ਕੰਮ ਨੂੰ ਪਹਿਲ
ਪੰਡਿਤ ਮਾਖਨ ਲਾਲ ਚਤੁਰਵੇਦੀ ਨੂੰ ਮਹਾਂਰਾਸ਼ਟਰ ’ਚ ਘੁੰਮਣ ਦੀ ਬੜੀ ਇੱਛਾ ਸੀ ਉਨ੍ਹਾਂ ਨੇ ਛਤਰਪਤੀ ਸ਼ਿਵਾਜੀ ਦੀ ਕਰਮਭੂਮੀ ਨੂੰ ਵੀ ਬੜੇ ਨੇੜਿਓਂ ਦੇਖਿਆ ਉਨ੍ਹਾਂ ਨੇ ਸ਼ਿਵਾਜੀ ਦੇ ਕਿਲੇ੍ਹ ਨੂੰ ਵੀ ਚੰਗੀ ਤਰ੍ਹਾਂ ਵੇਖਿਆ ਕਿਲ੍ਹੇ ਦੇ ਅੰਦਰ ਗਏ ਤਸੱਲੀ ਹੋਣ ’ਤੇ ਹੀ ਕੈਂਪਸ ’ਚੋਂ ਬਾਹਰ ਆਏ ਪੂਨੇ ਪੁੱਜ ਕੇ ਉਹ ਬਾਲ ਗੰਗਾਧਰ ਤਿਲਕ ਨੂੰ ਮਿਲਣ ਵੀ ਪੁੱਜੇ ਇੱਕ-ਦੋ ਦਿਨ ਉਨ੍ਹਾਂ ਕੋਲ ਠਹਿਰਨ ਦਾ ਮਨ ਬਣਾ ਰੱਖਿਆ ਸੀ ਦੋਵੇਂ ਬਹੁਤ ਹੀ ਖੁਸ਼ੀ ਨਾਲ ਮਿਲੇ ਇਕੱਠਿਆਂ ਭੋਜਨ ਕੀਤਾ ‘‘ਮੈਂ ਥੋੜ੍ਹਾ ਜ਼ਰੂਰੀ ਕੰਮ ਨਜਿੱਠ ਲਵਾਂ!’’ ਤਿਲਕ ਜੀ ਨੇ ਕਿਹਾ ਤੇ ਉਹ ਸੰਪਾਦਕੀ ਲਿਖਣ ਬੈਠ ਗਏ
ਇਸ ਤੋਂ ਬਾਅਦ ਕੁਝ ਜ਼ਰੂਰੀ ਡਾਕ ਕੱਢੀ ਅਜੇ ਉਹ ਆਪਣੇ ਕੰਮਾਂ ਨੂੰ ਪੂਰਾ ਵੀ ਨਹੀਂ ਕਰ ਸਕੇ ਸਨ ਕਿ ਉਨ੍ਹਾਂ ਨੂੰ ਮਿਲਣ ਵਾਲੇ ਕੁਝ ਲੋਕ ਆਉਣ ਲੱਗੇ ਇੱਕ-ਇੱਕ ਕਰਕੇ ਉਨ੍ਹਾਂ ਨੂੰ ਮਿਲੇ ਇਸ ਤਰ੍ਹਾਂ ਤਿੰਨ ਵੱਜ ਗਏ ਮਹਾਨ ਕਵੀ ਮਾਖਨ ਲਾਲ ਚਤੁਰਵੇਦੀ ਸਾਰਾ ਕੁਝ ਦੇਖਦੇ ਰਹੇ ਹੁਣ ਉਨ੍ਹਾਂ ਤੋਂ ਰਿਹਾ ਨਾ ਗਿਆ ਤੇ ਕਹਿ ਹੀ ਦਿੱਤਾ, ‘‘ਮੈਂ ਤੁਹਾਨੂੰ ਸਵੇਰੇ ਛੇ ਵਜੇ ਤੋਂ ਲਗਾਤਾਰ ਰੁੱਝਿਆ ਹੋਇਆ ਦੇਖ ਰਿਹਾ ਹਾਂ ਨਾ ਭੋਜਨ, ਨਾ ਅਰਾਮ ਇੰਨਾ ਵੀ ਕੀ ਹੋਇਆ?
ਕੀ ਇਹ ਆਪਣੇ ਸਰੀਰ ਨਾਲ ਅਨਿਆਂ ਨਹੀਂ?’’ ‘‘ਤੁਸੀਂ ਆਪਣੀ ਜਗ੍ਹਾ ਠੀਕ ਹੋ ਸੱਚਾਈ ਤਾਂ ਇਹ ਹੈ ਕਿ ਮੈਂ ਸੰਪਾਦਕੀ ਲਿਖਣ ਤੇ ਦੁਖੀ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਲੱਭਣ ਨੂੰ ਹੀ ਸੱਚਾ ਕਰਮ ਮੰਨਦਾ ਹਾਂ’’ ਇਹ ਸੁਣ ਕੇ ਚਤੁਰਵੇਦੀ ਜੀ ਨੇ ਉਨ੍ਹਾਂ ਦੀ ਸੋਚ ਦੀ ਦਾਦ ਦਿੱਤੀ ਕਰਤੱਵ ਨਿਭਾਉਣ ਵਾਲੇ ਤਿਲਕ ਜੀ ਨੂੰ ਸਹੀ ਮੰਨਿਆ ਤੇ
ਸ਼ਲਾਘਾ ਕੀਤੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.