ਸਪੋਰਟਸ ਡੈਸਕ। Yashasvi Jaiswal: ਪਰਥ ਟੈਸਟ ਦੇ ਦੂਜੇ ਦਿਨ ਭਾਰਤ ਦੇ ਸਲਾਮੀ ਬੱਲੇਬਾਜ਼ 172 ਦੌੜਾਂ ਦੀ ਸਾਂਝੇਦਾਰੀ ਕਰਕੇ ਨਾਬਾਦ ਪਰਤੇ। ਯਸ਼ਸਵੀ ਜਾਇਸਵਾਲ 90 ਤੇ ਕੇਐਲ ਰਾਹੁਲ 62 ਦੌੜਾਂ ਬਣਾ ਕੇ ਨਾਬਾਦ ਹਨ। ਜਦੋਂ ਉਨ੍ਹਾਂ ਨੇ ਨਾਥਨ ਲਿਓਨ ਖਿਲਾਫ ਮੈਚ ’ਚ 100 ਮੀਟਰ ਛੱਕਾ ਲਾਇਆ, ਤਾਂ ਜਾਇਸਵਾਲ ਟੈਸਟ ਦੇ ਕਿਸੇ ਇੱਕ ਸਾਲ ’ਚ ਸਭ ਤੋਂ ਵੱਧ ਛੱਕੇ ਮਾਰਨ ਵਾਲੇ ਬੱਲੇਬਾਜ਼ ਬਣ ਗਏ ਹਨ। ਹੁਣ ਭਾਰਤੀ ਟੀਮ ਦੀ ਇਸ ਟੈਸਟ ਮੈਚ ਦੀ ਦੂਜੀ ਪਾਰੀ ’ਚ ਬੜ੍ਹਤ 218 ਦੌੜਾਂ ਹੋ ਗਈ ਹੈ। ਦੂਜੇ ਦਿਨ ਕਈ ਰਿਕਾਰਡ ਬਣੇ, ਬੁਮਰਾਹ ਨੇ ਸੇਨਾ ਦੇਸ਼ਾਂ ’ਚ ਸਭ ਤੋਂ ਜ਼ਿਆਦਾ 5 ਵਿਕਟਾਂ ਲੈਣ ਦੇ ਮਾਮਲੇ ’ਚ ਕਪਿਲ ਦੇਵ ਦੀ ਬਰਾਬਰੀ ਕੀਤੀ। ਕੰਗਾਰੂਆਂ ਨੇ ਭਾਰਤ ਖਿਲਾਫ ਆਪਣਾ ਦੂਜਾ ਸਭ ਤੋਂ ਘੱਟ ਸਕੋਰ ਬਣਾਇਆ। Yashasvi Jaiswal
Read This : India vs Australia Perth Test: ਪਰਥ ਟੈਸਟ : ਯਸ਼ਸਵੀ-ਰਾਹੁਲ ਦੀ ਜ਼ਬਰਦਸਤ ਓਪਨਿੰਗ ਸਾਂਝੇਦਾਰੀ, ਨਾਬਾਦ ਪਵੇਲੀਅਨ ਪਰਤੇ, ਦੂਜੇ ਦਿਨ ਸਟੰਪ ਤੱਕ ਭਾਰਤ ਮਜ਼ਬੂਤ
- ਯਸ਼ਸਵੀ ਜਾਇਸਵਾਲ ਨੇ ਪਾਰੀ ’ਚ 2 ਛੱਕੇ ਲਾਏ ਹਨ, ਜਿਸ ਨਾਲ 2024 ’ਚ ਉਨ੍ਹਾਂ ਦੇ ਕੁੱਲ 34 ਛੱਕੇ ਹੋ ਗਏ ਹਨ। ਇਸ ਨਾਲ ਉਹ ਟੈਸਟ ਕ੍ਰਿਕੇਟ ’ਚ 1 ਸਾਲ ਵਿੱਚ ਸਭ ਤੋਂ ਵੱਧ ਛੱਕੇ ਮਾਰਨ ਵਾਲਾ ਖਿਡਾਰੀ ਬਣ ਗਿਆ। ਰੋਹਿਤ ਸ਼ਰਮਾ ਨੇ ਵਨਡੇ ’ਚ 67 ਛੱਕੇ ਤੇ ਸੂਰਿਆਕੁਮਾਰ ਯਾਦਵ ਨੇ ਟੀ-20 ’ਚ ਇੱਕ ਸਾਲ ’ਚ 68 ਛੱਕੇ ਲਾਏ ਹਨ।
- ਏਸ਼ੀਆ ਤੋਂ ਬਾਹਰ ਜਸਪ੍ਰੀਤ ਬੁਮਰਾਹ ਦਾ ਇਹ ਨੌਵਾਂ ਪੰਜ ਵਿਕਟਾਂ ਸੀ। ਉਨ੍ਹਾਂ ਨੇ ਇਸ ਮਾਮਲੇ ’ਚ ਕਪਿਲ ਦੇਵ ਦੀ ਬਰਾਬਰੀ ਕੀਤੀ। ਬੁਮਰਾਹ ਨੇ ਅਸਟਰੇਲੀਆ ’ਚ ਦੂਜੀ ਵਾਰ ਪਾਰੀ ’ਚ ਪੰਜ ਵਿਕਟਾਂ ਲਈਆਂ।
ਟੈਸਟ ’ਚ 1 ਸਾਲ ’ਚ ਸਭ ਤੋਂ ਵੱਧ ਛੱਕੇ ਦਾ ਨਾਂਅ ਜਾਇਸਵਾਲ ਦੇ ਨਾਂਅ
