ ਲਾਗੂ ਨਹੀਂ ਕਰਨਗੇ, ਉੱਥੋਂ ਦੇ ਲੋਕਾਂ ਨੂੰ ਨੁਕਸਾਨ ਉਠਾਉਣਾ ਪਵੇਗਾ ਤੇ ਦੁੱਗਣਾ ਟੈਕਸ ਚੁਕਾਉਣਾ ਪਵੇਗਾ ਜੀਐੱਸਟੀ ਨਾਲ ਆਮ ਲੋਕਾਂ ਨੂੰ ਹੀ ਲਾਭ ਹੋਵੇਗਾ ਜ਼ਿਕਰਯੋਗ ਹੈ ਕਿ ਪਰਸ਼ਿਦ ਨੇ ਕੱਲ੍ਹ 1,211 ਵਸਤੂਆਂ ਦੀ ਜੀਐੱਸਟੀ ਦਰਾਂ ਤੈਅ ਕੀਤੀਆਂ ਸਨ ਜਿਸ ‘ਚ 81 ਫੀਸਦੀ ਤੋਂ ਘੱਟ ਹਨ ਸਿਰਫ਼ 19 ਫੀਸਦੀ ‘ਤੇ ਹੀ 18 ਫੀਸਦੀ ਤੋਂ ਵੱਧ ਹੈ ਕੋਲੇ ‘ਤੇ ਜੀਐੱਸਟੀ ਦਰ ਪੰਜ ਫੀਸਦੀ ਤੈਅ ਕੀਤੀ ਗਈ ਹੈ ਜਦੋਂਕਿ ਵਰਤਮਾਨ ‘ਚ ਇਹ 11.69 ਫੀਸਦੀ ਹੈ ਇਸੇ ਤਰ੍ਹਾਂ ਖੰਡ, ਚਾਹ, ਕੌਫੀ, ਖੁਰਾਕੀ ਤੇਲ ‘ਤੇ ਵੀ ਪੰਜ ਫੀਸਦੀ ਜੀਐੱਸਟੀ ਲੱਗੇਗਾ 60 ਫੀਸਦੀ ਵਸਤੂਆਂ ‘ਤੇ 12 ਤੋਂ 18 ਫੀਸਦੀ ਜੀਐੱਸਟੀ ਲੱਗੇਗਾ ਕੇਸ਼ ਤੇਲ, ਸਾਬਣ, ਟੂਥਪੇਸਟ ਤੇ ਜੀਐੱਸਟੀ ਦਰ 18 ਫੀਸਦੀ ਹੈ ਅਨਾਜਾਂ ਨੂੰ ਜੀਐਸਟੀ ਦਰ ਤੋਂ ਵੱਖ ਰੱਖਿਆ ਗਿਆ ਹੈ, ਜਦੋਂਕਿ ਹਾਲੇ ਇਸ ‘ਤੇ ਪੰਜ ਫੀਸਦੀ ਟੈਕਸ ਹੈ ਦੁੱਧ ਨੂੰ ਵੀ ਜੀਐੱਸਟੀ ਟੈਕਸ ਤੋਂ ਮੁਕਤ ਰੱਖਿਆ ਗਿਆ ਹੈ
ਮਾਲੀਆ ਸਕੱਤਰ ਹਸਮੁਖ ਅਧੀਆ ਨੇ ਕਿਹਾ ਕਿ ਈ-ਕਾਮਰਸ ਕੰਪਨੀਆਂ ਨੂੰ ਸਪਲਾਈਕਰਤਾਵਾਂ ਨੂੰ ਭੁਗਤਾਨ ਕਰਨ ‘ਤੇ ਇੱਕ ਫੀਸਦੀ ਟੈਕਸ ਕਲੈਕਟੇਡ ਐਟ ਸੋਰਸ (ਟੀਸੀਐਸ) ਦੀ ਕਟੌਤੀ ਕਰਨੀ ਪਵੇਗੀ ਮੈਟਰੋ, ਲੋਕਲ ਟਰੇਨ, ਧਾਰਮਿਕ ਯਾਤਰਾ ਤੇ ਹੱਜ ਯਾਤਰਾ ਨੂੰ ਜੀਐੱਸਟੀ ਤੋਂ ਬਾਹਰ ਰੱਖਿਆ ਗਿਆ ਹੈ
