ਅਸਟਰੇਲੀਆਈ ਖਿਡਾਰੀ ਬੋਲੇ, ਉਹ ਕੈਚ ਨਹੀਂ ਮੈਚ ਸੀ
- ਪਹਿਲੇ ਮੈਚ ’ਚ ਭਾਰਤ ਨੇ ਅਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ
ਚੈੱਨਈ (ਸੱਚ ਕਹੂੰ ਨਿਊਜ਼)। ਵਿਸ਼ਵ ਕੱਪ 2023 ਦਾ 5ਵਾਂ ਮੁਕਾਬਲਾ ਮੇਜ਼ਬਾਨ ਭਾਰਤ ਅਤੇ ਅਸਟਰੇਲੀਆ ਵਿਚਕਾਰ ਖੇਡਿਆ ਗਿਆ। ਭਾਰਤ ਨੇ ਲਗਾਤਾਰ ਚੌਥੀ ਵਾਰ ਵਿਸ਼ਵ ਕੱਪ ਦਾ ਸ਼ੁਰੂਆਤੀ ਮੈਚ ਆਪਣੇ ਨਾਂਅ ਕੀਤਾ। ਇਹ ਮੈਚ ’ਚ ਅਸਟਰੇਲੀਆ ਨੇ ਟਾਸ ਜਿੱਤਿਆ ਸੀ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ, ਅਸਟਰੇਲੀਆਈ ਬੱਲੇਬਾਜ਼ਾਂ ਨੂੰ ਭਾਰਤ ਦੇ ਗੇਂਦਬਾਜ਼ਾਂ ਨੇ ਜ਼ਿਆਦਾ ਸਕੋਰ ਨਹੀ ਬਣਾਉਣ ਦਿੱਤਾ, ਭਾਰਤੀ ਟੀਮ ਨੇ ਅਸਟਰੇਲੀਆ ਨੂੰ 49.3 ਓਵਰਾਂ ’ਚ 199 ਦੌੜਾਂ ’ਤੇ ਆਲਆਊਟ ਕਰ ਦਿੱਤਾ ਸੀ ਜਿਸ ’ਚ ਗੇਂਦਬਾਜ਼ਾਂ ਦਾ ਅਹਿਮ ਯੋਗਦਾਨ ਰਿਹਾ। ਭਾਰਤ ਵੱਲੋਂ ਰਵਿੰਦਰ ਜਡੇਜ਼ਾ ਨੇ 3, ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ ਨੂੰ 2-2 ਵਿਕਟਾਂ ਮਿਲਿਆਂ, ਜਦਕਿ ਆਰ ਅਸ਼ਵਿਨ, ਮੁਹੰਮਦ ਸਿਰਾਜ ਅਤੇ ਹਾਰਦਿਕ ਪਾਂਡਿਆ ਨੂੰ 1-1 ਵਿਕਟ ਮਿਲੀ। (World Cup 2023)
ਇਹ ਵੀ ਪੜ੍ਹੋ : ਘਰ ਵਿੱਚ ਧੀਆਂ ਦੀ ਹਾਲਤ ਦੇਖ ਕੇ ਉੱਡੇ ਪਰਿਵਾਰ ਦੇ ਹੋਸ਼, ਕੀ ਹੈ ਪੂਰਾ ਮਾਮਲਾ
