44 ਸਾਲ ਦੇ ਇਤਿਹਾਸ ‘ਚ ਸਰਵਸ੍ਰੇਸ਼ਠ ਪ੍ਰਦਰਸ਼ਨ ਦੀ ਕੋਸ਼ਿਸ਼ ਕਰੇਗੀ ਭਾਰਤੀ ਟੀਮ | Hockey World Cup
ਲੰਦਨ (ਏਜੰਸੀ)। ਤਜ਼ਰਬੇਕਾਰ ਫਾਰਵਰਡ ਰਾਣੀ ਦੀ ਕਪਤਾਨੀ ‘ਚ ਭਾਰਤੀ ਮਹਿਲਾ ਹਾਕੀ ਮਹਿਲਾ ਵਿਸ਼ਵ ਕੱਪ ਹਾਕੀ ਟੂਰਨਾਮੈਂਟ ‘ਚ ਅੱਜ ਹੋਣ ਵਾਲੇ ਮੁਕਾਬਲੇ ‘ਚ ਮੇਜ਼ਬਾਨ ਓਲੰਪਿਕ ਚੈਂਪਿਅਨ ਇੰਗਲੈਂਡ ਨਾਲ ਭਿੜੇਗੀ ਅਤੇ ਵਿਸ਼ਵ ਕੱਪ ਦੇ 44 ਸਾਲ ਦੇ ਇਤਿਹਾਸ ‘ਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰੇਗੀ ਭਾਰਤੀ ਟੀਮ 1978 ‘ਚ ਸੱਤਵੇਂ, 1983 ‘ਚ 11ਵੇਂ, 1998 ‘ਚ 12ਵੇਂ, 2006 ‘ਚ 11ਵੇਂ ਅਤੇ 2010 ‘ਚ 9ਵੇਂ ਸਥਾਨ ‘ਤੇ ਰਹੀ ਸੀ। (Hockey World Cup )
ਕਾਮਨਵੈਲਥ ਚ ਦੂਸਰੇ ਨੰਬਰ ਦੀ ਇੰਗਲੈਂਡ ਨੇ ਭਾਰਤ ਨੂੰ 6-0 ਨਾਲ ਹਰਾਇਆ ਸੀ | Hockey World Cup
ਟੂਰਨਾਮੈਂਟ ‘ਚ 10ਵੇਂ ਨੰਬਰ ਦੀ ਟੀਮ ਭਾਰਤ ਦੂਸਰੇ ਨੰਬਰ ਦੀ ਇੰਗਲੈਂਡ, ਸੱਤਵੇਂ ਨੰਬਰ ਦੀ ਅਮਰੀਕਾ ਅਤੇ 16ਵੀਂ ਰੈਂਕਿੰਗ ਦੇ ਆਇਰਲੈਂਡ ਨਾਲ ਗਰੁੱਪ ਬੀ ‘ਚ ਹੈ ਵਿਸ਼ਵ ਦੀ ਦੂਸਰੇ ਨੰਬਰ ਦੀ ਟੀਮ ਇੰਗਲੈਂਡ ਨੇ ਭਾਰਤ ਨੂੰ ਰਾਸ਼ਟਰਮੰਡਲ ਖੇਡਾਂ ਦੇ ਕਾਂਸੀ ਤਗਮੇ ਦੇ ਮੁਕਾਬਲੇ ‘ਚ 6-0 ਨਾਲ ਹਰਾਇਆ ਸੀ ਪਿਛਲੇ ਅੱਠ ਸਾਲਾਂ ‘ਚ ਇਹ ਪਹਿਲਾ ਮੌਕਾ ਹੈ ਜਦੋਂ ਭਾਰਤੀ ਟੀਮ ਵਿਸ਼ਵ ਕੱਪ ‘ਚ ਹਿੱਸਾ ਲਵੇਗੀ ਭਾਰਤੀ ਟੀਮ ਵਿਸ਼ਵ ਕੱਪ ‘ਚ ਸੱਤਵੀਂ ਵਾਰ ਖੇਡਣ ਉੱਤਰ ਰਹੀ ਹੈ ਅਤੇ ਉਸਦਾ ਸਰਵਸ੍ਰੇਸ਼ਠ ਪ੍ਰਦਰਸ਼ਨ 1974 ਦੇ ਵਿਸ਼ਵ ਕੱਪ ‘ਚ ਚੌਥਾ ਸਥਾਨ ਹਾਸਲ ਕਰਨਾ ਸੀ।
