ਆਗਰਾ ਮਾਕ ਡਰਿੱਲ ਦਾ ਸੱਚ ਸਾਹਮਣੇ ਲਿਆਵੇ ਯੋਗੀ ਸਰਕਾਰ : ਪ੍ਰਿਅੰਕਾ
ਨਵੀਂ ਦਿੱਲੀ । ਕਾਂਗਰਸ ਦੀ ਉੱਤਰ ਪ੍ਰਦੇਸ਼ ਦੀ ਇੰਚਾਰਜ਼ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਗਰਾ ਦੇ ਇੱਕ ਹਸਪਤਾਲ ’ਚ ਕਥਿਤ ਮਾਕਡਰਿੱਲ ਦੌਰਾਨ ਆਕਸੀਜਨ ਹਟਾਉਣ ਨਾਲ ਕੋਰੋਨਾ ਮਰੀਜ਼ਾਂ ਦੀ ਮੌਤ ਦੀ ਖਬਰ ਦੇ ਖੁਲਾਸੇ ’ਤੇ ਹੈਰਾਲੀ ਪ੍ਰਗਟਾਉਂਦਿਆਂ ਕਿਹਾ ਕਿ ਇਹ ਬੇਹੱਦ ਗੰਭੀਰ ਮਾਮਲਾ ਹੈ ਤੇ ਇਸ ਦਾ ਸੱਚ ਸਾਹਮਣੇ ਲਿਆ ਕੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਜ਼ਰੂਰਤ ਹੈ।
ਸ੍ਰੀਮਤੀ ਵਾਡਰਾ ਨੇ ਬੁੱਧਵਾਰ ਨੂੰ ਇੱਥੇ ਜਾਰੀ ਇੱਕ ਬਿਆਨ ’ਚ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ ਤੇ ਆਗਰਾ ਪ੍ਰਸ਼ਾਸਨ ਵਾਰ-ਵਾਰ ਆਕਸੀਜਨ ਦੀ ਕਮੀ ਨਾ ਹੋਣ ਦਾ ਹਵਾਲਾ ਦੇ ਰਿਹਾ ਹੈ ਤੇ ਇਸ ਦੇ ਬਾਵਜ਼ੂਦ ਆਕਸੀਜਨ ਦੀ ਕਮੀ ਦੀ ਵਜ੍ਹਾ ਨਾਲ ਆਗਰਾ ਦੇ ਇੱਕ ਨਿੱਜੀ ਹਸਪਤਾਲ ’ਚ ਕੋਰੋਨਾ ਦੇ 22 ਮਰੀਜ਼ਾਂ ਦੇ ਦਮ ਤੋੜਨ ਦੀ ਖਬਰ ਹੈ ਉਨ੍ਹਾਂ ਕਿਹਾ ਉੱਤਰ ਪ੍ਰਦੇਸ਼ ਸਰਕਾਰ ਨੇ ਆਕਸੀਜਨ ਦੀ ਭਾਰੀ ਕਮੀ ਦਰਮਿਆਨ ਲਗਾਤਾਰ ਕਿਹਾ ਕਿ ਆਕਸੀਜਨ ਦੀ ਕਮੀ ਨਹੀਂ ਹੈ ਸੂਬੇ ਭਰ ’ਚ ਲੋਕਾਂ ਦੀ ਤੜਫ਼-ਤੜਫ਼ ਕੇ ਜਾਨ ਚਲੀ ਗਈ ਆਗਰਾ ’ਚ ਵੀ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਆਕਸੀਜਨ ਦੀ ਕਮੀ ਨਹੀਂ ਸੀ ਕੀ ਉੱਤਰ ਪ੍ਰਦੇਸ਼ ਸਰਕਾਰ ਆਗਰਾ ਮਾਕਡਰਿੱਲ ਦਾ ਸੱਚ ਸਾਹਮਣੇ ਲਿਆ ਕੇ ਦੋਸ਼ੀਆਂ ਨੂੰ ਸਜ਼ਾ ਦੇਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।