ਉਸ ਤੋਂ ਬਾਅਦ ਟੀਚੇ ਦਾ ਪਿੱਛਾ ਕਰਨ ਆਈ ਭਾਰਤੀ ਟੀਮ ਦੀ ਸ਼ੁਰੂਆਤ ਬੇਹਦ ਖਰਾਬ ਰਹੀ। ਇੱਕ ਸਮੇਂ ਤਾਂ ਭਾਰਤੀ ਟੀਮ ਦੇ 3 ਵੱਡੇ ਖਿਡਾਰੀ 4 ਦੌੜਾਂ ’ਤੇ ਆਉਟ ਹੋ ਗਏ ਹਨ। ਓਪਨਰ ਅਤੇ ਕਪਤਾਨ ਰੋਹਿਤ ਸ਼ਰਮਾ, ਈਸ਼ਾਨ ਕਿਸ਼ਨ ਅਤੇ ਸ਼੍ਰੇਅਸ ਅਈਅਰ ਨੂੰ ਅਸਟਰੇਲੀਆਈ ਗੇਂਦਬਾਜ਼ਾਂ ਨੇ (0) ’ਤੇ ਆਊਟ ਕਰ ਦਿੱਤਾ ਅਤੇ ਭਾਰਤੀ ਟੀਮ ਨੂੰ ਸੰਕਟ ’ਚ ਪਾ ਦਿੱਤਾ। ਉਸ ਸਮੇਂ ਲੱਗ ਰਿਹਾ ਸੀ ਵੀ ਅਸਟਰੇਲੀਆਈ ਟੀਮ ਘੱਟ ਸਕੋਰ ਕਰਕੇ ਮੈਚ ਦਾ ਪਾਸਾ ਪਲਟ ਦੇਵੇਗੀ। ਪਰ ਭਾਰਤ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਅਤੇ ਵਿਕਟਕੀਪਰ ਬੱਲੇਬਾਜ਼ ਲੋਕੇਸ਼ ਰਾਹੁਲ ਨੇ ਹਾਰ ਨਹੀਂ ਮੰਨੀ ਅਤੇ ਅਸਟਰੇਲੀਆਈ ਗੇਂਦਬਾਜ਼ਾਂ ਦਾ ਡਟ ਕੇ ਸਾਹਮਣਾ ਕੀਤਾ। ਇਸ ਮੈਚ ’ਚ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਆਪਣਾ ਦਮ ਦਿਖਾਉਂਦੇ ਹੋਏ ਪੂਰੇ ਮੈਚ ਦਾ ਪਾਸਾ ਹੀ ਪਲਟ ਦਿੱਤਾ।
ਵਿਰਾਟ ਕੋਹਲੀ ਅਤੇ ਲੋਕੇਸ਼ ਰਾਹੁਲ ਵਿਚਕਾਰ ਚੌਥੇ ਵਿਕਟ ਲਈ 165 ਦੌੜਾਂ ਦੀ ਸਾਂਝੇਦਾਰੀ ਹੋਈ ਅਤੇ ਉਸ ਨੇ ਹੀ ਮੈਚ ਨੂੰ ਭਾਰਤ ਦੇ ਪੱਖ ’ਚ ਕਰ ਦਿੱਤਾ। ਵਿਰਾਟ ਕੋਹਲੀ ਨੇ ਇਸ ਮੈਚ ’ਚ 85 ਅਤੇ ਲੋਕੇਸ਼ ਰਾਹੁਲ ਨੇ 97 ਦੌੜਾਂ ਦੀ ਨਾਬਾਦ ਪਾਰੀ ਖੇਡੀ। ਵਿਰਾਟ ਕੋਹਲੀ ਨੇ 115 ਗੇਂਦਾਂ ਦਾ ਸਾਹਮਣਾ ਕੀਤਾ ਅਤੇ ਛੇ ਚੌਕੇ ਲਾਏ ਜਦਕਿ ਲੋਕੇਸ਼ ਰਾਹੁਲ ਨੇ ਆਪਣੀ 97 ਦੌੜਾਂ ਦੀ ਪਾਰੀ ’ਚ 115 ਗੇਂਦਾਂ ਦਾ ਸਾਹਮਣਾ ਕੀਤਾ ਅਤੇ 8 ਚੌਕੇ ਅਤੇ 2 ਛੱਕੇ ਮਾਰੇ। (World Cup 2023)
