ਮੁੰਬਈ (ਏਜੰਸੀ) ਨਾਇਰ ਹਸਪਤਾਲ ‘ਚ ਐੱਮਆਰਆਈ ਮਸ਼ੀਨ ‘ਚ ਫਸ ਕੇ ਰਾਜੇਸ਼ ਮਾਰੂ ਨਾਂਅ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ 32 ਸਾਲਾ ਦੇ ਰਾਜੇਸ਼ ਮਾਰੂ ਐਤਵਾਰ ਨੂੰ ਹਸਪਤਾਲ ਗਏ ਸਨ ਇਸ ਦਰਦਨਾਕ ਹਾਦਸੇ ‘ਚ ਆਈਪੀਸੀ ਦੀ ਧਾਰਾ 304 ਏ ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ ਤਾਜ਼ਾ ਜਾਣਕਾਰੀ ਅਨੁਸਾਰ ਪੁਲਿਸ ਨੇ ਤਿੰਨੇ ਮੁਲਜ਼ਮਾਂ ਨੂੰ ਹਿਰਾਸਤ ‘ਚ ਲੈ ਲਿਆ ਹੈ ਅਗ੍ਰੀਪਾੜਾ ਪੁਲਿਸ ਸਟੇਸ਼ਨ ‘ਚ ਇਨ੍ਹਾਂ ਤੋਂ ਪੁੱਛਗਿੱਛ ਚੱਲ ਹੈ ਮਰੂ ਦੇ ਇੱਕ ਰਿਸ਼ਤੇਦਾਰ ਹਰੀਸ਼ ਸੋਲੰਕੀ ਨੇ ਕਿਹਾ, ਮਾਰੂ ਮੇਰੀ ਮਾਂ ਨੂੰ ਦੇਖਣ ਹਸਪਤਾਲ ਗਏ ਸਨ ਜੋ ਉੱਥੇ ਭਰਤੀ ਹਨ ਪਰ ਅਜਿਹੀ ਘਟਨਾ ਹੋਵੇਗੀ।
ਇਸ ਦਾ ਅੰਦਾਜ਼ਾ ਨਹੀਂ ਸੀ ਅਸੀਂ ਲੋਕ ਕਾਫ਼ੀ ਦਹਿਸ਼ਤ ‘ਚ ਹਾਂ ਸੋਲੰਕੀ ਦੇ ਅਨੁਸਾਰ ਇੱਕ ਵਾਰਡਰ ਨੇ ਉਨ੍ਹਾਂ ਨੂੰ ਐਮਆਰਆਈ ਰੂਮ ‘ਚ ਆਕਸੀਜ਼ਨ ਸਿਲੰਡਰ ਲੈ ਜਾਣ ‘ਚ ਮੱਦਦ ਦੀ ਗੁਜਾਰਿਸ਼ ਕੀਤੀ, ਜਦੋਂਕਿ ਉੱਥੇ ਬਾਹਰੀ ਲੋਕਾਂ ਦਾ ਜਾਣਾ ਮਨਾ ਹੈ ਇਹ ਘਟਨਾ ਹਸਪਤਾਲ ਦੇ ਡਾਕਟਰਾਂ ਤੇ ਪ੍ਰਸ਼ਾਸਨ ਦੀ ਲਾਪਰਵਾਹੀ ਦੇ ਚੱਲਦਿਆਂ ਹੋਈ ਉੱਥੇ ਕੋਈ ਗਾਰਡ ਨਹੀਂ ਸੀ ਜੋ ਮਾਰੂ ਨੂੰ ਇਹ ਦੱਸ ਸਕੇ ਕਿ ਉਹ ਐਮਆਰਆਈ ਰੂਮ ‘ਚ ਆਕਸੀਜ਼ਨ ਸਿਲੰਡਰ ਨਹੀਂ ਲਿਜਾ ਜਾ ਸਕਦਾ ਸੋਲੰਕੀ ਨੇ ਅੱਗੇ ਕਿਹਾ ਕਿ ਜਿਸ ਸਮੇਂ ਉਹ ਅੰਦਰ ਗਏ, ਉਸ ਸਮੇਂ ਐਮਆਰਆਈ ਮਸ਼ੀਨ ਚੱਲ ਰਹੀ ਸੀ ਮਾਰੂ ਦੇ ਹੱਥ ‘ਚ ਸਿਲੰਡਰ ਸੀ, ਇਸ ਲਈ ਐਮਆਰਆਈ ਮਸ਼ੀਨ ਦੀ ਚੁੰਬਕੀ ਸ਼ਕਤੀ ਨੇ ਉਸ ਨੂੰ ਆਪਣੇ ਅੰਦਰ ਖਿੱਚ ਲਿਆ।