ਹੜ੍ਹ ਪੀੜਤਾਂ ਦੀ ਮਦਦ ਲਈ ਖੂਨਦਾਨ ਕੈਂਪ ਲਾਇਆ

Flooding Victims, Help, Blood Donation, Camp

ਰਾਮਪੁਰਾ ਫੂਲ (ਅਮਿਤ ਗਰਗ)। ਸੂਬੇ ’ਚ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਦੀ ਸਹਾਇਤਾ ਲਈ .ਫਤਿਹ ਗਰੁੱਪ ਨੇ ਸਵਰਗੀ ਪ੍ਰਤਾਪ ਸਿੰਘ ਚੱਠਾ ਦੀ ਪਹਿਲੀ ਬਰਸੀ ਮੌਕੇ ਕਾਲਜ ਦੇ ਰੈੱਡ ਰਿਬਨ ਕਲੱਬ­ ਐਨਐਸਐਸ ਵਲੰਟੀਅਰਾਂ ਨੇ ਸਹਾਰਾ ਕਲੱਬ ਰਾਮਪੁਰਾ ਤੇ ਸਿਵਲ ਹਸਪਤਾਲ ਰਾਮਪੁਰਾ ਦੀ ਟੀਮ ਦੀ ਅਗਵਾਈ ਵਿੱਚ ਖੂਨਦਾਨ ਕੈਂਪ ਲਾਇਆ ਇਸ ਮੌਕੇ ਪੁਸ਼ਪਿੰਦਰ ਸਿੰਘ ਸਾਰੋ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਉਨ੍ਹਾਂ ਕਿਹਾ ਕਿ ਖੂਨਦਾਨ ਸਭ ਤੋਂ ਵੱਡਾ ਦਾਨ ਹੈ। ਕਾਲਜ ਚੇਅਰਮੈਨ ਐੱਸ ਐੱਸ ਚੱਠਾ ਨੇ ਖੂਨਦਾਨ ਕਰਨ ਵਾਲੀਆਂ ਵਿਦਿਆਰਥਣਾਂ ਦੀ ਹੌਂਸਲਾ ਅਫਜਾਈ ਕੀਤੀ। (Blood Donation)

ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਕੁਲਵਿੰਦਰ ਸਿੰਘ ਭੁੱਲਰ ਨੇ ਫਤਿਹ ਕਾਲਜ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਵਲੰਟੀਅਰਾਂ ਨੂੰ ਸਮਾਜ ਸੇਵਾ ਲਈ ਹਮੇਸ਼ਾ ਤਿਆਰ ਰਹਿਣ ਦਾ ਸੱਦਾ ਦਿੱਤਾ। ਇਸ ਮੌਕੇ ਵੱਖ ਵੱਖ ਕਲਾਸਾਂ ਦੀਆਂ ਲੜਕੀਆਂ ਤੇ ਸਟਾਫ ਨੇ 51 ਯੂਨਿਟ ਖੂਨਦਾਨ ਕੀਤਾ। ਇਸ ਮੌਕੇ ਵਾਤਾਵਰਨ ਦੀ ਸ਼ੁੱਧਤਾ ਹਿੱਤ ਬੂਟੇ ਲਾਉਣ ਦੀ ਮੁਹਿੰਮ ਦਾ ਆਗਾਜ਼ ਮੁੱਖ ਮਹਿਮਾਨ ਪੁਸ਼ਪਿੰਦਰ ਸਿੰਘ ਸਾਰੋ­ ਕੁਲਵਿੰਦਰ ਸਿੰਘ ਭੁੱਲਰ ਤੇ ਚੇਅਰਮੈਨ ਐੱਸ ਐੱਸ ਚੱਠਾ­ ਗੁਰਪ੍ਰੀਤ ਸਿੰਘ­ ਸਹਾਇਕ ਡਾਇਰੈਕਟਰ ਜਗਰਾਜ ਸਿੰਘ ਮਾਨ­ ਪਬਲਿਕ ਰਿਲੇਸ਼ਨ ਅਫਸਰ ਹਰਪ੍ਰੀਤ ਹੈਪੀ ਵੱਲੋਂ ਕੀਤਾ ਗਿਆ। ਇਸ ਮੌਕੇ ਸਿਵਲ ਹਸਪਤਾਲ ਰਾਮਪੁਰਾ ਤੋਂ ਪੁੱਜੇ ਡਾਕਟਰ ਅਤੇ ਸਹਾਰਾ ਕਲੱਬ ਰਾਮਪੁਰਾ ਦੇ ਪ੍ਰਧਾਨ ਸੰਦੀਪ ਵਰਮਾ ਤੇ ਉਨ੍ਹਾਂ ਦੀ ਟੀਮ ਨੂੰ ਵਧੀਆ ਸੇਵਾਵਾਂ ਦੇਣ ਬਦਲੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।