ਸੰਸਾਰ ਸਿਹਤ ਸੰਗਠਨ ਦਾ ਭਵਿੱਖ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਕਹਿੰਦੇ ਹੋਏ ਸੰਸਾਰ ਸਿਹਤ ਸੰਗਠਨ ਨੂੰ ਅਮਰੀਕਾ ਵੱਲੋਂ ਦਿੱਤੇ ਜਾਣ ਵਾਲੇ ਪੈਸੇ ਦਾ ਭੁਗਤਾਨ ਬੰਦ ਕਰ ਦਿੱਤਾ ਹੈ ਕਿ ਸੰਗਠਨ ਨੇ ਕੋਰੋਨਾ ਵਾਇਰਸ ਬਾਰੇ ਚੀਨ ਦੀ ਗਲਤ ਜਾਣਕਾਰੀ ਨੂੰ ਲੁਕੋਇਆ ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਪ੍ਰਸਾਰ ‘ਤੇ ਪੋਚਾ ਮਾਰਨ ‘ਚ ਸੰਸਾਰ ਸਿਹਤ ਸੰਗਠਨ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ
ਇਸ ਸੰਗਠਨ ਨੂੰ ਇਹ ਇੱਕ ਵੱਡਾ ਝਟਕਾ ਸੀ ਕਿਉਂਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਸੰਗਠਨ ਅੰਤਰਰਾਸ਼ਟਰੀ ਰਾਜਨੀਤੀ ਤੋਂ ਪ੍ਰਭਾਵਿਤ ਹੋਏ ਬਿਨਾਂ ਕੰਮ ਕਰਦਾ ਹੈ ਸੰਸਾਰ ਸਿਹਤ ਸੰਗਠਨ ਆਪਣੇ ਵਿੱਤੀ ਸਹਾਇਤਾ ਦਾ ਸਭ ਤੋਂ ਵੱਡਾ ਹਿੱਸਾ ਅਮਰੀਕਾ ਤੋਂ ਪ੍ਰਾਪਤ ਕਰਦਾ ਹੈ ਅਤੇ ਅਮਰੀਕਾ ਵੱਲੋਂ ਉਸ ‘ਤੇ ਇਸ ਕੋਰੋਨਾ ਵਾਇਰਸ ਸੰਕਟ ਦੇ ਮਾੜੇ ਪ੍ਰਬੰਧਾਂ ਦਾ ਦੋਸ਼ ਲਾਇਆ ਜਾ ਰਿਹਾ ਹੈ ਕਿ ਉਸ ਨੇ ਸੂਚਨਾ ਨੂੰ ਲੁਕੋਇਆ ਹੈ ਅਤੇ ਉਸ ਨੂੰ ਸਮੇਂ ‘ਤੇ ਪਾਰਦਰਸ਼ੀ ਢੰਗ ਨਾਲ ਸੰਸਾਰ ਭਾਈਚਾਰੇ ਤੱਕ ਨਹੀਂ ਪਹੁੰਚਾਇਆ ਹੈ
