ਰੋਹਿਤ-ਕੋਹਲੀ ਤੇ ਜਸਪ੍ਰੀਤ ਬੁਮਰਾਹ ਨੂੰ ਮਿਲ ਸਕਦੈ ਆਰਾਮ
- ਹਾਰਦਿਕ ਜਾਂ ਕੇਐੱਲ ਰਾਹੁਲ ਕਰ ਸਕਦੇ ਹਨ ਕਪਤਾਨੀ
ਸਪੋਰਟਸ ਡੈਸਕ। BCCI ਵੱਲੋਂ ਪਿੱਛਲੇ ਹਫਤੇ ਹੀ ਟੀ20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੇ ਸੀਨੀਅਰ ਖਿਡਾਰੀ ਕਪਤਾਨ ਰੋਹਿਤ ਸ਼ਰਮਾ, ਵਿਰਾਟ ਕੋਹਲੀ ਤੇ ਜਸਪ੍ਰੀਤ ਬੁਮਰਾਹ ਨੂੰ ਸ਼੍ਰੀਲੰਕਾ ਦੌਰੇ ’ਤੇ ਆਰਾਮ ਦੇ ਸਕਦਾ ਹੈ। 27 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੇ ਸ਼੍ਰੀਲੰਕਾ ਦੌਰੇ ’ਤੇ ਜਿਵੇਂ ਜ਼ਿੰਬਾਬਵੇ ’ਚ ਨੌਜਵਾਨ ਟੀਮ ਭੇਜੀ ਹੈ ਉਵੇਂ ਹੀ ਨੌਜਵਾਨ ਟੀਮ ਭੇਜੀ ਜਾ ਸਕਦੀ ਹੈ। ਹਾਰਦਿਕ ਪੰਡਯਾ ਜਾਂ ਕੇਐੱਲ ਰਾਹੁਲ ਨੂੰ ਇੱਕਰੋਜ਼ਾ ਟੀਮ ਦੀ ਕਪਤਾਨੀ ਦਿੱਤੀ ਜਾ ਸਕਦੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਭਾਰਤੀ ਟੀਮ ਦੇ ਚੋਣਕਰਤਾ ਵਿਸ਼ਵ ਚੈਂਪੀਅਨ ਟੀਮ ਦੇ ਸੀਨੀਅਰ ਖਿਡਾਰੀਆਂ ਨੂੰ ਆਰਾਮ ਦੇਣ ’ਤੇ ਵਿਚਾਰ ਕਰ ਰਹੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਤਿੰਨੇ ਭਾਰਤੀ ਖਿਡਾਰੀ ਕਰੀਬ 80 ਦਿਨਾਂ ਦੇ ਆਰਾਮ ’ਤੇ ਰਹਿਣਗੇ। ਕਿਉਂਕਿ ਸ਼੍ਰੀਲੰਕਾ ਦੌਰੇ ਤੋਂ ਬਾਅਦ ਭਾਰਤੀ ਟੀਮ ਸਿੱਧਾ ਸਤੰਬਰ ’ਚ ਬੰਗਲਾਦੇਸ਼ ਟੀਮ ਨਾਲ ਖੇਡੇਗੀ। ਭਾਰਤੀ ਟੀਮ 27 ਜੁਲਾਈ ਤੋਂ ਸ਼੍ਰੀਲੰਕਾ ਦੌਰੇ ’ਤੇ ਜਾ ਰਹੀ ਹੈ, ਇੱਥੇ ਭਾਰਤੀ ਟੀਮ ਨੂੰ 3 ਇੱਕਰੋਜ਼ਾ ਮੈਚ ਤੇ ਤਿੰਨ ਹੀ ਟੀ20 ਮੈਚ ਖੇਡਣੇ ਹਨ।
ਭਾਰਤੀ ਟੀਮ ਦਾ ਸ਼੍ਰੀਲੰਕਾ ਦੌਰਾ | Team India Sri Lanka Tour
- ਪਹਿਲਾ ਟੀ20 ਮੁਕਾਬਲਾ, 27 ਜੁਲਾਈ, ਸ਼ਾਮ 7:00 ਵਜੇ ਤੋਂ
- ਦੂਜਾ ਟੀ20 ਮੁਕਾਬਲਾ, 28 ਜੁਲਾਈ, ਸ਼ਾਮ 7:00 ਵਜੇ ਤੋਂ
