ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਪੱਤਰ, ਵਲੰਟੀਅਰ ਦੇ ਤੌਰ ਤੇ ਲਈਆਂ ਜਾਣ ਸੇਵਾਵਾਂ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਕੋਰੋਨਾ ਦੇ ਕਹਿਰ ਨੇ ਜਦੋਂ ਆਪਣਿਆਂ ਦੀਆਂ ਲਾਸਾਂ ਨੂੰ ਆਪਣਿਆਂ ਵੱਲੋਂ ਹੀ ਲੈਣ ਤੋਂ ਇਨਕਾਰ ਕਰ ਦਿੱਤਾ, ਤਾ ਪੰਜਾਬ ਦੇ ਰੁਲ ਰਹੇ ਵਿਰਸੇ ਅਤੇ ਲਾਸ਼ਾਂ ਨੂੰ ਸਾਭਣ ਲਈ ਨੌਜਵਾਨ ਅੱਗੇ ਆਏ ਹਨ। ਇਨ੍ਹਾਂ ਨੌਜਵਾਨਾਂ ਤੇ ਮਨ ‘ਤੇ ਵੱਡੀ ਸੱਟ ਵੱਜੀ ਹੈ ਕਿ ਜਿਹੜੇ ਪੰਜਾਬੀ ਆਪਣੇ ਵਿਰਸੇ ਦੀ ਬਦੌਲਤ ਸਾਰੇ ਸੰਸਾਰ ਵਿੱਚ ਵਾਹ ਵਾਹ ਖੱਟਦੇ ਆਏ ਹਨ, ਹੁਣ ਉਨ੍ਹਾਂ ਨੇ ਕੋਰੋਨਾ ਦੀ ਬਿਮਾਰੀ ਅੱਗੇ ਹਾਰਦਿਆ ਜਿੱਥੇ ਆਪਣਿਆ ਦੀ ਬੇਪੱਤੀ ਕੀਤੀ ਹੈ, ਉੱਥੇ ਪੰਜਾਬ ਦੇ ਵਿਰਸੇ ਨੂੰ ਸਰਮਸਾਰ ਕੀਤਾ ਹੈ।
ਇਨ੍ਹਾਂ ਨੇ ਆਪਣੀ ਜਾਨ ਜੌਖਮ ਵਿੱਚ ਪਾ ਕੇ ਕੋਰੋਨਾ ਨਾਲ ਮ੍ਰਿਤਕ ਹੋਏ ਵਿਅਕਤੀਆਂ ਦੀਆਂ ਲਾਸਾਂ ਦਾ ਪੂਰੇ ਰਹੂ ਰੀਤਾਂ ਨਾਲ ਸੰਸਕਾਰ ਕਰਨ ਦਾ ਬੀੜਾ ਚੁੱਕਿਆ ਹੈ। ਇੱਥੋਂ ਤੱਕ ਕਿ ਇਨ੍ਹਾਂ ਵੱਲੋਂ ਕੋਰੋਨਾ ਤੋਂ ਬਚਾਅ ਲਈ ਇਨ੍ਹਾਂ ਕੋਲ ਪੀਪੀਈ ਕਿੱਟਾਂ ਵੀ ਮੌਜੂਦ ਹਨ ਅਤੇ ਇਨ੍ਹਾਂ ਵੱਲੋਂ ਟਰੇਨਿੰਗ ਵੀ ਲਈ ਜਾ ਰਹੀ ਹੈ।
ਇਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਵਿੱਚ ਵਿਗਿਆਨਕ ਢੰਗ ਨਾਲ ਜਾਗਰੂਕਤਾ ਫੈਲਾਉਣ ਦਾ ਯਤਨ ਵੀ ਜਾਰੀ ਹੈ। ਜਾਣਕਾਰੀ ਅਨੁਸਾਰ ਗੁਰੂਆਂ, ਪੀਰਾਂ ਅਤੇ ਯੋਧਿਆਂ ਦੀ ਧਰਤੀ ਪੰਜਾਬ ਅੰਦਰ ਕੋਰੋਨਾ ਦੀ ਬਿਮਾਰੀ ਨੇ ਪਰਿਵਾਰਾਂ ਦਾ ਅਜਿਹਾ ਚਿੱਟਾ ਖੂਨ ਕੀਤਾ ਕਿ ਆਪÎਣਿਆਂ ਨੂੰ ਮੋਢਾ ਦੇਣ ਤਾ ਦੂਰ ਦੀ ਗੱਲ ਸਗੋਂ ਲਾਸ਼ ਲੈਣ ਤੋਂ ਵੀ ਮੁੱਖ ਮੋੜ ਗਏ।
