ਮਹਿਲਾ ਟੀ20 ਵਿਸ਼ਵ ਕੱਪ: ਰਿਕਾਰਡ ਲਈ ਯਾਦਗਾਰ ਬਣਿਆ ਭਾਰਤ-ਪਾਕਿ ਮੈਚ

ਭਾਰਤ ਦੀ ਲਗਾਤਾਰ ਦੂਸਰੀ ਜਿੱਤ

ਮਿਤਾਲੀ ਦਾ ਅਰਧ ਸੈਂਕੜਾ

ਗੁਆਨਾ, 12 ਨਵੰਬਰ

ਵਿਸ਼ਵ ਕੱਪ ਦੇ ਪਹਿਲੇ ਮੈਚ ‘ਚ ਨਿਊਜ਼ੀਲੈਂਡ ਨੂੰ ਹਰਾਉਣ ਤੋਂ?ਬਾਅਦ ਭਾਰਤ ਨੇ ਆਪਣੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ ‘ਤੇ ਪਾਕਿਸਤਾਨ ਨੂੰ ਸੱਤ ਵਿਕਟਾਂ ‘ਤੇ 133 ਦੌੜਾਂ ਤੱਕ ਰੋਕਣ ਤੋਂ ਬਾਅਦ 19 ਓਵਰਾਂ ‘ਚ 3 ਵਿਕਟਾਂ ਦੇ ਨੁਕਸਾਨ ‘ਤੇ 137 ਦੌੜਾਂ ਬਣਾ ਕੇ ਵਿਸ਼ਵ ਕੱਪ ‘ਚ ਆਪਣੀ ਲਗਾਤਾਰ ਦੂਸਰੀ ਆਸਾਨ ਜਿੱਤ ਹਾਸਲ ਕੀਤੀ
ਮਿਤਾਲੀ ਨੇ  56 ਦੌੜਾਂ ਬਣਾ ਕੇ ਭਾਰਤ ਦੀ ਜਿੱਤ ਦੀ ਰਾਹ ਸੌਖੀ ਕੀਤੀ ਮਿਤਾਲੀ ਜਦੋਂ ਆਊਟ ਹੋਈ ਤਾਂ ਭਾਰਤ ਦਾ ਸਕੋਰ 126 ਦੌੜਾਂ ਸੀ ਕਪਤਾਨ ਹਰਮਨਪ੍ਰੀਤ ਕੌਰ ਨੇ 13 ਗੇਂਦਾਂ ‘ਚ 2 ਚੌਕਿਆਂ ਦੀ ਮੱਦਦ ਨਾਲ ਨਾਬਾਦ 14 ਅਤੇ ਵੇਦਾ ਕਿਸ਼ਣਾਮੂਰਤੀ ਨੇ ਨਾਬਾਦ 8 ਦੌੜਾਂ ਬਣਾ ਕੇ ਭਾਰਤ ਨੂੰ ਛੇ ਗੇਂਦਾਂ ਬਾਕੀ ਰਹਿੰਦੇ ਜਿੱਤ ਦਿਵਾ ਦਿੱਤੀ ਵੇਦਾ ਨੇ ਜੇਤੂ ਚੌਕਾ ਮਾਰਿਆ

 
ਟੀਚੇ ਦਾ ਪਿੱਛਾ ਕਰਦਿਆਂ ਤਜ਼ਰਬੇਕਾਰ ਮਿਤਾਲੀ ਅਤੇ ਸਮਰਿਤੀ ਮੰਧਾਨਾ ਨੇ ਭਾਰਤ ਨੂੰ 9.3 ਓਵਰਾਂ ‘ਚ 73 ਦੌੜਾਂ ਦੀ ਸ਼ਾਨਦਾਰ ਸ਼ੁਰੂਆਤ ਦਿੱਤੀ ਮੰਧਾਨਾ 28 ਗੇਂਦਾਂ ‘ਚ 4 ਚੌਕਿਆਂ ਦੀ ਮੱਦਦ ਨਾਲ 26 ਦੌੜਾਂ ਬਣਾ ਕੇ ਮਾਰੂਫ ਦੀ ਸ਼ਿਕਾਰ ਬਣੀ ਜੇਮਿਮਾ ਰੌਡ੍ਰਿਗਜ਼ ਨੇ 21 ਗੇਂਦਾਂ ‘ਚ 16 ਦੌੜਾਂ ਬਣਾਈਆਂ ਅਤੇ ਉਸਦੀ ਵਿਕਟ 101 ਦੇ ਸਕੋਰ ‘ਤੇ ਡਿੱਗੀ

