ਯੂਥ ਵੀਰਾਂਗਣਾਵਾਂ ਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ
ਲੌਂਗੋਵਾਲ, (ਹਰਪਾਲ ਸਿੰਘ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਮਹੀਨੇ ਨੂੰ ਸਮਰਪਿਤ ਯੂਥ ਵੀਰਾਂਗਣਾਵਾਂ ਇਕਾਈ ਲੌਂਗੋਵਾਲ ਵੱਲੋਂ ਤਿੰਨ ਲੋੜਵੰਦ ਪਰਿਵਾਰਾਂ ਨੂੰ ਘਰੇਲੂ ਰਾਸ਼ਨ ਦਿੱਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਮਜੀਤ ਕੌਰ, ਬਲਜਿੰਦਰ ਕੌਰ, ਮਨਜੀਤ ਕੌਰ , ਜਸਵੀਰ ਕੌਰ, ਮਨਜੀਤ ਕੌਰ, ਪ੍ਰਵੀਨ ਕੌਰ, ਪਰਮਜੀਤ ਕੌਰ, ਪਿੰਕੀ, ਵੀਨਾ ਰਾਣੀ, ਭੋਲੀ ਕੌਰ, ਹਰਮਨਜੀਤ ਕੌਰ, ਰਾਜ ਰਾਣੀ, ਆਸੂ ਇੰਸਾਂ ਨੇ ਦੱਸਿਆ ਕਿ ਜਿੱਥੇ ਸਮੁੱਚੀ ਸਾਧ-ਸੰਗਤ ਵੱਲੋਂ ਫਲਦਾਰ, ਛਾਂਦਾਰ, ਫੁੱਲਦਾਰ ਪੌਦੇ ਲਾਏ ਜਾ ਰਹੇ ਹਨ ਉਥੇ ਲੋੜਵੰਦ ਪਰਿਵਾਰਾਂ ਨੂੰ ਘਰੇਲੂ ਵਰਤੋਂ ਯੋਗ ਰਾਸ਼ਨ ਦੇ ਕੇ ਧੂਮ-ਧਾਮ ਨਾਲ ਅਵਤਾਰ ਮਹੀਨਾ ਮਨਾਇਆ ਜਾ ਰਿਹਾ ਹੈ। ਇਸ ਅਵਤਾਰ ਮਹੀਨੇ ਨੂੰ ਸਮਰਪਿਤ ਤਿੰਨ ਲੋੜਵੰਦ ਪਰਿਵਾਰਾਂ ਨੂੰ ਘਰੇਲੂ ਵਰਤੋਂ ਯੋਗ ਰਾਸ਼ਨ ਦਿੱਤਾ ਗਿਆ ਹੈ। ਇਸ ਮੌਕੇ ਬਲਾਕ ਦੇ ਜ਼ਿੰਮੇਵਾਰ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ, ਸੁਜਾਨ ਭੈਣਾਂ ਅਤੇ ਸਾਧ-ਸੰਗਤ ਹਾਜ਼ਰ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ














