ਪਹਿਲਾ ਅਭਿਆਸ ਮੈਚ ਅੱਜ, ਨੰਬਰ ਚਾਰ ਦੇ ਬੱਲੇਬਾਜ਼ ‘ਤੇ ਰਹਿਣਗੀਆਂ ਨਜ਼ਰਾਂ
ਲੰਦਨ | ਨੌਜਵਾਨ ਅਤੇ ਤਜ਼ਰਬੇਕਾਰ ਖਿਡਾਰੀਆਂ ਦੇ ਬਿਹਤਰੀਨ ਤਾਲਮੇਲ ਅਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਕ੍ਰਿਕਟ ਟੀਮ ਅੱਜ ਨਿਊਜ਼ੀਲੈਂਡ ਖਿਲਾਫ਼ ਅਭਿਆਸ ਮੈਚ ‘ਚ ਆਈਸੀਸੀ ਵਿਸ਼ਵ ਕੱਪ ਤੋਂ ਪਹਿਲਾਂ ਆਪਣੀਆਂ ਤਿਆਰੀਆਂ ਪਰਖਣ ਉਤਰੇਗੀ 30 ਮਈ ਤੋਂ ਸ਼ੁਰੂ ਹੋਣ ਜਾ ਰਹੇ ਆਈਸੀਸੀ ਵਿਸ਼ਵ ਕੱਪ ‘ਚ ਭਾਰਤੀ ਟੀਮ ਦੋ ਅਭਿਆਸ ਮੈਚ ਖੇਡੇਗੀ ਜਿਸ ‘ਚ ਪਹਿਲਾ ਮੁਕਾਬਲਾ ਉਹ ਕੇਨਿੰਗਟਨ ਓਵਲ ‘ਚ ਨਿਊਜ਼ੀਲੈਂਡ ਖਿਲਾਫ਼ ਸ਼ਨਿੱਚਰਵਾਰ ਨੂੰ ਖੇਡੇਗੀ ਇਹ ਗੈਰ ਅਧਿਕਾਰਕ ਅਭਿਆਸ ਮੈਚ ਟੀਮ ਇੰਡੀਆ ਦੇ ਪ੍ਰਰਸ਼ਨ ਅਤੇ ਉਸਦੀਆਂ ਤਿਆਰੀਆਂ ਨੂੰ ਪਰਖਣ ਦੇ ਲਿਹਾਜ ਨਾਲ ਬਹੁਤ ਅਹਿਮ ਹੋਵੇਗਾ ਜਿਸ ਦੇ ਸਾਰੇ ਖਿਡਾਰੀ ਇਸ ਮਹੀਨੇ ਸਮਾਪਤ ਹੋਏ ਇੰਡੀਅਨ ਪ੍ਰੀਮੀਅਰ ਲੀਗ ਟੀ-20 ਟੂਰਨਾਮੈਂਟ ਦੇ ਰੁਝੇਵੇਂ ਤੋਂ ਬਾਅਦ ਸਿੱਧੇ ਬ੍ਰਿਟੇਨ ਪਹੁੰਚੇ ਹਨ ਭਾਰਤ ਨੇ ਆਪਣੀ ਆਖਰੀ ਕੌਮਾਂਤਰੀ ਲੜੀ ਅਸਟਰੇਲੀਆ ਖਿਲਾਫ਼ ਆਪਣੇ ਹੀ ਘਰੇਲੂ ਮੈਦਾਨ ‘ਤੇ ਖੇਡੀ ਸੀ ਜਿਸ ‘ਚ ਉਸ ਨੂੰ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਇਸ ਤੋਂ ਬਾਅਦ ਵਿਸ਼ਵ ਕੱਪ ਦੇ ਸਾਰੇ ਖਿਡਾਰੀ ਆਈਪੀਐਲ ‘ਚ ਆਪਣੀਆਂ-ਆਪਣੀਆਂ ਟੀਮਾਂ ਲਈ ਖੇਡਣ ਉੱਤਰੇ ਅਜਿਹੀ ‘ਚ ਤਿਆਰੀ ਦੇ ਲਿਹਾਜ ਨਾਲ ਉਸ ਦੇ ਦੋਵੇਂ ਅਭਿਆਸ ਮੈਚ ਕਾਫੀ ਮਹੱਤਵਪੂਰਨ ਹੋਣਗੇ ਜਿੱਥੇ ਖਿਡਾਰੀਆਂ ਨੂੰ ਇੱਥੋਂ ਦੀ ਸਥਿਤੀਆਂ ਅਨੁਸਾਰ ਖੁਦ ਨੂੰ ਢਾਲਣ ‘ਚ ਮੱਦਦ ਮਿਲੇਗੀ ਜਦੋਂਕਿ ਟੀਮ ਪ੍ਰਬੰਧਨ ਕੋਲ ਵੀ ਸੰਯੋਜਨ ਪਰਖਣ ਦਾ ਮੌਕਾ ਹੋਵੇਗਾ
