ਔਰਤਾਂ ਦੀ ਸੁਰੱਖਿਆ ਕਰਨੀ ਪਵੇਗੀ ਨਹੀਂ ਤਾਂ ਮੁਸ਼ਕਲਾਂ ਭਰਿਆ ਹੋਵੇਗਾ ਭਵਿੱਖ
ਹਾਥਰਸ ਘਟਨਾ ‘ਚ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ ਦਲਿਤ ਲੜਕੀ ਨਾਲ ਜਬਰ-ਜਨਾਹ ਦੀ ਘਟਨਾ ਤੋਂ ਬਾਅਦ ਪੈਦਾ ਹੋਈਆਂ ਸਥਿਤੀਆਂ ਨੇ ਮਾਮਲੇ ਨੂੰ ਬਹੁਤ ਗੰਭੀਰ ਬਣਾ ਦਿੱਤਾ ਹੈ ਇਸ ਘਟਨਾ ਦੀ ਆੜ ‘ਚ ਜਾਤੀ ਹਿੰਸਾ ਫੈਲਾਉਣ ਦੀ ਸਾਜਿਸ਼ ਦਾ ਖੁਲਾਸਾ ਵੀ ਯੂਪੀ ਪੁਲਿਸ ਨੇ ਕੀਤਾ ਹੈ ਜਸਟਿਸ ਫਾਰ ਹਾਥਰਸ ਨਾਂਅ ਦੀ ਇੱਕ ਫਰਜ਼ੀ ਵੈਬਸਾਈਟ ਰਾਤੋ-ਰਾਤ ਬਣਾਈ ਗਈ ਜਿਸ ਰਾਹੀਂ ਦਿੱਲੀ ਦੰਗਿਆਂ ਦੀ ਤਰਜ਼ ‘ਤੇ ਫਿਰਕੂ ਦੰਗੇ ਕਰਵਾਉਣ ਦੀ ਸਾਜਿਸ਼ ਰਚੀ ਜਾ ਰਹੀ ਸੀ ਮੀਡੀਆ ਦੇ ਇੱਕ ਵਰਗ ਨੇ ਟੀਆਰਪੀ ਅਤੇ ਨਿੱਜੀ ਹਿੱਤਾਂ ਕਾਰਨ ਤਮਾਮ ਮਨਘੜਤ ਤੱਥ ਅਸਲ ਘਟਨਾ ਦੇ ਨਾਲ ਜੋੜ ਕੇ ਦੇਸ਼ ਸਾਹਮਣੇ ਪੇਸ਼ ਕੀਤੇ ਉੱਥੇ ਸਥਾਨਕ ਪੁਲਿਸ ਅਤੇ ਪ੍ਰਸ਼ਾਸਨ ਦੀ ਲਾਪਰਵਾਹ ਕਾਰਜਸ਼ੈਲੀ ਨੇ ਮਾਮਲੇ ਨੂੰ ਵਿਗਾੜਨ ਦਾ ਕੰਮ ਕੀਤਾ ਇਸ ਮਾਮਲੇ ‘ਚ ਜੰਮ ਕੇ ਸਿਆਸਤ ਹੋ ਰਹੀ ਹੈ ਲੜਕੀ ਨਾਲ ਜਬਰ-ਜਨਾਹ ਹੋਇਆ ਜਾਂ ਨਹੀਂ ਇਹ ਤਾਂ ਜਾਂਚ ਦਾ ਵਿਸ਼ਾ ਹੈ ਪਰ ਕਿਸੇ ਸੱਭਿਅਕ ਸਮਾਜ ‘ਚ ਕਿਸੇ ਔਰਤ ਦਾ ਅਪਮਾਨ ਅਤੇ ਮਾਰ-ਕੁੱਟ ਦੀ ਕੋਈ ਥਾਂ ਨਹੀਂ ਹੋ ਸਕਦੀ
ਦੇਸ਼ ‘ਚ ਮਹਿਲਾ ਸੁਰੱਖਿਆ ਦੇ ਕਈ ਕਾਨੂੰਨ ਹਨ ਜੋ ਸਮਾਜ ਧੀਆਂ ਦੀ ਰੱਖਿਆ ਨਹੀਂ ਕਰ ਸਕਦਾ, ਉਸ ਸਮਾਜ ਨੂੰ ਆਪਣੇ ਗਿਰੇਬਾਨ ‘ਚ ਝਾਕ ਕੇ ਜ਼ਰੂਰ ਵੇਖਣਾ ਚਾਹੀਦਾ ਹੈ ਹਾਥਰਸ ‘ਚ ਲੜਕੀ ਨਾਲ ਜੋ ਹੋਇਆ, ਉਹ ਦਰਦਨਾਕ ਹੈ ਉਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਘੱਟ ਹੈ ਦੇਸ਼ ‘ਚ ਔਰਤਾਂ ਪ੍ਰਤੀ ਅਪਰਾਧ ਦੀਆਂ ਘਟਨਾਵਾਂ ਘਟਣ ਦੀ ਬਜਾਇ ਵਧੀਆਂ ਹਨ, ਇਹ ਜ਼ਮੀਨੀ ਹਕੀਕਤ ਹੈ ਕਿਸੇ ਵੱਡੇ ਚੈਨਲ ਨੇ ਇਸ ਘਟਨਾ ਨੂੰ ਕਵਰ ਨਹੀਂ ਕੀਤਾ ਅਤੇ ਨਾ ਹੀ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਉੱਥੇ ਜਾਣ ਦੀ ਖੇਚਲ ਹੀ ਕੀਤੀ ਕਿਉਂਕਿ ਇੱਥੇ ਅਪਰਾਧੀ ਇੱਕ ਵਰਗ ਵਿਸ਼ੇਸ਼ ਦਾ ਸੀ ਅਜਿਹੇ ‘ਚ ਹਾਥਰਸ ‘ਚ ਨਿਆਂ ਮੰਗਣ ਵਾਲੀਆਂ ਸਿਆਸੀ ਪਾਰਟੀਆਂ ਨੂੰ ਵੋਟ ਬੈਂਕ ਦੇ ਹਿਸਾਬ ਨਾਲ ਇਹ ਘਟਨਾ ਰਾਸ ਨਹੀਂ ਆਈ
ਦੇਸ਼ ‘ਚ ਜਬਰ-ਜਨਾਹ ਦੀਆਂ ਘਟਨਾਵਾਂ ਨੂੰ ਜੇਕਰ ਅੰਕੜਿਆਂ ‘ਚ ਵੇਖਿਆ ਜਾਵੇ ਤਾਂ ਉਨ੍ਹਾਂ ਅਨੁਸਾਰ ਪਿਛਲੇ ਇੱਕ ਸਾਲ ‘ਚ 33,658 ਜਬਰ-ਜਨਾਹ ਦੀਆਂ ਘਟਨਾਵਾਂ ਹੋਈਆਂ ਜਬਰ-ਜਨਾਹ ਦੀਆਂ ਘਟਨਾਵਾਂ ਦੇ ਅੰਕੜੇ ਇਸ ਪਾਸੇ ਇਸ਼ਾਰਾ ਕਰਦੇ ਹਨ ਕਿ ਧੀਆਂ ਲਈ ਸੁਰੱਖਿਅਤ ਮਾਹੌਲ ਅਸੀਂ ਹੁਣ ਤੱਕ ਬਣਾ ਨਹੀਂ ਸਕੇ ਹਾਂ ਕਿਸੇ ਲਈ ਇਹ ਅੰਕੜੇ ਅਤੇ ਵੇਰਵਾ ਹੋ ਸਕਦੇ ਹਨ ਪਰ ਸਾਡੇ ਲਈ ਦਰਿੰਦਗੀ ਦੀਆਂ ਬਾਰੀਆਂ ਅਤੇ ਗਿਣਤੀ ਹਨ ਹਾਥਰਸ ਮਾਮਲੇ ‘ਚ ਉੱਤਰ ਪ੍ਰਦੇਸ਼ ਸਰਕਾਰ ਅਤੇ ਸਥਾਨਕ ਪੁਲਿਸ ਅਤੇ ਪ੍ਰਸ਼ਾਸਨ ਜਿਸ ਤਰ੍ਹਾਂ ਫਜ਼ੀਹਤ ਦਾ ਸ਼ਿਕਾਰ ਹੋਏ ਉਸ ਲਈ ਉਹ ਖੁਦ ਜ਼ਿੰਮੇਵਾਰ ਹਨ
ਅਸਲ ‘ਚ ਸਮਾਜ ਨੂੰ ਮਿਲ-ਬੈਠ ਕੇ ਧੀਆਂ ਦੀ ਸੁਰੱਖਿਆ ਦੀ ਚਿੰਤਾ ਕਰਨੀ ਪਵੇਗੀ ਉਨ੍ਹਾਂ ਦੀ ਸੁਰੱਖਿਆ ਯਕੀਨੀ ਕਰਨੀ ਪਵੇਗੀ ਉੱਥੇ ਮੀਡੀਆ ਨੂੰ ਅਜਿਹੇ ਮਾਮਲਿਆਂ ‘ਚ ਟੀਆਰਪੀ ਲੱਭਣ ਦੀ ਬਜਾਇ ਸੰਵੇਦਨਸ਼ੀਲਤਾ ਵਰਤਣੀ ਚਾਹੀਦੀ ਹੈ ਪੀੜਤ ਨੂੰ ਕਾਨੂੰਨ ਦੇ ਦਾਇਰੇ ‘ਚ ਛੇਤੀ ਨਿਆਂ ਮਿਲਣਾ ਚਾਹੀਦਾ ਹੈ ਜੇਕਰ ਇਨ੍ਹਾਂ ਨੂੰ ਨੱਥ ਪਾਉਣ ਲਈ ਹੁਣ ਗੰਭੀਰ ਨਾ ਵਿਖਾਈ ਤਾਂ ਭਵਿੱਖ ਇਸ ਤੋਂ ਵੀ ਮੁਸ਼ਕਲਾਂ ਭਰਿਆ ਹੋ ਸਕਦਾ ਹੈ ਮਾਮਲੇ ਦੀ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.