ਸਮਾਜ ਦੇ ਮਾਨਸਿਕ ਵਿਕਾਸ ‘ਤੇ ਹੋਵੇ ਕੰਮ
ਸਮਾਜ ਘੱਟ ਪੜ੍ਹਿਆ-ਲਿਖਿਆ ਹੈ ਫਿਰ ਵੀ ਔਰਤ ਨੂੰ ਤੰਗ ਕਰ ਰਿਹਾ ਹੈ, ਸਮਾਜ ਚੰਗੀਆਂ ਸਹੂਲਤਾਂ ਵਿਚ ਰਹਿੰਦਾ ਹੈ ਅਤੇ ਬਿਹਤਰੀਨ ਸਕੂਲਾਂ ਵਿਚ ਪੜ੍ਹ ਰਿਹਾ ਹੈ ਫਿਰ ਵੀ ਔਰਤ ਨੂੰ ਤੰਗ ਕਰ ਰਿਹਾ ਹੈ ਕਿਉਂ? ਦੇਸ਼ ਵਿਚ ਵਾਪਰੀਆਂ ਦੋ ਘਟਨਾਵਾਂ ਇੱਕ ਵਿਚ ਦਿੱਲੀ ਦੇ ਨਾਮੀ ਸਕੂਲ ਦੇ 15-16 ਸਾਲ ਦੇ ਲੜਕਿਆਂ ਦਾ ਇੰਸਟਾਗ੍ਰਾਮ ਗਰੁੱਪ ਹੈ ‘ਬੁਆਇਜ਼ ਲਾੱਕਰ ਰੂਮ’ ਅਤੇ ਦੂਸਰੀ ਬਿਹਾਰ ਦੇ ਮੁਜੱਫ਼ਰਪੁਰ ਜ਼ਿਲ੍ਹੇ ਦੀ ਘਟਨਾ ਹੈ, ਜਿਸ ਵਿਚ ਤਿੰਨ ਔਰਤਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ, ਉਨ੍ਹਾਂ ਦੇ ਕੱਪੜੇ ਪਾੜ ਦਿੱਤੇ ਅਤੇ ਸਭ ਤੋਂ ਘਿਨੌਣਾ ਕਾਰਾ ਇਹ ਕਿ ਉਕਤ ਤਿੰਨਾਂ ਔਰਤਾਂ ਨੂੰ ਮਨੁੱਖੀ ਮਲ ਘੋਲ ਕੇ ਜ਼ਬਰਦਸਤੀ ਪਿਆਇਆ ਗਿਆ
ਪਿੰਡਾਂ-ਸ਼ਹਿਰਾਂ, ਸਕੂਲਾਂ, ਪਰਿਵਾਰਾਂ ਵਿਚ ਕਦੋਂ ਅਜਿਹੀ ਸਿੱਖਿਆ ਮਿਲਣ ਲੱਗੇਗੀ ਕਿ ਜੋ ਸਿਖਾਵੇ ਕਿ ਔਰਤਾਂ ਸਮਾਜ ਦਾ ਆਧਾਰ ਹਨ, ਔਰਤਾਂ ਦੀ ਇੱਜ਼ਤ ਕੀਤੀ ਜਾਵੇ ਉਂਜ ਤਾਂ ਦੁਨੀਆਂ ਭਰ ਵਿਚ ਔਰਤਾਂ ਦੇ ਖਿਲਾਫ਼ ਹਿੰਸਾ ਸਿਖ਼ਰਾਂ ‘ਤੇ ਹੈ, ਪਰ ਭਾਰਤੀ ਆਪਣਾ ਹੀ ਘਰ ਠੀਕ ਕਰ ਲੈਣ ਤਾਂ ਇਹ ਬਹੁਤ ਹੀ ਵੱਡੀ ਗੱਲ ਹੋਏਗੀ ਦਿੱਲੀ ਦੀ ਘਟਨਾ, ਜਿਸ ਵਿਚ ਮੁਲਜ਼ਮ ਲੜਕੇ ਆਪਣੀਆਂ ਜ਼ਮਾਤੀ ਕੁੜੀਆਂ ਨਾਲ ਸਮੂਹਿਕ ਜ਼ਬਰ-ਜਿਨਾਹ ਦੀ ਪਲਾਨਿੰਗ ਕਰ ਰਹੇ ਹਨ,