ਓਪਨਿੰਗ ਕ੍ਰਮ ‘ਚ ਸ਼ਿਖਰ ਧਵਨ ਅਤੇ ਰੋਹਿਤ ਸ਼ਰਮਾ ਦੀ ਫਾਰਮ ਵੀ ਅਹਿਮ ਹੋਵੇਗੀ ਜਿਨ੍ਹਾਂ ‘ਤੇ ਵਧੀਆ ਸ਼ੁਰੂਆਤ ਦਿਵਾਉਣ ਦੀ ਜ਼ਿੰਮੇਵਾਰੀ ਹੈ ਕਪਤਾਨ ਵਿਰਾਟ ਤੀਜੇ ਨੰਬਰ ‘ਤੇ ਅਹਿਮ ਬੱਲੇਬਾਜ਼ ਹਨ ਅਤੇ ਇਨ੍ਹਾਂ ਖਿਡਾਰੀਆਂ ਦੀ ਮੌਜ਼ੂਦਗੀ ਨਾਲ ਭਾਰਤ ਦਾ ਮੋਹਰੀ ਕ੍ਰਮ ਕਾਫੀ ਮਜ਼ਬੂਤ ਹੈ ਉੱਥੇ ਪੰਜਵੇਂ ਨੰਬਰ ‘ਤੇ ਮਹਿੰਦਰ ਸਿੰਘ ਧੋਨੀ, ਆਲਰਾਊਂਡਰ ਕੇਦਾਰ ਜਾਧਵ ਅਤੇ ਆਲਰਾਊਂਡਰ ਹਾਰਦਿਕ ਪਾਂਡਿਆ ਹੇਠਲੇ ਕ੍ਰਮ ਨੂੰ ਮਜ਼ਬੂਤੀ ਦੇਣ ਵਾਲੇ ਅਹਿਮ ਖਿਡਾਰੀ ਹਨ ਅਭਿਆਸ ਮੈਚ ‘ਚ ਬੱਲੇਬਾਜ਼ਾਂ ਤੇ ਪ੍ਰਦਰਸ਼ਨ ਤੋਂ ਇਲਾਵਾ ਗੇਂਦਬਾਜ਼ਾਂ ‘ਤੇ ਵੀ ਨਜ਼ਰਾਂ ਰਹਿਣਗੀਆਂ ਜਿਨ੍ਹਾਂ ਨੂੰ ਇੰਗਲੈਂਡ ਦੀਆਂ ਪਿੱਚਾਂ ‘ਤੇ ਅਹਿਮ ਮੰਨਿਆ ਜਾ ਰਿਹਾ ਹੈ ਸਾਰੇ ਮਾਹਿਰਾਂ ਦਾ ਮੰਨਣਾ ਹੈ ਕਿ ਇੰਗਲਿਸ਼ ਪਿੱਚਾਂ ‘ਤੇ ਹਰ ਟੀਮ ਦੇ ਗੇਂਦਬਾਜ਼ਾਂ ਦੀ ਭੂਮਿਕ ਅਹਿਮ ਹੋਵੇਗੀ ਭਾਰਤੀ ਟੀਮ ਕੋਲ ਵਨਡੇ ‘ਚ ਦੁਨੀਆ ਦੇ ਨੰਬਰ ਇੱਕ ਗੇਂਦਬਾਜ਼ ਦੇ ਰੂਪ ‘ਚ ਜਸਪ੍ਰੀਤ ਬੁਮਰਾਹ ਮੌਜ਼ੂਦ ਹਨ ਤੇਜ਼ ਗੇਂਦਬਾਜ਼ ਬੁਮਰਾਹ ਤੋਂ ਇਲਾਵਾ ਗੇਂਦਬਾਜ਼ੀ ਹਮਲੇ ‘ਚ ਮੁਹੰਮਦ ਸ਼ਮੀ, ਭੁਵਨੇਸ਼ਵਰ ਕੁਮਾਰ ਅਤੇ ਪਾਂਡਿਆ ਤੋਂ ਇੱਥੋਂ ਦੀਆਂ ਚੁਣੌਤੀਪੂਰਨ ਪਿੱਚਾਂ ‘ਤੇ ਚੰਗੇ ਪ੍ਰਦਰਸ਼ਨ ਦੀ ਉਮੀਦ ਹੈ ਜਦੋਂਕਿ ਸਪਿੱਨਰਾਂ ‘ਚ ਕੁਲਦੀਪ ਯਾਦਵ ਅਤੇ ਯੁਜਵੇਂਦਰ ਚਲਿ ਦਾ ਪ੍ਰਦਰਸ਼ਨ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।