Sunam News: ਨੌਜਵਾਨਾਂ ਨੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਕੰਮ ਕਰਨ ਦਾ ਲਿਆ ਪ੍ਰਣ

Sunam News
Sunam News: ਨੌਜਵਾਨਾਂ ਨੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਕੰਮ ਕਰਨ ਦਾ ਲਿਆ ਪ੍ਰਣ

ਸਮਾਜ ਪ੍ਰਤੀ ਚਿੰਤਿਤ ਨੌਜਵਾਨ ਨਸ਼ਾ ਮੁਕਤ ਪੰਜਾਬ ਮੁਹਿੰਮ ਨਾਲ ਜੁੜ ਰਹੇ ਹਨ : ਡਾ. ਅਮਿਤ ਕਾਂਸਲ | Sunam News

  • ਸਰਕਾਰ ਨੂੰ ਸਕੂਲਾਂ ਤੇ ਕਾਲਜਾਂ ਵਿੱਚ ਕਾਊਂਸਲਿੰਗ ਸੈਂਟਰ ਖੋਲ੍ਹਣ ਦੀ ਅਪੀਲ

Sunam News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਨਸ਼ਾ ਮੁਕਤ ਪੰਜਾਬ ਮੁਹਿੰਮ ਦਾ ਦਾਇਰਾ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਪਿੰਡ-ਪਿੰਡ ਤੇ ਘਰ-ਘਰ ਸਮਾਜ ਪ੍ਰਤੀ ਚਿੰਤਿਤ ਨੌਜਵਾਨ ਸੁਭਾਵਿਕ ਹੀ ਇਸ ਮੁਹਿੰਮ ਨਾਲ ਜੁੜ ਰਹੇ ਹਨ। ਇਸੇ ਲੜੀ ਤਹਿਤ ਅੱਜ ਵੱਡੀ ਗਿਣਤੀ ’ਚ ਨੌਜਵਾਨ ਵਿਸ਼ੇਸ਼ ਤੌਰ ’ਤੇ ਨਸ਼ਾ ਮੁਕਤ ਪੰਜਾਬ ਮੁਹਿੰਮ ਨਾਲ ਜੁੜਨ ਲਈ ਨਿਰਮਾਣ ਕੈਂਪਸ ਸਥਿਤ ਕਾਂਸਲ ਫਾਊਂਡੇਸ਼ਨ ਦੇ ਦਫ਼ਤਰ ਪੁੱਜੇ। ਸਹੁੰ ਪੱਤਰ ’ਤੇ ਦਸਤਖਤ ਕਰਕੇ ਇਨ੍ਹਾਂ ਨੌਜਵਾਨਾਂ ਨੇ ਇਸ ਮੁਹਿੰਮ ਦੇ ਯੋਧੇ ਬਣਨ ਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਕੰਮ ਕਰਨ ਦਾ ਪ੍ਰਣ ਲਿਆ। ਇਹ ਜਾਣਕਾਰੀ ਕਾਂਸਲ ਫਾਊਂਡੇਸ਼ਨ ਦੇ ਸੰਸਥਾਪਕ ਤੇ ਨਸ਼ਾ ਮੁਕਤ ਚੇਤਨਾ ਸੰਘ ਪੰਜਾਬ ਦੇ ਸੂਬਾਈ ਕੋ-ਕੋਆਰਡੀਨੇਟਰ ਡਾ: ਅਮਿਤ ਕਾਂਸਲ ਨੇ ਦਿੱਤੀ।

ਇਹ ਖਬਰ ਵੀ ਪੜ੍ਹੋ : RBI News: ਨੋਟਬੰਦੀ ਤੋਂ 8 ਸਾਲਾਂ ਬਾਅਦ ਆਇਆ ਫੈਸਲਾ, 20 ਲੱਖ ਦੇ ਪੁਰਾਣੇ ਨੋਟ ਬਦਲਣ ਦੇ ਹੁਕਮ ਜਾਰੀ, ਜਾਣੋ ਕੀ ਹੈ ਮਾਮ…

