ਐਮਐਸਜੀ ਨੇ ਹਰਿਆਲੀ ਨਾਲ ਮਹਿਕਾਈ ਧਰਤੀ (World Environment Day)
ਸਰਸਾ। ਪਿਛਲੇ ਕੁਝ ਦਹਾਕਿਆਂ ਤੋਂ ਸਾਡਾ ਵਾਤਾਵਰਨ ਲਗਾਤਾਰ ਪ੍ਰਦੂਸ਼ਿਤ ਹੋ ਰਿਹਾ ਹੈ ਜਿਸ ਨਾਲ ਇਸ ਵਿੱਚ ਰਹਿਣ ਵਾਲੇ ਜੀਵ-ਜੰਤੂ, ਜਲਵਾਯੂ ਸਮੇਤ ਸਭ ਚੀਜ਼ਾਂ ਪ੍ਰਦੂਸ਼ਿਤ ਹੋ ਰਹੀਆਂ ਹਨ, ਜਿਸ ਨਾਲ ਸਭ ਦੀ ਹੋਂਦ ’ਤੇ ਖਤਰਾ ਮੰਡਰਾਅ ਰਿਹਾ ਹੈ ਜਿਸ ਤਰ੍ਹਾਂ ਦੇਸ਼ ਦਾ ਵਿਕਾਸ ਹੋ ਰਿਹਾ ਹੈ, ਕੰਸਟ੍ਰਕਸ਼ਨ ਕੀਤੀ ਜਾ ਰਹੀ ਹੈ। (World Environment Day) ਉਸ ਦੇ ਬਦਲੇ ਰੁੱਖਾਂ ਨੂੰ ਵੱਡੀ ਮਾਤਰਾ ਵਿਚ ਵੱਢਿਆ ਜਾ ਰਿਹਾ ਹੈ। ਅਜਿਹੇ ਵਿੱਚ ਇਹ ਜੀਵਨਦਾਤੇ ਰੁੱਖ-ਪੌਦੇ ਹੀ ਜੇਕਰ ਨਹੀਂ ਰਹਿਣਗੇ ਤਾਂ ਅਸੀਂ ਜਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਕਿਵੇਂ ਰਹਿਣਗੀਆਂ।
ਅਜਿਹੇ ਵਿੱਚ ਸਾਨੂੰ ਇੱਕਜੁਟ ਹੋ ਕੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਹੋਵੇਗਾ। ਜੰਗਲਾਤ ਪ੍ਰਬੰਧਨ, ਗ੍ਰੀਨ ਹਾਊਸ ਗੈਸ ਨੂੰ ਕੰਟਰੋਲ ਕਰਨਾ, ਪੌਣ ਬਿਜਲੀ ਪਲਾਂਟਾਂ ਦੀ ਵਰਤੋਂ ਜਾਂ ਸੋਲਰ ਊਰਜਾ ਦਾ ਇਸਤੇਮਾਲ ਕਰਨ ਨਾਲ ਸਾਡਾ ਵਾਤਾਵਰਨ ਸ਼ੁੱਧ ਹੋ ਸਕਦਾ ਹੈ। ਵਾਤਾਵਰਨ ਦੀ ਹੋਂਦ ਬਚਾਉਣ ਲਈ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਦਿਸ਼ਾ-ਨਿਰਦੇਸ਼ਾਂ ਵਿੱਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਜੋ ਕਰਕੇ ਦਿਖਾਇਆ ਹੈ ਉਹ ਜ਼ਮਾਨੇ ਲਈ ਇੱਕ ਅਚੰਭਾ ਹੈ। ਡੇਰਾ ਸੱਚਾ ਸੌਦਾ ਵੱਲੋਂ ਅੱਜ ਦੇਸ਼ ਤੇ ਸਮੁੱਚੀ ਦੁਨੀਆ ਭਰ ’ਚ ਰੁੱਖ ਲਾਓ ਮੁਹਿੰਮ ਤੋਂ ਇਲਾਵਾ ‘ਹੋ ਪਿ੍ਰਥਵੀ ਸਾਫ਼, ਮਿਟੇਂ ਰੋਗ ਅਭਿਸ਼ਾਪ’ ਮੁਹਿੰਮ ਤਹਿਤ ਸ਼ਹਿਰਾਂ, ਪਿੰਡਾਂ ਤੇ ਨਦੀਆਂ ਦੀ ਨੂੰ ਗੰਦਗੀ ਤੋਂ ਮੁਕਤੀ ਦਿਵਾਉਣ ਲਈ ਮਹਾਂ ਸਫਾਈ ਅਭਿਆਨ, ਕਿਸਾਨਾਂ ਨੂੰ ਜੈਵਿਕ ਖੇਤੀ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਜਲ ਸੁਰੱਖਿਆ, ਕਣਕ ਦੇ ਨਾੜ ਨੂੰ ਨਾ ਸਾੜ ਕੇ ਤੇ ਪਾਲੀਥੀਨ ਦੀ ਥਾਂ ਥੈਲੇ ਦੀ ਵਰਤੋਂ ਕਰਕੇ ਵਾਤਾਵਰਨ ਸੁਰੱਖਿਆ ਦਾ ਅਨੋਖਾ ਸੰਦੇਸ਼ ਦਿੱਤਾ ਜਾ ਰਿਹਾ ਹੈ।
ਆਓ! ਅਸੀਂ ਤੁਹਾਨੂੰ ਦੱਸਦੇ ਹਾਂ ਡੇਰਾ ਸੱਚਾ ਸੌਦਾ ਵੱਲੋਂ ਵਰਤੋਂ ਵਿੱਚ ਲਿਆਂਦੀਆਂ ਜਾ ਰਹੀਆਂ ਕੁਝ ਅਜਿਹੀਆਂ ਤਕਨੀਕਾਂ ਜਿਨ੍ਹਾਂ ਨਾਲ ਨਾ ਸਿਰਫ਼ ਖਤਰੇ ਵਿੱਚ ਪਏ ਵਾਤਾਵਰਨ ਦੀ ਹੋਂਦ ਦੀ ਸੁਰੱਖਿਆ ਹੋਵੇਗੀ ਸਗੋਂ ਅਸੀਂ ਧਰਤੀ ’ਤੇ ਸਾਫ਼-ਸੁਥਰੀ ਆਬੋ-ਹਵਾ ਲਿਆਉਣ ਵਿੱਚ ਵੀ ਮੱਦਦਗਾਰ ਹੋਵਾਂਗੇ ਜੇਕਰ ਪਲਾਨਿੰਗ ਤੋਂ ਕੰਮ ਲਿਆ ਜਾਵੇ ਤਾਂ ਅਸੀਂ ਨਿਸ਼ਚਿਤ ਤੌਰ ’ਤੇ ਧਰਤੀ ਨੂੰ ਹਰਿਆ-ਭਰਿਆ ਤੇ ਪ੍ਰਦੂਸ਼ਣ ਮੁਕਤ ਬਣਾਉਣ ’ਚ ਕਾਮਯਾਬ ਹੋ ਸਕਾਂਗੇ
ਦੁਨੀਆਂ ਨੂੰ ਕਰ ਰਹੇ ਹਰਿਆ-ਭਰਿਆ (World Environment Day)
ਧਰਤੀ ਸਜੀ ਰਹੇ ਰੁੱਖਾਂ ਨਾਲ, ਰੁੱਖਾਂ ਦੀ ਫੈਲੀ ਛਾਂ ਹੋਵੇ…
ਵਾਤਾਵਰਨ ਸੁਰੱਖਿਆ ਦੇ ਇਸ ਸੰਦੇਸ਼ ਦੇ ਨਾਲ ਅੱਜ ਡੇਰਾ ਸੱਚਾ ਸੌਦਾ ਨੇ ਸੰਸਾਰ ਪੱਧਰ ’ਤੇ ਪਛਾਣ ਬਣਾ ਲਈ ਹੈ ਦੁਨੀਆਂ ਭਲੀਭਾਂਤ ਜਾਣ ਚੁੱਕੀ ਹੈ ਕਿ ਡੇਰਾ ਪ੍ਰੇਮੀ ਵਾਤਾਵਰਨ ਦੇ ਅਸਲੀ ਪਹਿਰੇਦਾਰ ਹਨ ਵਾਤਾਵਰਨ ਸੁਰੱਖਿਆ ਨੂੰ ਲੈ ਕੇ ਬੇਸ਼ੱਕ ਹੀ ਦੇਸ਼ ਭਰ ਵਿਚ ਅਨੇਕਾਂ ਸੰਸਥਾਵਾਂ ਤੇ ਸਮਾਜਿਕ ਸੰਗਠਨ ਕੰਮ ਕਰ ਰਹੇ ਹਨ ਪਰ ਡੇਰਾ ਸੱਚਾ ਸੌਦਾ ਦਾ ਕੋਈ ਸਾਨੀ ਨਹੀਂ। ਸੰਸਾਰ ਵਾਤਾਵਰਨ ਦਿਵਸ ਦੇ ਮੌਕੇ ’ਤੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਵਾਤਾਵਰਨ ਸੁਰੱਖਿਆ ਵਿਚ ਡੇਰਾ ਸੱਚਾ ਸੌਦਾ ਦਾ ਕੀ ਯੋਗਦਾਨ ਹੈ ਅਤੇ ਵਾਤਾਵਰਨ ਦੇ ਪਹਿਰੇਦਾਰ ਕਿੱਦਾਂ ਕੁਦਰਤ ਦੀ ਸਾਂਭ-ਸੰਭਾਲ ਵਿਚ ਲੱਗੇ ਹਨ।
ਪੂਜਨੀਕ ਗੁਰੂ ਜੀ ਦੇ ਪਵਿੱਤਰ ਸੱਦੇ ’ਤੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਭਾਵ ਕੁਦਰਤ ਪ੍ਰੇਮੀਆਂ ਨੇ ਦੇਸ਼ ਅਤੇ ਦੁਨੀਆਂ ਨੂੰ ਹਰਿਆ-ਭਰਿਆ ਕਰਨ ਦਾ ਬੀੜਾ ਚੁੱਕਿਆ ਹੈ ਡੇਰਾ ਪ੍ਰੇਮੀ ਹਰ ਸਾਲ ਆਪਣੇ ਪਿਆਰੇ ਮੁਰਸ਼ਿਦ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਹਾੜੇ ਅਤੇ ਸੁਤੰਤਰਤਾ ਦਿਵਸ 15 ਅਗਸਤ ਦੇ ਮੌਕੇ ’ਤੇ ਦੇਸ਼ ਤੇ ਦੁਨੀਆਂ ਭਰ ਵਿਚ ਰੁੱਖ ਲਾਉਦੇ ਹਨ। ਸਿਰਫ਼ ਰੁੱਖ ਲਾਉਦੇ ਹੀ ਨਹੀਂ ਸਗੋਂ ਉਹ ਉਦੋਂ ਤੱਕ ਉਨ੍ਹਾਂ ਦੀ ਲਗਾਤਾਰ ਸਾਂਭ-ਸੰਭਾਲ ਕਰਦੇ ਹਨ ਜਦੋਂ ਤੱਕ ਕਿ ਉਹ ਵੱਡੇ ਨਹੀਂ ਹੋ ਜਾਂਦੇ ਵਾਤਾਵਰਨ ਸੁਰੱਖਿਆ ਮੁਹਿੰਮ ਦੇ ਤਹਿਤ ਦੁਨੀਆਂ ਭਰ ਵਿਚ ਲਾਏ ਗਏ ਪੌਦਿਆਂ ਦੇ ਹੁਣ ਤੱਕ ਚਾਰ ਵਿਸ਼ਵ ਰਿਕਾਰਡ ਵੀ ਡੇਰਾ ਸੱਚਾ ਸੌਦਾ ਦੇ ਨਾਂਅ ਹਨ। ਇਨ੍ਹਾਂ ਵਾਤਾਵਰਨ ਦੇ ਪਹਿਰੇਦਾਰਾਂ ਦੇ ਜੀਵਨ ਦਾ ਉਦੇਸ਼ ਸਿਰਫ਼ ਵਾਤਾਵਰਨ ਸੁਰੱਖਿਆ ਹੀ ਬਣ ਚੁੱਕਾ ਹੈ ਵਾਤਾਵਰਨ ਦੇ ਅਜਿਹੇ ਅਣਥੱਕ ਪਹਿਰੇਦਾਰਾਂ ਦੇ ਜ਼ਜ਼ਬੇ ਨੂੰ ਸਲਾਮ।
ਰੁੱਖ ਲਾਉਣ ’ਚ ਡੇਰਾ ਸੱਚਾ ਸੌਦਾ ਦੇ ਨਾਂਅ ਚਾਰ ਵਿਸ਼ਵ ਰਿਕਾਰਡ