ਅਸਟਰੇਲੀਆ ਨੇ ਕੈਚ ਨਹੀਂ, ਮੈਚ ਛੱਡਿਆ | World Cup 2023
ਜਦੋਂ ਭਾਰਤੀ ਟੀਮ ਨੂੰ 4 ਦੌੜਾਂ ’ਤੇ 3 ਝਟਕੇ ਲੱੱਗ ਚੁੱਕੇ ਸਨ ਤਾਂ ਭਾਰਤੀ ਟੀਮ ਪੂਰੇ ਸੰਕਟ ’ਚ ਸੀ ਤਾਂ ਅਜਿਹੇ ’ਚ ਵਿਰਾਟ ਕੋਹਲੀ ਬੱਲੇਬਾਜ਼ੀ ਕਰਨ ਕ੍ਰੀਜ ’ਤੇ ਆਏ ਤਾਂ ਮੈਚ ਦਾ 8ਵਾਂ ਓਵਰ ਚੱਲ ਰਿਹਾ ਸੀ, ਉਸ ਸਮੇਂ ਵਿਰਾਟ ਕੋਹਲੀ ਨੇ 8ਵੇਂ ਓਵਰ ਦੀ ਤੀਜੀ ਗੇਂਦ ’ਤੇ ਸ਼ਾਟ ਖੇਡਿਆ ਅਤੇ ਗੇਂਦ ਹਵਾ ’ਚ ਉਛਲੀ। ਇਹ ਵੇਖ ਮਿਡ ਵਿਕਟ ’ਤੇ ਖੜੇ ਅਸਟਰੇਲੀਆਈ ਫੀਲਡਰ ਮਾਰਸ਼ ਗੇਂਦ ਨੂੰ ਕੈਚ ਕਰਨ ਲਈ ਗੇਂਦ ਵੱਲ ਭੱਜੇ ਪਰ ਉਨ੍ਹਾਂ ਤੋਂ ਵਿਰਾਟ ਕੋਹਲੀ ਦਾ ਕੈਚ ਛੱਡਿਆ ਗਿਆ ਅਤੇ ਇਹ ਵੀ ਅਸਟਰੇਲੀਆ ਦੀ ਹਾਰ ਦਾ ਮੁੱਖ ਕਾਰਨ ਰਿਹਾ।
ਉਸ ਸਮੇਂ ਭਾਰਤੀ ਟੀਮ ਦਾ ਸਕੋਰ 20 ਦੌੜਾਂ ਦਾ ਸੀ। ਕਿਊਂਕਿ ਜੇਕਰ ਉਸ ਸਮੇਂ ਵਿਰਾਟ ਕੋਹਲੀ ਆਉਟ ਹੋ ਜਾਂਦੇ ਤਾਂ ਭਾਰਤੀ ਟੀਮ ਪੂਰੀ ਤਰ੍ਹਾਂ ਦਬਾਅ ’ਚ ਆ ਜਾਂਦੀ। ਵਿਰਾਟ ਨੂੰ ਜੀਵਨਦਾਨ ਮਿਲਣ ਤੋਂ ਬਾਅਦ ਉਨ੍ਹਾਂ ਨੇ ਆਪਣੀ ਪਾਰੀ ਨੂੰ ਅੱਗੇ ਵਧਾਇਆ ਅਤੇ ਲੋਕੇਸ਼ ਰਾਹੁਲ ਨਾਲ ਜ਼ਬਰਦਸਤ ਸਾਂਝੇਦਾਰੀ ਕੀਤੀ, ਉਸ ਤੋਂ ਬਾਅਦ ਹੀ ਵਿਰਾਟ ਨੇ 85 ਦੌੜਾਂ ਦੀ ਪਾਰੀ ਖੇਡੀ।
ਇੱਕ ਹੋਰ ਰਿਕਾਰਡ ਹੋਇਆ ਵਿਰਾਟ ਦੇ ਨਾਂਅ ਦਰਜ਼ | World Cup 2023
