ਸਾਡੇ ਨਾਲ ਸ਼ਾਮਲ

Follow us

19.8 C
Chandigarh
Thursday, February 26, 2026
More
    Home Breaking News ਬੋਸਰ ਬੀੜ ’ਚ ਗ...

    ਬੋਸਰ ਬੀੜ ’ਚ ਗੋਲੀਆਂ ਮਾਰ ਕੇ ਨੌਜਵਾਨ ਦਾ ਕੀਤਾ ਕਤਲ

    Crime Sachkahoon

    ਬੋਸਰ ਬੀੜ ’ਚ ਗੋਲੀਆਂ ਮਾਰ ਕੇ ਨੌਜਵਾਨ ਦਾ ਕੀਤਾ ਕਤਲ

    ਰਾਮ ਸਰੂਪ ਪੰਜੋਲਾ, ਸਨੌਰ। ਲੰਘੀ ਰਾਤ ਸਨੌਰ ਤੋ ਬੋਸਰ ਰੋਡ ’ਤੇ ਵਰਿੰਦਰ ਸਿੰਘ (33 ਸਾਲ) ਵਾਸੀ ਬੋਸਰ ਨੂੰ ਅਣਪਛਾਤੇ ਵਿਅਕਤੀ ਵੱਲੋਂ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ, ਜਿਸ ਕਾਰਨ ਪਿੰਡ ਬੋਸਰ ਅਤੇ ਸਨੌਰ ਇਲਾਕੇ ’ਚ ਸੋਗ ਦੀ ਲਹਿਰ ਛਾਈ ਹੋਈ ਸੀ। ਜਾਣਕਾਰੀ ਅਨੁਸਾਰ ਮ੍ਰਿਤਕ ਵਰਿੰਦਰ ਸਿੰਘ, ਜੋ ਕਿ ਹਰਫੁੂਲ ਸਿੰਘ ਸਾਬਕਾ ਚੇਅਰਮੈਨ ਤੇ ਸੀਨੀਅਰ ਅਕਾਲੀ ਆਗੂ ਦਾ ਚਚੇਰਾ ਭਰਾ ਸੀ ਅਤੇ ਕਸਬਾ ਸਨੌਰ ਵਿਖੇ ਮੋਬਾਇਲਾਂ ਦੀ ਦੁਕਾਨ ਕਰਦਾ ਸੀ। ਲੰਘੀ ਰਾਤ ਉਹ ਆਪਣੀ ਪਤਨੀ ਨੂੰ ਇਡੀਕਾ ਵਿਸਟਾ ਕਾਰ ’ਚ ਬੱਸ ਸਟੈਡ ਤੋਂ ਸਨੌਰ ਲੈ ਕੇ ਆਇਆ ਅਤੇ ਤਕਰੀਬਨ ਸਾਢੇ ਅੱਠ ਵਜੇ ਆਪਣੀ ਦੁਕਾਨ ਬੰਦ ਕਰਕੇ ਆਪਣੇ ਘਰ ਪਿੰਡ ਬੋਸਰ ਨੂੰ ਚੱਲ ਪਿਆ।

    ਜਦੋਂ ਉਹ ਬੀੜ ਦੇ ਵਿਚਕਾਰ ਪਹੁੰਚੇ ਤਾਂ ਇੱਕ ਮੋਟਰਸਾਇਕਲ ਸਵਾਰ ਨੇ ਉਨ੍ਹਾਂ ਦੀ ਗੱਡੀ ਦੇ ਅੱਗੇ ਆਪਣਾ ਮੋਟਰਸਾਈਕਲ ਲਾ ਕੇ ਗੱਡੀ ਨੂੰ ਰੋਕ ਲਿਆ। ਗੱਡੀ ਰੁਕਣ ਸਾਰ ਮੋਟਰਸਾਈਕਲ ਸਵਾਰ ਨੇ ਤਾਕੀ ਖੋਲ ਕੇ ਪਿਸਟਲ ਨਾਲ ਚਾਰ ਗੋਲੀਆਂ ਵਰਿੰਦਰ ਦੇ ਮਾਰੀਆਂ, ਜੋ ਕਿ ਇੱਕ ਉਨ੍ਹਾਂ ਦੇ ਸਿੱਰ ’ਚ, ਇੱਕ ਪਿੱਠ ’ਚ ਅਤੇ ਦੋ ਛਾਤੀ ’ਚ ਵੱਜੀਆਂ, ਨਾਲ ਬੈਠੀ ਉਸ ਦੀ ਪਤਨੀ ਨੂੰ ਉਸ ਨੇ ਕੁਝ ਨਹੀਂ ਕਿਹਾ ਅਤੇ ਮੌਕੇ ਤੋਂ ਫਰਾਰ ਹੋ ਗਿਆ। ਜਦੋਂ ਇਸ ਦਾ ਪਤਾ ਬੋਸਰ ਦੇ ਲੋਕਾਂ ਨੂੰ ਲੱਗਾ ਤਾਂ ਉਨ੍ਹਾਂ ਨੇ ਮੌਕੇ ’ਤੇ ਪਹੰੁਚ ਕੇ ਉਸ ਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਵਰਿੰਦਰ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਸਨੌਰ ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ’ਚ ਜੁਟੀ ਹੋਈ ਹੈ। ਮ੍ਰਿਤਕ ਵਰਿੰਦਰ ਸਿੰਘ ਆਪਣੇ ਪਿੱਛੇ ਪਤਨੀ, ਇੱਕ ਸੱਤ ਸਾਲ ਦੀ ਬੇਟੀ ਅਤੇ ਮਾਤਾ ਨੂੰ ਛੱਡ ਗਏ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