ਇਸ ਤੋਂ ਪਹਿਲਾਂ ਪਰਿਸ਼ਦ ਨੇ ਵੀਰਵਾਰ ਨੂੰ 1,211 ਸਮਾਨਾਂ ਲਈ ਟੈਕਸ ਦੀਆਂ ਦਰਾਂ ਨੂੰ ਮਨਜ਼ੂਰੀ ਪ੍ਰਦਾਨ ਕੀਤੀ ਸੀ ਇਨ੍ਹਾਂ ‘ਚੋਂ 7 ਫੀਸਦੀ ਸਮਾਨਾਂ ‘ਤੇ ਟੈਕਸ ਨਹੀਂ ਲੱਗੇਗਾ, 14 ਫੀਸਦੀ ਨੂੰ 5 ਫੀਸਦੀ ਦੇ ਸਲੈਬ ‘ਚ ਰੱਖਿਆ ਗਿਆ ਹੈ, 17 ਫੀਸਦੀ ਸਮਾਨਾਂ ਨੂੰ 12 ਫੀਸਦੀ ਟੈਕਸ ਦੀ ਸ਼੍ਰੇਣੀ ‘ਚ ਰੱਖਿਆ ਗਿਆ ਹੈ, 43 ਫੀਸਦੀ ਸਮਾਨਾਂ ਨੂੰ 18 ਫੀਸਦੀ ਟੈਕਸ ਦੀ ਸ਼੍ਰੇਣੀ ‘ਚ ਸ਼ਾਮਲ ਕੀਤਾ ਗਿਆ ਹੈ, ਜਦੋਂਕਿ 19 ਫੀਸਦੀ ਸਮਾਨਾਂ ‘ਤੇ ਟੈਕਸਾਂ ਦੀ ਸਭ ਤੋਂ ਉੱਚ ਦਰ 28 ਫੀਸਦੀ ਲਾਈ ਗਈ ਹੈ
ਇਹ ਦਾਇਰੇ ‘ਚੋਂ ਬਾਹਰ
ਸਿਹਤ ਸੇਵਾਵਾਂ ਤੇ ਸਿੱਖਿਆ ਖੇਤਰ
1000 ਤੋਂ ਘੱਟ ਕਿਰਾਏ ਵਾਲੇ ਹੋਟਲ
ਮੈਟਰੋ, ਲੋਕਲ ਟ੍ਰੇਨ ‘ਚ ਸਫ਼ਰ ਤੇ ਧਾਰਮਿਕ ਯਾਤਰਾ
5 ਫੀਸਦੀ ਜੀਐੱਸਟੀ ਟੈਕਸ
ਖੰਡ, ਚਾਹ, ਕਾਫ਼ੀ, ਖੁਰਾਕੀ ਤੇਲ
ਮਾਲ, ਰੇਲਵੇ ਤੇ ਹਵਾਈ ਯਾਤਰਾ
ਓਲਾ-ਉਬਰ ਵਰਗੀ ਐਪ ਅਧਾਰਿਤ ਟੈਕਸੀ ਸੇਵਾਵਾਂ
ਇਕੋਨਾਮੀ ਕਲਾਸ ‘ਚ ਹਵਾਈ ਯਾਤਰਾ
12 ਫੀਸਦੀ ਜੀਐੱਸਟੀ ਟੈਕਸ
ਨਾਨ ਏਸੀ ਰੇਸਤਰਾਂ
1000-2500 ਵਾਲੇ ਹੋਟਲ
ਬਿਜਨੈਸ ਕਲਾਸ ‘ਚ ਹਵਾਈ ਯਾਤਰਾ
ਏਸੀ ਵਾਲੇ ਰੈਸਟੋਰੈਂਟ ‘ਚ ਭੋਜਨ ਬਿੱਲ
ਸਫੇਦੀ (ਪੁਤਾਈ) ਵਰਗੇ ਠੇਕੇ ‘ਤੇ ਕੀਤੇ ਜਾਣ ਵਾਲੇ ਕੰਮ
18 ਫੀਸਦੀ ਜੀਐੱਸਟੀ ਟੈਕਸ
ਕੇਸ਼ ਤੇਲ, ਸਾਬਣ,
ਟੂਥਪੇਸਟ, ਫੋਨ ਬਿੱਲ
2500-5000 ਕਿਰਾਏ ਵਾਲੇ ਹੋਟਲ
28 ਫੀਸਦੀ ਜੀਐੱਸਟੀ ਟੈਕਸ
ਸਿਨੇਮਾ ਹਾਲ, ਸੱਟੇਬਾਜ਼ੀ, ਰੇਸਕੋਰਸ
5000 ਤੋਂ ਉੱਪਰ ਦੇ ਕਿਰਾਏ ਵਾਲੇ ਫਾਈਵ ਸਟਾਰ ਹੋਟਲ