2022 ਰਾਸ਼ਟਰਮੰਡਲ ਖੇਡਾਂ ’ਚ ਮਹਿਲਾ ਟੀ-20 ਕ੍ਰਿਕਟ ਟੂਰਨਾਮੈਂਟ 29 ਜੁਲਾਈ ਤੋਂ 7 ਅਗਸਤ ਤੱਕ

ਅੱਠ ਟੀਮਾਂ ਦੇ ਗਰੁੱਪ ਗੇੜ ਦੇ ਮੈਚ ਚਾਰ ਅਗਸਤ ਤੱਕ ਹੋਣਗੇ

ਨਵੀਂ ਦਿੱਲੀ। 2022 ਬਰਮਿਘਮ ਰਾਸ਼ਟਰ ਮੰਡਲ ਖੇਡਾਂ ’ਚ ਮਹਿਲਾ ਟੀ-20 ਕ੍ਰਿਕਟ ਟੂਰਨਾਮੈਂਟ 29 ਜੁਲਾਈ ਤੋਂ 7 ਅਗਸਤ ਤੱਕ ਏਜਬਸਟਨ ਸਟੇਡੀਅਮ ’ਚ ਹੋਵੇਗਾ ਰਾਸ਼ਟਰ ਮੰਡਲ ਖੇਡਾਂ ਦੇ ਪ੍ਰਬੰਧਕਾਂ ਨੇ ਮੰਗਲਵਾਰ ਨੂੰ ਇਸ ਦਾ ਐਲਾਨ ਕੀਤਾ ਹੈ। ਪ੍ਰਬੰਧਕਾਂ ਦੇ ਅਨੁਸਾਰ ਅੱਠ ਟੀਮਾਂ ਦੇ ਗਰੁੱਪ ਗੇੜ ਦੇ ਮੈਚ ਚਾਰ ਅਗਸਤ ਤੱਕ ਹੋਣਗੇ, ਜਦੋਂਕਿ ਛੇ ਅਗਸਤ ਨੂੰ ਸੈਮੀਫਾਈਨਲ ਮੁਕਾਬਲੇ ਖੇਡੇ ਜਾਣਗੇ।

ਕਾਂਸੀ ਤਮਗਾ ਦਾ ਮੈਚ ਸੱਤ ਅਗਸਤ ਨੂੰ ਖੇਡਿਆ ਜਾਵੇਗਾ ਤੇ ਉਸੇ ਦਿਨ ਫਾਈਨਲ ਹੋਵੇਗਾ ਪ੍ਰਬੰਧਕਾਂ ਨੇ ਇੱਕ ਅਧਿਕਾਰਿਕ ਬਿਆਨ ’ਚ ਕਿਹਾ, 11 ਦਿਨਾਂ ਦੀ ਤੈਰਾਕੀ ਅਤੇ ਗੋਤਾਖੋਰੀ ਦੇ ਨਾਲ, ਅੱਠ ਦਿਨ ਕ੍ਰਿਕਟ, ਅੱਠ ਦਿਨ ਜਿਮਨਾਸਟਿਕ ਤੇ ਸੱਤ ਦਿਨ ਐਥਲੈਟਿਕਸ ਦੇ ਮੁਕਾਬਲੇ ਹੋਣਗੇ ਜਿਸ ’ਚ ਮੈਰਾਥਨ ਵੀ ਸ਼ਾਮਲ ਹੈ 2022 ਸਮਰ ਸੈਸ਼ਨ ਇੱਕ ਸ਼ਾਨਦਾਰ ਘਰੇਲੂ ਖੇਡਾਂ ਲਈ ਤੈਅ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।