ਸਾਡੇ ਨਾਲ ਸ਼ਾਮਲ

Follow us

11.4 C
Chandigarh
Wednesday, January 21, 2026
More
    Home Breaking News Yamunotri Clo...

    Yamunotri Cloudburst News: ਯਮੁਨੋਤਰੀ ਹਾਈਵੇਅ ’ਤੇ ਸਿਲਾਈ ਬੈਂਡ ਨੇੜੇ ਬੱਦਲ ਫਟਿਆ… ਕਈ ਮਜ਼ਦੂਰ ਲਾਪਤਾ, ਰੈਸਕਿਊ ਜਾਰੀ

    Yamunotri Cloudburst News
    Yamunotri Cloudburst News: ਯਮੁਨੋਤਰੀ ਹਾਈਵੇਅ ’ਤੇ ਸਿਲਾਈ ਬੈਂਡ ਨੇੜੇ ਬੱਦਲ ਫਟਿਆ... ਕਈ ਮਜ਼ਦੂਰ ਲਾਪਤਾ, ਰੈਸਕਿਊ ਜਾਰੀ

    Uttarakhand Weather Cloudburst News Update : ਬਾਰਕੋਟ (ਏਜੰਸੀ)। ਉੱਤਰਾਖੰਡ ’ਚ ਦੇਰ ਰਾਤ ਤੋਂ ਹੀ ਭਾਰੀ ਮੀਂਹ ਪੈ ਰਿਹਾ ਹੈ। ਉੱਤਰਕਾਸ਼ੀ ’ਚ ਯਮੁਨੋਤਰੀ ਹਾਈਵੇਅ ’ਤੇ ਪਾਲੀਗੜ ਓਜ਼ਰੀ ਡਾਬਰਕੋਟ ਦੇ ਵਿਚਕਾਰ ਸਿਲਾਈ ਬੰਦ ਨੇੜੇ ਬੱਦਲ ਫਟਣ ਨਾਲ ਤਬਾਹੀ ਮਚ ਗਈ। ਇਸ ਦੌਰਾਨ ਇੱਥੇ ਹੋਟਲ ਨਿਰਮਾਣ ਸਥਾਨ ਤਬਾਹ ਹੋ ਗਿਆ ਹੈ, ਜਿਸ ਕਾਰਨ ਕਈ ਮਜ਼ਦੂਰ ਲਾਪਤਾ ਹੋ ਗਏ। ਪ੍ਰਸ਼ਾਸਨ ਦੀ ਟੀਮ ਤੇ ਐਸਡੀਆਰਐਫ ਨੇ ਲਾਪਤਾ ਮਜ਼ਦੂਰਾਂ ਦੀ ਭਾਲ ਲਈ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸੀਐਮ ਧਾਮੀ ਨੇ ਅਧਿਕਾਰੀਆਂ ਤੋਂ ਘਟਨਾ ਬਾਰੇ ਜਾਣਕਾਰੀ ਵੀ ਲਈ ਤੇ ਰਾਹਤ ਤੇ ਬਚਾਅ ਕਾਰਜ ਤੇਜ਼ ਰਫ਼ਤਾਰ ਨਾਲ ਕਰਨ ਦੇ ਨਿਰਦੇਸ਼ ਵੀ ਦਿੱਤੇ।

    ਇਹ ਖਬਰ ਵੀ ਪੜ੍ਹੋ : Plastic Packaging Health Risks: ਪਲਾਸਟਿਕ ਪੈਕਿੰਗ ਦੇ ਖਤਰੇ: ਮਨੁੱਖੀ ਸਿਹਤ ਅਤੇ ਸਰੀਰ ’ਤੇ ਇਸ ਦੇ ਪ੍ਰਭਾਵ

    ਜਾਣਕਾਰੀ ਅਨੁਸਾਰ ਇਹ ਘਟਨਾ ਦੇਰ ਰਾਤ 12 ਵਜੇ ਦੇ ਕਰੀਬ ਵਾਪਰੀ। ਬਾਰਕੋਟ ਦੇ ਐਸਐਚਓ ਦੀਪਕ ਕਥੇਤ ਨੇ ਦੱਸਿਆ ਕਿ ਯਮੁਨੋਤਰੀ ਹਾਈਵੇਅ ’ਤੇ ਬੱਦਲ ਫਟਣ ਦੀ ਸੂਚਨਾ ਮਿਲੀ ਸੀ। ਟੀਮ ਮੌਕੇ ’ਤੇ ਪਹੁੰਚੀ ਤੇ ਵੇਖਿਆ ਕਿ ਸੜਕ ਨਿਰਮਾਣ ਤੇ ਹੋਰ ਕੰਮ ’ਚ ਲੱਗੇ ਕੁਝ ਲੋਕ ਇੱਥੇ ਤੰਬੂ ਲਾ ਕੇ ਰਹਿ ਰਹੇ ਸਨ। ਤੇਜ਼ ਹੜ੍ਹ ਆਉਣ ’ਤੇ ਉਹ ਵਹਿ ਗਏ। ਹੁਣ ਤੱਕ 8 ਤੋਂ 9 ਲੋਕਾਂ ਦੇ ਲਾਪਤਾ ਹੋਣ ਦੀ ਖ਼ਬਰ ਹੈ। ਇਹ ਸਾਰੇ ਨੇਪਾਲੀ ਮੂਲ ਦੇ ਹਨ। ਉੱਤਰਕਾਸ਼ੀ ਦੇ ਡੀਐਮ ਪ੍ਰਸ਼ਾਂਤ ਆਰੀਆ ਦਾ ਕਹਿਣਾ ਹੈ ਕਿ ਟੀਮ ਨੇ ਲਾਪਤਾ ਲੋਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਦਸ ਹੋਰ ਮਜ਼ਦੂਰਾਂ ਨੂੰ ਬਚਾਇਆ ਗਿਆ ਹੈ ਤੇ ਪਾਲੀਗੜ੍ਹ ਲਿਆਂਦਾ ਗਿਆ ਹੈ।

    ਯਮੁਨਾਤਰੀ ਹਾਈਵੇਅ ਕਈ ਥਾਵਾਂ ’ਤੇ ਬੰਦ | Yamunotri Cloudburst News

    ਬੱਦਲ ਫਟਣ ਤੋਂ ਬਾਅਦ ਸਿਲਾਈ ਬੈਂਡ ਸਮੇਤ ਕਈ ਥਾਵਾਂ ’ਤੇ ਯਮੁਨਾਤਰੀ ਹਾਈਵੇਅ ਬੰਦ ਹੈ। ਐਨਐਚ ਟੀਮ ਸੜਕ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਨਾਲ ਹੀ ਓਜਰੀ ਦੇ ਨੇੜੇ ਸੜਕ ਵੀ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ। ਖੇਤ ਮਲਬੇ ਨਾਲ ਭਰੇ ਹੋਏ ਹਨ। ਸਯਾਨਾ ਚੱਟੀ ’ਚ ਕੁਪਦਾ ਕੁੰਸ਼ਾਲਾ ਤ੍ਰਿਖਿਲੀ ਮੋਟਰ ਪੁਲ ਵੀ ਖ਼ਤਰੇ ’ਚ ਆ ਗਿਆ ਹੈ। ਯਮੁਨਾ ਨਦੀ ਦਾ ਪਾਣੀ ਦਾ ਪੱਧਰ ਵੀ ਵਧ ਗਿਆ ਹੈ। Yamunotri Cloudburst News