ਅਮਰੀਕਾ ਵੱਲੋਂ ਇਹ ਕਦਮ ਉਦੋਂ ਚੁੱਕਿਆ ਗਿਆ ਜਦੋਂ ਚੀਨ ਨੇ ਕੋਰੋਨਾ ਵਾਇਰਸ ਦੀ ਪੈਦਾਇਸ਼ ਸਬੰਧੀ ਰਿਸਰਚ ਪੱਤਰ ਦੇ ਪ੍ਰਕਾਸ਼ਨ ‘ਤੇ ਰੋਕ ਲਾ ਦਿੱਤੀ ਅਮਰੀਕੀ ਰਾਸ਼ਟਰਪਤੀ ਅਨੁਸਾਰ ਸੰਸਾਰ ਸਿਹਤ ਸੰਗਠਨ ਲੱਗਦਾ ਹੈ ਚੀਨ ਕੇਂਦਰਿਤ ਬਣ ਗਿਆ ਹੈ ਅਤੇ ਉਹ ਸਮਾਂ ਰਹਿੰਦੇ ਹੋਏ
ਇਸ ਮਹਾਂਮਾਰੀ ਦੇ ਪ੍ਰਸਾਰ ਦਾ ਐਲਾਨ ਨਹੀਂ ਕਰ ਸਕਿਆ ਅਮਰੀਕਾ ‘ਚ ਰਿਪਬਲਿਕਨ ਪਾਰਟੀ ਦੇ ਸਾਂਸਦਾਂ ਨੇ ਸੰਸਾਰ ਸਿਹਤ ਸੰਗਠਨ ਨੂੰ ਕਿਹਾ ਹੈ ਕਿ ਉਹ 19 ਅਗਸਤ 2019 ਤੋਂ ਲੋਕ ਸਿਹਤ ਬਾਰੇ ਚੀਨ ਸਰਕਾਰ ਅਤੇ ਚੀਨ ਦੀ ਕਮਿਊਨਿਸਟ ਪਾਰਟੀ ਨਾਲ ਹੋਏ ਸਮੱਗਰੀ-ਵਿਵਹਾਰ ਨੂੰ ਜਨਤਕ ਕਰੇ ਨਾਲ ਹੀ ਇਹ ਵੀ ਦੱਸੇ ਕਿ ਚੀਨ ‘ਚ ਇਸ ਮਹਾਂਮਾਰੀ ਨਾਲ ਕਿੰਨੇ ਲੋਕ ਪੀੜਤ ਅਤੇ ਕਿੰਨੇ ਲੋਕਾਂ ਦੀ ਮੌਤ ਹੋਈ ਉਹ ਚਾਹੁੰਦੇ ਹਨ ਕਿ ਅਮਰੀਕਾ ਵੱਲੋਂ ਉਨ੍ਹਾਂ ਸੰਗਠਨਾਂ ਨੂੰ ਪੈਸਾ ਦਿੱਤਾ ਜਾਵੇ ਜੋ ਸੰਸਾਰ ਦੇ ਸਾਰੇ ਦੇਸ਼ਾਂ ਦੇ ਹਿੱਤਾਂ ਦਾ ਬਰਾਬਰ ਧਿਆਨ ਰੱਖਦੇ ਹਨ
ਇਹ ਟਿੱਪਣੀ ਇਸ ਅੰਤਰਰਾਸ਼ਟਰੀ ਸੰਗਠਨ ਦੀ ਨਿਰਪੱਖਤਾ ਬਾਰੇ ਸ਼ੱਕ ਪੈਦਾ ਕਰਦੀ ਹੈ ਅਮਰੀਕਾ ਸੰਸਾਰ ਸਿਹਤ ਸੰਗਠਨ ਨੂੰ ਸਭ ਤੋਂ ਜ਼ਿਆਦਾ ਪੈਸਾ ਦਿੰਦਾ ਹੈ ਅਤੇ ਇਸ ਦਾ ਸਾਲਾਨਾ ਅੰਸ਼ਦਾਨ 450 ਮਿਲੀਅਨ ਡਾਲਰ ਹੈ ਜੋ ਸੰਗਠਨ ਦੇ ਬਜਟ ਦਾ ਲਗਭਗ ਚੌਥਾ ਹਿੱਸਾ ਹੈ ਇਹ ਖ਼ਬਰ ਮਿਲੀ ਹੈ ਕਿ ਸੰਗਠਨ ਅਮਰੀਕਾ ਵੱਲੋਂ ਉਸ ਨੂੰ ਦਿੱਤੇ ਜਾਣ ਵਾਲੇ ਪੈਸੇ ‘ਤੇ ਰੋਕ ਦੇ ਪ੍ਰਭਾਵ ਦੀ ਸਮੀਖਿਆ ਕਰ ਰਿਹਾ ਹੈ ਅਤੇ ਉਸ ਨੂੰ ਸੰਗਠਨ ਦੇ ਕੰਮਕਾਜ ਨੂੰ ਬੇਰੋਕ ਟੋਕ ਕਰਨ ਲਈ ਇਸ ਅੰਤਰ ਨੂੰ ਪੂਰਾ ਕਰਨਾ ਹੋਵੇਗਾ
ਅਮਰੀਕਾ ਵੱਲੋਂ ਸੰਸਾਰ ਸਿਹਤ ਸੰਗਠਨ ਦੀ ਵਿੱਤੀ ਸਹਾਇਤਾ ਨੂੰ ਰੋਕਣ ‘ਤੇ ਗੰਭੀਰ ਚਿੰਤਾ ਪ੍ਰਗਟ ਕਰਦੇ ਹੋਏ ਚੀਨ ਨੇ ਆਪਣੇ ਅੰਸ਼ਦਾਨ ‘ਚ ਲਗਭਗ 45 ਮਿਲੀਅਨ ਡਾਲਰ ਦੇ ਵਾਧੇ ਦਾ ਸੰਕੇਤ ਦਿੱਤਾ ਹੈ ਪਰੰਤੂ ਇਸ ਨਾਲ ਇਹ ਖੱਪਾ ਪੂਰਿਆ ਨਹੀਂ ਜਾ ਸਕੇਗਾ ਅਮਰੀਕਾ ‘ਚ ਅਤੇ ਹੋਰ ਦੇਸ਼ਾਂ ‘ਚ ਲੋਕਾਂ ਦਾ ਸੁਝਾਅ ਹੈ ਕਿ ਸੰਸਾਰ ਸਿਹਤ ਸੰਗਠਨ ਜਾਂ ਮਨੁੱਖੀ ਕਾਰਜਾਂ ‘ਚ ਲੱਗੇ ਕਿਸੇ ਸੰਗਠਨ ਦੇ ਵਿੱਤੀ ਸਹਾÎਇਤਾ ਬੰਦ ਕਰਨ ਦਾ ਇਹ ਸਹੀ ਸਮਾਂ ਨਹੀਂ ਹੈ
ਕੋਰੋਨਾ ਵਾਇਰਸ ਦਾ ਮੁਕਾਬਲਾ ਕਰਨ ਤੋਂ ਇਲਾਵਾ ਸੰਸਾਰ ਸਿਹਤ ਸੰਗਠਨ ਪੋਲੀਓ, ਚੇਚਕ, ਇਬੋਲਾ, ਐਚਆਈਵੀ, ਟੀ.ਬੀ., ਕੈਂਸਰ, ਸ਼ੂਗਰ, ਮਾਨਸਿਕ ਬਿਮਾਰੀਆਂ ਆਦਿ ਦੇ ਖ਼ਾਤਮੇ ‘ਚ ਵੀ ਕੰਮ ਕਰਦਾ ਹੈ ਜਿਨ੍ਹਾਂ ਬਿਮਾਰੀਆਂ ਦਾ ਖ਼ਾਤਮਾ ਵੀ ਕੀਤਾ ਗਿਆ ਹੈ ਉਨ੍ਹਾਂ ਦੀ ਵਾਪਸੀ ਨੂੰ ਰੋਕਣ ਲਈ ਇਹ ਸੰਗਠਨ ਯਤਨਸ਼ੀਲ ਰਹਿੰਦਾ ਹੈ ਸੰਗਠਨ ਵੱਖ-ਵੱਖ ਦੇਸ਼ਾਂ ਦੀ ਸਿਹਤ ਪ੍ਰਣਾਲੀ ਨਾਲ ਮਿਲ ਕੇ ਕੰਮ ਕਰਦਾ ਹੈ ਅਤੇ ਜੀਵਨ ਰੱਖਿਅਕ ਸਿਹਤ ਸੇਵਾਵਾਂ ਤੱਕ ਲੋਕਾਂ ਦੀ ਪਹੁੰਚ ‘ਚ ਸੁਧਾਰ ਲਈ ਯਤਨਸ਼ੀਲ ਰਹਿੰਦਾ ਹੈ ਕੋਰੋਨਾ ਵਾਇਰਸ ਦਾ ਮੁਕਾਬਲਾ ਕਰਨ ਲਈ ਸਾਰੇ ਦੇਸ਼ਾਂ ਨੂੰ ਇੱਕਜੁਟ ਹੋਣ ਦੀ ਲੋੜ ਹੈ