ਉਨ੍ਹਾਂ ਦੀਆਂ ਅਸ਼ਲੀਲ ਫੋਟੋਆਂ ਸ਼ੇਅਰ ਕਰਕੇ ਹਾਸਾ-ਠੱਠਾ ਕਰ ਰਹੇ ਹਨ, ਇਸ ‘ਤੇ ਕੁਝ ਲੋਕ ‘ਬੱਚਿਆਂ ਦੀ ਗੱਲ’ ਕਹਿ ਕੇ ਇਸ ਅਪਰਾਧ ਨੂੰ ਖਾਰਜ਼ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਪਰ ਉਨ੍ਹਾਂ ਬੱਚਿਆਂ ਦਾ ਬਚਾਅ ਕਰਨ ਵਾਲੇ ਇਹ ਕਿਉਂ ਨਹੀਂ ਸਮਝਦੇ ਕਿ ਔਰਤ ਨੂੰ ਤੰਗ ਕਰਨਾ ਕੋਈ ਮਜ਼ਾਕ ਦਾ ਵਿਸ਼ਾ ਨਹੀਂ ਹੈ, ਇਹ ਇੱਕ ਕਿਸਮ ਦਾ ਦਰਦ ਹੁੰਦਾ ਹੈ ਜੋ ਕਿਸੇ ਔਰਤ ਅਤੇ ਉਸਦੇ ਮਾਂ-ਬਾਪ, ਭੈਣ-ਭਰਾ ਨੂੰ ਜ਼ਿੰਦਗੀ ਭਰ ਸਤਾਉਂਦਾ ਹੈ ਬਿਹਾਰ ਦੀ ਘਟਨਾ ਤਾਂ ਹੱਦ ਦਰਜ਼ੇ ਦੀ ਪਾਗਲਪਣ ਵਾਲੀ ਹੈ, ਪੀੜਤ ਤਿੰਨੇ ਔਰਤਾਂ ਨੂੰ ਇਸ ਲਈ ਬੁਰੀ ਤਰ੍ਹਾਂ ਕੁੱਟਿਆ ਗਿਆ ਕਿ ਉਨ੍ਹਾਂ ਵਿਚੋਂ ਭੂਤ ਕੱਢਿਆ ਜਾ ਰਿਹਾ ਸੀ
ਯਕੀਨਨ ਸਾਡੇ ਸਮਾਜ ਵਿਚ ਬਹੁਤ ਵੱਡੀ ਅਬਾਦੀ ਦੀ ਪੂਰੀ ਮਨੋਦਸ਼ਾ ਹੀ ਵਿਗੜ ਚੁੱਕੀ ਹੈ ਦੇਸ਼ ਵਿਚ ਸਮਾਜਿਕ ਸਿੱਖਿਆ ਵਿਚ ਸਮਾਜ ਦੇ ਮਾਨਸਿਕ ਵਿਕਾਸ ‘ਤੇ ਜ਼ਰਾ ਵੀ ਕੰਮ ਨਹੀਂ ਹੋ ਰਿਹਾ ਸਾਡੀ ਸਕੂਲ ਅਤੇ ਪਰਿਵਾਰਕ ਸਿੱਖਿਆ ਵਿਚ ਵਿਅਕਤੀ ਦੇ ਵਿਵਹਾਰ ਅਤੇ ਉਨ੍ਹਾਂ ਤੋਂ ਨਿੱਕਲਣ ਵਾਲੇ ਨਤੀਜ਼ਿਆਂ ਨੂੰ ਮਾਮੂਲੀ ਗੱਲਾਂ ਸਮਝ ਕੇ ਖ਼ਾਰਜ਼ ਕਰਨ ਦੀ ਆਦਤ ਇੱਥੋਂ ਤੱਕ ਪਹੁੰਚ ਗਈ ਹੈ ਕਿ ਅਨਪੜ੍ਹ ਅਤੇ ਪੜ੍ਹੇ-ਲਿਖੇ, ਗਰੀਬ ਅਤੇ ਅਮੀਰ ਕਿਸੇ ਵੀ ਵਰਗ ਵਿਚ ਔਰਤ ਦੇ ਸਨਮਾਨ ਦੀ ਕੋਈ ਝਲਕ ਤੱਕ ਨਹੀਂ ਰਹੀ ਅਜਿਹਾ ਕਿਉਂ?
