ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More
    Home Breaking News Punjab Youth ...

    Punjab Youth Escape News: ਨਸ਼ਾ ਛੁਡਾਊ ਕੇਂਦਰ ਤੋਂ 18 ਨੌਜਵਾਨ ਫਰਾਰ, ਪੁਲਿਸ ਨੇ 7 ਨੂੰ ਕੀਤਾ ਕਾਬੂ

    Punjab Youth Escape News
    Punjab Youth Escape News: ਨਸ਼ਾ ਛੁਡਾਊ ਕੇਂਦਰ ਤੋਂ 18 ਨੌਜਵਾਨ ਫਰਾਰ, ਪੁਲਿਸ ਨੇ 7 ਨੂੰ ਕੀਤਾ ਕਾਬੂ

    ਬਾਕੀਆਂ ਦੀ ਭਾਲ ਲਈ ਛਾਪੇਮਾਰੀ ਜਾਰੀ

    ਫ਼ਰੀਦਕੋਟ (ਗੁਰਪ੍ਰੀਤ ਪੱਕਾ)। Punjab Youth Escape News: ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ’ਚ ਚਲਾਏ ਜਾ ਰਹੇ ਸਰਕਾਰੀ ਨਸ਼ਾ ਛੁਡਾਊ ਕੇਂਦਰ ’ਚ ਦਾਖਲ 18 ਨੌਜਵਾਨਾਂ ਦੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ, ਸੂਚਨਾ ਮਿਲਣ ਤੋਂ ਤੁਰੰਤ ਬਾਅਦ ਪੁਲਿਸ ਪ੍ਰਸ਼ਾਸਨ ਹਰਕਤ ’ਚ ਆ ਗਿਆ ਤੇ ਫਰਾਰ ਨੌਜਵਾਨਾਂ ’ਚੋਂ 7 ਨੂੰ ਫੜ ਕੇ ਉਨ੍ਹਾਂ ਨੂੰ ਦੁਬਾਰਾ ਕੇਂਦਰ ’ਚ ਦਾਖਲ ਕਰਵਾ ਦਿੱਤਾ, ਜਦੋਂ ਕਿ ਬਾਕੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

    ਇਹ ਖਬਰ ਵੀ ਪੜ੍ਹੋ : Raja Raghuvanshi Murder Case: ਸੋਨਮ ਤੇ ਰਾਜ਼ ਨੂੰ ਅਦਾਲਤ ਨੇ ਭੇਜਿਆ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ

    ਜਾਣਕਾਰੀ ਅਨੁਸਾਰ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਤਹਿਤ ਵੱਖ-ਵੱਖ ਥਾਵਾਂ ਤੋਂ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਤੋਂ ਸਹਿਮਤੀ ਲੈਣ ਤੋਂ ਬਾਅਦ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ, ਫਰੀਦਕੋਟ ਦੇ ਨਸ਼ਾ ਛੁਡਾਊ ਕੇਂਦਰ ’ਚ ਦਾਖਲ ਕਰਵਾਇਆ ਜਾ ਰਿਹਾ ਹੈ। ਇੱਕ ਦਿਨ ਪਹਿਲਾਂ ਸ਼ੁੱਕਰਵਾਰ ਨੂੰ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਬਲਤੇਜ ਸਿੰਘ ਪੰਨੂ ਨੇ ਡਿਪਟੀ ਕਮਿਸ਼ਨਰ ਤੇ ਐਸਐਸਪੀ ਦੇ ਨਾਲ ਮਿਲ ਕੇ ਕੇਂਦਰ ਦਾ ਨਿਰੀਖਣ ਵੀ ਕੀਤਾ ਸੀ। ਪਰ ਸ਼ੁੱਕਰਵਾਰ ਰਾਤ ਨੂੰ, ਕੇਂਦਰ ’ਚ ਦਾਖਲ ਹੋਏ 18 ਨੌਜਵਾਨ ਉੱਥੇ ਤਾਇਨਾਤ ਸਟਾਫ ਤੇ ਸੁਰੱਖਿਆ ਗਾਰਡਾਂ ਨੂੰ ਚਕਮਾ ਦੇ ਕੇ ਫਰਾਰ ਹੋ ਗਏ। Punjab Youth Escape News

    ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਹਰਕਤ ’ਚ ਆ ਗਿਆ ਅਤੇ ਉਨ੍ਹਾਂ ਵਿੱਚੋਂ 7 ਨੂੰ ਫੜ ਕੇ ਕੇਂਦਰ ਵਾਪਸ ਭੇਜ ਦਿੱਤਾ। ਇਸ ਪੂਰੇ ਮਾਮਲੇ ’ਚ ਐਸਪੀ ਸੰਦੀਪ ਕੁਮਾਰ ਵਢੇਰਾ ਨੇ ਦੱਸਿਆ ਕਿ ਸੈਂਟਰ ਤੋਂ ਭੱਜਣ ਵਾਲੇ 18 ਨੌਜਵਾਨਾਂ ’ਚੋਂ 7 ਨੂੰ ਫੜ ਲਿਆ ਗਿਆ ਹੈ ਜਦੋਂ ਕਿ ਬਾਕੀ 11 ’ਚੋਂ 3 ਨੂੰ ਕਿਸੇ ਹੋਰ ਕਾਰਨ ਕਰਕੇ ਭਰਤੀ ਕਰਵਾਇਆ ਗਿਆ ਸੀ ਤੇ 8 ਨੂੰ ਪੁਲਿਸ ਨੇ ਖੁਦ ਨਸ਼ਾ ਛੁਡਾਉਣ ਲਈ ਭਰਤੀ ਕਰਵਾਇਆ ਸੀ, ਜਿਨ੍ਹਾਂ ਦੀ ਭਾਲ ਲਈ ਸਬੰਧਤ ਥਾਣਿਆਂ ਦੇ ਐਸਐਚਓਜ਼ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ। ਜਲਦੀ ਹੀ ਉਨ੍ਹਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ ਤੇ ਦੁਬਾਰਾ ਕੇਂਦਰ ’ਚ ਦਾਖਲ ਕਰਵਾਇਆ ਜਾਵੇਗਾ।