ਸਾਲ 2009 ਵਿਚ ਸ਼ੁਰੂ ਹੋਏ ਰੁੱਖ ਲਾਓ ਅਭਿਆਨ ਦੇ ਸਫ਼ਰ ਤਹਿਤ ਡਾ. ਐਮਐਸਜੀ ਦੇ ਸੱਦੇ ’ਤੇ ਡੇਰਾ ਸੱਚਾ ਸੌਦਾ ਦੇ ਵਾਤਾਵਰਨ ਪ੍ਰੇਮੀਆਂ ਨੇ ਹੁਣ ਤੱਕ 5 ਕਰੋੜ 60 ਲੱਖ 18 ਹਜ਼ਾਰ 650 ਪੌਦੇ ਲਾਏ ਹਨ। ਇਸ ਲਈ ਚਾਰ ਵਿਸ਼ਵ ਰਿਕਾਰਡ ਵੀ ਡੇਰਾ ਸੱਚਾ ਸੌਦਾ ਦੇ ਨਾਂਅ ਦਰਜ਼ ਹਨ ਜਿਨ੍ਹਾਂ ਵਿਚੋਂ ਇੱਕ ਵਿਚ ਸਭ ਤੋਂ ਜ਼ਿਆਦਾ 15 ਅਗਸਤ, 2009 ਨੂੰ ਸਿਰਫ਼ ਇੱਕ ਘੰਟੇ ਵਿਚ 9 ਲੱਖ 38 ਹਜ਼ਾਰ 7 ਪੌਦੇ ਲਾਉਣ ਲਈ ਦੂਜੇ ਰਿਕਾਰਡ ਵਿਚ 15 ਅਗਸਤ 2009 ਨੂੰ 8 ਘੰਟਿਆਂ ਵਿਚ 68 ਲੱਖ 73 ਹਜ਼ਾਰ 451 ਪੌਦੇ ਲਾਉਣ ਲਈ, ਤੀਜਾ ਰਿਕਾਰਡ 15 ਅਗਸਤ 2011 ਨੂੰ ਸਿਰਫ਼ ਇੱਕ ਘੰਟੇ ਵਿਚ ਸਾਧ-ਸੰਗਤ ਦੁਆਰਾ 19,45, 535 ਪੌਦੇ ਲਾ ਕੇ ਬਣਾਇਆ ਗਿਆ ਤੇ ਚੌਥਾ ਰਿਕਾਰਡ 15 ਅਗਸਤ 2012 ਨੂੰ ਸਿਰਫ਼ 1 ਘੰਟੇ ਵਿਚ ਸਾਧ-ਸੰਗਤ ਦੁਆਰਾ 20 ਲੱਖ 39 ਹਜ਼ਾਰ 747 ਪੌਦੇ ਲਾ ਕੇ ਬਣਾਇਆ ਗਿਆ।
ਫ਼ਸਲਾਂ ਦੀ ਰਹਿੰਦ-ਖੂੰਹਦ ਸਾੜਨ ਤੋਂ ਪਰਹੇਜ਼ (World Environment Day)
ਡੇਰਾ ਸੱਚਾ ਸੌਦਾ ਨਾਲ ਜੁੜੇ ਸ਼ਰਧਾਲੂ ਕਿਸਾਨ ਵੀ ਫਸਲਾਂ ਦੀ ਰਹਿੰਦ-ਖੂੰਹਦ ਨਾ ਸਾੜ ਕੇ ਅਨੋਖੇ ਤਰੀਕੇ ਨਾਲ ਵਾਤਾਵਰਨ ਦੀ ਰੱਖਿਆ ਕਰ ਰਹੇ ਹਨ ਡੇਰਾ ਪ੍ਰੇਮੀ ਕਿਸਾਨਾਂ ਨੇ ਪੂਜਨੀਕ ਗੁਰੂ ਜੀ ਦੇ ਸੱਦੇ ’ਤੇ ਖੇਤਾਂ ਵਿਚ ਪਰਾਲੀ ਅਤੇ ਹੋਰ ਰਹਿੰਦ-ਖੂੰਹਦ ਨਾ ਸਾੜਨ ਦਾ ਸੰਕਲਪ ਲਿਆ ਹੈ ਇਸ ਨਾਲ ਨਾ ਸਿਰਫ਼ ਵਾਤਾਵਰਨ ਦੂਸ਼ਿਤ ਹੋਣ ਤੋਂ ਬਚਦਾ ਹੈ ਸਗੋਂ ਜ਼ਮੀਨ ਦੀ ਪੈਦਾਵਾਰ ਸ਼ਕਤੀ ਵੀ ਬਣੀ ਰਹਿੰਦੀ ਹੈ।
