ਰਾਮ-ਨਾਮ ਕਰਦਾ ਹੈ ਖੁਸ਼ੀਆਂ ਨਾਲ ਮਾਲਾਮਾਲ : ਪੂਜਨੀਕ ਗੁਰੂ ਜੀ

Ram--Naam, Things,Happiness, Pujyaan Guru Ji

ਸੱਚ ਕਹੂੰ ਨਿਊਜ਼/ਸਰਸਾ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦਾ ਨਾਮ ਸੁੱਖਾਂ ਦੀ ਖਾਨ ਹੈ ਜੇਕਰ ਜੀਵ ਮਾਲਕ ਦੇ ਨਾਮ ਦਾ ਜਾਪ ਲਗਾਤਾਰ ਕਰਦਾ ਹੈ, ਸਿਮਰਨ ਕਰਦਾ ਹੈ ਤਾਂ ਉਸ ਨੂੰ ਇੱਥੇ-ਉੱਥੇ ਦੋਵਾਂ ਜਹਾਨਾਂ ‘ਚ ਕੋਈ ਤਕਲੀਫ਼ ਨਹੀਂ ਰਹਿੰਦੀ ਕਾਲ-ਮਹਾਂਕਾਲ ਉਸ ਦਾ  ਕੁਝ ਵੀ ਨਹੀਂ ਵਿਗਾੜ ਸਕਦਾ ਅਤੇ ਰਾਮ-ਨਾਮ ਦੁਆਰਾ ਉਹ ਬੁਲੰਦੀਆਂ ਨੂੰ ਛੂੰਹਦਾ ਚਲਾ ਜਾਂਦਾ ਹੈ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਤੁਸੀਂ ਉਸ ਰਾਮ ਨੂੰ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ ਭਾਵੇਂ ਕੁਝ ਵੀ ਕਹੋ ਪਰ ਉਹ ਇੱਕ ਹੀ ਹੈ ਮਾਲਕ ਦੇ ਨਾਮ ਦਾ ਸਿਮਰਨ ਸੰਤ, ਪੀਰ-ਫ਼ਕੀਰ ਤੋਂ ਪੁੱਛ ਕੇ ਕਰੋ ਤਾਂ ਉਹ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਨਾਲ ਮਾਲਾਮਾਲ ਕਰ ਦਿੰਦਾ ਹੈ, ਮਾਲਕ ਕੋਈ ਕਮੀ ਨਹੀਂ ਛੱਡਦਾ ਮਾਲਕ ਦਾ ਨਾਮ ਇਨਸਾਨ ਦੇ ਵਿਗੜੇ ਹੋਏ ਕੰਮਾਂ ਨੂੰ ਬਣਾ ਦਿੰਦਾ ਹੈ ਇਨਸਾਨ ਦੇ ਗ਼ਮ, ਚਿੰਤਾ, ਪਰੇਸ਼ਾਨੀਆਂ ਨੂੰ ਦੂਰ ਕਰ ਦਿੰਦਾ ਹੈ ਨਾਮ ‘ਚ ਇੰਨੀ ਤਾਕਤ ਹੈ ਕਿ ਅੰਨ੍ਹਿਆਂ ਨੂੰ ਅੱਖਾਂ ਦੇ ਦਿੰਦਾ ਹੈ, ਡਿੱਗਦਿਆਂ ਨੂੰ ਸੰਭਾਲ ਲੈਂਦਾ ਹੈ ਇਨਸਾਨ ਜੇਕਰ ਮਾਲਕ ਦਾ ਨਾਮ ਸੱਚੇ ਦਿਲੋਂ ਜਪੇ ਤਾਂ ਅੰਦਰ-ਬਾਹਰ ਦੀਆਂ ਤਮਾਮ ਖੁਸ਼ੀਆਂ ਦਿੰਦਾ ਹੈ ਤਾਂ ਮਾਲਕ ਦੇ ਨਾਮ ‘ਚ ਬੇਹੱਦ ਖੁਸ਼ੀਆਂ ਹਨ ਪਰ ਕੋਈ ਸੱਚੇ ਦਿਲੋਂ ਸਿਮਰਨ ਕਰੇ ਪੈਦਲ ਜਾ ਰਹੇ ਹੋ ਤਾਂ ਚਲਦੇ ਜਾਓ

