Aryna Sabalenka: ਵਿਸ਼ਵ ਨੰਬਰ ਇੱਕ ਖਿਡਾਰਨ ਸਬਾਲੇਂਕਾ ਨੇ ਲਗਾਤਾਰ ਦੂਜਾ ਯੂਐਸ ਓਪਨ ਖਿਤਾਬ ਜਿੱਤਿਆ

US Open Final 2025
Aryna Sabalenka: ਵਿਸ਼ਵ ਨੰਬਰ ਇੱਕ ਖਿਡਾਰਨ ਸਬਾਲੇਂਕਾ ਨੇ ਲਗਾਤਾਰ ਦੂਜਾ ਯੂਐਸ ਓਪਨ ਖਿਤਾਬ ਜਿੱਤਿਆ

ਫਾਈਨਲ ’ਚ ਅਨੀਸਿਮੋਵਾ ਨੂੰ ਹਰਾਇਆ | US Open Final 2025

ਸਪੋਰਟਸ ਡੈਸਕ। US Open Final 2025: ਦੁਨੀਆ ਦੀ ਨੰਬਰ ਇੱਕ ਤੇ ਮੌਜੂਦਾ ਚੈਂਪੀਅਨ ਬੇਲਾਰੂਸ ਦੀ ਆਰੀਆਨਾ ਸਬਲੇਂਕਾ (27) ਨੇ ਆਪਣਾ ਲਗਾਤਾਰ ਦੂਜਾ ਯੂਐਸ ਓਪਨ ਖਿਤਾਬ ਜਿੱਤ ਲਿਆ ਹੈ। ਉਨ੍ਹਾਂ ਸ਼ਨਿੱਚਰਵਾਰ ਰਾਤ ਨੂੰ ਆਰਥਰ ਐਸ਼ ਸਟੇਡੀਅਮ ’ਚ ਖੇਡੇ ਗਏ ਫਾਈਨਲ ’ਚ ਅਮਰੀਕਾ ਦੀ ਅਮਾਂਡਾ ਅਨੀਸਿਮੋਵਾ ਨੂੰ 6-3, 7-6 (7/3) ਨਾਲ ਹਰਾਇਆ। ਇਹ ਉਨ੍ਹਾਂ ਦਾ ਚੌਥਾ ਗ੍ਰੈਂਡ ਸਲੈਮ ਹੈ। ਇਹ ਸਬਾਲੇਂਕਾ ਦਾ ਸਾਲ ਦਾ ਤੀਜਾ ਗ੍ਰੈਂਡ ਸਲੈਮ ਫਾਈਨਲ ਸੀ। ਇਸ ਤੋਂ ਪਹਿਲਾਂ, ਉਹ ਦੋ ਵਾਰ ਅਮਰੀਕੀ ਖਿਡਾਰੀਆਂ ਤੋਂ ਹਾਰ ਗਈ ਸੀ। ਉਹ ਜਨਵਰੀ ’ਚ ਅਸਟਰੇਲੀਆਨ ਓਪਨ ’ਚ ਮੈਡੀਸਨ ਕੀਜ਼ ਤੋਂ ਤੇ ਜੂਨ ’ਚ ਫਰੈਂਚ ਓਪਨ ’ਚ ਕੋਕੋ ਗੌਫ ਤੋਂ ਹਾਰ ਗਈ ਸੀ। US Open Final 2025

ਇਹ ਖਬਰ ਵੀ ਪੜ੍ਹੋ : Punjab Flood 2025: ਪੰਜਾਬ ’ਚ ਹੜ੍ਹ ਸੰਕਟ, ਪੀਐਮ ਮੋਦੀ ਕਰਨਗੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ, ਤਾਰੀਖ ਤੈਅ

ਵਿੰਬਲਡਨ ਦੇ ਸੈਮੀਫਾਈਨਲ ’ਚ ਅਨੀਸਿਮੋਵਾ ਤੋਂ ਹਾਰ ਗਈ | US Open Final 2025

ਪਿਛਲੇ ਸਾਲ, ਸਬਾਲੇਂਕਾ ਨੇ ਯੂਐਸ ਓਪਨ ’ਚ ਅਮਰੀਕੀ ਖਿਡਾਰੀ ਜੈਸਿਕਾ ਪੇਗੁਲਾ ਨੂੰ ਹਰਾ ਕੇ ਆਪਣਾ ਪਹਿਲਾ ਯੂਐਸ ਓਪਨ ਖਿਤਾਬ ਆਪਣੇ ਨਾਂਅ ਕੀਤਾ ਸੀ। ਇੰਨਾ ਹੀ ਨਹੀਂ, ਉਹ 2012-14 ’ਚ ਸੇਰੇਨਾ ਵਿਲੀਅਮਜ਼ ਤੋਂ ਬਾਅਦ ਯੂਐਸ ਓਪਨ ’ਚ ਲਗਾਤਾਰ ਟਰਾਫੀਆਂ ਜਿੱਤਣ ਵਾਲੀ ਪਹਿਲੀ ਮਹਿਲਾ ਵੀ ਬਣੀ। ਜੁਲਾਈ ’ਚ ਵਿੰਬਲਡਨ ਦੇ ਸੈਮੀਫਾਈਨਲ ’ਚ ਸਬਾਲੇਂਕਾ ਅਨੀਸਿਮੋਵਾ ਤੋਂ ਹਾਰ ਗਈ ਸੀ। ਫਾਈਨਲ ਤੋਂ ਪਹਿਲਾਂ, ਇਨ੍ਹਾਂ ਦੋਵਾਂ ਖਿਡਾਰੀਆਂ ਵਿਚਕਾਰ ਨੌਂ ਮੈਚ ਖੇਡੇ ਗਏ ਸਨ। ਅਨੀਸਿਮੋਵਾ ਨੇ ਇਨ੍ਹਾਂ ’ਚੋਂ 6 ਜਿੱਤੇ ਹਨ। ਆਲ ਇੰਗਲੈਂਡ ਕਲੱਬ ਵਿੱਚ ਸਬਾਲੇਂਕਾ ਨੂੰ ਹਰਾਉਣ ਤੋਂ ਬਾਅਦ, ਅਨੀਸਿਮੋਵਾ ਆਪਣਾ ਪਹਿਲਾ ਗ੍ਰੈਂਡ ਸਲੈਮ ਫਾਈਨਲ ਇਗਾ ਸਵੈਟੇਕ ਤੋਂ 6-0, 6-0 ਨਾਲ ਹਾਰ ਗਈ।