ਪੰਜਾਬ ਅੰਦਰ ਅਜਿਹੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਨਾਲ ਜੁੜੇ ਨੌਜਵਾਨ ਯੋਧਿਆ ਨੇ ਭਾਈ ਘਨੱਈਆ ਦੇ ਵਿਰਸੇ ਨੂੰ ਸਾਭਣ ਲਈ ਕੋਰੋਨਾ ਦੀ ਬਿਮਾਰੀ ਨਾਲ ਮੌਤ ਹੋਏ ਵਿਅਕਤੀਆਂ ਦੀਆਂ ਲਾਸ਼ਾਂ ਨੂੰ ਸਾਂਭਣ ਅਤੇ ਉਨ੍ਹਾਂ ਦੇ ਧਰਮ ਅਨੁਸਾਰ ਸੰਸਕਾਰ ਕਰਨ ਦਾ ਐਲਾਨ ਕੀਤਾ ਹੈ।
ਇਸ ਪੱਤਰਕਾਰ ਨਾਲ ਗੱਲ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਇਲਾਕਾ ਸਕੱਤਰ ਕਰਮਜੀਤ ਮਾਣੁਕੇ, ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ ਔਲਖ ਨੇ ਦੱਸਿਆ ਗਿਆ ਕਿ ਉਨ੍ਹਾਂ ਦੀ ਜਥੇਬੰਦੀ ਨਾਲ ਪੂਰੇ ਸੂਬੇ ‘ਚ ਨੌਜਵਾਨ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਜੇਕਰ ਕਿਤੇ ਵੀ ਅਜਿਹੀ ਘਟਨਾ ਵਾਪਰੀ ਹੈ ਕਿ ਆਪਣੇ ਲਾਸ਼ ਨੂੰ ਲੈਣ ਤੋਂ ਇਨਕਾਰ ਕਰਦੇ ਹਨ ਤਾਂ ਅਸੀਂ ਉਨ੍ਹਾਂ ਨੂੰ ਸਾਂਭ ਕੇ ਸੰਸਕਾਰ ਕਰਾਂਗੇ
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਐਮ.ਬੀ.ਬੀ.ਐਸ. ਐਮ.ਐਸਸੀ ਸਰਜਰੀ ਡਾਕਟਰ ਹਰਗੁਰਪਰਤਾਪ ਹੋਰਾਂ ਪਾਸੋਂ ਟਰੇਨਿੰਗ ਵੀ ਚੱਲ ਰਹੀ ਹੈ ਜੋਂ ਕਿ ਇੱਕ ਦੋਂ ਦਿਨਾਂ ‘ਚ ਖਤਮ ਹੋ ਜਾਵੇਗੀ। ਇਸ ਟ੍ਰੇਨਿੰਗ ਤੋਂ ਬਾਅਦ ਅਸੀਂ ਖੁਦ ਨੂੰ ਮਰੀਜਾਂ ਦੀ ਹਰ ਤਰਾਂ ਦੀ ਸਾਂਭ-ਸੰਭਾਈ, ਇਕਾਂਤਵਾਸ ਸੈਂਟਰਾਂ ਦੇ ਨਿਰਮਾਣ, ਮਾਸਕ, ਪੀ.ਪੀ.ਈ ਕਿੱਟਾਂ ਬਣਾਉਣ, ਲੋਕਾਂ ‘ਚ ਵਿਗਿਆਨਕ ਢੰਗ ਨਾਲ ਜਾਗਰੂਕਤਾ ਫੈਲਾਉਣ ਆਦਿ ਲਈ ਵਲੰਟੀਅਰ ਤੌਰ ‘ਤੇ ਪੇਸ਼ ਕਰਦਿਆ ਸਰਕਾਰ ਨੂੰ ਪੱਤਰ ਭੇਜ ਕੇ ਸਾਡੀਆਂ ਸੇਵਾਵਾਂ ਲੈਣ ਦੀ ਗੁਜਾਰਿਸ਼ ਕਰਾਂਗੇ