ਵੇਖਦੇ ਜਾਓ ਅਤੇ ਜ਼ੁਬਾਨ, ਖਿਆਲਾਂ ਨਾਲ ਮਾਲਕ ਦਾ ਨਾਮ ਜਪਦੇ ਜਾਓ ਤੁਸੀਂ ਜਿੱਥੇ ਜਾਣਾ ਚਾਹੁੰਦੇ ਹੋ, ਉੱਥੇ ਵੀ ਪਹੁੰਚ ਜਾਓਗੇ ਅਤੇ ਪ੍ਰਭੂ ਦੀ ਭਗਤੀ ਵੀ ਹੋ ਰਹੀ ਹੈ ਤੁਸੀਂ ਜ਼ਿੰਦਗੀ ‘ਚ ਤਰੱਕੀ ਹਾਸਲ ਕਰਨਾ ਚਾਹੁੰਦੇ ਹੋ, ਧਨ-ਦੌਲਤ, ਜ਼ਮੀਨ-ਜਾਇਦਾਦ, ਕੋਠੀਆਂ-ਬੰਗਲੇ, ਐਸ਼ ਹਾਸਲ ਕਰਨੀ ਚਾਹੁੰਦੇ ਹੋ ਤਾਂ ਆਪਣੇ ਹੱਥਾਂ, ਪੈਰਾਂ ਨਾਲ ਕਰਮ ਕਰੋ ਅਤੇ ਜ਼ੁਬਾਨ, ਖ਼ਿਆਲਾਂ ਨਾਲ ਮਾਲਕ ਦਾ ਨਾਮ ਜਪੋ ਤਾਂ ਮਾਲਕ ਕਮੀ ਨਹੀਂ ਛੱਡੇਗਾ ਆਪ ਜੀ ਫ਼ਰਮਾਉਂਦੇ ਹਨ ਕਿ ਸੰਤਾਂ ਦਾ ਕੰਮ ਸਮਝਾਉਣਾ ਹੈ ਪਰ ਅਜਿਹੇ ਲੋਕ ਜੋ ਰੋਜ਼ ਸੁਣਦੇ ਹਨ ਫਿਰ ਵੀ ਆਪਣੀਆਂ ਗੰਦੀਆਂ ਆਦਤਾਂ ਤੋਂ ਬਾਜ਼ ਨਹੀਂ ਆਉਂਦੇ ਇਸ ਲਈ ਸੰਤਾਂ ਨੂੰ ਗੱਲ ਦੁਹਰਾਉਣੀ ਪੈਂਦੀ ਹੈ ਚਲੋ, ਮਾਲਕ ਜਾਣੇ, ਉਸ ਦਾ ਕੰਮ ਜਾਣੇ ਪਰ ਸੰਤ ਤਾਂ ਮਾਲਕ ਦੇ ਭੇਜੇ ਫ਼ਕੀਰ ਹੁੰਦੇ ਹਨ ਉਨ੍ਹਾਂ ਦਾ ਤਾਂ ਕੰਮ ਹੀ ਹੁੰਦਾ ਹੈ ਲੋਕਾਂ ਨੂੰ ਦੱਸਣਾ ਹੈ ਕਿ ਅੱਗੇ ਦਲਦਲ, ਕੰਡੇ, ਟੋਆ, ਗਰਮ ਥਾਂ ਹੈ ਜੇਕਰ ਪੈਰ ਰੱਖੋਗੇ ਤਾਂ ਸੜ ਜਾਓਗੇ, ਦਲਦਲ ‘ਚ ਧਸ ਜਾਓਗੇ, ਕੰਡਾ ਆਰ-ਪਾਰ ਹੋ ਜਾਵੇਗਾ ਅਤੇ ਤੁਸੀਂ ਦਰਦ ਨਾਲ ਚੀਕੋਗੇ ਜੋ ਸੁਣ ਕੇ ਅਮਲ ਕਰ ਲੈਂਦਾ ਹੈ, ਉਹ ਮਾਲਕ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣ ਜਾਂਦਾ ਹੈ