ਉਸ ਤੋਂ ਬਿਨਾਂ ਗਰੀਬ, ਅਮੀਰ ਸਾਰੇ ਦੇਸ਼ ਸੰਕਟ ‘ਚ ਆ ਜਾਣਗੇ ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਮਨੁੱਖੀ ਯਤਨਾਂ ਨਾਲ ਰੋਕਿਆ ਜਾ ਸਕਦਾ ਹੈ ਸੰਸਾਰ ਸਿਹਤ ਸੰਗਠਨ ਨੇ ਕੋਰੋਨਾ ਵਾਇਰਸ ਦੇ ਇਲਾਜ ਲਈ ਪ੍ਰਭਾਵਸ਼ਾਲੀ ਦਵਾਈ ਦੀ ਖੋਜ ਲਈ ਸੰਸਾਰਕ ਯਤਨ ਸ਼ੁਰੂ ਕੀਤੇ ਹਨ ਅੱਜ ਸੰਸਾਰ ‘ਚ ਕੋਰੋਨਾ ਵਾਇਰਸ ਪੀੜਤਾਂ ਦੇ 25 ਲੱਖ ਤੋਂ ਜਿਆਦਾ ਮਾਮਲੇ ਹਨ ਅਤੇ ਸਭ ਤੋਂ ਜਿਆਦਾ 7 ਲੱਖ ਤੋਂ ਜਿਆਦਾ ਅਮਰੀਕਾ ‘ਚ ਹਨ ਸਪੇਨ ਅਤੇ ਇਟਲੀ ‘ਚ ਇਹ ਮਾਮਲੇ 2 ਲੱਖ ਤੱਕ ਪਹੁੰਚਣ ਵਾਲੇ ਹਨ
ਫਰਾਂਸ ਅਤੇ ਜਰਮਨੀ ‘ਚ ਲਗਭਗ ਡੇਢ ਲੱਖ ਹਨ ਤਾਂ ਬ੍ਰਿਟੇਨ ‘ਚ ਇੱਕ ਲੱਖ 20 ਹਜ਼ਾਰ ਦੇ ਕਰੀਬ ਹਨ ਭਾਰਤ ‘ਚ ਹਾਲੇ ਅਜਿਹੇ ਮਾਮਲਿਆਂ ਦੀ ਗਿਣਤੀ 20 ਹਜ਼ਾਰ ਤੋਂ ਘੱਟ ਹੈ ਅਤੇ ਹੋਰ ਦੇਸ਼ਾਂ ਦੀ ਸਥਿਤੀ ਦੇ ਮੁਕਾਬਲੇ ਉਸ ਦੀ ਸਥਿਤੀ ਚੰਗੀ ਹੈ ਇਸ ਮਹਾਂਮਾਰੀ ਨਾਲ 185 ਦੇਸ਼ ਪ੍ਰਭਾਵਿਤ ਹਨ ਅਤੇ ਹੁਣ ਤੱਕ 1 ਲੱਖ 60 ਹਜ਼ਾਰ ਤੋਂ ਜਿਆਦਾ ਲੋਕਾਂ ਦੀ ਮੌਤ ਹੋ ਗਈ ਹੈ
ਚੀਨ ਨੇ 23 ਜਨਵਰੀ ਨੂੰ ਵੁਹਾਨ ‘ਚ ਲਾਕ ਡਾਊਨ ਦਾ ਐਲਾਨ ਕਰ ਦਿੱਤਾ ਸੀ ਅਤੇ ਸੰਸਾਰ ਸਿਹਤ ਸੰਗਠਨ ਦੇ ਜਨਰਲ ਡਾਇਰੈਕਟਰ ਨੇ ਚਿਤਾਵਨੀ ਦਿੱਤੀ ਸੀ ਕਿ ਐਮਰਜੈਂਸੀ ਸਥਿਤੀ ਚੀਨ ਲਈ ਹੈ ਸੰਸਾਰ ਲਈ ਨਹੀਂ ਫਿਰ ਵੀ ਇਸ ਵਾਇਰਸ ਦੇ ਸਮੁੱਚੇ ਵਿਸ਼ਵ ‘ਚ ਪ੍ਰਸਾਰ ਦੀ ਸੰਭਾਵਨਾ ਹੈ