ਹਰ ਸਾਲ 5 ਜੂਨ ਦਾ ਦਿਨ ਦੂਨੀਆਂ ਭਰ ਵਿੱਚ ਵਿਸ਼ਵ ਵਾਤਾਵਰਨ ਦਿਵਸ ਦੇ ਤੌਰ ’ਤੇ ਮਨਾਇਆ ਜਾਂਦਾ ਹੈ ਇਸ ਦਾ ਮਕਸਦ ਹੈ, ਲੋਕਾਂ ਨੂੰ ਵਾਤਾਵਰਨ ਦੀ ਸੁਰੱਖਿਆ ਪ੍ਰਤੀ ਜਾਗਰੂਕ ਤੇ ਸੁਚੇਤ ਕਰਨਾ ਕੁਦਰਤ ਤੋਂ ਬਿਨਾ ਮਨੁੱਖੀ ਜੀਵਨ ਸੰਭਵ ਨਹੀਂ ਅਜਿਹੇ ’ਚ ਬੇਹੱਦ ਜ਼ਰੂਰੀ ਹੈ ਕਿ ਅਸੀਂ ਰੁੱਖਾਂ-ਪੌਦਿਆਂ, ਜੰਗਲਾਂ, ਨਦੀਆਂ, ਝੀਲਾਂ, ਜ਼ਮੀਨ, ਪਹਾੜ ਸਭ ਦੇ ਮਹੱਤਵ ਨੂੰ ਸਮਝੀਏ ਇਸ ਦਿਨ ਨੂੰ ਮਨਾਉਣ ਦਾ ਫੈਸਲਾ 1972 ਵਿੱਚ ਸੰਯੁਕਤ ਰਾਸ਼ਟਰ ਮਹਾਂਸਭਾ ਵੱਲੋਂ ਕਰਵਾਏ ਵਿਸ਼ਵ ਵਾਤਾਵਰਨ ਸੰਮੇਲਨ ਵਿੱਚ ਚਰਚਾ ਤੋਂ ਬਾਅਦ ਕੀਤਾ ਗਿਆ।
ਇਸ ਤੋਂ ਬਾਅਦ 5 ਜੂਨ 1974 ਨੂੰ ਪਹਿਲਾ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ ਇਸ ਵਾਰ ਵਿਸ਼ਵ ਵਾਤਾਵਰਨ ਦਿਵਸ ਦੀ ਥੀਮ ਹੈ- ਪਲਾਸਟਿਕ ਪ੍ਰਦੂਸ਼ਣ ਦੀ ਸਮੱਸਿਆ ਦਾ ਹੱਲ (Solutions to plastic pollution) ਸੋਸ਼ਲ ਮੀਡੀਆ ’ਤੇ ਹੈਸ਼ ਟੈਗ #nBeatPlasticPollution ਦੇ ਨਾਲ ਵਾਤਾਵਰਨ ਦਿਵਸ ਤੇ ਇਸ ਦੇ ਮਕਸਦ ਦਾ ਪ੍ਰਚਾਰ-ਪ੍ਰਸਾਰ ਕੀਤਾ ਜਾ ਰਿਹਾ ਹੈ ਸੋੋਸ਼ਲ ਮੀਡੀਆ ਯੂਜ਼ਰਸ ਜੰਮ ਕੇ ਇਸ ਹੈਸ਼ ਟੈਗ ਦੇ ਨਾਲ ਪਲਾਸਟਿਕ ਵਿਰੋਧੀ ਅਭਿਆਨ ਵਿੱਚ ਹਿੱਸਾ ਲੈ ਰਹੇ ਹਨ।
ਬੱਚਿਆਂ ਵਾਂਗ ਕਰੋ ਪੌਦਿਆਂ ਦੀ ਸੰਭਾਲ
ਪੌਦਾ ਇੱਕ ਦੋਸਤ ਹੁੰਦਾ ਹੈ, ਇਸ ਦੀ ਪੂਰੀ ਸੰਭਾਲ ਕਰੋ ਪੌਦੇ ਪ੍ਰਦੂਸ਼ਣ ਅਤੇ ਬਿਮਾਰੀਆਂ ਤੋਂ ਰਾਹਤ ਦਿੰਦੇ ਹਨ, ਜਿਸ ਨਾਲ ਪੂਰੀ ਸ੍ਰਿਸ਼ਟੀ ਦਾ ਭਲਾ ਹੁੰਦਾ ਹੈ ਇਸ ਲਈ ਜ਼ਿਆਦਾ ਤੋਂ ਜ਼ਿਆਦਾ ਪੌਦੇ ਲਾਓ ਅਤੇ ਉਨ੍ਹਾਂ ਦੀ ਆਪਣੇ ਬੱਚਿਆਂ ਵਾਂਗ ਸਾਂਭ-ਸੰਭਾਲ ਕਰੋ।
-ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