ਭਾਰਤੀ ਸਮਾਜ ਦੀ ਜੇਕਰ ਗੱਲ ਕਰੀਏ ਤਾਂ ਜਿੱਥੇ ਨੈਤਿਕ ਸਿੱਖਿਆ ਦਾ ਪਤਨ ਹੋ ਚੁੱਕਾ ਹੈ, ਉੱਥੇ ਵਿਵਹਾਰ ਕਲਾ ਲੋਕ ਸਿੱਖ ਨਹੀਂ ਰਹੇ ਤਾਂ ਹੀ ਤਾਂ ਘਰਾਂ, ਆਫ਼ਿਸਾਂ, ਖੇਤਾਂ, ਕਾਰਖ਼ਾਨਿਆਂ, ਸਕੂਲਾਂ, ਬਜ਼ਾਰਾਂ ਵਿਚ ਹਰ ਕੰਮ ਵਿਚ ਔਰਤ ਨੂੰ ਤੰਗ ਕੀਤਾ ਜਾ ਰਿਹਾ ਹੈ ਦਿੱਲੀ ਅਤੇ ਬਿਹਾਰ ਵਿਚ ਵਾਪਰੀਆਂ ਘਟਨਾਵਾਂ ਪਹਿਲੀ ਵਾਰ ਨਹੀਂ ਹਨ, ਇਹ ਸਭ ਕੁਝ ਬਹੁਤ ਪਹਿਲਾਂ ਤੋਂ ਸਮਾਜ ਵਿਚ ਹੁੰਦਾ ਆ ਰਿਹਾ ਹੈ, ਬੱਸ ਤੰਗ ਕਰਨ ਦੇ ਤੌਰ-ਤਰੀਕੇ ਅਤੇ ਜ਼ਰੀਏ ਬਦਲ ਰਹੇ ਹਨ ਦੇਸ਼ ਨੂੰ ਬਦਲਦੇ ਮਾਹੌਲ ਵਿਚ ਔਰਤਾਂ ਪ੍ਰਤੀ ਵਿਵਹਾਰ ਕਲਾ ਸਿਖਾਉਣ ਅਤੇ ਪੜ੍ਹਾਉਣ ਲਈ ਸੰਸਥਾਗਤ ਤੌਰ ‘ਤੇ ਯਤਨ ਕਰਨੇ ਹੋਣਗੇ
ਪੁਰਸ਼ ਅਤੇ ਔਰਤਾਂ ਬਰਾਬਰ ਹਨ, ਕੋਈ ਕਿਸੇ ਨੂੰ ਤੰਗ ਜਾਂ ਅਪਮਾਨ ਨਹੀਂ ਕਰ ਸਕਦਾ ਇਹ ਚੰਗੀ ਤਰ੍ਹਾਂ ਪੜ੍ਹਾਇਆ ਅਤੇ ਸਿਖਾਇਆ ਜਾਵੇ ਕਿ ਇਹ ਕਿਹੜੀਆਂ ਆਦਤਾਂ ਜਾਂ ਉਸਦੀ ਵਿਵਹਾਰ ਹਨ ਜੋ ਆਮ ਦਿਸਣ ‘ਤੇ ਵੀ ਅਪਮਾਨਜਨਕ, ਹਿੰਸਕ, ਪੀੜਤ ਕਰਨ ਵਾਲੀਆਂ ਹਨ ਦੇਸ਼ ਅਤੇ ਸਮਾਜ ਨੂੰ ਸਮਝਣਾ ਹੋਏਗਾ ਕਿ ਧਨ, ਕੱਪੜੇ, ਚੰਗੇ ਘਰ, ਨਾਮੀ ਸਕੂਲਾਂ ਵਿਚ ਪੜ੍ਹਨ ਨਾਲ ਚੰਗਾ ਜਾਂ ਪਿੰਡ, ਦੇਹਾਤ, ਗਰੀਬੀ ਅਤੇ ਆਮ ਸਕੂਲਾਂ ਵਿਚ ਪੜ੍ਹਨ ਜਾਂ ਅਨਪੜ੍ਹ ਰਹਿਣ ਨਾਲ ਬੁਰਾ ਨਹੀਂ ਹੁੰਦਾ ਸਗੋਂ ਇੱਕ ਸਮਾਜ ਆਪਣੇ ਬੱਚਿਆਂ, ਬਜ਼ੁਰਗਾਂ, ਔਰਤਾਂ ਨਾਲ ਕਿਹੋ-ਜਿਹਾ ਵਿਵਹਾਰ ਕਰਦਾ ਹੈ ਉਸ ਤੋਂ ਤੈਅ ਹੁੰਦਾ ਹੈ ਕਿ ਉਹ ਕਿਹੋ-ਜਿਹਾ ਹੈ ਕਿਸੇ ਸਮਾਜ ਦੀ ਖੁਸ਼ੀ ਅਤੇ ਤਰੱਕੀ ਪਰਿਵਾਰਕ-ਸਮਾਜਿਕ ਕਦਰਾਂ-ਕੀਮਤਾਂ ਤੋਂ ਸਪੱਸ਼ਟ ਹੁੰਦੀ ਹੈ, ਅਫ਼ਸੋਸ! ਭਾਰਤ ਦੇ ਸ਼ਹਿਰ ਅਤੇ ਪਿੰਡ ਹਾਲੇ ਇਸ ਵਿਚ ਬਹੁਤ ਪੱਛੜੇ ਹੋਏ ਹਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।