ਖੇਤੀ ਕਾਨੂੰਨ ਦੇ ਵਿਰੋਧ ਤੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਯੂਥ ਅਕਾਲੀ ਦਲ ਵਲੋਂ ਭਾਜਪਾ ਤੇ ਕਾਂਗਰਸ ਵਿਰੁੱਧ ਰੋਸ ਧਰਨਾ

ਯੂਥ ਅਕਾਲੀ ਦਲ ਪ੍ਰਧਾਨ ਗੁਰਦੀਪ ਗੋਸ਼ਾ, ਪ੍ਰਭਜੋਤ ਧਾਲੀਵਾਲ ਤੇ ਬਰਜਿੰਦਰ ਸਿੰਘ ਲੋਪੋ ਨੇ ਡੀਸੀ ਦਫਤਰ ਦਿੱਤਾ ਮੰਗ ਪੱਤਰ

ਲੁਧਿਆਣਾ, (ਵਨਰਿੰਦਰ ਸਿੰਘ ਮਣਕੂ)। ਖੇਤੀ ਕਾਨੂੰਨਾਂ ਤੇ ਪੰਜਾਬ ਵਿੱਚ ਅਮਨ ਸ਼ਾਂਤੀ ਭੰਗ ਕਰਨ ਦੇ ਵਿਰੋਧ ਵਿੱਚ ਯੂਥ ਅਕਾਲੀ ਦਲ ਵਲੋਂ ਅੱਜ ਲੁਧਿਆਣਾ ਦੇ ਡੀਸੀ ਦਫ਼ਤਰ ਬਾਹਰ ਜ਼ਬਰਦਸਤ ਰੋਸ ਮੁਜ਼ਹਾਰਾ ਕੀਤਾ ਗਿਆ। ਯੂਥ ਅਕਾਲੀ ਦਲ ਵਰਕਰਾਂ ਵਲੋਂ ਗੁਰਦੀਪ ਸਿੰਘ ਗੋਸ਼ਾ, ਬਰਜਿੰਦਰ ਸਿੰਘ ਲੋਪੋਂ ਅਤੇ ਪ੍ਰਭਜੋਤ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਡੀਸੀ ਦਫ਼ਤਰ ਵਿੱਚ ਮੰਗ ਪੱਤਰ ਦਿੱਤਾ ਗਿਆ। ਗੁਰਦੀਪ ਸਿੰਘ ਗੋਸ਼ਾ, ਬਰਜਿੰਦਰ ਸਿੰਘ ਲੋਪੋਂ ਅਤੇ ਪ੍ਰਭਜੋਤ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਅਤੇ ਦਿੱਲੀ ਦੇ ਬਰਡਰਾਂ ਤੇ ਕਿਸਾਨ ਅੰਦੋਲਨ ਚਲ ਰਿਹਾ ਹੈ। ਇਸ ਸਮੇਂ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਆਪਣੀਆਂ ਗਤੀਵਿਧੀਆਂ ਅਤੇ ਬਿਆਨਾਂ ਕਰਕੇ ਸੂਬੇ ਦਾ ਮਾਹੌਲ ਖ਼ਰਾਬ ਕਰ ਰਹੇ ਹਨ।

ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਅਜਿਹੇ ਵਾਕਿਆ ਹੋਏ ਜਿਸ ਨਾਲ ਸੂਬੇ ਦਾ ਮਾਹੌਲ ਤਨਾਅਪੂਰਨ ਹੋ ਗਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਕਾਲੇ ਖੇਤੀ ਕਾਨੂੰਨ ਲਾਗੂ ਕੀਤੇ। ਕੈਪਟਨ ਦੀ ਸਰਕਾਰ ਨੇ ਸ਼੍ਰੀ ਬਰਾੜ ’ਤੇ ਪਰਚਾ ਦਰਜ ਕਰਵਾਇਆ ਜਿਸਨੇ ਕਿਸਾਨਾਂ ਵਾਸਤੇ ਆਪਣੇ ਗੀਤ ਰਾਹÄ ਆਵਾਜ਼ ਚੁੱਕੀ ਅਤੇ ਕੈਪਟਨ ਨੇ ਕਿਸਾਨਾਂ ’ਤੇ ਪਰਚਾ ਦਰਜ ਕਰਵਾਇਆ ਜਿਹਨਾਂ ਨੇ ਭਾਜਪਾ ਲੀਡਰ ਦੇ ਘਰ ਦੇ ਬਾਹਰ ਗੋਹਾ ਸੁੱਟਿਆ ਸੀ।

ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਅਮਨ ਸ਼ਾਂਤੀ ਨੂੰ ਭੰਗ ਕਰ ਰਹੀ ਹੈ। ਕਾਂਗਰਸ ਅਤੇ ਭਾਜਪਾ ਨੇਤਾਵਾਂ ਦੇ ਬਿਆਨਾਂ ਅਤੇ ਸਰਗਰਮੀਆਂ ਕਾਰਨ ਅਮਨ-ਕਾਨੂੰਨ ਦੀ ਸਥਿਤੀ ਵੀ ਚਿੰਤਾਜਨਕ ਹੈ। ਕਾਂਗਰਸ ਅਤੇ ਭਾਜਪਾ ਦੀਆਂ ਸਰਗਰਮੀਆਂ ਸਦਕਾ ਵੀ ਲੋਕ ਪੰਜਾਬ ਵਿੱਚ ਸੁਰੱਖਿਅਤ ਮਹਿਸੂਸ ਨਹÄ ਕਰ ਰਹੇ ਜਸਦੀਪ ਸਿੰਘ ਕੌਂਕੇ, ਗਗਨਦੀਪ ਸਿੰਘ ਗਿਆਸਪੁਰਾ, ਹਰਮਨਦੀਪ ਸਿੰਘ, ਦੀਪੂ ਘਈ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਆਗੂ ਰੈਲੀਆਂ ਕਰ ਰਹੇ ਹਨ ਅਤੇ ਕਾਂਗਰਸ ਸਰਕਾਰ ਸੁਰੱਖਿਆ ਮੁਹੱਈਆ ਕਰਵਾ ਰਹੀ ਹੈ ਅਤੇ ਸੜਕਾਂ ਬੰਦ ਕਰ ਰਹੀ ਹੈ

ਜਿਸ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ। ਸਰਕਾਰ ਅਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਦੋਂ ਤੱਕ ਕਿਸਾਨ ਅੰਦੋਲਨ ਨਹÄ ਖਤਮ ਹੁੰਦਾ ਤੱਦ ਤੱਕ ਭਾਜਪਾ ਦੀਆਂ ਗਤੀਵਿਧੀਆਂ ’ਤੇ ਪਾਬੰਦੀ ਲਗਾ ਦਿੱਤੀ ਜਾਵੇ।ਪਿਛਲੇ ਹਫਤੇ ਭਾਜਪਾ ਨੇ ਸ਼ਿੰਗਾਰ ਸਿਨੇਮਾ ਰੋਡ ਅਤੇ ਘੰਟਾ ਘਰ ਚੌਕ ਵਿਖੇ ਰੈਲੀ ਕੀਤੀ ਅਤੇ ਪੁਲਿਸ ਨੇ ਸਾਰੀਆਂ ਸੜਕਾਂ ਜਾਮ ਕਰ ਦਿੱਤੀਆਂ।

ਇਸ ਸਭ ਤੋਂ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੇ ਮੁੱਖ ਮੰਤਰੀ ਵਜੋਂ ਕਾਮ ਕਰ ਰਹੇ ਹਨ। ਓਹਨਾਂ ਮੰਗ ਕੀਤੀ ਕਿ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੀਆਂ ਗਤੀਵਿਧੀਆਂ ’ਤੇ ਪੂਰਨ ਤੌਰ ਤੇ ਪਾਬੰਧੀ ਲਗਾ ਦਿੱਤੀ ਗਈ ਜਾਵੇ ਅਤੇ ਮਾਹੌਲ ਖ਼ਰਾਬ ਕਰਨ ਵਾਲੇ ਆਗੂਆਂ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ’ਤੇ ਗਗਨਦੀਪ ਸਿੰਘ ਗਿਆਸਪੁਰਾ, ਹਰਮਨਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਅਮਨ ਸੈਣੀ, ਦੀਪੂ ਘਈ, ਕਲਾ ਘਈ, ਕਰਨ, ਰਤਨ, ਪ੍ਰਭਜੀਤ ਸਿੰਘ, ਇੰਦਰਦੀਪ ਸਿੰਘ, ਸਰਬਪ੍ਰੀਤ ਸਿੰਘ, ਜਗਜੋਤ ਸਿੰਘ, ਮੰਨੀ ਖਹਿਰਾ, ਕਰਨਵੀਰ ਸਿੰਘ, ਮਨਪ੍ਰੀਤ ਸਿੰਘ, ਅਮਿ੍ਰਤਪਾਲ ਸਿੰਘ, ਗਗਨਦੀਪ ਸਿੰਘ, ਤਰਨਦੀਪ ਸਿੰਘ, ਸਤਿੰਦਰ ਸਿੰਘ ਦੁਆ, ਜਸਵੰਤ ਸਿੰਘ, ਮਨਵਿੰਦਰ ਸਿੰਘ, ਰਾਵਿਪਾਲ ਸਿੰਘ, ਗੁਰਦੀਪ ਸਿੰਘ ਢÄਗਰਾ, ਸਿਮਰਨ ਸਿੰਘ ਹਨੀ, ਅਮਰਦੀਪ ਸਿੰਘ ਖੰਨਾ, ਕਰਮਜੀਤ ਗੋਲਡੀ, ਪ੍ਰਦੀਪ ਸਰਾਭਾ, ਗੁਰਸ਼ਰਨ ਜਗਰਾਓਂ, ਬਿੱਟੂ ਤਲਵੰਡੀ, ਜਸਦੀਪ ਸਿੰਘ ਕਾਉਂਕੇ , ਹਰਮਨਦੀਪ ਸਿੰਘ, ਗੁਰਮੀਤ ਸਿੰਘ, ਏਕਮ ਦੀਪ ਸਿੰਘ, ਅਮਿ੍ਰਤਪਾਲ ਸਿੰਘ, ਮਨਪ੍ਰੀਤ ਸਿੰਘ, ਜੁਗਰਾਜ ਮੰਡ, ਆਵਈ ਬੈਨੀਪਾਲ ’ਤੇ ਹੋਰ ਵੀ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.