ਹੁਣ ਬੱਚਤ ਖਾਤੇ ‘ਚੋਂ ਹਰ ਹਫ਼ਤੇ ਕੱਢ ਸਕੋਗੇ 50 ਹਜ਼ਾਰ ਰੁਪਏ

ਹੁਣ ਬੱਚਤ ਖਾਤੇ ‘ਚੋਂ ਹਰ ਹਫ਼ਤੇ ਕੱਢ ਸਕੋਗੇ 50 ਹਜ਼ਾਰ ਰੁਪਏ

ਨਵੀਂ ਦਿੱਲੀ (ਏਜੰਸੀ). ਬੱਚਤ ਖਾਤਾ ਹੋਲਡਰ 20 ਫਰਵਰੀ ਤੋਂ ਆਪਣੇ ਬੈਂਕ ਖਾਤਿਆਂ ‘ਚੋਂ ਹਰ ਹਫ਼ਤੇ 50 ਹਜ਼ਾਰ ਰੁਪਏ ਕਢਵਾ (Withdraw) ਸਕਣਗੇ. ਫਿਲਹਾਲ ਇਹ ਹੱਦ 24 ਹਜ਼ਾਰ ਰੁਪਏ ਹਫ਼ਤਾ ਹੈ. ਰਿਜ਼ਰਵ ਬੈਂਕ ਨੇ 8 ਫਰਵਰੀ ਨੂੰ ਜਾਰੀ ਵਿੱਤ ਵਰ੍ਹੇ ਦੀ ਅੰਤਿਮ ਦੂਜੀ ਮਾਸਿਕ ਸਮੀਖਿਆ ਪੇਸ਼ ਕਰਦੇ ਹੋਏ ਇਸਦਾ ਐਲਾਨ ਕੀਤਾ ਸੀ ਨਾਲ ਹੀ ਉਸਨੇ ਕਿਹਾ ਸੀ ਕਿ ਤਿੰਨ ਹਫ਼ਤਿਆਂ ਬਾਅਦ 13 ਮਾਰਚ ਨੂੰ ਹੋਲੀ ਦੇ ਦਿਨ ਤੋਂ ਬੱਚਤ ਖਾਤਿਆਂ ਤੋਂ ਨਿਕਾਸੀ ‘ਤੇ ਨੋਟਬੰਦੀ ਤੋਂ ਬਾਅਦ ਲਾਈਆਂ ਗਈਆਂ ਸਾਰੀਆਂ ਹੱਦਾਂ ਸਮਾਪਤ ਕਰ ਦਿੱਤੀਆਂ ਜਾਣਗੀਆਂ ਚਾਲੂ ਖਾਤਾਂ, ਓਵਰਡਰਾਫਟ ਤੇ ਕੈਸ਼ ਕ੍ਰੇਡਿਟ ਖਾਤਿਆਂ ਤੋਂ ਨਿਕਾਸੀ ਦੀ ਹੱਦ 30 ਜਨਵਰੀ ਨੂੰ ਹੀ ਸਮਾਪਤ ਕਰ ਦਿੱਤੀ ਗਈ ਸੀ ਨਾਲ ਹੀ ਇੱਕ ਫਰਵਰੀ ਤੋਂ ਏਟੀਐੱਮ ਤੋਂ ਨਿਕਾਸੀ ਦੀ ਹੱਦ ਵੀ ਸਮਾਪਤ ਕਰ ਦਿੱਤੀ ਗਈ ਸੀ.

ਪਰ ਬੱਚਤ ਖਾਤਿਆਂ ‘ਤੇ 24 ਹਜ਼ਾਰ ਰੁਪਏ ਦੇ ਹਫ਼ਤਾ ਦੀ ਹੱਦ ਬਰਕਰਾਰ ਰਹਿਣ ਨਾਲ ਅਜਿਹੇ ਖਾਤਾ ਹੋਲਡਰਾਂ ਲਈ ਇੱਕ ਪ੍ਰਕਾਰ ਤੋਂ ਏਟੀਐੱਮ ‘ਤੇ ਵੀ ਹੱਦ ਜਾਰੀ ਹੈ ਨੋਟਬੰਦੀ ਤੋਂ ਬਾਅਦ ਆਰਬੀਆਈ ਨੇ ਭਰਪੂਰ ਮਾਤਰਾ ‘ਚ ਨਵੇਂ ਨੋਟ ਬੈਂਕਾਂ ਤੇ ਏਟੀਐੱਮ ‘ਚ ਪਹੁੰਚਾਉਣ ਤੋਂ ਪਹਿਲਾਂ ਨਗਦ ਨਿਕਾਸੀ ਦੀ ਹੱਦ ਤੈਅ ਕਰ ਦਿੱਤੀ ਸੀ ਜਿਵੇਂ-ਜਿਵੇਂ ਨਵੇਂ ਨੋਟਾਂ ਦੀ ਸਪਲਾਈ ਤੇ ਅਰਥਵਿਵਸਥਾ ‘ਚ ਉਨ੍ਹਾਂ ਦਾ ਪ੍ਰਚਲਨ ਵਧਦਾ ਜਾ ਰਿਹਾ ਹੈ, ਆਰਬੀਆਈ ਨਗਦ ਨਿਕਾਸੀ ‘ਤੇ ਲਾਈ ਗਈ ਹੱਦਾਂ ‘ਚ ਢਿੱਲ ਦਿੰਦੀ ਜਾ ਰਹੀ ਹੈ ਤੇ 13 ਮਾਰਚ ਤੋਂ ਇਨ੍ਹਾਂ ਨੂੰ ਪੂਰੀ ਤਰ੍ਹਾਂ ਸਮਾਪਤ ਕਰ ਦਿੱਤਾ ਜਾਵੇਗਾ.

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here