ਪੂਜਨੀਕ ਗੁਰੂ ਜੀ ਦਾ 10ਵਾਂ ਰੂਹਾਨੀ ਪੱਤਰ : ਸਾਧ-ਸੰਗਤ ਕਿਸੇ ਦੇ ਝਾਂਸੇ ’ਚ ਨਾ ਆਵੇ

guru ji cheeti

ਪੂਜਨੀਕ ਗੁਰੂ ਜੀ ਦਾ 10ਵਾਂ ਰੂਹਾਨੀ ਪੱਤਰ : ਸਾਧ-ਸੰਗਤ ਕਿਸੇ ਦੇ ਝਾਂਸੇ ’ਚ ਨਾ ਆਵੇ

ਆਦਰਯੋਗ,
ਮਾਤਾ ਜੀ, ਪਿਆਰੇ ਬੱਚਿਓ ਤੇ ਟਰੱਸਟ ਪ੍ਰਬੰਧਕ ਸੇਵਾਦਾਰੋ
ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ।
ਮਾਤਾ ਜੀ ਤੇ ਸਾਡੇ ਕਰੋੜਾਂ ਪਿਆਰੇ ਬੱਚਿਓ, ਤੁਹਾਨੂੰ ਸਭ ਨੂੰ 74ਵੇਂ ‘‘ਰੂਹਾਨੀ ਸਥਾਪਨਾ ਦਿਵਸ’’ ਦੇ ਭੰਡਾਰੇ ਦੀਆਂ ਬਹੁਤ-2 ਵਧਾਈਆਂ ਤੇ ਬਹੁਤ-2 ਅਸ਼ੀਰਵਾਦ। ਸਾਈਂ ਸ਼ਾਹ ਮਸਤਾਨਾ ਜੀ ਨੇ ‘ਸੱਚੇ ਸੌਦੇ’ ਦਾ ਜੋ ਬੀਜ ਬੀਜਿਆ ਸੀ ਪਰਮ ਪਿਤਾ ਸ਼ਾਹ ਸਤਿਨਾਮ ਜੀ ਨੇ ਉਸ ਨੂੰ ਸਿੰਝਿਆ ਤੇ ਖਾਕ ‘ਮੀਤ’ ਨੂੰ M.S.G ਬਣਾ, ਉਸ ਬੀਜ ਤੋਂ ਪੌਦਾ ਤੇ ਅੱਜ ‘ਬੋਹੜ ਦਾ ਰੁੱਖ’ ਬਣਵਾ ਦਿੱਤਾ ਹੈ। ਅਜਿਹੇ ਸਤਿਗੁਰੂ ਦਾਤਾ ਨੂੰ ਅਰਬਾਂ ਵਾਰ ਨਮਨ ਤੇ ਪ੍ਰਾਰਥਨਾ ਹੈ ਕਿ ਉਹ ਖੁਦ M.S.G  ਦੇ ਰੂਪ ’ਚ, ‘ਮੀਤ’ ’ਚ ਰਹਿ ਕੇ ਇਸ ‘ਰੁੱਖ’ ਨੂੰ ਸਦਾ ਹਰਿਆ-ਭਰਿਆ ਰੱਖਣ ਜੀ। ਸਾਡੇ ਪਿਆਰੇ ਬੱਚਿਓ ਅਸੀਂ ਤੁਹਾਨੂੰ ਫਿਰ ਦੱਸਣਾ ਚਾਹੁੰਦੇ ਹਾਂ ਕਿ ਪਰਮ ਪਿਤਾ ਜੀ ਨੇ ਸਾਨੂੰ ਤੁਹਾਡਾ ਗੁਰੂ ਬਣਾਇਆ ਸੀ, ਗੁਰੂ ਹਾਂ ਤੇ ਅਸੀਂ ਹੀ ਗੁਰੂ ਰਹਾਂਗੇ। ਕਿਸੇ ਦੇ ਵੀ ਝਾਂਸੇੇ ਵਿੱਚ ਤੁਸੀਂ ਨਾ ਆਇਆ ਕਰੋ। ਬਚਨ ਸਿਰਫ਼ ਅਤੇ ਸਿਰਫ਼ ‘ਗੁਰੂ ਦੇ ਹੀ’ ਹੁੰਦੇ ਹਨ ਬਾਕੀ ਸਭ ਦੀਆਂ ਤਾਂ ਸਿਰਫ਼ ਗੱਲਾਂ ਹੀ ਹੁੰਦੀਆਂ ਹਨ। ਗੁਰੂ ਬਚਨ, ਗੁਰੂ ਨੂੰ ਸਤਿਗੁਰੂ ਜੀ ਹੁਕਮ ਦੇ ਕੇ ਕਰਵਾਉਂਦੇ ਹਨ ਨਾ ਕਿ ਗੁਰੂ ਕਿਸੇ ਵੀ ਬੰਦੇ ਦੇ ਕਹਿਣ ’ਤੇ ਕਰਦੇ ਹਨ। ਵੱਖ-ਵੱਖ ਰਾਜਾਂ ਵਿੱਚ ’ਚ ਜੋ ਤੁਸੀਂ ਭੰਡਾਰਾ ਨਾਮ ਚਰਚਾ ਮਨਾਈ ਹੈ ਸਤਿਗੁਰੂ ਜੀ ਤੁਹਾਨੂੰ ਸਭ ਨੂੰ ਬਹੁਤ-ਬਹੁਤ ਖੁਸ਼ੀਆਂ ਤੇ ‘ਬਰਕਤਾਂ’ ਬਖਸ਼ਣ। ਜੋ ਸੇਵਾਦਾਰ ਲਗਾਤਾਰ ਵੱਖ-ਵੱਖ ਆਸ਼ਰਮਾਂ (ਸੱਚਾ ਸੌਦਾ) ’ਚ ਜਾ-ਜਾ ਕੇ ਸੇਵਾ ਕਰਦੇ ਹਨ ਹਰ ਵਾਰ ਉਨ੍ਹਾਂ ਦੀ ਵੱਖ-ਵੱਖ ਜਾਇਜ ਮੰਗ ਸਤਿਗੁਰੂ ਜੀ ਜ਼ਰੂਰ ਪੂਰੀ ਕਰਨਗੇ। ਸਤਿਗੁਰੂ ਜੀ ਅੱਗੇ ਇਹ ਵੀ ਅਰਦਾਸ ਕਰਦੇ ਹਾਂ ਕਿ ਤੁੁਹਾਡੀ ਸਭ ਦੀ, ਸਭ ਤੋਂ ਵੱਡੀ ਮੰਗ ਵੀ ਜਲਦ ਤੋਂ ਜਲਦ ਪੂਰੀ ਕਰਨ ਜੀ।
ਅਸੀਂ ਹਮੇਸ਼ਾ ਤੁਹਾਨੂੰ ਸਭ ਨੂੰ ‘ਇੱਕ ਗੱਲ’ ਬਹੁਤ ਵਾਰ ਸਮਝਾਈ ਹੈ ਕਿ ਆਪਣੇ ਗੁਰੂ ਦੇ ਹੀ ਬਚਨ ਸੁਣੋ ਤੇ ਮੰਨੋ ਤਾਂ ਕਿ ਤੁਸੀਂ ਜਿਉਂਦੇ-ਜੀਅ ਗਮ, ਦੁੱਖ, ਚਿੰਤਾ ਤੇ ਰੋਗਾਂ ਤੋਂ ਮੋਕਸ਼ ਪ੍ਰਾਪਤ ਕਰੋ ਤੇ ਦੇਹਾਂਤ ਉਪਰੰਤ ਆਵਾਗਮਨ ਤੋਂ ਵੀ ਮੋਕਸ਼ ਮਿਲੇ। ਚੰਗੇ ਲੋਕਾਂ ਦਾ ਸੰਗ ਤੇ ਨਿਹਸਵਾਰਥ ਭਾਵਨਾ ਨਾਲ ਪਿਆਰ ਪ੍ਰੇਮ ਕਰੋ। ਜੋ ਕਿਸੇ ਦੀ ਵੀ ਨਿੰਦਿਆ ਕਰਦਾ ਹੈ, ਨਾ ਤਾਂ ਉਸ ਦੀ ਗੱਲ ਸੁਣੋ ਨਾ ਹੀ ਉਸ ਦੀਆਂ ਗੱਲਾਂ ’ਚ ਹਾਂ ’ਚ ਹਾਂ ਮਿਲਾਓ। ‘‘ਸਾਡੇ ਕਰੋੜਾਂ ਬੱਚਿਓ ਸੁਣੋ ਪਿਆਰੇ-2, ਦਿਲ ਦੇ ਟੁਕੜੇ ਅੱਖੀਆਂ ਦੇ ਤਾਰੇ। ਗੁਰੂ ਦੀ ਸੁਣੋਗੇ ਤਾਂ ‘ਗੰਦ’ ਦੀਆਂ ਨਹੀਂ ਤੁਸੀਂ, ‘ਸ਼ਹਿਦ’ ਵਾਲੀਆਂ ਬਣੋਗੇ ‘ਮੱਖੀਆਂ’ ਸਾਰੇ॥’’ ਇਸ ਪਵਿੱਤਰ ਭੰਡਾਰੇ ਦੇ ਦਿਨ ਅਸੀਂ ਆਪਣੇ ‘ਬਚਨਾਂ’ ਨਾਲ ਤੁਹਾਡੇ ਸਭ ਦੇ ਸਿਰ ’ਤੇ ਆਪਣਾ (ਆਸ਼ੀਰਵਾਦ ਦੇ ਰੂਪ ’ਚ) ਹੱਥ ਰੱਖ ਰਹੇ ਹਾਂ ਜੀ। ਨਾਅਰੇ ਲਾਓ।
ਮਾਨਵਤਾ ਭਲਾਈ ਦਾ ਨਵਾਂ ਕਾਰਜ:– ‘ਅਨਾਥ, ਬੇਸਹਾਰਾ ਬਜ਼ੁਰਗਾਂ ਦੀ ਸੰਭਾਲ ਕਰਾਂਗੇ,’ ਨਾਅਰਾ ਲਾਓ। ਇਸ ਦਾ ਨਾਅ ‘ਅਨਾਥ ਮਾਤਾ-ਪਿਤਾ ਸੇਵਾ’। ਤੁਹਾਡੇ 7 ਗੁਰੂ ਦਾ ਤੁਹਾਨੂੰ ਅਸ਼ੀਰਵਾਦ, ਜੋ ਤੁਹਾਡੀਆਂ ਝੋਲੀਆਂ ਭਰ ਦੇਵੇਗਾ।
ਦਾਸਨ ਦਾਸ
ਗੁਰਮੀਤ ਰਾਮ ਰਹੀਮ ਸਿੰਘ ਇੰਸਾਂ
28-4-2022
M.S.G

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