ਇਹ ਵੀ ਪੜ੍ਹੋ : ਭਿਆਨਕ ਹਾਦਸਾ : ਛੱਤ ਡਿੱਗਣ ਨਾਲ ਗਰਭਵਤੀ ਔਰਤ ਸਮੇਤ 3 ਜੀਆਂ ਦੀ ਮੌਤ, ਇਕ ਜ਼ਖਮੀ
ਭਾਰਤ ਨੇ ਹੁਣ ਤੱਕ ਵਿਸ਼ਵ ਕੱਪ ‘ਚ 9 ਮੈਚ ਜਿੱਤੇ ਹਨ, 27 ਹਾਰੇ ਹਨ ਅਤੇ 3 ਡਰਾਅ ਖੇਡੇ ਹਨ ਭਾਰਤ ਨੇ ਇਹਨਾਂ ਮੈਚਾਂ ‘ਚ 48 ਗੋਲ ਕੀਤੇ ਅਤੇ 87 ਖਾਧੇ ਹਨ ਭਾਰਤੀ ਟੀਮ ‘ਚ ਸਿਰਫ਼ ਰਾਣੀ ਅਤੇ ਦੀਪਿਕਾ ਨੂੰ ਹੀ ਵਿਸ਼ਵ ਕੱਪ ‘ਚ ਖੇਡਣ ਦਾ ਤਜ਼ਰਬਾ ਹੈ ਜਦੋਂਕਿ ਬਾਕੀ ਖਿਡਾਰੀ ਪਹਿਲੀ ਵਾਰ ਵਿਸ਼ਵ ਕੱਪ ਖੇਡਣਗੀਆਂ ਹਾਲਾਂਕਿ ਟੀਮ ‘ਚ ਕਈ ਖਿਡਾਰਨਾਂ ਨੇ 100 ਤੋਂ ਜ਼ਿਆਦਾ ਅੰਤਰਰਾਸ਼ਟਰੀ ਮੈਚ ਖੇਡ ਰੱਖੇ ਹਨ।
ਭਾਰਤੀ ਟੀਮ ਕੋਲ ਏਸ਼ੀਆਈ ਖੇਡਾਂ ਦੀਆਂ ਤਿਆਰੀਆਂ ਨੂੰ ਮਜ਼ਬੂਤ ਕਰਨ ਦਾ ਮੌਕਾ
ਭਾਰਤੀ ਟੀਮ ਤੋਂ ਜ਼ਿਆਦਾ ਆਸਾਂ ਨਹੀਂ ਲਗਾਈਆਂ ਜਾ ਰਹੀਆਂ ਹਨ ਪਰ ਭਾਰਤੀ ਟੀਮ ਕੋਲ ਇਹ ਟੂਰਨਾਮੈਂਟ ਇੱਕ ਅਜਿਹਾ ਸੁਨਹਿਰਾ ਮੌਕਾ ਹੈ ਜਿਸ ਨਾਲ ਉਹ 18 ਅਗਸਤ ਤੋਂ ਇੰਡੋਨੇਸ਼ੀਆ ‘ਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਲਈ ਆਪਣੀਆਂ ਤਿਆਰੀਆਂ ਨੂੰ ਮਜ਼ਬੂਤ ਕਰ ਸਕਦੀ ਹੈ ਏਸ਼ੀਆਈ ਖੇਡਾਂ ‘ਚ ਸੋਨ ਤਗਮਾ ਭਾਰਤੀ ਟੀਮ ਨੂੰ ਸਿੱਧੀ ਟੋਕੀਓ ਓਲੰਪਿਕ ਦੀ ਟਿਕਟ ਦਿਵਾ ਸਕਦਾ ਹੈ।