 
ਇਸ ਤੋਂ ਪਹਿਲਾਂ ਪਾਕਿਸਤਾਨ ਨੇ 3 ਵਿਕਟਾਂ 7ਵੇਂ ਓਵਰ ਤੱਕ 30 ਦੌੜਾਂ ਤੱਕ ਗੁਆ ਦਿੱਤੀ ਪਰ ਬਿਸਮਾਹ ਮਾਰੂਫ਼ (53) ਅਤੇ ਨਿਦਾ ਡਾਰ (52) ਨੇ ਚੌਥੀ ਵਿਕਟ ਲਈ 94 ਦੌੜਾਂ ਦੀ ਭਾਈਵਾਲੀ ਕਰਕੇ ਪਾਕਿਸਤਾਨ ਨੂੰ ਸੰਭਾਲ ਲਿਆ ਪਰ ਚੰਗੀ ਭਾਈਵਾਲੀ ਤੋਂ ਬਾਅਦ ਪਾਕਿਸਤਾਨ ਨੇ 10 ਦੌੜਾਂ ਦੇ ਫ਼ਰਕ ‘ਚ 4 ਵਿਕਟਾਂ ਗੁਆ ਦਿੱਤੀਆਂ  ਭਾਰਤ ਵੱਲੋਂ ਹੇਮਲਤਾ ਅਤੇ ਪੂਨਮ ਯਾਦਵ ਨੇ ਦੋ ਦੋ ਵਿਕਟਾਂ ਲਈਆਂ

 
ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਪੁਰਾਣੇ ਵਿਰੋਧੀ ਪਾਕਿਸਤਾਨ ਨੂੰ ਵਿਸ਼ਵ ਕੱਪ ਟੀ20 ਮੈਚ ‘ਚ 7 ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ‘ਚ ਆਪਣੀ ਲਗਾਤਾਰ ਦੂਸਰੀ ਜਿੱਤ ਦਰਜ ਕੀਤੀ ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ 20 ਓਵਰਾਂ ‘ਚ 7 ਵਿਕਟਾਂ ਗੁਆ ਕੇ 133 ਦੌੜਾਂ ਬਣਾਈਆਂ ਜਵਾਬ ‘ਚ ਟੀਮ ਇੰਡੀਆ ਨੇ 19ਵੇਂ ਓਵਰਾਂ ‘ਚ 3 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ ਮਿਤਾਲੀ ਰਾਜ ਭਾਰਤੀ ਟੀਮ ਦੀ ਜਿੱਤ ਦੀ ਸਟਾਰ ਰਹੀ ਜਿਸ ਨੇ 47 ਗੇਂਦਾਂ ‘ਚ 7 ਚੌਕਿਆਂ ਦੀ ਮੱਦਦ ਨਾਲ 56 ਦੌੜਾਂ ਬਣਾਈਆਂ
ਮਹਿਲਾ ਵਿਸ਼ਵ ਕੱਪ ਟੀ20 ਦੇ ਮੁਕਾਬਲੇ ‘ਚ ਟੀਚੇ ਦਾ ਪਿੱਛਾ ਕਰਦਿਆਂ ਇਹ ਭਾਰਤ ਦਾ ਸਰਵਸ੍ਰੇਸ਼ਠ ਸਕੋਰ ਰਿਹਾ ਵੈਸੇ, ਟੀ20 ਅੰਤਰਰਾਸ਼ਟਰੀ ਕ੍ਰਿਕਟ ‘ਚ ਸਭ ਤੋਂ ਵੱਡੇ ਟੀਚੇ ਦਾ ਪਿੱਛਾ ਕਰਨ ਦੇ ਮਾਮਲੇ ‘ਚ ਭਾਰਤ ਸਾਂਝੇ ਤੌਰ ‘ਤੇ ਚੌਥੇ ਸਥਾਨ ‘ਤੇ ਪਹੁੰਚਿਆ