ਇਸ ਮੌਕੇ ਇਕੱਤਰ ਹੋਏ ਨੌਜਵਾਨਾਂ ਨੂੰ ਨਸ਼ਾ ਮੁਕਤ ਪੰਜਾਬ ਮੁਹਿੰਮ ਨਾਲ ਜੁੜਨ ਦਾ ਸੱਦਾ ਦਿੰਦਿਆਂ ਡਾ. ਕਾਂਸਲ ਨੇ ਕਿਹਾ ਕਿ ਨਸ਼ਾ ਇੱਕ ਸਮਾਜਿਕ ਸਮੱਸਿਆ ਹੈ ਤੇ ਸਮਾਜ ਦੇ ਯਤਨਾਂ ਨਾਲ ਹੀ ਇਸ ਸਮੱਸਿਆ ਨੂੰ ਖਤਮ ਕੀਤਾ ਜਾਵੇਗਾ। ਉਨ੍ਹਾਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਨਸ਼ਾ ਮੁਕਤੀ ਚੇਤਨਾ ਸੰਘ ਦੀ ਟੀਮ ਦੇ ਸਮੂਹਿਕ ਯਤਨਾਂ ਸਦਕਾ ਇਹ ਮੁਹਿੰਮ ਜਲਦੀ ਹੀ ਲੋਕਾਂ ’ਚ ਹਰਮਨ ਪਿਆਰੀ ਮੁਹਿੰਮ ਬਣ ਗਈ ਹੈ। ਸੁਭਾਵਿਕ ਤੌਰ ’ਤੇ ਹਰ ਰੋਜ਼ ਪੰਜਾਬ ਦੇ ਸੈਂਕੜੇ ਨੌਜਵਾਨ ਇਸ ਮੁਹਿੰਮ ਨਾਲ ਜੁੜ ਰਹੇ ਹਨ। ਉਨ੍ਹਾਂ ਨੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਸਮਾਜ ਨੂੰ ਅਪੀਲ ਕੀਤੀ ਹੈ ਕਿ ਜੋ ਵੀ ਯੋਧੇ ਵਜੋਂ ਇਸ ਮੁਹਿੰਮ ਨਾਲ ਜੁੜਨਾ ਚਾਹੁੰਦੇ ਹਨ।

ਉਹ ਆਪਣੇ ਖੁਦ ਬਾਰੇ ਦੱਸਦੇ ਹੋਏ ਇੱਕ ਪ੍ਰੇਰਨਾ ਸੰਦੇਸ਼ ਦਿੰਦੇ ਹੋਏ ਇੱਕ ਮਿੰਟ ਦੀ ਵੀਡੀਓ ਜ਼ਰੂਰ ਭੇਜਣ। ਜਿਸ ਕਾਰਨ ਪੰਜਾਬ ਦੇ ਹੀ ਨਹੀਂ ਬਲਕਿ ਭਾਰਤ ਦੇ ਹੋਰਨਾਂ ਸੂਬਿਆਂ ਤੋਂ ਵੀ ਨੌਜਵਾਨ ਨਸ਼ਾ ਮੁਕਤ ਪੰਜਾਬ ਮੁਹਿੰਮ ਨਾਲ ਜੁੜ ਕੇ ਦੇਸ਼ ਅਤੇ ਸਮਾਜ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਡਾ. ਕਾਂਸਲ ਨੇ ਕਿਹਾ ਕਿ ਅਸੀਂ ਨਸ਼ਾ ਵੇਚਣ ਵਾਲਿਆਂ ਨੂੰ ਨਹੀਂ ਰੋਕ ਸਕਦੇ। ਇਨ੍ਹਾਂ ਨੂੰ ਕਾਬੂ ਕਰਨਾ ਸਰਕਾਰ ਦਾ ਕੰਮ ਹੈ ਪਰ ਇਹ ਯਕੀਨੀ ਬਣਾਉਨਾ ਸਮਾਜ ਦਾ ਕੰਮ ਹੈ।

ਕਿ ਆਉਣ ਵਾਲੀਆਂ ਪੀੜ੍ਹੀਆਂ ਨਸ਼ਿਆਂ ਤੋਂ ਦੂਰ ਰਹਿਣ ਅਤੇ ਨਸ਼ਾ ਮੁਕਤ ਚੇਤਨਾ ਸੰਘ ਦਾ ਉਦੇਸ਼ ਸਮਾਜ ਨੂੰ ਇਸ ਭੂਮਿਕਾ ਲਈ ਤਿਆਰ ਕਰਨਾ ਹੈ। ਉਨ੍ਹਾਂ ਸਰਕਾਰ ਨੂੰ ਸਕੂਲਾਂ ਤੇ ਕਾਲਜਾਂ ’ਚ ਕਾਊਂਸਲਿੰਗ ਸੈਂਟਰ ਖੋਲ੍ਹਣ ਦੀ ਅਪੀਲ ਵੀ ਕੀਤੀ ਤਾਂ ਜੋ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਬਚਣ ਵਿੱਚ ਮਦਦ ਮਿਲ ਸਕੇ। ਇਸ ਮੌਕੇ ਆਯੂਸ਼ ਕੁਮਾਰ, ਮੋਹਿਤ ਕੁਮਾਰ, ਦਿਲਪ੍ਰੀਤ ਸਿੰਘ, ਬੰਟੀ ਸਿੰਘ, ਅਜੈ ਕੁਮਾਰ, ਸੋਨੂੰ ਕੁਮਾਰ, ਨਰੇਸ਼ ਕੁਮਾਰ, ਮਨੀਸ਼ ਸਿੰਘ, ਅਜੇ ਸੰਗਰ, ਹੈਰੀ ਸਿੰਘ, ਕੁਨਾਲ ਨਾਗਪਾਲ ਅਤੇ ਮੈਕੀ ਬਾਂਸਲ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।