100 ਵਿਅਕਤੀ ਜ਼ਖਮੀ, ਨਵੀਂ ਸਰਕਾਰ ਦੇ ਮੰਤਰੀਆਂ ਦੇ ਪਹੁੰਚਣ ਦੌਰਾਨ ਹੋਇਆ ਹਮਲਾ
ਅਦਨ। ਯਮਨ ’ਚ ਅਦਨ ਹਵਾਈ ਅੱਡੇ ’ਤੇ ਹੋਏ ਹਮਲੇ ’ਚ ਮ੍ਰਿਤਕਾਂ ਦੀ ਗਿਣਤੀ 25 ਹੋ ਗਈ ਹੈ ਜਦੋਂਕਿ ਕਰੀਬ 100 ਵਿਅਕਤੀ ਜ਼ਖਮੀ ਹੋਏ ਹਨ। ਯਮਨ ਦੇ ਸਿਹਤ ਮੰਤਰੀ ਕਾਸਿਮ ਬਿਹਾਵੁਹ ਨੇ ਅੱਜ ਇਹ ਜਾਣਕਾਰੀ ਦਿੱਤੀ ਹੈ।
ਅਦਨ ਹਵਾਈ ਅੱਡੇ ’ਤੇ ਬੁੱਧਵਾਰ ਨੂੰ ਨਵੀਂ ਸਰਕਾਰ ਦੇ ਮੰਤਰੀਆਂ ਦੇ ਪਹੁੰਚਣ ਦੌਰਾਨ ਇਹ ਹਮਲਾ ਹੋਇਆ। ਅਲ ਜਜੀਰਾ ਟੀਵੀ ਨੇ ਮੰਤਰੀ ਦੇ ਹਵਾਲੇ ਨਾਲ ਦੱਸਿਆ ਕਿ ਅਦਨ ਹਵਾਈ ਅੱਡੇ ’ਤੇ ਹਮਲੇ ’ਚ ਮਰਨ ਵਾਲਿਆਂ ਦੀ ਗਿਣਤੀ 25 ਹੋ ਗਈ ਹੈ, 110 ਵਿਅਕਤੀ ਜਖ਼ਮੀ ਹੋਏ ਹਨ। ਇਸ ਤੋਂ ਪਹਿਲਾਂ ਦੀ ਰਿਪੋਰਟਾਂ ’ਚ ਮ੍ਰਿਤਕਾਂ ਦੀ ਗਿਣਤੀ 22 ਤੇ 50 ਵਿਅਕਤੀ ਜਖ਼ਮੀ ਦੱਸੇ ਗਏ ਹਨ। ਸੂਤਰਾਂ ਅਨੁਸਾਰ ਜ਼ਖਮੀਆਂ ’ਚ ਸੰਚਾਰ ਉਪ ਮੰਤਰੀ, ਖੇਤਰੀ ਸਰਕਾਰ ਦੇ ਅਧਿਕਾਰੀ ਤੇ ਇੱਕ ਸਥਾਨਥ ਜੇਲ੍ਹ ਦੇ ਡਾਇਰੈਕਟਰ ਵੀ ਸ਼ਾਮਲ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.