 
2.ਨਿਊਜ਼ੀਲੈਂਡ ਦੀ ਸੂਜੀ ਬੇਟਸ ਨਾਲ ਮਿਤਾਲੀ ਰਾਜ ਇਸ ਸਾਲ ਸਭ ਤੋਂ ਜ਼ਿਆਦਾ ਟੀ20 ਅੰਤਰਰਾਸ਼ਟਰੀ ਅਰਧ ਸੈਂਕੜੇ ਲਾਉਣ ਵਾਲੀ ਮਹਿਲਾ ਬੱਲੇਬਾਜ਼ ਬਣ ਗਈ ਮਿਤਾਲੀ ਨੇ 2018 ‘ਚ 6ਵਾਂ ਅਰਧ ਸੈਂਕੜਾ ਲਾਇਆ ਟੀ20 ਵਿਸ਼ਵ ਕੱਪ ‘ਚ ਮਿਤਾਲੀ ਦਾ ਇਹ ਚੌਥਾ ਅਰਧ ਸੈਂਕੜਾ ਰਿਹਾ ਉਹ ਭਾਰਤ ਵੱਲੋਂ ਟੀ20 ਵਿਸ਼ਵ ਕੱਪ ‘ਚ ਸਭ ਤੋਂ ਜ਼ਿਆਦਾ ਅਰਧ ਸੈਂਕੜੇ ਲਾਉਣ ਵਾਲੀ ਬੱਲੇਬਾਜ਼ ਬਣ ਗਈ ਹੈ ਮਿਤਾਲੀ ਨੇ ਇਸ ਮਾਮਲੇ ‘ਚ ਪੂਨਮ ਰਾਉਤ ਨੂੰ ਪਛਾੜਿਆ ਜਿਸ ਨੇ ਟੀ20 ਵਿਸ਼ਵ ਕੱਪ ‘ਚ 3 ਅਰਧ ਸੈਂਕੜੇ ਲਗਾਏ ਹਨ ਮਿਤਾਲੀ ਨੇ ਟੀਚੇ ਦਾ ਸਫ਼ਲ ਪਿੱਛਾ ਕਰਦਿਆਂ ਪੰਜਵਾਂ ਅਰਧ ਸੈਂਕੜਾ ਲਾਇਆ ਵੈਸਟਇੰਡੀਜ਼ ਦੀ ਸਟੇਫਨੀ ਟੇਲਰ ਅਤੇ ਇੰਗਲੈਂਡ ਦੀ ਸਾਰਾਹ ਟੇਲਰ ਹੀ ਉਸ ਤੋਂ ਅੱਗੇ ਹੈ ਸਟੈਫਨੀ ਨੇ 8 ਜਦੋਂਕਿ ਸਾਰਾ ਨੇ 9 ਅਰਧ ਸੈਂਕੜੇ ਲਾਏ ਹਨ ਮਹਿਲਾ ਟੀ20 ਅੰਤਰਰਾਸ਼ਟਰੀ ਕ੍ਰਿਕਟ ‘ਚ ਸਭ ਤੋਂ ਜ਼ਿਆਦਾ ਅਰਧ ਸੈਂਕੜੇ ਲਾਉਣ ਦਾ ਮਾਮਲੇ ‘ਚ ਮਿਤਾਲੀ ਸਾਂਝੇ ਤੌਰ ‘ਤੇ ਤੀਸਰੇ ਸਥਾਨ ‘ਤੇ ਪਹੁੰਚ ਗਈ ਹੈ ਉਸਦਾ ਇਹ 16ਵਾਂ ਅਰਧ ਸੈਂਕੜਾ ਰਿਹਾ ਅਤੇ ਉਹ ਇੰਗਲੈਂਡ ਦੀ ਸਾਰਾਹ ਟੇਲਰ ਨਾਲ ਤੀਸਰੇ ਸਥਾਨ ‘ਤੇ ਕਾਬਜ਼ ਹੈ 21 ਅਰਧ ਸੈਂਕੜਿਆਂ ਨਾਲ ਸੂਜੀ ਬੇਟਸ ਪਹਿਲੇ ਅਤੇ  ਵੈਸਟਇੰਡੀਜ਼ ਦੀ ਸਟੇਫਨੀ (20) ਦੂਸਰੇ ਨੰਬਰ ‘ਤੇ ਹੈ

