ਦੇਸ਼ ’ਚ ਕੋਰੋਨਾ ਦੇ ਇੱਕ ਦਿਨ ’ਚ 1200 ਤੋਂ ਵੱਧ ਮਰੀਜ਼ਾਂ ਦੀ ਮੌਤ
ਨਵੀਂ ਦਿੱਲੀ। ਦੇਸ਼ ’ਚ ਕੋਰੋਨਾ ਵਾਇਰਸ ਦੇ ਰੋਜ਼ਾਨਾ ਮਾਮਲਿਆਂ ’ਚ ਮਾਮੂਲੀ ਗਿਰਾਵਟ ਰਹੀ ਪਰ ਇਸ ਨਾਲ ਹੋਣ ਵਾਲੀਆਂ ਮੌਤਾਂ ਦਿਲ ’ਚ ਦਹਿਸ਼ਤ ਪੈਦਾ ਕਰ ਰਹੀ ਹੈ ਕਿਉਂਕਿ ਪਿਛਲੇ 24 ਘੰਟਿਆਂ ਦੌਰਾਨ ਇਸ ਜਾਨਲੇਵਾ ਵਿਸ਼ਾਣੂ ਕਾਰਨ 1200 ਤੋਂ ਵੱਧ ਲੋਕਾਂ ਨੇ ਜਾਨ ਗਵਾਈ ਹੈ ਇਸ ਦਰਮਿਆਨ 30 ਲੱਖ 55 ਹਜ਼ਾਰ 802 ਲੋਕਾਂ ਨੂੰ ਕੋਰੋਨਾ ਦੇ ਟੀਕੇ ਲਾਹੇ ਗਏ ਦੇਸ਼ ’ਚ ਹੁਣ ਤੱਕ 37 ਕਰੋੜ 20 ਲੱਖ 47 ਹਜ਼ਾਰ 24 ਵਿਅਕਤੀਆਂ ਦਾ ਟੀਕਾਕਰਨ ਕੀਤਾ ਜਾ ਚੁੱਕਿਆ ਹੈ।
ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ 42,766 ਆਏ ਨਵੇਂ ਮਾਮਲੇ
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ਨਿੱਚਰਵਾਰ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ 42,766 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦਾ ਅੰਕੜਾ ਵਧ ਕੇ ਤਿੰਨ ਕਰੋੜ ਸੱਤ ਲੱਖ 95 ਹਜ਼ਾਰ 716 ਹੋ ਗਿਆ ਹੈ ਇਸ ਦੌਰਾਨ 44 ਹਜ਼ਾਰ 254 ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਇਸ ਮਹਾਂਮਾਰੀ ਨੂੰ ਹਰਾ ਦੇਣ ਵਾਲਿਆ ਦੀ ਕੁੱਲ ਗਿਣਤੀ ਵਧ ਕੇ ਦੋ ਕਰੋੜ 99 ਲੱਖ 32 ਹਜ਼ਾਰ 538 ਹੋ ਗਈ ਹੈ ਸਰਗਰਮ ਮਾਮਲੇ 3694 ਘੱਟ ਕੇ ਚਾਰ ਲੱਖ 55 ਹਜ਼ਾਰ 33 ਹੋ ਗਈ ਹੈ ਇਸ ਦੌਰਾਨ 1206 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵਧ ਕੇ ਚਾਰ ਲੱਖ ਸੱਤ ਹਜ਼ਾਰ 145 ਹੋ ਗਈ ਹੈR
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।