ਇਹ ਮੈਚ ’ਚ ਖੇਡਦੇ ਹੋਏ ਵਿਰਾਟ ਨੇ 85 ਦੌੜਾਂ ਦੀ ਪਾਰੀ ਖੇਡੀ ਜਿਸ ਵਿੱਚ ਵਿਰਾਟ ਕੋਹਲੀ ਨੇ ਭਾਰਤ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਦਿੱਤਾ। ਵਿਰਾਟ ਕੋਹਲੀ ਨੇ ਅੱਜ ਤੱਕ ਭਾਰਤ ਦੇ ਜਿੱਤੇ ਹੋਏ ਮੁਕਾਬਲਿਆਂ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਹੁਣ ਦੂਜੇ ਨੰਬਰ ’ਤੇ ਸਚਿਨ ਤੇਂਦੁਲਕਰ ਆ ਗਏ ਹਨ। ਵਿਰਾਟ ਕੋਹਲੀ ਨੇ ਅੱਜ ਤੱਕ 5517 ਦੌੜਾਂ ਬਣਾਈਆਂ ਹਨ ਅਤੇ ਉਹ ਇਸ ਸੂਚੀ ’ਚ ਪਹਿਲੇ ਨੰਬਰ ’ਤੇ ਹਨ। ਸਚਿਨ ਨੇ 5490 ਦੌੜਾਂ ਬਣਾਈਆਂ ਹਨ। (World Cup 2023)
ਅਸਟਰੇਲੀਆ ਦੇ ਰਿਕੀ ਪੌਂਟਿੰਗ ਇਸ ਸੂਚੀ ’ਚ ਤੀਜੇ ਨੰਬਰ ’ਤੇ ਹਨ। ਉਨ੍ਹਾਂ ਨੇ 4186 ਦੌੜਾਂ ਬਣਾਈਆਂ ਹਨ। ਰੋਹਿਤ ਸ਼ਰਮਾ ਇਸ ਸੂਚੀ ’ਚ ਚੌਥੇ ਨੰਬਰ ’ਤੇ ਹਨ। ਉਨ੍ਹਾਂ ਨੇ 3983 ਦੌੜਾਂ ਬਣਾਈਆਂ ਹਨ। ਜੇਕਰ ਵਿਰਾਟ ਆਉਟ ਨਾ ਹੁੰਦੇ ਤਾਂ ਉਹ ਆਪਣਾ ਇੱਕਰੋਜਾ ਮੈਚਾਂ ’ਚ 48ਵਾਂ ਸੈਂਕੜਾਂ ਪੂਰਾ ਲੈਂਦੇ। ਫਿਲਹਾਲ ਵਿਰਾਟ ਦੇ ਇੱਕਰੋਜ਼ਾ ਮੈਚਾਂ ’ਚ 47 ਸੈਂਕੜੇ ਹਨ ਅਤੇ ਉਹ ਇੱਕਰੋਜਾ ’ਚ ਸੈਂਕੜਿਆਂ ਦੇ ਮਾਮਲੇ ’ਚ ਦੂਜੇ ਨੰਬਰ ’ਤੇ ਹਨ। ਪਹਿਲੇ ਨੰਬਰ ’ਤੇ ਭਾਰਤ ਦੇ ਹੀ ਮਹਾਨ ਸਚਿਨ ਤੇਂਦੁਲਕਰ ਹਨ ਜਿਨ੍ਹਾਂ ਨੇ ਇੱਕਰੋਜ਼ਾ ਮੈਚਾਂ ’ਚ 49 ਸੈਂਕੜੇ ਹਨ। ਵਿਰਾਟ ਇਸ ਸਮੇਂ ਉਨ੍ਹਾਂ ਤੋਂ ਸਿਰਫ 2 ਸੈਂਕੜੇ ਹੀ ਪਿੱਛੇ ਹਨ। (World Cup 2023)