ਕਰਮਜੀਤ ਕੋਟਕਪੂਰਾ ਨੇ ਦੱਸਿਆ ਕਿ ਪਰਸਨਲ ਪ੍ਰੋਟੈਕਟਿਵ ਇਕਿਊਪਮੈਂਟ (ਪੀ.ਈ.ਈ.) ਨੂੰ ਪਾਉਣ, ਵਰਤਣ ਤੋਂ ਬਾਅਦ ਇਸ ਨੂੰ ਵਿਗਿਆਨਕ ਢੰਗ ਨਾਲ ਨਸ਼ਟ ਕਰਨ, ਵੈਂਟੀਲੇਟਰ ਚਲਾਉਣ, ਕਰੋਨਾ ਵਾਇਰਸ ਨੂੰ ਫੈਲਣ ਤੋਂ ਬਚਾਉਣ ਲਈ ਇਸ ਬਿਮਾਰੀ ਦੇ ਢੱਲਣ ਤੱਕ ਆਪਣੇ ਘਰਾਂ ਚ ਨਹੀਂ ਰਹਾਂਗੇ ਤੇ ਲੋਕਾਂ ਨੂੰ ਸਮਰਪਿਤ ਹੋ ਕੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਦਿਨ ਰਾਤ ਕੰਮ ਕਰਾਂਗੇ ਉਨ੍ਹਾਂ ਕਿਹਾ ਕਿ ਕੋਰੋਨਾ ਦਾ ਕਹਿਰ ‘ਚ ਪ੍ਰਸ਼ਾਸਨ ਵਲੰਟੀਅਰ ਤੇ ਤੌਰ ਤੇ ਉਨ੍ਹਾਂ ਦੀਆਂ ਸੇਵਾਵਾਂ ਜ਼ਰੂਰ ਲੈਣ।
ਟ੍ਰੇਨਿੰਗ ਲੈਣ ਵਾਲੀ ਟੀਮ ‘ਚ ਬਹਾਦਰ ਲੜਕੀ ਵੀ
ਸ਼ੁਰੂਆਤੀ ਤੌਰ ‘ਤੇ ਟ੍ਰੇਨਿੰਗ ਲੈ ਰਹੀ ਇਸ ਪੰਜ ਜਣਿਆਂ ਦੀ ਟੀਮ ਵਿੱਚ ਬਹਾਦਰ ਲੜਕੀ ਜਗਬੀਰ ਕੌਰ ਵੀ ਸ਼ਾਮਲ ਹੈ। ਜਸਬੀਰ ਕੌਰ ਦਾ ਕਹਿਣਾ ਹੈ ਕਿ ਪੰਜਾਬ ਦੇ ਅਣਪੱਤ ਭਰੇ ਵਿਰਸੇ ਤੇ ਜਦੋਂ ਕਾਲਖ ਲੱਗੀ ਤਾਂ ਉਸ ਦਾ ਮਨ ਬੈਚੇਨ ਹੋ ਉੱਠਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਯੂਨੀਅਨ ਕਾਰਕੁੰਨਾਂ ਵੱਲੋਂ ਭਾਈ ਘਨੱਈਆ ਦੇ ਵਿਰਸੇ ਨੂੰ ਸਾਭਣ ਲਈ ਇੱਕ ਟੀਮ ਤਿਆਰ ਕੀਤੀ, ਜਿਸ ਵਿੱਚ ਉਸ ਵੱਲੋਂ ਵੀ ਟਰੇਨਿੰਗ ਲਈ ਜਾ ਹੀ ਹੈ। ਉਨ੍ਹਾਂ ਦੱਸਿਆ ਕਿ ਲੜਕੀਆਂ ਜਦੋਂ ਕਿਸੇ ਖੇਤਰ ਵਿੱਚ ਘੱਟ ਨਹੀਂ ਤਾਂ ਉਹ ਵੀ ਪੰਜਾਬ ਦੀ ਇੱਜਤ ਬਚਾਉਣ ਲਈ ਅੱਗੇ ਆਈ ਹੈ। ਇਸ ਤੋਂ ਇਲਾਵਾ ਅਵਤਾਰ ਸਿੰਘ ਕੋਟਲਾ, ਹਰਜਿੰਦਰ ਸਿੰਘ ਵੀ ਇਸ ਟੀਮ ਵਿੱਚ ਸ਼ਾਮਲ ਹਨ। ਆਗੂਆਂ ਨੇ ਦੱਸਿਆ ਕਿ ਇਸ ਤੋਂ ਬਾਅਦ ਬਾਕੀ ਨੌਜਵਾਨਾਂ ਵੱਲੋਂ ਵੀ ਟ੍ਰੇਨਿੰਗ ਲਈ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।