ਅੱਗ ਕਾਰਨ 125 ਏਕੜ ਕਣਕ ਸੜ ਕੇ ਸੁਆਹ

ਰਾਮ ਸਰੂਪ ਪੰਜੋਲਾ
ਸਨੋਰ,
ਹਲਕਾ ਸਨੌਰ ਦੇ ਬਲਾਕ ਭੁਨਰਹੇੜੀ ਨਾਲ ਲਗਦੇ ਪਿੰਡ ਖਾਕਟਾਂ  ਅਤੇ ਕਾਠਗੜ੍ਹ ਦੇ ਖੇਤਾਂ ‘ਚ ਅੱਗ ਲੱਗ ਜਾਣ ਕਾਰਨ 125 ਤੋਂ ਵੱਧ ਏਕੜ ਕਣਕ ਸੜਕੇ ਸੁਆਹ ਹੋ ਗਈ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਕਈ ਪਿੰਡਾਂ ਦੇ ਕਿਸਾਨਾਂ ਨੇ ਆਪੋ ਆਪਣੇ ਟਰੈਕਟਰ ਲਿਆ ਕੇ ਅੱਗ ‘ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ ਪਰ ਹਵਾ ਤੇਜ਼ ਹੋਣ ਕਾਰਨ ਅੱਗ ‘ਤੇ ਬੜੀ ਮੁਸ਼ਕਲ ਨਾਲ ਕਾਬੂ ਪਾਇਆ ਗਿਆ ਇਸ ਅੱਗ ਕਾਰਨ ਕਿਸਾਨ ਤਾਰਾ ਸਿੰਘ, ਹਾਕਮ ਸਿੰਘ, ਮੇਲਾ ਸਿੰਘ, ਅਜਮੇਰ ਸਿੰਘ ਆਦਿ ਸਮੇਤ ਹੋਰ ਵੀ ਕਈ ਕਿਸਾਨਾਂ ਦੀ ਕੁੱਲ 125 ਏਕੜ ਕਣਕ ਸਾੜ ਦਿੱਤੀ ਬੀਤੇ ਦਿਨ ਵੀ ਅੱਗ ਲੱਗ ਜਾਣ ਕਾਰਨ 12 ਏਕੜ ਕਣਕ ਦੀ ਫਸਲ ਸੜ ਗਈ ਸੀ
ਇਸ ਦੌਰਾਨ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਫਾਇਰ ਬਿਰਗੇਡ ਮਹਿਕਮੇ ਦੀ ਢਿੱਲੀ ਕਾਰਗੁਜ਼ਾਰੀ ਦੇਖਣ ਨੂੰ ਮਿਲੀ ਕਿਸਾਨਾ ਨੇ ਦੱਸਿਆ ਕਿ ਉਨ੍ਹਾਂ ਦੇ ਵਾਰ ਵਾਰ ਫੋਨ ਕਰਨ ਤੇ ਵੀ ਫਾਇਰ ਬਰਗੇਡ ਦੇਰੀ ਨਾਲ ਪਹੁੰਚੀ ਪਰੰਤੂ ਉਦੋਂ ਤੱਕ ਅੱਗ ‘ਤੇ ਪੁਰੀ ਤਰਾਂ ਕਾਬੂ ਪਾ ਲਿਆ ਸੀ ਇਸ ਮੌਕੇ ਕਾਂਗਰਸ ਦੇ ਸੀਨੀਅਰ ਲੀਡਰ ਹਰਿੰਦਰਪਾਲ ਸਿੰਘ ਹੈਰੀ ਮਾਨ ਨੇ ਪੰਹੁਚ ਕੇ ਕਿਸਾਨਾ ਨੂੰ ਹੌਂਸਲਾਂ ਦਿਤਾ ਕਿ ਪੀੜਤ ਕਿਸਾਨਾ ਨੂੰ ਸਰਕਾਰ ਵ~ਲੋਂ ਯੋਗ ਸਹਾਇਤਾ ਦਿਵਾਊਣ ਦਾ ਭਰੋਸਾ ਦਿਤਾ ਉਨ੍ਹਾ ਨਾਲ ਹੀ ਮੌਕੇ ‘ਤੇ ਮੌਜੂਦ ਪਟਵਾਰੀ ਨੂੰ ਸੜੀ ਕਣਕ ਦੀ ਗਿਰਦਾਵਰੀ ਕਰਕੇ ਰਿਪੋਰਟ ਭੇਜਣ ਲਈ ਕਿਹਾ