ਇਸ ਵਾਇਰਸ ਦੇ ਖ਼ਤਰੇ ਬਾਰੇ ਮਾਹਿਰਾਂ ਦੀ ਰਾਇ ਵੱਖ-ਵੱਖ ਰਹੀ ਹੈ ਪਰੰਤੂ ਜਨਵਰੀ ਦੇ ਅੰਤ ਤੱਕ ਕੌਮਾਂਤਰੀ ਆਫ਼ਤ ਦਾ ਐਲਾਨ ਕਰ ਦਿੱਤਾ ਗਿਆ ਅਮਰੀਕਾ ਇਸ ਖ਼ਤਰੇ ਨੂੰ ਪਹਿਲਾਂ ਨਹੀਂ ਟੋਹ ਸਕਿਆ ਅਤੇ ਉਸ ਨੇ ਕੋਰੋਨਾ ਮਹਾਂਮਾਰੀ ਨੂੰ ਲੈ ਕੇ 13 ਜਨਵਰੀ ਨੂੰ ਰਾਸ਼ਟਰੀ ਐਮਰਜੰਸੀ ਦਾ ਐਲਾਨ ਕੀਤਾ
ਅਜਿਹੇ ਸਮੇਂ ‘ਚ ਜਦੋਂ ਸੰਸਾਰ ਸਿਹਤ ਸੰਗਠਨ ਦੀਆਂ ਸੇਵਾਵਾਂ ਅਤੇ ਮੁਹਾਰਤ ਦੀ ਸਭ ਤੋਂ ਜ਼ਿਆਦਾ ਲੋੜ ਹੈ ਉਸ ਨੂੰ ਵਿੱਤੀ ਸੰਕਟ ‘ਚ ਪਾਉਣ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੰਗਠਨ ਨੇ ਪੋਲੀਓ, ਚੇਚਕ ਦੇ ਖ਼ਾਤਮੇ, ਬੁਖ਼ਾਰ ਦੇ ਟੀਕਾਕਰਨ ਅਤੇ ਮਾਨਸਿਕ ਸਿਹਤ ਸੇਵਾਵਾਂ ‘ਚ ਕਈ ਉਪਲੱਬਧੀਆਂ ਹਾਸਲ ਕੀਤੀਆਂ ਹਨ ਸੰਗਠਨ ਨੇ ਆਪਣੇ ਕੰਮਾਂ ਨਾਲ ਸੰਸਾਰ ਸਿਹਤ ਅਤੇ ਰੋਗ ਦਾ ਪ੍ਰਸ਼ਾਸਨ ਸੰਭਾਲਿਆ ਹੈ ਅਤੇ ਉਹ ਵੱਖ-ਵੱਖ ਦੇਸ਼ਾਂ ਅਤੇ ਸੰਗਠਨਾਂ ਵਿਚਕਾਰ ਨਿਗਰਾਨੀ ਮਾਪਦੰਡਾਂ ਅਤੇ ਮਾਨਕਾਂ ਦੇ ਬਦਲਾਅ ਅਤੇ ਤਾਲਮੇਲ ਦਾ ਕੰਮ ਕਰ ਰਿਹਾ ਹੈ
ਸੰਯੁਕਤ ਰਾਸ਼ਟਰ ਸੰਘ ਦੇ ਸਾਰੇ ਸੰਗਠਨ ਅੰਤਰਰਾਸ਼ਟਰੀ ਰਾਜਨੀਤੀ ਤੋਂ ਵੱਖ ਰਹਿਣੇ ਚਾਹੀਦੇ ਹਨ ਅਤੇ ਸੰਸਾਰ ਸਿਹਤ ਸੰਗਠਨ ਨੂੰ ਰਾਜਨੀਤੀ ਤੋਂ ਬਿਲਕੁਲ ਮੁਕਤ ਰੱਖਿਆ ਜਾਣਾ ਚਾਹੀਦਾ ਹੈ ਕਿਉਂਕਿ ਸਿਹਤ ਅਤੇ ਰੋਗ ਅੰਤਰਰਾਸ਼ਟਰੀ ਸੀਮਾਵਾਂ ਤੋਂ ਵੱਖ ਨਹੀਂ ਕੀਤੇ ਜਾ ਸਕਦੇ ਪਰੰਤੂ ਹੁਣ ਇਹ ਧਾਰਨਾ ਗਲਤ ਸਿੱਧ ਹੁੰਦੀ ਜਾ ਰਹੀ ਹੈ