ਯਸ਼ਸਵੀ ਜਾਇਸਵਾਲ ਟੈਸਟ ਕ੍ਰਿਕੇਟ ਦੇ ਇੱਕ ਸਾਲ ’ਚ ਸਭ ਤੋਂ ਜ਼ਿਆਦਾ ਛੱਕੇ ਲਾਉਣ ਦੇ ਮਾਮਲੇ ’ਚ ਪਹਿਲੇ ਸਥਾਨ ’ਤੇ ਪਹੁੰਚ ਗਏ ਹਨ। 2024 ’ਚ ਉਨ੍ਹਾਂ ਦੇ 34 ਛੱਕੇ ਹੋਣਗੇ। ਉਸ ਤੋਂ ਪਹਿਲਾਂ ਇਹ ਰਿਕਾਰਡ ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਬ੍ਰੈਂਡਨ ਮੈਕੁਲਮ ਦੇ ਨਾਂਅ ਸੀ, ਜਿਨ੍ਹਾਂ ਨੇ 2014 ’ਚ 33 ਛੱਕੇ ਲਾਏ ਸਨ। Yashasvi Jaiswal
ਬੁਮਰਾਹ ਨੇ ਕਪਿਲ ਦੇਵ ਦੇ ਰਿਕਾਰਡ ਦੀ ਕੀਤੀ ਬਰਾਬਰੀ | Yashasvi Jaiswal
ਜਸਪ੍ਰੀਤ ਬੁਮਰਾਹ ਨੇ ਪਰਥ ਟੈਸਟ ’ਚ ਅਸਟਰੇਲੀਆ ਦੀ ਪਹਿਲੀ ਪਾਰੀ ’ਚ 5 ਵਿਕਟਾਂ ਲਈਆਂ ਸਨ। ਉਨ੍ਹਾਂ ਨੇ ਟੈਸਟ ਕ੍ਰਿਕੇਟ ’ਚ 11ਵੀਂ ਵਾਰ 5 ਵਿਕਟਾਂ ਹਾਸਲ ਕੀਤੀਆਂ। ਇਸ ਨਾਲ ਬੁਮਰਾਹ ਸੇਨਾ (ਦੱਖਣੀ ਅਫਰੀਕਾ, ਇੰਗਲੈਂਡ, ਨਿਊਜ਼ੀਲੈਂਡ, ਅਸਟਰੇਲੀਆ) ਦੇਸ਼ਾਂ ’ਚ ਸਭ ਤੋਂ ਵੱਧ 5 ਵਿਕਟਾਂ ਲੈਣ ਵਾਲਾ ਭਾਰਤੀ ਗੇਂਦਬਾਜ਼ ਬਣ ਗਿਆ। ਸੇਨਾ ਦੇਸ਼ਾਂ ’ਚ, ਬੁਮਰਾਹ ਨੇ 7 ਵਾਰ 5 ਜਾਂ ਇਸ ਤੋਂ ਵੱਧ ਵਿਕਟਾਂ ਲਈਆਂ। ਭਾਰਤੀ ਖਿਡਾਰੀਆਂ ਦੇ ਇਸ ਰਿਕਾਰਡ ’ਚ ਉਹ ਕਪਿਲ ਦੇਵ ਦੇ ਨਾਲ ਚੋਟੀ ’ਤੇ ਪਹੁੰਚ ਗਏ ਹਨ।
ਅਸਟਰੇਲੀਆ ’ਚ 20 ਸਾਲਾਂ ਬਾਅਦ ਓਪਨਰਾਂ ਨੇ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ
ਭਾਰਤ ਵੱਲੋਂ ਕੇਐਲ ਰਾਹੁਲ ਤੇ ਯਸ਼ਸਵੀ ਜਾਇਸਵਾਲ ਨੇ 172 ਦੌੜਾਂ ਜੋੜ ਕੇ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ। ਅਜਿਹਾ 2000 ਤੋਂ ਬਾਅਦ ਤੀਜੀ ਵਾਰ ਹੋਇਆ ਹੈ, ਜਦੋਂ ਭਾਰਤੀ ਸਲਾਮੀ ਬੱਲੇਬਾਜ਼ਾਂ ਨੇ ਅਸਟਰੇਲੀਆ ’ਚ 100 ਤੋਂ ਜ਼ਿਆਦਾ ਦੌੜਾਂ ਦੀ ਓਪਨਿੰਗ ਸਾਂਝੇਦਾਰੀ ਕੀਤੀ ਸੀ। ਇਨ੍ਹਾਂ ਦੋਵਾਂ ਤੋਂ ਪਹਿਲਾਂ ਵਰਿੰਦਰ ਸਹਿਵਾਗ ਤੇ ਆਕਾਸ਼ ਚੋਪੜਾ 2003-04 ਦੇ ਦੌਰੇ ਦੌਰਾਨ ਦੋ ਵਾਰ ਅਜਿਹਾ ਕਰ ਚੁੱਕੇ ਹਨ।