ਸਾਡੇ ਨਾਲ ਸ਼ਾਮਲ

Follow us

18.3 C
Chandigarh
Sunday, February 1, 2026
More
    Home Breaking News ਸ਼ੇਰ ਦਿਵਸ : ਏਸ਼...

    ਸ਼ੇਰ ਦਿਵਸ : ਏਸ਼ਿਆਈ ਸ਼ੇਰਾਂ ਦੀ ਗਿਣਤੀ ਵਧਣ ਨਾਲ ਪੀਐਮ ਮੋਦੀ ਹੋਏ ਗਦਗਦ

    ਸ਼ੇਰ ਦਿਵਸ : ਏਸ਼ਿਆਈ ਸ਼ੇਰਾਂ ਦੀ ਗਿਣਤੀ ਵਧਣ ਨਾਲ ਪੀਐਮ ਮੋਦੀ ਹੋਏ ਗਦਗਦ

    ਨਵੀਂ ਦਿੱਲੀ (ਏਜੰਸੀ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ’ਚ ਏਸ਼ਿਆਈ ਸ਼ੇਰਾਂ ਦੀ ਗਿਣਤੀ ਹੌਲੀ-ਹੌਲੀ ਵਧ ਰਹੀ ਹੈ ਤੇ ਇਹ ਖੁਸ਼ੀ ਦੀ ਗੱਲ ਹੈ। ਪ੍ਰਧਾਨ ਮੰਤਰੀ ਨੇ ਵਿਸ਼ਵ ਸ਼ੇਰ ਦਿਵਸ ’ਤੇ ਟਵਿੱਟਰ ’ਤੇ ਆਪਣੇ ਸੰਦੇਸ਼ ’ਚ ਸ਼ੇਰਾਂ ਦੀ ਸੁਰੱਖਿਆ ਦੀ ਦਿਸ਼ਾ ’ਚ ਜਨੂੰਨ ਦੇ ਨਾਲ ਕੰਮ ਕਰਨ ਵਾਲੇ ਲੋਕਾਂ ਨੂੰ ਵਧਾਈ ਵੀ ਦਿੱਤੀ ਪੀਐਮ ਨੇ ਕਿਹਾ ਸ਼ੇਰ ਦੀ ਆਪਣੀ ਸ਼ਾਨ ਹੈ ਤੇ ਉਹ ਬਹੁਤ ਸਾਹਸੀ ਹੁੰਦਾ ਹੈ । ਭਾਰਤ ਨੂੰ ਏਸ਼ਿਆਈ ਸ਼ੇਰਾਂ ਦਾ ਟਿਕਾਣਾ ਹੋਣ ’ਤੇ ਮਾਣ ਹੈ ਮੈਂ ਵਿਸ਼ਵ ਸ਼ੇਰ ਦਿਵਸ ’ਤੇ ਉਨ੍ਹਾਂ ਸਾਰੇ ਵਿਅਕਤੀਆਂ ਨੂੰ ਵਧਾਈ ਦਿੰਦਾ ਹਾਂ ਜੋ ਜਨੂੰਨ ਦੇ ਨਾਲ ਸ਼ੇਰਾਂ ਦੀ ਸੁਰੱਖਿਆ ਦਾ ਕੰਮ ਕਰ ਰਹੇ ਹਨ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਪਿਛਲੇ ਕੁਝ ਸਾਲਾਂ ’ਚ ਦੇਸ਼ ’ਚ ਸ਼ੇਰਾਂ ਦੀ ਗਿਣਤੀ ’ਚ ਵਾਧਾ ਹੋ ਰਿਹਾ ਹੈ।

    ਸ਼ੇਰਾਂ ਨੂੰ ਸੁਰੱਖਿਅਤ ਵਾਤਾਵਰਨ ਯਕੀਨੀ ਹੋਵੇ

    ਇੱਕ ਹੋਰ ਟਵੀਟ ’ਚ ਉਨ੍ਹਾਂ ਕਿਹਾ, ਜਦੋਂ ਮੈਂ ਗੁਜਰਾਤ ਦਾ ਮੁੱਖ ਮੰਤਰੀ ਸੀ ਤਾਂ ਮੈਨੂੰ ਸ਼ੇਰਾਂ ਲਈ ਸੁਰੱਖਿਅਤ ਵਾਤਾਵਰਨ ਯਕੀਨੀ ਕਰਨ ਦਾ ਮੌਕਾ ਮਿਲਿਆ ਸੀ ਉਸ ਸਮੇਂ ਅਨੇਕ ਪਹਿਲਾਂ ਕੀਤੀਆਂ ਗਈਆਂ ਸਨ ਜਿਨ੍ਹਾਂ ’ਚ ਸਥਾਨਕ ਭਾਈਚਾਰੇ ਤੇ ਦੁਨੀਆ ਦੀ ਸਰਵੋਤਮ ਪਰੰਪਰਾਵਾਂ ਨੂੰ ਸ਼ਾਮਲ ਕੀਤਾ ਗਿਆ ਸੀ, ਜਿਸ ਨਾਲ ਸ਼ੇਰਾਂ ਨੂੰ ਸੁਰੱਖਿਆ ਵਾਤਾਵਰਨ ਯਕੀਨੀ ਹੋਵੇ ਤੇ ਸੈਲਾਨੀਆਂ ਨੂੰ ਉਤਸ਼ਾਹ ਮਿਲੇ ਸ਼ੇਰਾਂ ਦੀ ਸੁਰੱਖਿਆ ਤੇ ਇਸ ਬਾਰੇ ਜਾਗਰੂਕਤਾ ਫੈਲਾਉਣ ਲਈ ਦੁਨੀਆ ਭਰ ’ਚ 10 ਅਗਸਤ ਨੂੰ ਸ਼ੇਰ ਦਿਵਸ ਵਜੋਂ ਮਨਾਇਆ ਜਾਂਦਾ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