ਭਾਰਤੀ ਟੀਮ ਜੇਕਰ 1974 ਦੇ ਪ੍ਰਦਰਸ਼ਨ ‘ਚ ਸੁਧਾਰ ਕਰਦੀ ਹੈ ਤਾਂ ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੋਵੇਗਾ ਪਰ ਫਿਲਹਾਲ ਭਾਰਤੀ ਟੀਮ ਆਪਣੇ ਲਈ ਕੁਆਰਟਰ ਫਾਈਨਲ ਨੂੰ ਇੱਕੋ ਇੱਕ ਟੀਚਾ ਬਣਾ ਕੇ ਚੱਲ ਰਹੀ ਹੈ ਭਾਰਤ ਨੇ ਪਿਛਲੇ ਕੁਝ ਸਮੇਂ ਤੋਂ ਆਪਣੀ ਖੇਡ ‘ਚ ਕਾਫ਼ੀ ਸੁਧਾਰ ਦਿਖਾਇਆ ਹੈ ਅਤੇ 2016 ਏਸ਼ੀਅਨ ਚੈਂਪਿਅੰਜ਼ ਟਰਾਫ਼ੀ ‘ਚ ਸੋਨ ਅਤੇ 2017 ਏਸ਼ੀਆ ਕੱਪ ‘ਚ ਖ਼ਿਤਾਬ ਇਸ ਗੱਲ ਦਾ ਪ੍ਰਮਾਣ ਹੈ ਕਿ ਭਾਰਤੀ ਟੀਮ ਇਸ ਵਾਰ ਅੱਠ ਸਾਲ ਪਹਿਲਾਂ ਦੇ 9ਵੇਂ ਸਥਾਨ ਨੂੰ ਪਿੱਛੇ ਛੱਡ ਸਕਦੀ ਭਾਰਤੀ ਟੀਮ ‘ਚ 16 ਖਿਡਾਰਨਾਂ ਅਜਿਹੀਆਂ ਹਨ ਜੋ ਪਹਿਲੀ ਵਾਰ ਵਿਸ਼ਵ ਕੱਪ ਖੇਡਣਗੀਆਂ ਅਤੇ ਉਹਨਾਂ ਲਈ ਇਹ ਵਿਸ਼ਵ ਕੱਪ ਸੁਪਨਾ ਪੂਰਾ ਹੋਣ ਜਿਹਾ ਮੌਕਾ ਹੋਵੇਗਾ ਜਿਸਨੂੰ ਉਹ ਯਾਦਗਾਰ ਬਣਾਉਣਾ ਚਾਹੁਣਗੀਆਂ।
ਇਹ ਵੀ ਪੜ੍ਹੋ : ਘੱਗਰ ਦਰਿਆ ’ਚ ਚਾਰ ਥਾਵਾਂ ’ਤੇ ਹੋਰ ਪੈ ਗਿਆ ਪਾੜ
ਭਾਰਤੀ ਟੀਮ : ਗੋਲਕੀਪਰ: ਸਵਿਤਾ (ਗੋਲਕੀਪਰ), ਰਜਨੀ ਇਤਮਰਪੂ, ਡਿਫੈਂਡਰ: ਸੁਨੀਤਾ ਲਾਕੜਾ, ਦੀਪ ਗ੍ਰੇਸ ਇੱਕਾ, ਦੀਪਿਕਾ, ਗੁਰਜੀਤ ਕੌਰ, ਰੀਨਾ ਖੋਖ਼ਰ, ਮਿਡਫੀਲਡਰ: ਨਮਿਤਾ ਟੋਪੋ, ਲਿਲਿਮਾ ਮਿਜ਼, ਮੋਨਿਕਾ, ਨੇਹਾ ਗੋਇਲ, ਨਵਜੋਤ ਕੌਰ, ਨਿੱਕੀ ਪ੍ਰਧਾਨ, ਫਾਰਵਰਡ: ਰਾਣੀ (ਕਪਤਾਨ), ਵੰਦਨਾ ਕਟਾਰੀਆ, ਨਵਨੀਤ ਕੌਰ, ਲਾਲਰੇਮਸਿਆਮੀ, ਉਦਿਤਾ।