ਸੰਸਾਰੀਕਰਨ ਨੇ ਸਿਹਤਮੰਦੀ ਅਤੇ ਰੋਗ ਕੰਟਰੋਲ ਲਈ ਮੌਕੇ ਅਤੇ ਚੁਣੌਤੀਆਂ ਦੋਵੇਂ ਹੀ ਪੈਦਾ ਕੀਤੇ ਹਨ ਇਸ ਨਾਲ ਵਾਇਰਸ ਰੋਗਾਂ ਦੇ ਪ੍ਰਸਾਰ ‘ਚ ਤੇਜ਼ੀ ਆਈ ਹੈ ਤਾਂ ਮੈਡੀਕਲ, ਗਿਆਨ, ਸਿਹਤ ਪ੍ਰਣਾਲੀਆਂ, ਇਲਾਜ ਵਿਧੀਆਂ ਆਦਿ ਦੇ ਅਦਾਨ-ਪ੍ਰਦਾਨ ਨਾਲ ਮੈਡੀਕਲ ਖੇਤਰ ‘ਚ ਚੰਗੀ ਤਰੱਕੀ ਵੀ ਹੋਈ ਹੈ
ਅੱਜ ਸੰਸਾਰ ‘ਚ ਯਾਤਰਾ, ਵਪਾਰ , ਸੰਚਾਰ ਅਤੇ ਸੰਪਰਕ ਦੇ ਵਧਣ ਨਾਲ ਸੰਸਾਰਕ ਟੀਮ ਵਰਕ ਦੀ ਲੋੜ ਹੈ ਕਿਉਂਕਿ ਬਿਮਾਰੀਆਂ, ਸੂਚਨਾਵਾਂ, ਵਿਚਾਰਾਂ, ਅਧਿਕਾਰਾਂ ਅਤੇ ਜਿੰਮੇਵਾਰੀਆਂ ਦਾ ਸੰਸਾਰੀਕਰਨ ਹੋਇਆ ਹੈ ਅਤੇ ਇਸ ਨਾਲ ਮਾਨਵਤਾ ਅਤੇ ਇੱਥੋਂ ਤੱਕ ਜੀਵ ਅਤੇ ਜੀਵਨ ਵੀ ਪ੍ਰਭਾਵਿਤ ਹੋਇਆ ਹੈ ਲੋਕ ਸਿਹਤ ਅੱਜ ਸਥਾਨਕ ਵਿਸ਼ਾ ਨਹੀਂ ਹੈ ਸਗੋਂ ਇਹ ਇੱਕ ਸੰਸਾਰਕ ਵਿਸ਼ਾ ਬਣ ਗਿਆ ਹੈ
ਇੱਕ ਨਵਾਂ ਸੰਸਾਰਿਕ ਸਿਹਤ ਯੁੱਗ ਦਾ ਰੂਪ ਲੈ ਰਿਹਾ ਹੈ ਜਿਸ ‘ਚ ਯਤਨਾਂ ‘ਚ ਸਹਿਯੋਗ ਅਤੇ ਤਾਲਮੇਲ, ਸਮੱਗਰੀ ਅਤੇ ਮਨੁੱਖੀ ਵਸੀਲਿਆਂ ਦਾ ਸਾਂਝਾ ਪ੍ਰਯੋਗ, ਗਿਆਨ ਅਤੇ ਸੂਚਨਾਵਾਂ ਦਾ ਪ੍ਰਸਾਰ ਦੇਖਣ ਨੂੰ ਮਿਲ ਰਿਹਾ ਹੈ ਸਿਹਤ ਅਤੇ ਰੋਗਾਂ ਦਾ ਅੰਤਰਰਾਸ਼ਟਰੀ ਪ੍ਰਬੰਧਨ ਫ਼ਿਰ ਹੀ ਸੰਭਵ ਹੈ ਜਦੋਂ ਅਸੀਂ ਸੰਸਾਰਿਕ ਮਾਪਦੰਡ ਅਤੇ ਮਿਆਰ ਸਥਾਪਿਤ ਕਰੀਏ
