ਕਿਹਾ, ਪਿਤਾ ਦੇ ‘ਹਿੰਦੂ’ ਵਾਲੇ ਵਿਵਾਦਿਤ ਬਿਆਨ ਤੋਂ ਦੁਖੀ ਹਾਂ
ਚੰਡੀਗੜ੍ਹ। ਭਾਰਤੀ ਟੀਮ ਦੇ ਸਾਬਕਾ ਖਿਡਾਰੀ ਆਲਰਾਊਂਡਰ ਯੁਵਰਾਜ ਸਿੰਘ ਦਾ ਅੱਜ ਜਨਮ ਦਿਨ ਹੈ। ਯੁਵਰਾਜ ਸਿੰਘ ਦਾ ਜਨਮ 12 ਦਸੰਬਰ 1981 ਨੂੰ ਹੋਇਆ ਸੀ ਅੱਜ ਉਹ 39 ਸਾਲਾਂ ਦੇ ਹੋ ਗਏ ਹਨ।
ਯੁਵਰਾਜ ਸਿੰਘ ਨੇ ਆਪਣੇ ਜਨਮ ਦਿਨ ਮੌਕੇ ਉਮੀਦ ਪ੍ਰਗਟਾਈ ਕਿ ਪਿਛਲੇ ਦੋ ਹਫ਼ਤਿਆਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਖਤਮ ਹੋ ਜਾਵੇ ਤੇ ਸਰਕਾਰ ਇਸ ਦਾ ਕੋਈ ਹੱਲ ਕੱਢੇ। ਯੁਵਰਾਜ ਸਿੰਘ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ ਇੱਕ ਪੋਸਟ ਸ਼ੇਅਰ ਕੀਤੀ। ਇਸ ਪੋਸਟ ‘ਚ ਉਨ੍ਹਾਂ ਲਿਖਿਆ, ‘ਇੱਕ ਭਾਰਤੀ ਹੋਣ ਦੇ ਨਾਤੇ ਮੈਂ ਆਪਣੇ ਪਿਤਾ ਯੋਗਰਾਜ ਸਿੰਘ ਵੱਲੋਂ ਦਿੱਤੇ ਗਏ ਬਿਆਨ ਤੋਂ ਬੇਹੱਦ ਦੁਖੀ ਹਾਂ। ਮੈਂ ਇੱਥੇ ਸਪੱਸਟ ਕਰਨਾ ਚਾਹੁੰਦਾ ਹਾਂ ਕਿ ਇਹ ਉਨ੍ਹਾਂ ਦਾ ਖੁਦ ਦਾ ਬਿਆਨ ਹੈ। ਮੇਰੀ ਵਿਚਾਰਧਾਰਾ ਉਸ ਤਰ੍ਹਾਂ ਦੀ ਨਹੀਂ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.