- ਤੀਜਾ ਟੀ20 ਮੁਕਾਬਲਾ, 30 ਜੁਲਾਈ, ਸ਼ਾਮ 7:00 ਵਜੇ ਤੋਂ
- ਪਹਿਲਾ ਇੱਕਰੋਜ਼ਾ ਮੁਕਾਬਲਾ, 2 ਅਗਸਤ, ਦੁਪਹਿਰ 2:30 ਵਜੇ ਤੋਂ
- ਦੂਜਾ ਇੱਕਰੋਜ਼ਾ ਮੁਕਾਬਲਾ, 4 ਅਗਸਤ, ਦੁਪਹਿਰ 2:30 ਵਜੇ ਤੋਂ
- ਤੀਜਾ ਇੱਕਰੋਜ਼ਾ ਮੁਕਾਬਲਾ, 7 ਅਗਸਤ, ਦੁਪਹਿਰ 2:30 ਵਜੇ ਤੋਂ
29 ਜੂਨ ਨੂੰ ਟੀ20 ਵਿਸ਼ਵ ਕੱਪ ਦਾ ਫਾਈਨਲ ਖੇਡਿਆ | Team India Sri Lanka Tour
ਰੋਹਿਤ, ਕੋਹਲੀ ਤੇ ਬੁਮਰਾਹ ਨੇ ਪਿੱਛਲੇ ਮਹੀਨੇ ਹੀ 29 ਜੂਨ ਨੂੰ ਟੀ20 ਵਿਸ਼ਵ ਕੱਪ ਦੇ ਫਾਈਨਲ ’ਚ ਆਖਿਰੀ ਮੁਕਾਬਲਾ ਖੇਡਿਆ ਸੀ। ਜੇਕਰ ਇਹ ਤਿੰਨੇ ਖਿਡਾਰੀ ਸ਼੍ਰੀਲੰਕਾ ਦੌਰੇ ’ਤੇ ਨਹੀਂ ਜਾਂਦੇ ਤਾਂ 19 ਸਤੰਬਰ ਤੋਂ ਬੰਗਲਾਦੇਸ਼ ਦੇ ਭਾਰਤੀ ਦੌਰੇ ’ਤੇ ਹਿੱਸਾ ਹੋਣਗੇ, ਭਾਵ ਕਿ ਤਿੰਨਾਂ ਖਿਡਾਰੀਆਂ ਨੂੰ ਕਰੀਬ 80 ਦਿਨਾਂ ਦਾ ਬ੍ਰੇਕ ਮਿਲੇਗਾ। ਭਾਰਤੀ ਟੀਮ ਨੇ ਫਾਈਨਲ ਮੁਕਾਬਲੇ ’ਚ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ 2007 ਤੋਂ ਬਾਅਦ ਟੀ20 ਵਿਸ਼ਵ ਕੱਪ ਜਿੱਤਿਆ ਸੀ। ਇਨ੍ਹਾਂ ਹੀ ਨਹੀਂ, ਇਸ ਜਿੱਤ ਨਾਲ ਟੀਮ ਨੇ 2013 ਤੋਂ ਬਾਅਦ ਕੋਈ ਆਈਸੀਸੀ ਟਰਾਫੀ ਆਪਣੇ ਨਾਂਅ ਕੀਤੀ ਹੈ।
ਇਹ ਵੀ ਪੜ੍ਹੋ : Team India: ਵਿਸ਼ਵ ਕੱਪ ਫਾਈਨਲ ਕੈਚ ਵਿਵਾਦ ’ਚ ਆਇਆ ਨਵਾਂ ਮੋੜ, ਸੂਰਿਆਕੁਮਾਰ ਯਾਦਵ ’ਤੇ ਅਫਰੀਕੀ ਖਿਡਾਰੀ ਦਾ ਵੱਡਾ ਬਿਆਨ…
ਕਿਉਂ ਦਿੱਤਾ ਜਾਵੇਗਾ ਸੀਨੀਅਰ ਖਿਡਾਰੀਆਂ ਨੂੰ ਆਰਾਮ? | Team India Sri Lanka Tour
