Wimbledon 2025: ਵੱਡਾ ਉਲਟਫੇਰ, ਸੈਮੀਫਾਈਨਲ ’ਚ ਯੈਨਿਕ ਸਿਨਰ ਨੇ ਨੋਵਾਕ ਜੋਕੋਵਿਚ ਨੂੰ ਹਰਾਇਆ

Wimbledon 2025
Wimbledon 2025: ਵੱਡਾ ਉਲਟਫੇਰ, ਸੈਮੀਫਾਈਨਲ ’ਚ ਯੈਨਿਕ ਸਿਨਰ ਨੇ ਨੋਵਾਕ ਜੋਕੋਵਿਚ ਨੂੰ ਹਰਾਇਆ

ਫਾਈਨਲ ’ਚ ਕਾਰਲੋਸ ਅਲਕਾਰਾਜ਼ ਨਾਲ ਹੋਵੇਗਾ ਸਾਹਮਣਾ

ਸਪੋਰਟਸ ਡੈਸਕ। Wimbledon 2025: ਯੈਨਿਕ ਸਿਨਰ ਨੇ ਸੈਮੀਫਾਈਨਲ ਮੈਚ ਵਿੱਚ ਨੋਵਾਕ ਜੋਕੋਵਿਚ ਨੂੰ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਸ਼ੁੱਕਰਵਾਰ ਨੂੰ ਖੇਡੇ ਗਏ ਮੈਚ ਵਿੱਚ, ਸਿਨਰ ਨੇ ਜੋਕੋਵਿਚ ਨੂੰ 6-3, 6-3, 6-4 ਨਾਲ ਹਰਾਇਆ। ਹੁਣ ਉਸਦਾ ਸਾਹਮਣਾ ਟਾਈਟਲ ਮੈਚ ’ਚ ਕਾਰਲੋਸ ਅਲਕਾਰਾਜ਼ ਨਾਲ ਹੋਵੇਗਾ। ਹੁਣ ਉਸਦਾ ਸਾਹਮਣਾ ਟਾਈਟਲ ਮੈਚ ਵਿੱਚ ਕਾਰਲੋਸ ਅਲਕਾਰਾਜ਼ ਨਾਲ ਹੋਵੇਗਾ। ਇਸ ਤੋਂ ਪਹਿਲਾਂ, ਮੌਜੂਦਾ ਚੈਂਪੀਅਨ ਅਲਕਾਰਾਜ਼ ਨੇ ਟੇਲਰ ਫ੍ਰਿਟਜ਼ ਨੂੰ 6-4, 5-7, 6-3, 7-6 (6) ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ ਹੈ।

ਇਹ ਖਬਰ ਵੀ ਪੜ੍ਹੋ : Air India Plane Crash: AAIB ਦੀ ਜਾਂਚ ਰਿਪੋਰਟ ’ਚ ਹੈਰਾਨ ਕਰਨ ਵਾਲੇ ਖੁਲਾਸੇ, ਇਸ ਭਿਆਨਕ ਹਾਦਸੇ ’ਚ ਹੁਣ ਤੱਕ ਕੀ-ਕੀ…

ਪਹਿਲੀ ਵਾਰ ਵਿੰਬਲਡਨ ਫਾਈਨਲ ’ਚ ਸਿਨਰ | Wimbledon 2025

ਨੰਬਰ ਇੱਕ ਰੈਂਕਿੰਗ ਖਿਡਾਰੀ ਸਿਨਰ ਸੈਂਟਰ ਕੋਰਟ ’ਤੇ ਇਸ ਜਿੱਤ ਨਾਲ ਪਹਿਲੀ ਵਾਰ ਵਿੰਬਲਡਨ (Wimbledon 2025) ਫਾਈਨਲ ’ਚ ਪਹੁੰਚਿਆ ਹੈ। 22 ਸਾਲ ਦੀ ਉਮਰ ’ਚ ਅਲਕਾਰਾਜ਼ ਆਪਣਾ ਲਗਾਤਾਰ ਤੀਜਾ ਵਿੰਬਲਡਨ ਖਿਤਾਬ ਤੇ ਕੁੱਲ ਮਿਲਾ ਕੇ ਛੇਵਾਂ ਗ੍ਰੈਂਡ ਸਲੈਮ ਖਿਤਾਬ ਜਿੱਤਣ ਤੋਂ ਇੱਕ ਮੈਚ ਦੂਰ ਹੈ। ਹੁਣ ਉਸ ਦਾ ਸਾਹਮਣਾ ਫਾਈਨਲ ਵਿੱਚ 23 ਸਾਲਾ ਇਤਾਲਵੀ ਖਿਡਾਰੀ ਸਿਨਰ ਨਾਲ ਹੋਵੇਗਾ।

ਅਲਕਾਰਾਜ਼ ਚੰਗੀ ਫਾਰਮ ’ਚ | Wimbledon 2025

ਦੂਜਾ ਦਰਜਾ ਹਾਸਲ ਅਲਕਾਰਾਜ਼ 24 ਮੈਚਾਂ ਦੀ ਜਿੱਤ ਦੀ ਲੜੀ ’ਤੇ ਐਤਵਾਰ ਦੇ ਫਾਈਨਲ ਵਿੱਚ ਪਹੁੰਚਿਆ। ਅਲਕਾਰਜ਼ ਨੇ 2023 ਅਤੇ 2024 ਦੇ ਆਲ ਇੰਗਲੈਂਡ ਕਲੱਬ ਵਿੱਚ ਖਿਤਾਬੀ ਮੈਚਾਂ ਵਿੱਚ ਜੋਕੋਵਿਚ ਨੂੰ ਹਰਾਇਆ ਤੇ ਹੁਣ ਤੱਕ ਵੱਡੇ ਫਾਈਨਲਾਂ ’ਚ ਉਸਦਾ 5-0 ਦਾ ਰਿਕਾਰਡ ਹੈ। ਇਸ ’ਚ ਇੱਕ ਮਹੀਨਾ ਪਹਿਲਾਂ ਫਰੈਂਚ ਓਪਨ ਵਿੱਚ ਸਿਨਰ ਉੱਤੇ ਪੰਜ ਸੈੱਟਾਂ ਦੀ ਵਾਪਸੀ ਜਿੱਤ ਸ਼ਾਮਲ ਹੈ।