ਕਿਸਾਨਾਂ ਨੂੰ ਯੂਰੀਆ ਨਾਲ ਮਿਲਣ ਕਾਰਨ ਹੋ ਰਹੀ ਹੈ ਪ੍ਰੇਸ਼ਾਨੀ
ਨਵੀਂ ਦਿੱਲੀ। ਕਾਂਗਰਸ ਦੀ ਉੱਤਰ ਪ੍ਰਦੇਸ਼ ਦੀ ਇੰਚਾਰਜ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਸੂਬੇ ‘ਚ ਯੂਰੀਆ ਦੀ ਕਾਲਾਬਾਜ਼ਾਰੀ ਹੋਣ ਨਾਲ ਕਿਸਾਨ ਬਹੁਤ ਪ੍ਰੇਸ਼ਾਨ ਹਨ।
ਇਸ ਲਈ ਯੋਗੀ ਸਰਕਾਰ ਨੂੰ ਤੁਰੰਤ ਦਖਲ ਦੇ ਕੇ ਇਸ ਸੰਕਟ ਦਾ ਹੱਲ ਕੱਢਣਾ ਚਾਹੀਦਾ ਹੈ। ਵਾਡਰਾ ਨੇ ਕਿਹਾ, ਉੱਤਰ ਪ੍ਰਦੇਸ਼ ‘ਚ ਕਈ ਥਾਵਾਂ ‘ਤੇ ਯੂਰੀਆ ਦੀ ਕਿੱਲਤ ਦੇ ਚੱਲਦੇ ਕਿਸਾਨ ਪ੍ਰੇਸ਼ਾਨ ਹਨ। ਥਾਂ-ਥਾਂ ਲਾਈਨਾਂ ਲੱਗੀਆਂ ਹਨ ਪਰ ਸਰਕਾਰੀ ਸਹਿਕਾਰੀ ਕਮੇਟੀਆਂ ‘ਚ ਯੂਰੀਆ ਸਮਾਪਤ ਹੋ ਚੁੱਕੀ ਹੈ। ਕਿਸਾਨ ਕਾਲਾਬਾਜ਼ਾਰੀ ਤੋਂ ਪ੍ਰੇਸ਼ਾਨ ਹਨ। ਯੂਪੀ ਸਰਕਾਰ ਨੂੰ ਤੁਰੰਤ ਦਖਲ ਦੇ ਕੇ ਯੂਰੀਆ ਦੀ ਕਿੱਲਤ ਦੀ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਇੱਕ ਨਿਊਜ਼ ਚੈੱਨਲ ਨਾਲ ਗੱਲਬਾਤ ਦੀ ਵੀਡੀਓ ਵੀ ਪੋਸਟ ਕੀਤੀ, ਜਿਸ ‘ਚ ਕਿਸਾਨ ਯੂਰੀਆ ਨਾ ਮਿਲਣ ਕਾਰਨ ਹੋ ਰਹੀ ਪ੍ਰੇਸ਼ਾਨੀ ਬਾਰੇ ਜਾਣਕਾਰੀ ਦੇ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.