19 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਬੰਗਲਾਦੇਸ਼ ਦੇ ਭਾਰਤੀ ਦੌਰੇ ’ਤੇ ਟੀਮ ਇੰਡੀਆ ਦਾ ਸ਼ਡਿਊਲ ਕਾਫੀ ਵਿਅਸਤ ਹੈ। ਟੀਮ ਨੂੰ ਬੰਗਲਾਦੇਸ਼ ਤੋਂ ਬਾਅਦ ਨਿਊਜੀਲੈਂਡ ਖਿਲਾਫ 3 ਟੈਸਟ, ਅਸਟਰੇਲੀਆ ਖਿਲਾਫ 5 ਟੈਸਟ ਤੇ ਇੰਗਲੈਂਡ ਖਿਲਾਫ 5 ਟੀ20, 3 ਇੱਕਰੋਜ਼ਾ ਖੇਡਣੇ ਹਨ। ਇਨ੍ਹਾਂ ਹੀ ਨਹੀਂ, ਭਾਰਤੀ ਟੀਮ ਨੂੰ ਫਰਵਰੀ-ਮਾਰਚ ’ਚ ਚੈਂਪੀਅਨਜ਼ ਟਰਾਫੀ ’ਚ ਵੀ ਹਿੱਸਾ ਲੈਣਾ ਹੈ। ਅਜਿਹੇ ’ਚ ਚੋਣਕਰਤਾ ਇਹ ਤਿੰਨਾਂ ਖਿਡਾਰੀਆਂ ਨੂੰ ਆਰਾਮ ਦੇ ਸਕਦੇ ਹਨ। (Team India Sri Lanka Tour)
ਭਾਰਤੀ ਟੀਮ ਦਾ ਘਰੇਲੂ ਸ਼ਡਿਊਲ 2024-25 | Team India Sri Lanka Tour
ਬੰਗਲਾਦੇਸ਼ ਦਾ ਭਾਰਤ ਦੌਰਾ
- ਵੀਰਵਾਰ 19 ਸਤੰਬਰ, ਸਵੇਰੇ 9:30 ਵਜੇ, ਪਹਿਲਾ ਟੈਸਟ, ਚੇਨਈ
- ਸ਼ੁੱਕਰਵਾਰ 27 ਸਤੰਬਰ, ਸਵੇਰੇ 9:30 ਵਜੇ, ਦੂਜਾ ਟੈਸਟ ਮੈਚ, ਕਾਨਪੁਰ
- ਐਤਵਾਰ 6 ਅਕਤੂਬਰ, ਸ਼ਾਮ 7:00 ਵਜੇ, ਪਹਿਲੀ ਟੀ20, ਧਰਮਸ਼ਾਲਾ
- ਬੁੱਧਵਾਰ 9 ਅਕਤੂਬਰ, ਸ਼ਾਮ 7:00 ਵਜੇ, ਦੂਜਾ ਟੀ20, ਦਿੱਲੀ
- ਸ਼ਨਿੱਚਰਵਾਰ 12 ਅਕਤੂਬਰ, ਸ਼ਾਮ 7:00 ਵਜੇ, ਤੀਜਾ ਟੀ20, ਹੈਦਰਾਬਾਦ
ਨਿਊਜੀਲੈਂਡ ਦਾ ਭਾਰਤ ਦੌਰਾ | Team India Sri Lanka Tour
- ਬੁੱਧਵਾਰ 16 ਅਕਤੂਬਰ, ਸਵੇਰੇ 9:30 ਵਜੇ, ਪਹਿਲਾ ਟੈਸਟ, ਬੈਂਗਲੁਰੂ
- ਵੀਰਵਾਰ 24 ਅਕਤੂਬਰ, ਸਵੇਰੇ 9:30 ਵਜੇ, ਦੂਜਾ ਟੈਸਟ, ਪੁਣੇ
- ਸ਼ੁੱਕਰਵਾਰ 1 ਨਵੰਬਰ, ਸਵੇਰੇ 9:30 ਵਜੇ, ਤੀਜਾ ਟੈਸਟ ਮੈਚ, ਮੁੰਬਈ
ਇੰਗਲੈਂਡ ਦਾ ਭਾਰਤ ਦੌਰਾ 2025 | Team India Sri Lanka Tour
- ਬੁੱਧਵਾਰ 22 ਜਨਵਰੀ, ਸ਼ਾਮ 7:00 ਵਜੇ, ਪਹਿਲਾ ਟੀ20, ਚੇਨਈ
- ਸ਼ਨਿੱਚਰਵਾਰ 25 ਜਨਵਰੀ, ਸ਼ਾਮ 7:00 ਵਜੇ, ਦੂਜਾ ਟੀ20, ਕੋਲਕਾਤਾ
- ਮੰਗਲਵਾਰ 28 ਜਨਵਰੀ, ਸ਼ਾਮ 7:00 ਵਜੇ, ਤੀਜਾ ਟੀ20, ਰਾਜਕੋਟ
- ਸ਼ੁੱਕਰਵਾਰ 31 ਜਨਵਰੀ, ਸ਼ਾਮ 7:00 ਵਜੇ, ਚੌਥਾ ਟੀ20, ਪੁਣੇ
