ਸਾਡੇ ਨਾਲ ਸ਼ਾਮਲ

Follow us

14.5 C
Chandigarh
Saturday, January 31, 2026
More
    Home Breaking News Road Accident...

    Road Accident: ਖੰਭੇ ਨਾਲ ਟਕਰਾਉਣ ਕਾਰਨ ਜਖ਼ਮੀ ਮੋਟਰਸਾਇਕਲ ਸਵਾਰ ਨੌਜਵਾਨ ਦੀ ਮੌਤ

    Road Accident
    Road Accident: ਖੰਭੇ ਨਾਲ ਟਕਰਾਉਣ ਕਾਰਨ ਜਖ਼ਮੀ ਮੋਟਰਸਾਇਕਲ ਸਵਾਰ ਨੌਜਵਾਨ ਦੀ ਮੌਤ

    ਦੇਰ ਰਾਤ ਕੋਚਰ ਮਾਰਕੀਟ ਨਜ਼ਦੀਕ ਵਾਪਰਿਆ ਦਰਦਨਾਕ ਹਾਦਸਾ | Road Accident

    Road Accident: (ਜਸਵੀਰ ਸਿੰਘ ਗਹਿਲ) ਲੁਧਿਆਣਾ। ਮੰਗਲਵਾਲ ਦੇਰ ਰਾਤ ਜਵਾਹਰ ਨਗਰ ਕੈਂਪ ਲੁਧਿਆਣਾ ਇਲਾਕੇ ਵਿੱਚ ਵਾਪਰੇ ਇੱਕ ਸੜਕ ਹਾਦਸੇ ਵਿੱਚ ਮੋਟਰਸਾਇਕਲ ਸਵਾਰ ਦੀ ਮੌਤ ਹੋ ਗਈ। ਹਾਦਸਾ ਬਿਜਲੀ ਵਾਲੇ ਖੰਭੇ ਨਾਲ ਟਕਰਾਉਣ ਕਰਕੇ ਵਾਪਰਿਆ। ਉਕਤ ਦਰਦਨਾਕ ਘਟਨਾ ਲਾਗੇ ਹੀ ਇੱਕ ਦੁਕਾਨ ਦੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਜਿਸ ਵਿੱਚ ਮੋਟਰਸਾਇਕਲ ਸਵਾਰ ਨੌਜਵਾਨ ਮਿੱਡਾ ਚੌਕ ਤੋਂ ਕੋਚਰ ਮਾਰਕੀਟ ਵੱਲ ਨੂੰ ਜਾਂਦਾ ਦਿਖਾਈ ਦਿੰਦਾ ਹੈ। ਜਿਸ ਦੇ ਬਰਾਬਰ ਹੀ ਇੱਕ ਗੱਡੀ ਵੀ ਜਾ ਰਹੀ ਹੈ ਪਰ ਅਚਾਨਕ ਹੀ ਮੋਟਰਸਾਇਕਲ ਸੜਕ ਕਿਨਾਰੇ ਸਥਿੱਤ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ। Road Accident

    ਇਹ ਵੀ ਪੜ੍ਹੋ: Punjab Vigilance Bureau: ਕਾਰ ਵਾਪਸ ਦਿਵਾਉਣ ਬਦਲੇ ਰਿਸ਼ਵਤ ਲੈਂਦਾ ਸੇਵਾ ਮੁਕਤ ਹੌਲਦਾਰ ਕਾਬੂ

    ਵੀਡੀਓ ਨੂੰ ਦੇਖ ਕੇ ਜਾਪ ਰਿਹਾ ਹੈ ਕਿ ਨੌਵਜਾਨ ਜਾਂ ਤਾਂ ਗੱਡੀ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰ ਰਿਹਾ ਸੀ ਜਾਂ ਫ਼ਿਰ ਗੱਡੀ ਨੂੂੰ ਰਸਤਾ ਦੇ ਰਿਹਾ ਸੀ। ਇਸ ਦੌਰਾਨ ਹੀ ਅਚਾਨਕ ਹਾਦਸਾ ਵਾਪਰ ਗਿਆ ਤੇ ਖੰਭੇ ਨਾਲ ਟੱਕਰ ਹੋਣ ਕਰਕੇ ਮੋਟਰਸਾਇਕਲ ਦੇ ਪਰਖੱਚੇ ਉੱਡ ਗਏ ਅਤੇ ਨੌਜਵਾਨ ਮੋਟਰਸਾਇਕਲ ਤੋਂ ਬੁੜਕ ਕੇ ਸੜਕ ’ਤੇ ਜਾ ਡਿੱਗਣ ਕਰਕੇ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ। ਜਿਸ ਨੂੰ ਤੁਰੰਤ ਮੌਜੂਦ ਲੋਕਾਂ ਨੇ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਜਖ਼ਮੀ ਨੌਜਵਾਨ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਜਿਸ ਦੀ ਪਹਿਚਾਣ ਸਿਰਜਨ ਸਿੰਘ (24) ਵਾਸੀ ਜਵਾਹਰ ਨਗਰ ਕੈਂਪ ਲੁਧਿਆਣਾ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਮ੍ਰਿਤਕ ਦਾ ਇੱਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। Road Accident

    LEAVE A REPLY

    Please enter your comment!
    Please enter your name here