ਆਪ ਜੀ ਫ਼ਰਮਾਉਂਦੇ ਹਨ ਕਿ ਜੋ ਮਾਲਕ ਦਾ ਪਿਆਰ ਲੈਣਾ ਚਾਹੁਦੰਾ ਹੈ, ਉਹ ਬੁਰੇ ਲੋਕਾਂ ਦੀ ਸੋਹਬਤ ਤੋਂ ਬਚੇ, ਉਨ੍ਹਾਂ ਦੇ ਪਰਛਾਵੇਂ ਤੋਂ ਵੀ ਬਚੇ ਆਮ ਤੌਰ ‘ਤੇ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਦਾਤਾ, ਰਹਿਬਰ ਬਚਨ ਕਰਦੇ ਕਿ ਹੋ ਸਕੇ ਤਾਂ ਨਿੰਦਿਆ ਜਾਂ ਬੁਰਾ ਕਰਨ ਵਾਲਿਆਂ ਦਾ ਪਰਛਾਵਾਂ ਵੀ ਨਾ ਪੈਣ ਦਿਓ ਜੇਕਰ ਅਜਿਹਾ ਹੋ ਵੀ ਜਾਵੇ ਤਾਂ ਉਸ ਲਈ ਹੁਣ ਬਚਨ ਹੋ ਗਏ ਹਨ, ਕਰਵਾਉਣ ਵਾਲੇ ਉਹੀ ਹਨ ਕਿ ਤੁਸੀਂ ਪੰਜ-ਸੱਤ ਮਿੰਟ ਸਿਮਰਨ ਕਰੋ, ਤਾਂਕਿ ਮਾਲਕ ਉਸ ਪਾਪ ਤੋਂ ਤੁਹਾਨੂੰ ਬਚਾ ਲਵੇ ਅਤੇ ਤੁਹਾਨੂੰ ਖੁਸ਼ੀਆਂ ਦੇ ਦੇਵੇ ਜੋ ਕਰਦਾ ਹੈ ਉਹ ਆਪਣੇ ਆਪ ਭਰਦਾ ਰਹੇ ਉਂਜ ਜਿੱਥੋਂ ਤੱਕ ਟਾਲਾ ਹੋ ਸਕੇ, ਬਚਿਆ ਜਾ ਸਕੇ, ਅਜਿਹੇ ਲੋਕਾਂ ਦੇ ਪਰਛਾਵੇਂ ਤੋਂ ਵੀ ਬਚਣਾ ਚਾਹੀਦਾ ਹੈ ਜੋ ਕਿਉਂ, ਕਿੰਤੂ, ਪਰੰਤੂ ਕਰਦੇ ਹਨ, ਜਿਨ੍ਹਾਂ ਦਾ ਕੰਮ ਹੁੰਦਾ ਹੈ ਕਿ ਜਿਉਂ ਹੀ ਇਕੱਠੇ ਬੈਠੇ ਤਾਂ ਦੂਜਿਆਂ ‘ਤੇ ਟੋਂਟ ਕੱਸਣਾ, ਬੁਰਾ ਕੰਮ ਕਰਨਾ, ਬੁਰੀਆਂ ਗੱਲਾਂ ਕਰਨੀਆਂ, ਬੁਰੀ ਚਰਚਾ ਕਰਨੀ, ਬੁਰੇ ਖ਼ਿਆਲਾਂ ‘ਚ ਗੁਆਚੇ ਰਹਿਣਾ ਅਤੇ ਸਤਿਗੁਰੂ, ਪੀਰੋ-ਮੁਰਸ਼ਿਦੇ-ਕਾਮਲ ਦੇ ਬਚਨਾਂ ਨੂੰ ਮਜ਼ਾਕ ਸਮਝਣਾ ਉਨ੍ਹਾਂ ਦਾ ਕੀ ਹਾਲ ਹੋਵੇਗਾ, ਸੁਣ, ਵੇਖ ਕੇ ਰੂਹ ਕੰਬ ਜਾਂਦੀ ਹੈ ਕਿਉਂਕਿ ਬਚਨਾਂ ‘ਚ ਸਾਫ਼ ਲਿਖਿਆ ਹੈ ਕਿ ਅਜਿਹਾ ਕਰਨ ਵਾਲਿਆਂ ਦਾ ਹਾਲ ਬਹੁਤ ਬੁਰਾ ਹੋਵੇਗਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।