ਗਡਕਰੀ ਨੇ ਬਿਲਡਰਾਂ ਨੂੰ ਨਿਰਮਾਣ ਲਾਗਤ ਘਟਾਉਣ ਲਈ ਕਿਹਾ

ਨਵੀਂ ਦਿੱਲੀ,  (ਏਜੰਸੀ) ਰੀਅਲ ਅਸਟੇਟ ਖੇਤਰ ‘ਚ ਜਾਰੀ ਭਾਰੀ ਮੰਦੀ ਦਰਮਿਆਨ ਕੇਂਦਰੀ ਮੰਤਰੀ ਨੀਤਿਨ ਗਡਕਰੀ ਨੇ ਬਿਲਡਰਾਂ ਨੂੰ ਨਿਰਮਾਣ ਲਾਗਤ ਘਟਾਉਣ ਅਤੇ ਵਿਆਜ ਖ਼ਰਚ ਘੱਟ ਕਰਨ ਲਈ ਡਾਲਰ ‘ਚ ਕਰਜ ਲੈਣ ਦੀ ਸਲਾਹ ਦਿੱਤੀ ਹੈ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਗਡਕਰੀ ਇੱਥੇ ਬਿਲਡਰਾਂ ਦੀ ਸੰਸਥਾ ਨਰੇਡਕੋ ਦੇ ਸੰਮੇਲਨ ਨੂੰ ਸੰਬੋਧਨ ਕਰ ਰਹੇ ਸੀ ਇਸ ਮੌਕੇ ‘ਤੇ ਉਹਨਾਂ ਨੇ ਕਿਹਾ ਕਿ ਰਾਸ਼ਟਰੀ ਰਾਜਧਾਨੀ ਖੇਤਰ ‘ਚ ਦਵਾਰਕਾ ਐਕਸਪ੍ਰੈੱਸਵੇ ‘ਤੇ ਪੈਂਡਿੰਗ ਕੰਮ ਅਗਲੇ 3-4 ਮਹੀਨੇ ‘ਚ ਸ਼ੁਰੂ ਹੋ ਜਾਵੇਗਾ
ਇਹ ਐਕਸਪ੍ਰੈੱਸਵੇ 18 ਕਿਲੋਮੀਟਰ ਲੰਮਾ ਹੈ ਉਹਨਾਂ ਕਿਹਾ ਕਿ ਅਵਾਸ ਖੇਤਰ ‘ਚ ਮੰਗ ਕਮਜ਼ੋਰ ਬਣੀ ਹੋਈ ਹੈ ਪਰ ਉਮੀਦ ਹੈ ਕਿ ਸਤਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਲਾਗੂ ਹੋਣ ਤੋਂ ਬਾਅਦ ਇਸ ‘ਚ ਸੁਧਾਰ ਹੋਵੇਗਾ ਗਡਕਰੀ ਨੇ ਕਿਹਾ ਕਿ ਇਸਪਾਤ ਖੇਤਰ ‘ਚ ਵੀ ਹਾਲਤ ਜ਼ਿਆਦਾ ਠੀਕ ਨਹੀਂ ਹੈ ਪਰ ਕਿਉਂਕਿ ਸੜਕ ਨਿਰਮਾਣ ਨਾਲ ਜੁੜੇ ਅਨੇਕ ਪ੍ਰੋਜੈਕਟਾਂ ਦੇ ਠੇਕੇ ਹੋਏ ਹਨ ਇਸ ਲਈ ਇਸਪਾਤ ਅਤੇ ਸੀਮਿੰਟ ਦੀ ਮੰਗ ਵਧ ਸਕਦੀ ਹੈ
ਉਹਨਾਂ ਕਿਹਾ ਕਿ ਦੇਸ਼ ‘ਚ ਵਿਆਜ ਦਰਾਂ ਉੱਚੀਆਂ ਹਨ ਇੱਕ ਸਮਾਂ ਸੀ ਜਦ ਵਿਆਜ ਦਰਾਂ 6.25 ਫੀਸਦੀ ਤੱਕ ਹੇਠਾਂ ਸਨ ਸਰਕਾਰ ਵਿਆਜ ਦਰਾਂ ਨੂੰ ਘੱਟ ਕਰਨ ਲਈ ਕਦਮ ਚੁੱਕ ਰਹੀ ਹੈ ਪਰ ਪਿਛਲੇ ਹੇਠਲੇ ਪੱਧਰ ਤੱਕ ਇਹਨਾਂ ਨੂੰ ਲਿਆਉਣ ‘ਚ ਸਮਾਂ ਲੱਗੇਗਾ