ਨੌਜਵਾਨਾਂ ਨੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਵੰਡੇ ਬੂਟ ਕੋਟੀਆਂ

youth distributed shoes, Government, School, Children

ਐਨ ਆਰ ਆਈਜ਼ ਦੀ ਸਹਾਇਤਾ ਨਾਲ ਕੀਤਾ ਉਪਰਾਲਾ

ਬਰਨਾਲਾ (ਜੀਵਨ ਰਾਮਗੜ੍ਹ)। ਬਰਨਾਲਾ ਦੇ ਪਿੰਡ ਕਾਲੇਕੇ ਦੇ ਨੌਜਵਾਨਾਂ ਨੇ ਐਨ ਆਰ ਆਈਜ਼ ਦੀ ਸਹਾਇਤਾ ਨਾਲ ਪਿੰਡ ਦੇ ਸਰਕਾਰੀ ਸਕੂਲ ਦੇ ਲੋੜਵੰਦ ਬੱਚਿਆਂ ਨੂੰ ਸਰਦ ਰੁੱਤ ਦੇ ਕਪੜੇ ਤੇ ਬੂਟ ਵੰਡੇ। ਇੰਸ ਸੰਬਧੀ ਜਾਣਕਾਰੀ ਦਿੰਦਿਆਂ ਪਿੰਡ ਕਾਲੇਕੇ ਦੇ ਨੌਜਵਾਨਾਂ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਦੇ 125 ਲੋੜਵੰਦ ਬੱਚਿਆਂ ਨੂੰ ਬੂਟ, ਜਰਾਬਾਂ, ਕੋਟੀਆਂ ਤੇ ਟੋਪੀਆਂ ਆਦਿ ਤਕਸੀਮ ਕੀਤੀਆਂ ਹਨ। ਇਸ ਭਲਾਈ ਕਾਰਜ ਚ ਪਿੰਡ ਦੇ ਐਨ ਆਰ ਆਈਜ਼ ਨੇ ਵੀ ਭਰਪੂਰ ਸਹਿਯੋਗ ਦਿੱਤਾ। ਸਕੂਲ ਦੇ ਅਧਿਆਪਕਾਂ ਨੇ ਪਿੰਡ ਦੇ ਨੌਜਵਾਨਾਂ ਦਾ ਸ਼ੁਕਰਾਨਾ ਕਰਦਿਆਂ ਇਸ ਕਾਰਜ ਨੂੰ ਪ੍ਰੇਰਨਾਦਾਇਕ ਦੱਸਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here