 

 

ਮਿਤਾਲੀ ਰਾਜ ਇਸ ਸਾਲ 500 ਜਾਂ ਇਸ ਤੋਂ ਜ਼ਿਆਦਾ ਟੀ20 ਅੰਤਰਰਾਸ਼ਟਰੀ ਦੌੜਾਂ ਬਣਾਉਣ ਵਾਲੀ ਤੀਸਰੀ ਮਹਿਲਾ ਬੱਲੇਬਾਜ਼ ਬਣ ਗਈ ਹੈ ਹਰਮਨਪ੍ਰੀਤ ਕੌਰ (583) ਅਤੇ ਸੂਜੀ ਬੇਟਸ (576) ਹੋਰ ਦੋ ਬੱਲੇਬਾਜ਼ ਹਨ

 
ਇਸ ਤੋਂ ਇਲਾਵਾ ਸਮਰਿਤੀ ਮੰਧਾਨਾ ਅਤੇ ਮਿਤਾਲੀ ਰਾਜ ਟੀ20 ਅੰਤਰਰਾਸ਼ਟਰੀ ਕ੍ਰਿਕਟ ‘ਚ ਭਾਰਤ ਦੀ ਸਭ ਤੋਂ ਸਫ਼ਲ ਜੋੜੀ ਬਣ ਗਈ ਹੈ ਦੋਵਾਂ ਨੇ 34 ਪਾਰੀਆਂ ‘ਚ 874 ਦੌੜਾਂ ਬਣਾਈਆਂ ਹਨ ਸਮਰਿਤੀ-ਮਿਤਾਲੀ ਨੇ ਹਰਮਨਪ੍ਰੀਤ-ਮਿਤਾਲੀ ਦੇ ਰਿਕਾਰਡ ਨੂੰ ਪਿੱਛੇ ਛੱਡਿਆ ਜਿੰਨ੍ਹਾਂ ਨੇ 34 ਪਾਰੀਆਂ ‘ਚ 844 ਦੌੜਾਂ ਜੋੜੀਆਂ
ਪਾਕਿਸਤਾਨ ਨੇ ਟੀ20 ਅੰਤਰਰਾਸ਼ਟਰੀ ਮੈਚ ‘ਚ ਟੀਮ ਇੰਡੀਆ ਵਿਰੁੱਧ ਆਪਣਾ ਸਰਵਸ੍ਰੇਸ਼ਠ ਸਕੋਰ ਬਣਾਇਆ ਵੈਸੇ 7 ਵਿਕਟਾਂ ‘ਤੇ 133 ਦੌੜਾਂ ਦਾ ਸਕੋਰ ਪਾਕਿਸਤਾਨ ਦਾ ਹਰ ਟੀਮ ਵਿਰੁੱਧ ਹੀ ਸਰਵਸ੍ਰੇਸ਼ਠ ਸਕੋਰ ਵੀ ਹੈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।