- ਐਤਵਾਰ 2 ਫਰਵਰੀ, ਸ਼ਾਮ 7:00 ਵਜੇ, ਪੰਜਵਾਂ ਟੀ20, ਮੁੰਬਈ
- ਵੀਰਵਾਰ 6 ਫਰਵਰੀ, ਦੁਪਹਿਰ 1:30 ਵਜੇ, ਪਹਿਲਾ ਇੱਕਰੋਜ਼ਾ, ਨਾਗਪੁਰ
- ਐਤਵਾਰ 9 ਫਰਵਰੀ, ਦੁਪਹਿਰ 1:30 ਵਜੇ, ਦੂਜਾ ਇੱਕਰੋਜ਼ਾ, ਕਟੱਕ
- ਬੁੱਧਵਾਰ 12 ਫਰਵਰੀ, ਦੁਪਹਿਰ 1:30 ਵਜੇ, ਤੀਜਾ ਇੱਕਰੋਜ਼ਾ, ਅਹਿਮਦਾਬਾਦ
ਰਾਹੁਲ ਜਾਂ ਪੰਡਯਾ ਕਰ ਸਕਦੇ ਹਨ ਕਪਤਾਨੀ | Team India Sri Lanka Tour
ਰੋਹਿਤ ਸ਼ਰਮਾ ਦੇ ਟੀ20 ਤੋਂ ਸੰਨਿਆਸ ਤੋਂ ਬਾਅਦ ਭਾਰਤ ਨੂੰ ਟੀ20 ਫਾਰਮੈਟ ’ਚ ਨਵਾਂ ਕਪਤਾਨ ਚੁਣਨਾ ਅਜੇ ਬਾਕੀ ਹੈ। ਹਾਰਦਿਕ ਪੰਡਯਾ ਫਿਲਹਾਲ ਇਸ ਦੌੜ ’ਚ ਅੱਗੇ ਹਨ। ਉਨ੍ਹਾਂ ਨੂੰ ਹੀ ਸ਼੍ਰੀਲੰਕਾ ਦੌਰੇ ’ਤੇ ਇੱਕਰੋਜ਼ਾ ਟੀਮ ਦਾ ਕਪਤਾਨ ਵੀ ਬਣਾਇਆ ਜਾ ਸਕਦਾ ਹੈ। ਹਾਲਾਂਕਿ, ਇਸ ਦੌਰੇ ’ਤੇ ਵਿਕਟਕੀਪਰ ਬੱਲੇਬਾਜ਼ ਰਾਹੁਲ ਵੀ ਇੱਕਰੋਜ਼ਾ ’ਚ ਟੀਮ ਦੀ ਕਪਤਾਨੀ ਕਰ ਸਕਦੇ ਹਨ।
ਜ਼ਿੰਬਾਬਵੇ ਦੌਰੇ ’ਤੇ ਵੀ ਆਰਾਮ ਦਿੱਤਾ, ਨੌਜਵਾਨ ਟੀਮ ਭੇਜੀ | Team India Sri Lanka Tour
ਭਾਰਤੀ ਟੀਮ ਇਸ ਸਮੇਂ ਜ਼ਿੰਬਾਬਵੇ ਖਿਲਾਫ 5 ਟੀ20 ਮੈਚਾਂ ਦੀ ਸੀਰੀਜ਼ ਖੇਡ ਰਹੀ ਹੈ। ਚੋਣਕਰਤਾਵਾਂ ਨੇ ਇਸ ਦੌਰੇ ’ਤੇ ਸ਼ੁਭਮਨ ਗਿੱਲ ਦੀ ਕਪਤਾਨੀ ’ਚ ਨੌਜਵਾਨ ਟੀਮ ਭੇਜੀ ਹੈ। ਫਿਲਹਾਲ ਟੀਮ ਇੰਡੀਆ ਇਸ ਸੀਰੀਜ਼ ’ਚ 1-1 ਦੀ ਬਰਾਬਰੀ ’ਤੇ ਹੈ। ਭਾਰਤ ਨੂੰ ਪਹਿਲੇ ਮੈਚ ’ਚ 13 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਟੀਮ ਇੰਡੀਆ ਨੇ ਜ਼ਿੰਬਾਬਵੇ ਨੂੰ ਦੂਜੇ ਮੁਕਾਬਲੇ ’ਚ 100 ਦੌੜਾਂ ਨਾਲ ਹਰਾਇਆ ਤੇ ਸੀਰੀਜ਼ ’ਚ ਬਰਾਬਰੀ ਕਰ ਲਈ। ਇਸ ਸੀਰੀਜ਼ ਦਾ ਤੀਜਾ ਟੀ20 ਮੁਕਾਬਲਾ 10 ਜੁਲਾਈ ਨੂੰ ਖੇਡਿਆ ਜਾਵੇਗਾ।