ਸਾਡੇ ਨਾਲ ਸ਼ਾਮਲ

Follow us

14.2 C
Chandigarh
Friday, February 6, 2026
More
    Home Breaking News ਦੱਖਣੀ ਅਫਰੀਕਾ ...

    ਦੱਖਣੀ ਅਫਰੀਕਾ ਨੇ ਆਸਟਰੇਲੀਆ ਨੂੰ ਦਿੱਤਾ 312 ਦੌੜਾਂ ਦਾ ਟੀਚਾ

    South Africa Vs Australia

    ਡੀ ਕਾਕ ਦਾ ਦਮਦਾਰ ਸੈਂਕੜਾ, ਮਾਰਕਰਮ ਦਾ ਅਰਧ ਸੈਂਕੜਾ; ਸਟਾਰਕ-ਮੈਕਸਵੇਲ ਲਈ 2-2 ਵਿਕਟਾਂ

    ਲਖਨਊ। ਵਿਸ਼ਵ ਕੱਪ 2023 (World Cup 2023) ਦੇ ਸ਼੍ਰੀ ਅਟਲ ਬਿਹਾਰੀ ਵਾਜਪਾਈ ਏਕਾਨਾ ਸਟੇਡੀਅਮ ‘ਚ ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਜਾ ਰਿਹਾ ਹੈ। ਦੱਖਣੀ ਅਫਰੀਕਾ ਨੇ ਆਸਟਰੇਲੀਆ ਨੂੰ ਜਿੱਤ ਲਈ 312 ਦੌੜਾਂ ਦਾ ਟੀਚਾ ਦਿੱਤਾ ਹੈ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਦੱਖਣੀ ਅਫਰੀਕਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ‘ਚ 7 ਵਿਕਟਾਂ ਦੇ ਨੁਕਸਾਨ ‘ਤੇ 311 ਦੌੜਾਂ ਬਣਾਈਆਂ। ( South Africa Vs Australia )

     South Africa Vs Australia

    ਇਹ ਵੀ ਪੜ੍ਹੋ : ਭਾਦਸੋਂ ਦਾ 8ਵਾਂ ਕਬੱਡੀ ਕੱਪ, ਤਿਆਰੀਆਂ ਮੁਕੰਮਲ : ਬਰਿੰਦਰ ਬਿਟੂ

    World Cup 2023 ਟੀਮ ਦੇ ਸਲਾਮੀ ਬੱਲੇਬਾਜ਼ ਕਵਿੰਟਨ ਡੀ ਕਾਕ (109) ਨੇ ਸੈਂਕੜਾ ਲਗਾਇਆ। ਉਥੇ ਹੀ ਏਡਨ ਮਾਰਕਰਮ ਨੇ ਅਰਧ ਸੈਂਕੜੇ (56) ਦੀ ਪਾਰੀ ਖੇਡੀ। ਦੱਖਣੀ ਅਫਰੀਕਾ ਦੋ ਓਪਨਰ ਬੱਲੇਬਾਜਾਂ ਨੇ ਸ਼ਾਨਦਾਰੀ ਸ਼ੁਰੂਆਤ ਦਿੱਤੀ ਦੋਵਾਂ ਓਪਨਰਾਂ ਦੇ 108 ਦੌੜਾਂ ਦੀ ਸ਼ਾਂਝੀਦਾਰੀ ਕੀਤੀ। ਇਸ ਤੋਂ ਇਲਾਵਾ ਦੱਖਣੀ ਅਫਰੀਕਾ ਦਾ ਕੋਈ ਵੀ ਬੱਲੇਬਾਜ਼ ਵੱਡੀ ਪਾਰੀ ਨਹੀਂ ਖੇਡ ਸਕਿਆ। ਆਸਟ੍ਰੇਲੀਆ ਲਈ ਸਪਿਨ ਆਲਰਾਊਂਡਰ ਗਲੇਨ ਮੈਕਸਵੈੱਲ ਅਤੇ ਮਿਸ਼ੇਲ ਸਟਾਰਕ ਨੇ 2-2 ਵਿਕਟਾਂ ਹਾਸਲ ਕੀਤੀਆਂ। ਜਦਕਿ ਪੈਟ ਕਮਿੰਸ, ਐਡਮ ਜ਼ੈਂਪਾ ਅਤੇ ਜੋਸ਼ ਹੇਜ਼ਲਵੁੱਡ ਨੂੰ 1-1 ਸਫਲਤਾ ਮਿਲੀ।

    LEAVE A REPLY

    Please enter your comment!
    Please enter your name here