ਕੋਰੋਨਾ ਵਾਇਰਸ ਇੱਕ ਤਬਾਹਕਾਰੀ ਮਹਾਂਮਾਰੀ ਹੈ ਅਤੇ ਇਸ ਨੇ ਅੰਤਰਰਾਸ਼ਟਰੀ ਸੰਗਠਨਾਂ ਦੀਆਂ ਸੀਮਾਵਾਂ ਅਤੇ ਸ਼ਕਤੀਸ਼ਾਲੀ ਦੇਸ਼ਾਂ ‘ਤੇ ਉਨ੍ਹਾਂ ਦੀ ਨਿਰਭਰਤਾ ਨੂੰ ਉਜਾਗਰ ਕਰ ਦਿੱਤਾ ਹੈ ਇਹ ਸੰਗਠਨ ਸੂਚਨਾਵਾਂ ਦੇ ਪ੍ਰਸਾਰ ਲਈ ਮੈਂਬਰ ਰਾਸ਼ਟਰਾਂ ‘ਤੇ ਨਿਰਭਰ ਰਹਿੰਦੇ ਹਨ ਅਤੇ ਇਹੀ ਉਨ੍ਹਾਂ ਦੀ ਕਮਜ਼ੋਰੀ ਅਤੇ ਸ਼ਕਤੀ ਵੀ ਹੈ
73ਵਾਂ ਸੰਸਾਰ ਸਿਹਤ ਸੰਮੇਲਨ ਅਗਲੇ ਮਹੀਨੇ ਹੋਣਾ ਹੈ ਅਤੇ ਉਸ ਤੋਂ ਪਹਿਲਾਂ ਸੰਸਾਰ ਸਿਹਤ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ਲਈ ਠੋਸ ਪ੍ਰਸਤਾਵ ਸਾਹਮਣੇ ਲਿਆਂਦੇ ਜਾਣੇ ਚਾਹੀਦੇ ਹਨ ਨਾਲ ਹੀ ਸੰਗਠਨ ਨੂੰ ਅਮਰੀਕਾ ਦੇ ਦੋਸ਼ਾਂ ਤੋਂ ਮੁਕਤ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਸੰਸਾਰ ਭਾਈਚਾਰੇ ਨੂੰ ਕੋਰੋਨਾ ਮਹਾਂਮਾਰੀ ਦੇ ਪ੍ਰਸਾਰ ਦੀ ਸੱਚਾਈ ਜਾਣਨ ਦਾ ਹੱਕ ਹੈ ਅਤੇ ਸੰਸਾਰ ਭਾਈਚਾਰੇ ਨੂੰ ਇਸ ਦੇ ਵਿਰੁੱਧ ਇੱਕਜੁਟ ਹੋਣਾ ਹੋਵੇਗਾ ਸੰਕ੍ਰਾਮਕ ਕੀਟਾਣੂਆਂ ਨੂੰ ਪੈਦਾ ਕਰਨ ਅਤੇ ਉਨ੍ਹਾਂ ਦੇ ਪ੍ਰਸਾਰ ਬਾਰੇ ਵਿਚਾਰਾਂ ਅਤੇ ਕਿਆਸਾਂ ਦੇ ਸਾਹਮਣੇ ਸੰਸਾਰ ਨਹੀਂ ਟਿਕ ਸਕਦਾ ਹੈ
ਡਾ. ਐਸ. ਸਰਸਵਤੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।