ਦੇਸ਼-ਵਿਦੇਸ਼ ’ਚ ਯੋਗ ਸਥਾਨਾਂ ਦੀ ਗਿਣਤੀ ’ਚ ਹੋ ਰਿਹਾ ਹੈ ਵਾਧਾ
ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਪੂਰੇ ਵਿਸ਼ਵ ਦੇ ਸਾਹਮਣੇ ਕੋਰੋਨਾ ਮਹਾਂਮਾਰੀ ਨਾਲ ਮੁਕਾਬਲੇ ’ਚ ਯੋਗ ਉਮੀਦ ਦੀ “ਕਿਰਨ ਬਣਿਆ ਹੋਇਆ ਹੈ ਤੇ ‘ਯੋਗ ਦੇ ਸਹਿਯੋਗ ਤੱਕ’ ਦਾ ਮੰਤਰ ਇੱਕ ਨਵੇਂ ਭਵਿੱਖ ਦਾ ਮਾਰਗ ਦਿਖਾਏਗਾ। ਮਾਨਵਤਾ ਨੂੰ ਮਜ਼ਬੂਤ ਕਰੇਗਾ । ਸ੍ਰੀ ਮੋਦੀ ਨੇ ਸੋਮਵਾਰ ਨੂੰ ਸੱਤਵੇਂ ਕੌਮਾਂਤਰੀ ਯੋਗ ਦਿਵਸ ਮੌਕੇ ਆਪਣੇ ਸੰਬੋਧਨ ’ਚ ਕਿਹਾ, ਅੱਜ ਜਦੋਂ ਪੂਰਾ ਵਿਸ਼ਵ ਕੋਰੋਨਾ ਮਹਾਂਮਾਰੀ ਦਾ ਮੁਕਾਬਲਾ ਕਰ ਰਿਹਾ ਹੈ ਤਾਂ ਯੋਗ ਉਮੀਦ ਦੀ ਇੱਕ ਕਿਰਨ ਵੀ ਬਣਿਆ ਹੋਇਆ ਹੈ। ਦੋ ਸਾਲਾਂ ਤੋਂ ਦੁਨੀਆ ਭਰ ਦੇ ਦੇਸ਼ਾਂ ’ਚ ਤੇ ਭਾਰਤ ’ਚ ਭਾਵੇਂ ਹੀ ਵੱਡਾ ਜਨਤਕ ਪ੍ਰੋਗਰਾਮ ਨਹੀਂ ਹੋਇਆ ਪਰ ਯੋਗ ਦਿਵਸ ਪ੍ਰਤੀ ਉਤਸ਼ਾਹ ਜ਼ਰਾ ਵੀ ਘੱਟ ਨਹੀਂ ਹੋਇਆ ਹੈ ।
ਭਗਵਦ ਗੀਤਾ ਦਾ ਹਵਾਲਾ ਦਿੰਦਿਆਂ ਸ੍ਰੀ ਮੋਦੀ ਨੇ ਕਿਹਾ, ‘ਗੀਤਾ ’ਚ ਕਿਹਾ ਗਿਆ ਹੈ ਕਿ ਦੁੱਖਾਂ ਤੋਂ ਵਿਯੋਗ ਨੂੰ, ਮੁਕਤੀ ਨੂੰ ਹੀ ਯੋਗ ਕਹਿੰਦੇ ਹਨ ਸਭ ਨੂੰ ਨਾਲ ਲੈ ਕੇ ਚੱਲਣ ਵਾਲੀ ਮਾਨਵਤਾ ਦੀ ਇਹ ਯੋਗ ਯਾਤਰਾ ਸਾਨੂੰ ਇਸੇ ਤਰ੍ਹਾਂ ਹੀ ਅੱਗੇ ਵਧਾਉਣੀ ਹੈ ਭਾਵੇਂ ਕੋਈ ਵੀ ਸਥਾਨ ਹੋਵੇ, ਕੋਈ ਹਾਲਾਤ ਹੋਣ, ਕੋੋਈ ਵੀ ਉਮਰ ਹੋਵੇ, ਹਰ ਇੱਕ ਲਈ, ਯੋਗ ਦੇ ਕੋਲ ਕੋਈ ਨਾ ਕੋਈ ਹੱਲ ਜ਼ਰੂਰ ਹੈ ਉਨ੍ਹਾਂ ਕਿਹਾ, ਅੱਜ ਵਿਸ਼ਵ ’ਚ ਯੋਗ ਪ੍ਰਤੀ ਨਜ਼ਰੀਆ ਰੱਖਣ ਵਾਲਿਆਂ ਦੀ ਗਿਣਤੀ ਬਹੁਤ ਵਧ ਰਹੀ ਹੈ ਦੇਸ਼-ਵਿਦੇਸ਼ ’ਚ ਯੋਗ ਸਥਾਨਾਂ ਦੀ ਗਿਣਤੀ ’ਚ ਵੀ ਵਾਧਾ ਹੋ ਰਿਹਾ ਹੈ ਸਾਨੂੰ ਖੁਦ ਨੂੰ ਯੋਗ ਕਰਨ ਦਾ ਪ੍ਰਣ ਲੈਣਾ ਹੈ, ਤੇ ਆਪਣਿਆਂ ਨੂੰ ਵੀ ਇਸ ਪ੍ਰਣ ਨਾਲ ਜੋੜਨਾ ਹੈ ਯੋਗ ਨਾਲ ਸਹਿਯੋਗ ਤੱਕ ਦਾ ਇਹ ਮੰਤਰ ਸਾਨੂੰ ਇੱਕ ਨਵੇਂ ਭਵਿੱਖ ਦਾ ਮਾਰਗ ਦਿਖਾਏਗਾ “ਮਾਨਵਤਾ ਨੂੰ ਮਜ਼ਬੂਤ ਕਰੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।